Wednesday, September 30, 2020

ਕਿਓਂ ਕਿਵੇਂ ਹੋਇਆ ਪਿਆਰ p2

                                   ਕਿਓਂ ਕਿਵੇਂ ਹੋਇਆ ਪਿਆਰ


ਕਿਵੇਂ ਹੋਇਆ ਉਸ ਨਾਲ ਪਿਆਰ

ਸੁਣੋਗੇ,ਕਹੋਗੇ ਗੱਪ ਮਾਰੀ ,ਯਾਰ

ਅੱਖ ਉਸ ਦੀ ਮੋਟੀ

ਨੱਕ ਉਸ ਦੀ ਛੋਟੀ

ਨਖ਼ਸ਼ੋਂ ਸੋਹਣੀ 

ਚੇਹਰਿਓਂ ਮੰਨਮੋਹਣੀ

ਨਾ ਪਤਲੀ ਨਾ ਉਹ ਭਾਰੀ 

ਸਾਨੂੰ ਲੱਗੀ ਬੜੀ ਪਿਆਰੀ

ਬਾਲ ਉੱਹਦੇ ਲੰਬੇ

ਸਪ ਵਾਂਗੂਂ ਅਸੀਂ ਡੰਗੇ

ਰੰਗੋਂ ਗੋਰੀ 

ਗੰਨੇ ਦੀ ਪੋਰੀ

ਚਿੱਟੇ ਦੰਦ ਹੱਸਦੇ 

ਚੰਗੇ ਲੱਗਦੇ

ਆਵਾਜ਼ ਸਰੀਲੀ

ਕੰਨ ਨੂੰ ਰਸੀਲੀ 

ਮੈਂ ਜਵਾਨ ਉਹ ਮੁਟਿਆਰ

ਹੋ ਗਈਆਂ ਸਾਡਿਆਂ ਅੱਖਾਂ ਚਾਰ

ਦੋ ਦਿੱਲ ਧੜਕੇ ਹੋ ਗਿਆ ਪਿਆਰ

ਘਰ ਸਾਡੇ ਆਈ

 ਜਿੰਦ ਬਣਾਈ

ਰਸੋਈ 'ਚ ਕਲਾਕਾਰ

ਖਾਣਾ ਬਣਾਏ ਸਵਾਦ

ਕੰਮ ਦੀ ਮਾਹਰ

ਮੰਨ ਦੀ ਸਾਫ

ਹੱਥ ਦੀ ਸੁੱਚੀ 

ਅਕਲ ਦੀ ਉੱਚੀ

ਗਿ੍ਸਥੀ ਲਈ ਹੋਸ਼ਿਆਰ

ਮੰਮਤਾ ਦਾ ਭੰਡਾਰ

ਗ੍ਹਹਿ ਸਜਾਇਆ

ਸਵ੍ਗ ਬਣਾਇਆ

ਜੀਵਨ ਸਵਾਰਿਆ

ਬੇੜਾ ਤਾਰਿਆ

ਕਿਸਮੱਤ ਮੇਰੀ ਚੰਗੀ

ਇੱਕਠੇ ਵਧਿਆ ਲੰਘੀ

ਗੀਤ ਉਸ ਦੇ ਗਾਂਵਾਂ 

ਰੱਬ ਦਾ ਸ਼ੁਕਰ ਮੰਨਾਵਾਂ  

*********

                       क्यों कैसे होयिआ प्यार


किवें होयिआ उस नाल प्यार

सुणोगे,कहोगे गॅप मारी,यार

अख उस दी मोटी

नॅक उस दी छोटी

नक्षों सोहणी

चेहरियों मनमोहणी

ना पतली ना भारी

सानू लॅगी बङी प्यारी

बाल उसदे लंबे

सॅप वांगू उसीं डंगे

रंगों गोरी

गॅने दी पोरी

चिॅटे दंद हॅसदे

चंगे लॅगदे

अवाज़ सरीली

कना नू रसीली

मैं जवान ,उह मुटियार

हो गईआं साडिआं अखा चार

दो दिल धङके,हो गिआ प्यार

घर साडे आई

जिंद बणाई

रसोई 'च कलाकार

खाणा बणाए सवाद

कम दी माहर

मन दी साफ

हॅथ्थ दी सुॅची 

अकल दी उॅच्ची

ग्रिस्थी 'च होशियार

मंमता दा भंडार

ग्रहि सजायिआ

स्वर्ग बणायिआ

जीवन सवारिआ

बेङा तारिआ

किस्मॅत मेरी चंगी

इकॅठे वधिआ लंगी

गीत उस दे गांवां

रॅब दा शुकर मनांवां





Tuesday, September 29, 2020

ਕਹੇ ਮੇਰੇ ਮੰਨ ਦੀ ਬੁੱਝੋ p2

 

