Thursday, September 1, 2022

ਪਿੱਠ-ਮੋਰੀ ਪਰਧਾਨ p3

                                  ਪਿੱਠ-ਮੋਰੀ  ਪਰਧਾਨ

ਸ਼ਰੀਰ ਦੇ ਅੰਗ ਬੈਹ ਕਰਨ ਲੱਗੇ ਚੋਣ

ਸਾਡੇ ਵਿੱਚ ਤਾਕਤਵਰ ਕੌਣ ,ਪਰਧਾਨ ਕੌਣ

ਦਿਮਾਗ ਕਹੇ ਮੈਂ ਸੋਚਾਂ ਸੱਬ ਲਈ,ਮੈਂਨੂੰ ਗਿਆਨ

ਅੱਖਾ੍ ਬੋਲਿਆਂ ਅਸੀਂ ਦੇਖੀਏ,ਵਿਖਾਈਏ ਜਹਾਨ

ਬਾਂਵਾਂ ਹੱਥ ਚੱਟਪਟਾਏ,ਅਸੀਂ ਕਰਮੀ ,ਹਾਂ ਬੱਲਵਾਨ

ਲੱਤਾਂ ਪੈਰ ਅੱਗੇ ਵਧੇ, ਭਾਰ ਚੁਕੀਏ,ਕਰੀਏ ਆਣ ਜਾਣ

ਏਨੇ ਨੂੰ ਪਿੱਠ ਪਿਛੋਂ ਮੋਰੀ ਕੂਈ,ਮੇਰੀ ਵੀ ਗੱਲ ਸੁਣੋ 

ਆਪਸ ਵਿਚ ਲੜਾਈ ਨਾ ਕਰੋ,ਮੈਂਨੂੰ ਪਰਧਾਨ ਚੁਣੋ

ਸੱਬ ਸੁਣ ਕੇ ਹੱਸਣ ਲੱਗੇ,ਮਜ਼ਾਕ ਉਸ ਦਾ ਓੜੌਂਣ

ਤੇਰੀ ਹੈਸਿਅਤ ਕੀ,ਗੰਦ ਵਹੌਂਣਾ,ਤੂੰ ਹੁੰਦੀ ਹੀ ਕੌਣ

ਪਿੱਠ-ਮੋਰੀ ਨੂੰ ਗੁੱਸਾ ਚੱੜਿਆ,ਲੱਗੀ ਅਪਣਾ ਜ਼ੋਰ ਵਖੌਂਣ

ਆਰਾਮ ਨਾਲ ਬੈਹ,ਕੁੱਛ ਨਾ ਕਰੇ,ਕਰ ਲਿਆ ਆਪ ਨੂੰ ਬੰਦ

ਸ਼ਰੀਰ ਸਾਰਾ ਔਖਾ ਪੈ ਗਿਆ,ਭੱਰਾ ਰਿਹਾ ਅੰਦਰ ਗੰਦ

ਦਿਮਾਗ ਚੱਕਰ ਖਾਵੇ,ਅੱਖਾਂ ਆ ਗਈਆਂ ਬਾਹਰ

ਹੱਥ ਪੈਰ ਲੱਤਾਂ,ਬਾਂਵਾਂ ਢਿੱਲੇ ਹੋਏ,ਹੋ ਗਏ ਲਾਚਾਰ

ਦੁਹਾਈ ਸੱਬ ਅੰਗਾਂ ਦਿਤੀ,ਖੁਲ ਜਾ,ਬਚਾ ਸਾਡੀ ਜਾਨ

ਪਿੱਠ-ਮੋਰੀ ਬੋਲੀ,ਹੁਣ ਤਾਂ ਮੱਨੋ, ਮੈਂ ਹਾਂ ਸੱਬ ਦੀ ਪਰਧਾਨ

ਸੌਖੀ ਜਿੰਦ ਤੁਹਾਡੀ ਹੋ ਜਾਊ,ਜੇ ਇਹ ਤੁਸੀਂ ਲਓ ਜਾਣ

ਕਾਬਲੀਅਤ ਦਾ ਮੁਲ ਨਾਂ ਪਏ,ਪਿੱਠ-ਮੋਰੀ ਬਣਦੇ ਪਰਧਾਨ


*********

                     परधान कौण


शरीर दे अंग बैह करन लॅगे चोण

साडे विच ताकॅतवर कौण ,परधान कौण

दिमाग कहे मैं सोचां सॅब लई,मैंनू गियान

अखां बोलिआं असीं देखीए,विखाईए जहान

बांवां हॅथ चॅचपटाए,असीं करमी,हां बॅलवान

लॅतां पैर अगे वधे, भार चुकीए,करीए आण जाण

ऐने नू  पिठ पिॅछों मोरी बोली,मेरी वी गॅल सुणो

आपस विच लङाई ना करो,मैंनू परधान चुणो

सॅब सुणके हॅसण लॅगे,मज़ाक उस दा ओङौण

तेरी हैसियत की,गंद वहौणा,तूं हुंदी ही कौण

पिॅठ-मोरी नू गुसा चङिआ,लॅगी अपणा ज़ोर वखौंण

आराम नाल बैह,कुॅछ ना करे, कर लिआ आप नू बंद

शरीर सारा औखा पै गिआ,भॅरा रहिआ अंदर गंद

दिमाग चॅक्कर खावे,अखां आ गईआं बाहर

हॅथ पैर,लॅतां बांवां ढिॅले होए,हो गए लाचार

दुहाई सॅब अंगां ने दिती खुल जा,बचा साडी जान

पिॅठ-मोरी बोली,हुण तां मॅनो,मैं हां  सॅब दी परधान

सौखी जिंद तुहाडी हो जाऊ,जे इह तुसीं लओ जाण

काबलीयत दा मुल ना पए,पिॅठ-मोरी बणदे परधान





No comments:

Post a Comment