Sunday, September 18, 2022

ਕਰੋ ਜਿਸ ਕਰਮ ਉਸ ਲਾਇਆ

                  ਕਰੋ ਜਿਸ ਕਰਮ ਉਸ ਲਾਇਆ


ਭੇੜੀਏ ਨੂੰ ਕਿਓਂ ਉਸ ਭੈੜਾ ਬਣਾਇਆ

ਕਿਸ ਲਈ ਮੇਰੀ  ਸਮਝ ਨਹੀਂ ਆਇਆ

ਜੰਗਲ ਸੀ ਇੱਕ ਹਰਿਆ ਭੱਰਿਆ

ਕੁੱਦਰਤੀ ਅਸੂਲ ਚੱਲੇ ਜੋ ਉਸ ਧਰਿਆ

ਫਿਰ ਇੰਨਸਾਨ ਆ ਭੇੜਿਆ ਮਾਰ ਮੁਕਾਏ

ਹਿਰਨਾ ਦੀ ਗਿੰਨਤੀ ਵੱਧੀ,ਉਨ੍ਹਾਂ ਕੋਈ ਨਾ ਖਾਏ

ਰਹਾ ਘਾਹ ਮੁੱਕਾ,ਉਹ ਰੁੱਖ ਖਾਣ ਤੇ ਆਏ

ਬਾਲ ਬ੍ਰਿਸ਼ ਵੀ ਉਨਹਾਂ ਜੜੋਂ ਚੱਭਾਏ

ਜੰਗਲ ਤੋਂ ਰੇਗਸਤਾਂਨ ਬਣ,ਦ੍ਰਖੱਤ ਨਾ ਰਿਆ  ਹਰਿਆ

ਨੱਸੇ ਗਏ ਸੱਬ ਜੀਵ ਜੰਨਤੂ,ਉਜਾੜ ਉਹ ਬਣਿਆ

ਸਿਆਣੇ ਇੱਕ ਨੇ ਤਰਤੀਬ ਲੜਾਈ

ਉਹ ਤਰਤੀਬ ਸੂਤ ਬੈਠੀ ਰੰਗ ਲੈ ਆਈ

ਕੁੱਛ ਭੇੜੀਏ ਉਸ ਥਾਂ ਛੱਡੇ

ਹਿਰਨ ਖਾ ਉਹ ਹੋਏ ਵੱਡੇ

ਹਿਰਨਾਂ ਦਾ ਅਬਾਦੀ ਤੇ ਆਇਆ ਕਾਬੂੂ

ਕੁੱਦਰੱਤ ਦੇ ਅਸੂਲ ਦਾ ਚੱਲਿਆ ਜਾਦੂ

ਸੰਤੁਲਣ ਦਾ ਕਾਇਦਾ ਹੋਇਆ ਲਾਗੂ

ਜਗਾਹ ਹਰਿਆਈ, ਜੰਨਤੂ ਸੱਬ ਮੁੜ ਆਇਆ

ਕਰਮ ਅਪਣਾ ਕਰਨ,ਜਿਸ ਕਰਮ ਉਸ ਲਾਇਆ

ਬਿਨ ਸਮਝੇ ਉਸ ਦੇ ਕਰਨਾ ਦੀ ਨਾ ਕਰੋ ਨਿੰਦਾ ਕੋਈ

ਕਿਓਂ ਉਹ ਕਰਦਾ,ਤੁਹਾਡੀ ਸਮਝੋਂ ਬਾਹਰ,ਜਾਣੇ ਸੋਈ


No comments:

Post a Comment