                                     ਕਹੇ ਮੇਰੇ ਮੰਨ ਦੀ ਬੁੱਝੋ


ਸਾਡੀ ਬੀਵੀ ਸਾਡੇ ਨਾਲ ਗੁੱਸੇ

ਕਿਓਂ ਸੀ ਇਹ ਵੀ ਨਾ ਦੱਸੇ

ਕਿਵੇਂ ਉਸ ਨੂੰ ਮੰਨਾਵਾਂ

ਕੁੱਛ ਸਮਝ ਨਾ ਪਾਂਵਾਂ

ਕੀ ਹੋਈ ਸਾਡੇ ਤੋਂ ਖਤਾ 

ਇਹ ਸਾਨੂੰ  ਨਾ ਪਤਾ

ਦਿੱਲ ਦੀ ਉਹ ਵੈਸੇ ਚੰਗੀ

ਸੋਚ ਕੇ ਅਸੀਂ ਮਾਫ਼ੀ ਮੰਗੀ

ਕਹੇ ਤੂੰ ਮੇਰੀ ਜਿੰਦ ਕੀਤੀ ਬਰਬਾਦ

ਨਹੀਂ ਹੈ ਤੁਹਾਨੂੰ ਮੇਰੇ ਨਾਲ ਰੱਤੀ ਪਿਆਰ

ਦਿੱਲ ਦੀ ਦਿੱਲ ਵਿੱਚ ਰਹਿ ਗਈ ਅਧੂਰੀ

ਕੋਈ ਵੀ ਖ਼ਵਾਇਸ਼ ਮੇਰੀ ਕੀਤੀ ਨਾ ਪੂਰੀ

ਅੱਜ ਦੀ ਹੀ ਲੈ ਲਵੋ ਕਹਾਣੀ

ਚਾਟ ਬਜ਼ਾਰੋਂ   ਮੈਂ ਚਾਹੀ ਸੀ ਖਾਣੀ

ਤੈਂਨੂੰ ਤਾਂ ਮੇਰਾ ਕਦੀ ਖਿਆਲ ਨਾ ਆਇਆ

ਘਰ ਲੈ ਆਇਆ  ਮੈਂਨੂੰ ਭੁੱਖਾ ਤਿਆਹਿਆ

ਮੈਂ ਬੋਲਿਆ, ਮੈਂਨੂੰ ਕੀ ਸਪਨਾ ਸੀ ਆਣਾ

ਮੰਗ ਲੈਂਦੀ ਮੂੰਹੋਂ ਜੋ ਤੂੰ ਸੀ ਖਾਣਾ

ਕਹੇ ਤੇਰੇ ਨਾਲ ਸਾਰੀ ਓਮਰ ਮੈਂ ਲੰਘਾਈ

ਮੇਰੇ ਦਿੱਲ  ਕੀ ,ਅੱਜੇ ਵੀ ਤੈਂਨੂੰ ਸਮਝ ਨਾ ਆਈ

ਮੇਰੀ ਚਾਹ ਦੀ ਤੈਂਨੂੰ ਹੋਣੀ ਚਾਹੀਦੀ ਪਰਵਾਹ

ਬਿਨ ਮੰਗੇ ਤੈਂਨੂੰ ਹੋਣਾ ਚਾਹੀਦਾ ਪਤਾ

ਪਿਆਰ  ਉਹ ਕੀ ਜੋ ਦੂਸਰੇ ਦੇ ਦੀਦਿੱਲ ਦੀ ਨਾ ਜਾਣੇ 

ਆਦਤ ਇੱਕ ਦੂਸਰੇ ਦੀ ਨਾ ਪੂਰੀ ਪਹਿਚਾਣੇ

ਸੱਚੇ ਦਿੱਲ ਨਾਲ ਕੀਤਾ ਇਰਾਦਾ

ਕੋਸ਼ਿਸ਼ ਅਗੋਂ ਤੋਂ ਕਰਾਂਗਾ,ਕੀਤਾ ਵਾਦਾ

ਰੱਬ ਕਰੇ ਮੈਂ ਵਾਦਾ ਪੂਰਾ ਕਰ ਪਾਊਂ

ਬੀਵੀ ਅਪਣੀ ਨੂੰ ਖ਼ੁਸ਼ ਕਰ ਜਾਂਊਂ

********

                 कहे मेरे मन दी बुॅझो


साडी बीवी साडे नाल गुसे

क्यों सी इह वी ना दॅसे

किवें उस नू मनांवां

कुॅछ समझ ना पांवां

की होई साडे तों खता

इह सानू ना पता

दिल दी उह वैसे चंगी

सोच के असीं माफ़ी मंगी

कहे तूं मेरी जिंद कीती बरबाद

नहीं है तैंनू मेरे नाल रॅती प्यार

दिल दी दिल विच रहि गई अधूरी

कोई वी ख़वायिश मेरी कीती ना पूरी

अज दी ही लै लवो कहाणी

चाट बज़ारों मैं चाही सी खाणी

