Friday, September 30, 2022

ਤੱਕੜੀ ਤੁਲਿਆ ਸੱਚ p3

                           ਤੱਕੜੀ ਤੁਲਿਆ ਸੱਚ


ਮੇਰੇ ਬੋਲ ਜੱਗ ਅਪਣੀ ਸੋਚ ਦੀ ਤੱਕੜੀ ਤੋਲਿਆ

ਮੈਂ ਕਹਿਆ ਕੁੱਛ ਹੋਰ,ਕਹਿਣ ਇਹ ਸੀ ਇਹ ਬੋਲਿਆ

ਮੈਂ ਕਹਾਂ ਦਿਲ ਵਾਲੋ, ਕਰੋ ਸੱਬ ਨਾਲ ਪਿਆਰ

ਜੱਗ ਕਹੇ ਇਹ ਲੱਭਦਾ ਫਿਰਦਾ ਕੋਈ ਯਾਰ

ਮੈਂ ਕਹਾਂ ਹੱਸੋ ਖੇਲੋ ,ਲਵੋ ਜਿੰਦ ਦਾ ਮਜ਼ਾ

ਉਹ ਕਹਿਣ ਇਹ ਚਾਹੁੰਦਾ ਰੱਬ ਦੇਵੇ ਸਾਨੂੰ ਸਜਾ

ਮੈਂ ਕਹਾਂ ਈਰਖਾ ਤਜੋ, ਨਿਭਾਓ ਭਾਈਚਾਰ

ਕਹਿਣ ਧੰਨਵਾਨ ਬਣਿਆ ਹੱਕ ਇਸ ਸਾਡਾ ਮਾਰਾ

ਮੈਂ ਕਹਾਂ ਰਲ ਮਿਲ ਰਹੋ,ਬਣੋ ਇੱਕ ਦੂਜੇ ਦੇ ਸਹਾਈ

ਉਹ ਕਹਿਣ ਮਦੱਦ ਮੰਗ ਰਿਆ, ਭਾਰੀ ਇਸ ਤੇ ਆਈ

ਮੈਂ ਕਹਾਂ ਧੀਰਜ ਧਰੋ,ਕਰੋ ਹਰਜਾਈ ਨੂੰ ਮਾਫ

ਉਹ ਕਹਿਣ ਇਹ ਪਾਪੀ ,ਦਿੱਲ ਨਹੀਂ ਇਸ ਦਾ ਸਾਫ    

ਮੈਂ ਕਹਾਂ ਰੱਬ ਧਿਆਓ,ਕਰੋ ਮੰਨੋ ਉਸ ਦੇ ਨਾਮ ਦਾ ਜਾਪ

  ਕਹਿਣ ਅਜ ਸਾਨੂੰ ਸਿਖਾਵੇ,ਕੀਤੇ ਕਿਨੇ ਇਸ ਨੇ ਪਾਪ ਆਪ

ਦਿੱਲ ਨੂੰ ਸਮਝਾਇਆ,ਜਹਾਨ ਬਦਲੱਣ ਦਾ ਨਾ ਕਰ ਪਰਿਆਸ























ਜੱਗ ਇਹੀਓ ਰਹਿਣਾ,ਨਾ ਰੱਖ ਇਸ ਦੇ ਬਦਲੱਣ ਦੀ ਆਸ

ਅਪਣਾ ਸੱਚ ਪਹਿਚਾਣ,ਓਹੀਓ ਸੱਚ ਸੱਚੀਂ ਤੂੰ ਬੋਲ

ਸੱਚ ਰਹੂ ਸੱਚ,ਜੱਗ ਕਿਸੇ ਵੀ ਤੱਕੜੀ ,ਕਿਵੇਂ ਲਵੇ ਤੋਲ



No comments:

Post a Comment