ਪੱਤਣੋ ਵਗਿਆ ਪਾਣੀ
ਪਿੰਡ ਸੀ ਚੰਗੇ
ਚੰਗੇ ਸੀ ਬੰਦੇ
ਖੁਲਿਆਂ ਹਵਾਵਾਂ
ਬੋੜ ਦਿਆਂ ਛਾਂਵਾਂ
ਮੱਝਾਂ ਤੇ ਗਾਂਵਾਂ
ਦੁੱਧ ਦਿਆਂ ਧਾਰਾਂ
ਮੱਕੀ ਦੀ ਰੋਟੀ,ਸਰੋਂ ਦਾ ਸਾਗ
ਗੁੜ ਦੀ ਪੇਸੀ,ਲੱਸੀ ਦਾ ਗਲਾਸ
ਇੱਕ ਦੂਜੇ ਦਾ ਸਹਾਰਾ
ਸੱਚਾ ਭਾਈਚਾਰਾ
ਪੱਕੇ ਹੁੰਦੇ ਸੀ ਯਾਰ
ਦਿੱਲਾਂ 'ਚ ਪਿਆਰ
ਨਵਾਂ ਜ਼ਮਾਨਾ ਆਇਆ
ਪਲਟੀ ਕਾਇਆ
ਈਰਖ਼ਾ ਨਫ਼ਰੱਤ ਭੱਰ ਆਈ
ਲੱੜਿਆ ਭਾਈ ਨਾਲ ਭਾਈ
ਦਿਲ ਚਾਹੇ ਉਹ ਦਿਨ ਮੁੜ ਆਵੇ
ਪਰ ਇਹ ਕਦੀ ਹੋ ਨਾ ਪਾਵੇ
ਦੌਰੇ ਵਕਤ ਉਲਟਾ ਨਾ ਚੱਲੇ,ਸੱਚ ਜਾਣੀ
ਮੁੜ ਨਹੀਂ ਲੰਘਦਾ ਪੱਤਣੋ ਵਗਿਆ ਪਾਣੀ
ਜਾਣੂ ਮੈਂ ਜੋ ਉਹ ਕਰ ਰਿਆ ,ਉਹੀ ਚੰਗਾ
ਸਮਝਣ ਦੀ ਸੂਝ ਬੂਝ ਦੇਵੇ ,ਇਹੀ ਮੰਗਾਂ
*********
पॅतणो लंघिआ पाणी
पिंड सी चंगे
चंगे सी बंदे
खुलिआं हवावां
बोङ दिआं छांवां
मॅझां ते गांवां
दुॅध दिआं धारां
मॅकी दी रोटी,सरों दा साग
गुङ दी पेसी,लॅसी दा गलास
इक दूजे दा सहारा
सॅच्चा भाईचारा
पॅके हुंदे सी यार
दिॅलां 'च प्यार
नवां ज़माना आयिआ
पलटी कायिआ
ईरखा नफ़रॅत भॅर आई
लङिआ भाई नाल भाई
दिल चाहे उह दिन मुङ आवे
पर इह कदी हो ना पावे
दौरे वक्त उलट ना चॅले,सॅच्च जाणी
मुङ नहीं लंधदा पॅतणों वगिआ पाणी
जाणू मैं जो उह कर रिआ,उह ही चंगा
समझण दी सूझ बूझ देवे,इही मंगां
No comments:
Post a Comment