Tuesday, September 13, 2022

ਮੈਂ ਤਾਂ ਮੇਰਾ ਮੰਨ p2

                                             ਮੈਂ ਤਾਂ ਮੇਰਾ ਮੰਨ


ਮਨਾਏ ਮੇਰਾ ਮੰਨ ਮੈਂਨੂੰ,ਮੈਂ ਨਾ ਮੰਨਾ

ਪਰ ਫਿਰ ਮੈਂ ਮੰਨਾ ਮੈਂ ਮੰਨ ਮਰਜ਼ੀ ਕਰਾਂ

ਕੀ ਕਹੂਗੀ ਦੁਨਿਆਂ ਫਿਕਰ ਸਾਨੂੰ

ਪਰ ਫਿਰ ਕੁਕਰਮ ਕਰਨ ਨੂੰ ਨਾਂ ਡਰਾਂ

ਪਾਪ ਨਹੀਂ ਮੇਰੇ ਵਡੇ ਕੋਈ

ਛੋਟਿਆਂ ਛੋਟਿਆਂ ਗੁਸਤਾਖਿਆਂ

ਚੋਰੀ ਕਿਸੇ ਘਰੋਂ ਨਹੀਂ ਕੀਤੀ

ਨਾ ਮਾਰਿਆਂ ਕੰਧ ਉੱਤੋਂ ਝਾਕਿਆਂ

ਬੇ-ਹੂਦੇ ਕਿਸੇ ਤੀਂਵੀਂ ਨਾਲ ਨਹੀਂ ਪੇਸ਼ ਆਇਆ

ਹਾਂ ਸੁੰਦਰ ਚੇਹਰਾ ਵੇਖ ਅੱਖਾਂ ਨਾਲ ਨਿਹਾਇਆ

ਜ਼ਖ਼ਮ ਕਿਸੇ ਨੂੰ ਨਹੀਂ ਦਿਤਾ 

ਨਾ ਜ਼ਖ਼ਮੀਂ ਨਮਕ ਛਿੜਕਿਆਂ

ਪਿਆਰ ਨਾਲ ਕੋਸ਼ਿਸ਼ ਕੀਤੀ ਸਮਝੌਂਣ ਦੀ

ਕਿਸੇ ਬੱਚੇ ਨੂੰ ਵੀ ਨਹੀਂ ਝਿੜਕਿਆ

ਬੰਦੇ ਬਣਾਏ ਅਸੂਲ ਨਾ ਰੱਖਣ ਮੇਰੇ ਲਈ ਜਾਦਾ ਮਾਣੇ

ਹਵਾ ਵੇਖ ਰੁਕ ਬਦਲਾਂ,ਨਾ ਉਨ੍ਹਾਂ ਤੇ ਅੜਿਆ

ਇੰਨਸਾਨੀਅਤ ਦੇ ਅਸੂਲ ਮੇਰੇ ਲਈ ਅਟੱਲ

ਉਹ ਨਾ ਤੋੜਾਂ,ਉਹ ਲੈ ਮੈਂ ਪੱਕੇ  ਖੜਿਆ

ਬਲਿਹਾਰੀ ਜਾਂਵਾਂ ਜੇ ਕੋਈ ਦੱਸੇ

ਮੰਨ ਨੂੰ ਕਿਵੇਂ ਸੱਚੇ ਮੰਨੋ ਧਿਓਂਣ ਲਾਂਵਾਂ

ਬਿਨਾ ਮੰਨ ਮਾਰੇ ਉਸ ਨੂੰ ਪਾਂਵਾਂ

ਹੌਓਮਾ ਮਾਰ ਉਸ ਵਿੱਚ ਸਮਾਂਵਾਂ

ਅੱਜੇ ਤੱਕ ਮੈਂ ਮੰਨ ਦੀ ਨਾ ਮੰਨਾ

ਮੰਨ ਨਾ ਮੇਰੀ ਮੰਨੇ

ਖ਼ੁਸ਼ ਅਸੀਂ ਦੋਨੋ

ਜਿਵੇਂ ਕਿਚੱੜ ਵਿੱਚ ਅੰਨੇ



No comments:

Post a Comment