Thursday, September 29, 2022

ਜਾਦੂ ਜੀ ਹਜ਼ੂਰੀ ਦਾ p3

                                       ਜਾਦੂ ਜੀ ਹਜ਼ੂਰੀ ਦਾ


ਗੱਲਾਂ ਨਾ ਜੱਸੇ ਨੂੰ ਔਣ ਵਾਦੂ

ਸੁਣੋ ਇਹ ਗੱਲ ਇਹ ਹੈ ਜਾਦੂ

ਪਹਿਲਿਆਂ ਵਿੱਚ ਬਹੁਤ ਦੁੱਖ ਪਾਇਆ

ਸੁੱਖ ਪੌਣ ਦਾ ਤਰੀਕਾ ਨਾ ਆਇਆ

ਬੀਵੀ ਹੋਵੇ ਹਰ ਗੱਲ ਤੇ ਗੁੱਸੇ

ਚਿੜੀ ਰਹੇ ਕਦੀ ਨਾ ਹੱਸੇ

ਕੋਈ ਕੰਮ ਮੇਰਾ ਉਸ ਪਸੰਦ ਨਾ ਆਵੇ

ਤਾਨੇ ਮਾਰੇ,ਪਦੈਸ਼ ਮੇਰੀ ਤੇ ਸ਼ੱਕ ਜਤਾਵੇ

ਉਸ ਦੇ ਪੈਰ ਫ਼ੜੇ

ਕੰਨ ਫ਼ੜ ਮੂਹਰੇੇ ਖੜੇ

ਟੂਣੇ ਕੀਤੇ ,ਤਵੀਤ ਪਾਏ

ਸਾਧਾਂ ਦੇ ਡੇਰੇ ਫੇਰੇ ਲਾਏ

ਕੀ ਕਰਾਂ ਸਮਝ ਨਾ ਆਏ

ਥੱਕ ਕੇ ਮੈਂ ਬੈਠਾ ਉਦਾਸ

ਦੋ ਲਫ਼ਜ ਆਏ ਮੇਰੀ ਯਾਦ

ਯਾਦ ਆਇਆ ਤਾਇਆ,ਜੋ  ਜੀ ਹਜ਼ੂਰ ਸੀ ਕਹਿੰਦਾ

ਦੁੱਖੀ ਨਹੀਂ ਕਦੀ ਵੇਖਿਆ,ਹਮੇਸ਼ਾਂ ਖ਼ੁਸ਼ ਉਹ ਰਹਿੰਦਾ

ਲੋਕ ਉਸ ਦਾ ਮਜ਼ਾਕ ਸੀ ਅੜੌਂਦੇ

ਨਮਰਦਗੀ ਉਸ ਦੀ ਦੇ ਕਿਸੇ ਬਣੌਂਦੇ

ਅਸੀਂ ਵੀ ਹਜ਼ੂਰ ਕਹਿਣਾ ਸਿਖਿਆ

ਕਿਸਮੱਤ ਪਲਟੀ,ਸੱਚ ,ਨਹੀਂ ਮਿਥਿਆ

ਜੀ ਪਾਣੀ ਪਲਾਓ,ਜੀ ਹਜ਼ੂਰ

ਜੀ ਚਾਹ ਬਣਾਓ,ਜੀ ਹਜ਼ੂਰ

ਬੈਠ ਜਾਓ,ਜੀ ਹਜ਼ੂਰ

ਖੜੇ ਹੋ ਜਾਓ,ਜੀ ਹਜ਼ੂਰ

ਹਾਰ ਲਿਆਓ,ਜੀ ਹਜ਼ੂਰ

ਮੈਂਨੂੰ ਪਹਿਨਾਓ,ਜੀ ਹਜ਼ੂਰ

ਏ ਜੀ ਗੱਲ ਮੇਰੀ ਸੁਣ,ਜੀ ਹਜ਼ੂਰ

ਰਾਤ ਨਹੀਂ  ਹੈ ਇਹ ਦਿਨ,ਜੀ ਹਜ਼ੂਰ

ਜੀ ਹਜ਼ੂਰੀ ਨੇ ਜਾਦੂ ਕੀਤਾ

ਪਹਿਲੀ ਬਾਰ ਜਿੰਦੇ ਲੁਤੱਫ਼ ਲੀਤਾ

ਘਰ ਵਾਲੀ ਸਾਡੀ ਖ਼ੁਸ਼ 

ਦੇਵੇ ਸਾਨੂੰ ਸਾਰੇ ਸੁੱਖ

ਗੱਲ ਇਹ ਜੱਸੇ ਦੀ ਬਣ ਲਓ ਪੱਲੇ

ਸਕੂਨ ਮਿਲੂ,ਰਹੋਗੋ ਸੁੱਖ ਸਹੇਲੇ

ਜੀ ਹਜ਼ੂਰੀ ਵਿੱਚ ਸ਼ਾਇਦ ਹਜ਼ੂਰ ਹੈ ਵਸਦਾ

ਬੀਵੀ ਖ਼ੁਸ਼,ਘਰ ਖ਼ੁਸ਼ਹਾਲ ਜੀਵਨ ਬੀਤੇ ਹੱਸਦਾ

*********

                     जादू जी हज़ूरी दा


गॅलां ना जॅसे नू औण वादू

सुणो इह गॅल, इह है जादू

पहिलिआं विच बहुत दुॅख पायिआ

सुॅख पौण दा तरीका ना आयिआ

बीवी होवे हर गॅल ते गुस्से

चिङी रहे कदी ना हॅसे

कोई कम मेरा उस पसंद ना आवे

ताने मारे ,पदैश मेरी ते शॅक जतावे

उस दे पैर फ़ङे

कन फ़ङ मूहरे खङे

टूणे कीते ,तवीत पाए

साधां दे डेरे फेरे लाए

थॅक के मैं बैठा उदास

दो लफ़ज़ आए मेरी याद

याद आयिआ तायिआ,जो जी हज़ूर सी कहिंदा

दुॅखी नहीं कदी वेखिआ,हमेशां खुश सी रहिंदा

लोक उस दा मज़ाक सी औङौंदे

नमरदगी उस दी दे किसे बणौंदे

असीं वी जी हज़ूर कहिणा सिखिआ

किस्मॅत पलटी,सॅच ,नहीं मिथिआ

जी पाणी पलाओ,जी हज़ूर

जी चाह बणांओ,जी हज़ूर

बैठ जाओ,जी हज़ूर

खङे हो जाओ,जी हज़ूर

हार लियाओ,जी हज़ूर

मैंनू पहिनाओ,जी हज़ूर

ऐ जी गॅल मेरी सुण,जी हज़ूर

रात नहीं है इह दिन,जी हज़ूर

जी हज़ूरी ने जादू कीता

पहिली बार जिंदे लुफ़त लीता

घर वाली साडी खुॅश

देवे सानू सारे सुॅख

गॅल इह जॅसे दी बन लओ पॅले

सकून मिलू,रहोगे सुॅख सहेले

जी हज़ूरी विच शायिद हज़ूर है वसदा

बीवी खुॅश ,घर खुशहाल, जीवन बीते हॅसदा





No comments:

Post a Comment