तैंनू  तां मेरा कदी खियाल नहीं आयिआ

घर लै आयिआ मैंनू भुखा तिहायिआ

मैं बोलिआ,मैंनू की सपना सी आणा

मंग लैंदी मूंहों जो तूं सी खाणा

कहे तेरे नाल सारी उमर मैं लंघाई

मेरे दिल की, अजे वी तैंनू समझ ना आई

मेरी चाह दी तैंनू होणी चाहीदी परवाह

बिन मंगे तैंनू होणा चाहीदा पता

प्यार  उह की जो दूसरे  दे दिल दी ना जाणे

आदत इक दूसरे दी ना पूरी पहिचाणे

सॅच्चे दिल नाल कीता ईरादा

कोशिश अगों करांगा,कीता वादा

रॅब करे मैं वादा पूरा कर पांऊं

बीवी अपणी नू खुश कर जांऊं


Monday, September 28, 2020

ਸਾਂਝ ਦਾ ਸੁੱਖ ਸਹਾਰਾ p2

                                                              ਸਾਂਝ ਦਾ ਸੁੱਖ



 ਸਮਝ ਕੇ ਸੱਭ ਸਾਂਝਾ ,ਸਾਂਝਾ ਖਾਓ ਖਾਣਾ

ਘਰ ਸਾਂਝੇ  ਰਹੋ ,ਕੀ ਨਿਆਣਾ ਕੀ ਸਿਆਣਾ

ਸਾਂਝਾ ਅਪਣਾ ਦੁੱਖ ਕਰ ਕੇ, ਦੁੱਖ ਲਓ ਘਟਾ

ਖ਼ੁਸ਼ਿਆਂ ਨੂੰ ਸਾਂਝਿਆਂ ਕਰ ਕੇ, ਸੁੱਖ ਲਓ ਵਧਾ

ਸਾਂਝੇ ਵਿੇਚ ਦਿੇਨ ਚੰਗਾ ਲੰਘੇ ,ਸਤਾਏ ਨਾ ਜੁਦਾਈ

ਖ਼ੁਸ਼ੀ ਸੁੱਖੀ ਘਰ ਜੋ ਵੱਸਦਾ,ਵੱਸੇ ਉਸ ਘਰ ਖ਼ੁਦਾਈ

ਅੱਜ ਕੱਲ ਸਾਂਝਾ ਘਰ ਮੁਸ਼ਕੱਲ ਲੱਭੇ,ਸੱਭ ਚੌਂਹਣ  ਇਕਾਈ

ਕਹਿਣ ਅਪਣਾ ਰਾਹ ਮਾਪਣਾ, ਸਾਂਝੇ ਫ਼ਿਤਰੱਤ ਮੇਰੀ ਮੁਰਜਾਈ

ਦੂਰ ਦਰਾਡੇ ਰਹਿਣ ਇੱਕ ਦੂਜੇ ਤੋਂ,ਵਿਚੜੇ ਭੈਣ ਤੋਂ ਭਾਈ

ਇਕੱਲੇ ਚੱਲ ਕੇ ਕਾਮਯਾਬ ਹੁੰਦੇ, ਧੰਨ ਵੀ ਉਹ ਖੂਬ ਕਮੌਂਦੇ

ਬੈਠ ਤਨਾਹ ਮਾਨਣ ਇਹ,ਪਰ ਮਜ਼ੇ ਨਹੀਂ ਜੋ ਸਾਂਝੇ ਕਰਕੇ ਆਓਂਦੇ

ਰੋਜ਼ਮਾਰੀ ਦੀ ਨੱਸ ਭੱਜ ,ਹਰ ਵੱਕਤ ਰਹਿਣ ਕੰਮ ਵਿੱਚ ਰੁਝੇ

ਬੱਚਿਆਂ ਨਾਲ ਪਿਆਰ ਲਈ ਸਮਾ ਨਹੀਂ,ਚੇਹਰੇ ਉ੍ਨ੍ਹਾਂ ਦੇ ਬੁਝੇ ਬੁਝੇ

ਵਿਰਧ ਮਾ ਬਾਪ ਇਕੱਲੇ ਵੱਡੇ ਘਰ  ਬੈਠੇ ,ਔਖਾ ਵਖ਼ਤ ਕੱਟਣ

ਨਾ ਕੋਈ ਜਵਾਕਾਂ ਦਾ ਸ਼ੋਰ ਸ਼ਰਾਬਾ ਨਾ ਕੋਈ ਉੱਥੇ ਬੱਚੇ ਹੱਸਣ

ਸਾਂਝ ਦਾ ਮਜ਼ਾ ਨਿਆਰਾ

