ਫ਼ਰਿਆਦ
ਤੱਪ ਨਾ ਕਰਾਂ
ਜੱਪ ਨਾ ਕਰਾਂ
ਮੈਂ ਡਰਾਂ
ਫ਼ਰਿਆਦ ਕਿੰਝ ਕਰਾਂ
ਮੈਂ ਗੁਨ੍ਹਾਂਗਾਰ
ਹੌਮੇ ਦਾ ਭਾਰ
ਮੇਰਾ ਅੰਦਰੋਂ ਮਾਰ
ਤੂੰ ਬੱਖ਼ਸ਼ੱਣਹਾਰ
ਦੇ ਹੱਥ ਕਰ ਓਧਾਰ
ਦੇ ਐਸੀ ਕਲਾ
ਰੱਖਾਂ ਨਾ ਕੋਈ ਗਿਲਾ
ਮੰਗਾਂ ਸੱਭ ਦਾ ਭਲਾ
ਮੇਰਾ ਗਰਵ ਜਲਾ
ਓਹ ਮੇਰੇ ਮਾਲਕਾ
ਮੈਂ ਮੰਝਧਾਰ
ਆਰ ਨਾ ਪਾਰ
ਭਓਜੱਲ ਤਾਰ
ਮੇਰੇ ਮਲਹਾਰ
ਮੈਂ ਅਨਜਾਣ
ਰਤੀ ਨਾ ਗਿਆਨ
ਭਰਿਆ ਅਭਿਮਾਨ
ਕਰ ਪਰਵਾਨ
ਦੇ ਅਪਣਾ ਨਾਮ
ਕਰ ਨਦਰ ਨਿਹਾਲ
ਲਾ ਗਲੇ ਨਾਲ
ਆਪ ਵਿਚ ਸਮਾਲ
ਕਰ ਪ੍ਰਓਪਕਾਰ
ਮੇਰੇ ਕਰਤਾਰ
*********
फ़रियाद
तॅप ना करां
जॅप ना करां
मैं डरां
फ़रियाद किंझ करां
मैं गुन्हांगार
हौमे दा भार
मेरा अंदरों मार
तूं बक्षॅणहार
दे हॅथ कर ओधार
दे ऐसी कला
रखां ना कोई गिला
मंगां सॅभ दा भला
मेरा गर्व जला
उह मेरे मालका
मैं मंझधार
आर ना पार
भओजॅल तार
मेरे मलहार
मैं अनजाण
रती ना ज्ञान
भरिआ अभिमान
कर परवान
दे अपणा नाम
कर नदर निहाल
ला गले नाल
आप विच समाल
कर प्रउपकार
मेरे करतार
No comments:
Post a Comment