ਸਾਂਝ ਵਿੱਚ ਹੈ ਸਹਾਰਾ

ਕਲਯੁਗ ਦਾ ਸ਼ਰਾਪ ਹੈ ਇਹ ਜਾਂ ਉਸ ਦਾ ਵਰਦਾਨ

ਅੱਗੇ ਜਾ ਕੇ ਸਮਾਂ ਹੀ ਦੱਸੂ, ਅੱਜ ਨਹੀਂ ਕਿਸੇ  ਗਿਆਨ

ਅਸੀਂ ਤਾਂ ਕਿਸਮੱਤ ਚੰਗੀ ਪਾਈ ,ਸਾਂਝੇ ਘਰ ਵਿੱਚ ਰਹਿਏ

ਸਾਰੇ ਟੱਬਰ ਨਾਲ ਹੱਸ ਖੇਲ,ਮਜ਼ਾ ਬੁਢਾਪੇ ਦਾ ਲਈਏ

********

                               सांझ दा सुॅख


समझ के सॅब सांझा,सांझा खाओ खाणा

घर सांझे रहो,की नियाणा की सियाणा

सांझा अपणा दुॅख कर के,दुॅख लओ घटा

खुशिआं नू सांझिआं कर रे,सुॅख लओ वधा

सांझे विच दिन चंगा लंघे,,सताए ना जुदाई

खुशी सुॅखी घर जो वसदा,वॅसे उस घर खुदाई

अज कल सांझा घर मुशकॅल लॅभे,सॅब चौंण इकाई

कहिण अपणा राह मापणा,सांझे फितरॅत मेरी मुरजाई

दूर दराडे रहिण इक दूजे तों,विचॅङे भैण तों भाई

इकॅले चॅल के कामजाब हुंदे, धंन वी उह खूब कमौंदे

बैठ तनाह मानण,पर मज़ा नहीं जो सांझे करके औंदे

रोज़मारी दी नॅस भॅज,हर वकत रहिण कम विच रुझे

बॅचियां नाल प्यार लई समा नहीं,चेहरे उन्हां दे बुझे बुझे

विरध मॉं बाप इकॅले वॅडे घर बैठे,औखा वख़त कॅटण

ना कोई जवाकां दा शोर शराबा ना कोई उथ्थे बॅचे हॅसण

सांझ दा मज़ा नियारा

सांझ विच है सहारा

कलयुग दा शराप है इह जां उस दा वरदान

अगे जा के समां ही दसू,अज नहीं किसे ञान

असीं तां किस्मॅत चंगी पाई,सांझे घर विच रहिए

सारे टॅबर नाल हॅस खेल,मज़ा बुॅढापे दा लईए





Sunday, September 27, 2020

ਕਹਿੰਦਾ ਅੰਦਰਲਾ P 2

                                                            ਕਹਿੰਦਾ ਅੰਦਰਲਾ



ਮੇਰੇ ਅੰਦਰ ਹੈ ਕੁੱਛ ਰਹਿੰਦਾ

ਉਹ ਕੁੱਛ ,ਕਦੀ ਕਦੀ ਕੁੱਛ ਕੁੱਛ ਹੈ ਮੈਂਨੂੰ ਕਹਿੰਦਾ

ਜੋ ਕਹੇ ਮੈਂ ਨਾ ਕਰ ਪਾਂਵਾਂ

ਹਰ ਵਾਰੀ ਪਿੱਛੋਂ ਪੱਛਤਾਂਵਾਂ

ਹਮੇਸ਼ਾਂ ਹੁੰਦੀ ਨੇਕ ਉਸ ਦੀ ਸਲਾਹ

ਮੈਂ ਗੁਸਤਾਖ ,ਨਾ ਮੰਨਾ ਮੈਂ ਬੇ-ਪਰਵਾਹ

ਮੈਂਨੂੰ ਕਹੇ ਜੋ ਤੂੰ ਕਰਨ ਲੱਗਾ,ਉਹ ਨਹੀਂ ਚੰਗਾ

ਰੁਕ ਜਾ,ਸੋਚ, ਨਾ ਕਰ,ਬਣ ਜਾ ਤੂੰ ਬੰਦਾ

ਮੈਂ ਉਸ ਨੂੰ ਕਹਾਂ ਚੁੱਪ ਕਰ ਜਾ

ਇਹ ਕਰਨ ਵਿੱਚ ਬੜਾ ਹੈ ਮਜ਼ਾ

ਉਸ ਅੰਦਰਲੇ ਦੀ ਇੱਕ ਨਾ ਮੰਨੀ

ਜਵਾਨੀ ਦਾ ਜੋਸ਼ ਸੀ ,ਅਕਲ ਅੰਨੀ

ਐਸੇ ਐਸੇ ਪਾਪ ਮੈਂ ਕੀਤੇ 

ਦੁੱਖਾਏ ਦਿੱਲ ,ਬਦਲੇ ਲੀਤੇ

ਭੱਦੇ ਕਰਮ ਕਰਨ ਸ਼ਰਮ ਨਾ ਖਾਈ

ਅੰਦਰ ਵਾਲੇ ਦੀ ਅਵਾਜ਼ ਦੱਬਾਈ

ਮੈਂ ਹਾਂ ਆਦਤ ਤੋਂ ਮਜਬੂਰ

ਇਸ ਵਿੱਚ  ਨਹੀਂ ਮੇਰਾ ਕਸੂਰ

ਅਪਣੇ ਆਪ ਨੂੰ ਦਿਤੀ ਸਫ਼ਾਈ

ਫ਼ਿਤਰੱਤ ਮੇਰੀ ਉਸ ਐਸੀ ਬਣਾਈ

ਜਵਾਨੀ ਗਈ ਵਿਰਧ ਓਮਰ ਆਈ

ਅੰਦਰੋਂ ਅਵਾਜ਼ ਦੇਵੇ ਕਦੀ ਕਦੀ ਸੁਣਾਈ

ਸੋਚਾਂ ਅੰਦਰਲੀ ਸੋਚ ਨਾਲ ਕਰ ਲਵਾਂ ਮੇਲ

ਰੱਲ ਮਿਲ ਖੇਲੀਏ ਜਿੰਦਗੀ ਦਾ ਔਖਾ ਖੇਲ

ਮੁਮਕਿਨ ਹੱਲੇ ਵੀ ਜੀਵਨ ਸਫ਼ੱਲ ਹੋ ਪਾਏ

ਉਹ ਬਖ਼ਛੰਦ ਸ਼ਾਇਦ ਮੈਂਨੂੰ ਮਾਫ਼ ਕਰ ਜਾਏ

******** 

                               कहिंदा अंदरला


मेरे अंदर है कुॅछ रहिंदा

ओह कुॅछ,कदी कदी कुॅछ कुॅछ है मैंनू कहिंदा

जो कहे मैं कर ना पांवां

हर वारी पिॅछों पछतांवां

हमेशां हुंदी नेक उस दी सलाह

मैं गुस्ताख,ना मंना ,मैं बे-परवाह

मैंनू कहे जो तूं करन लॅगां,उह नहीं चंगा

रुक जा,ना कर, बण जा तूं बंदा

मैं उस नू कहां चुप कर जा

इह करन विच बङा है मज़ा

उस अंदरले दी इक ना मॅनी

जवानी दा जोश,अकल अन्नी

ऐसे ऐसे पाप मैं कीते

दुखाए दिल,बदले लीते

भॅदे कम करन शरम ना खाई

अंदर वाले दी अवाज़ दॅबाई

मैं हां आदॅत तों मजबूर

इस विच नहीं मेरा कसूर

अपणे आप नू दिती सफ़ाई

फ़ितरॅत मेरी उस ऐसी बणाई

जवानी गई,विरध उमर आई

अंदरों आवाज़ देवे कदी कदी सुणाई

सोचां अंदरली सोच नाल कर लवां मेल

रल मिल खेलिए जिंदगी दा औखा खेल

मुमकिन हॅले वी जीवन सफल हो पाए

उह बक्षंद शायिद माफ़ मैंनू कर जाए




Saturday, September 26, 2020

ਵੇਹਲਾ ਬੰਦਾ p2

 

                                                         ਵੇਹਲਾ ਬੰਦਾ


ਅੱਜ ਕੱਲ ਮੈਂ ਬਿਨਾ ਕਾਰ ਬੰਦਾ

ਨਾਂ ਕੋਈ ਕੰਮ ਨਾ ਕੋਈ ਧੰਦਾ

ਵੇਹਲੇ ਬੈਹ ਮੈਂ ਦਿੱਨ ਗੁਜ਼ਾਰਾਂ

ਪੜਾਂ ਕਿਤਾਬਾਂ ,ਪੜਾਂ ਅੱਖਬਾਰਾਂ

ਕੋਈ ਵੀ ਕੰਮ ਮੈਂਨੂੰ ਕੋਈ ਨਾ ਕਹਿੰਦਾ

ਲੱਤਾਂ ਪਸਾਰ ਮੈਂ ਸੋਫੇ ਤੇ ਬਹਿੰਦਾ

ਜਵਾਨੀ ਦੀ ਨੱਸ ਦੌੜ ਰਹਿ ਗਈ ਪਿੱਛੇ

ਬੁੱਢਾਪੇ ਦੇ  ਦਿੱਨ ਹੁਣ ਆਏ ਅੱਛੇ

ਰਹੀ ਨਹੀਂ ਹੁਣ ਕੁੱਛ ਜਾਦੀ ਚਾਹ

ਬਹੁਤ ਦਿਤਾ ਰੱਬ, ਮੈਂ ਬੇ-ਪਰਵਾਹ

ਬੈਠੇ ਬਠਾਏ ਮਿਲੇ ਸਵਾਦ ਖਾਣਾ

ਮੇਰੇ ਲਈ ਆਇਆ ਭਲਾ ਜ਼ਮਾਨਾ

ਇਸ ਜਨਮ ਕੋਈ ਖਾਸ ਕਰਮ ਨਹੀਂ ਕਮਾਇਆ

ਖੌਰੇ ਨਸੀਬ ਇਹ ਪਿੱਛਲੇ ਜਨਮ ਦਾ ਬਕਾਇਆ

ਸਰ ਮੱਥੇ ਲਾਂਵਾਂ ਜੋ ਹੈ ਕੋਲ ,ਨਾ ਕਰਾਂ ਸਵਾਲ

ਸ਼ੁਕਰ ਕਰਾਂ, ਕਰੋੜਾਂ ਨਾਲੋ ਜੱਸੇ ਦਾ  ਚੰਗਾ ਹਾਲ 

******** 

                   वेहला बंदा


अज कल मैं बिना कार बंदा

ना कोई कम ना कोई धंदा

वेहले बैह के मैं दिन गुजारां

पङां किताबां पङा अखबारां

कोई वी कम मैंनू कोई ना कहिंदा

लॅतां पसार मैं सोफे ते बहिंदा

जवानी दी नॅस दौङ रह गई पिछ्छे

बुडापे दे दिन हुण आए अछ्छे

रही नहीं हुण कोई जादी चाह

बहुत दिता रॅब ने मैं बे-परवाह

बैठे बठाए मिले सवाद खाणा

मेरे लई आयिआ भला ज़माना

इस जन्म कोई खास करम नहीं कमायिआ

खौरे नसीब इह पिछ्छले जन्म दा बकायिआ

सर मॅथ्थे लांवां जो है कोल,ना करां सवाल

शुकर करां करोङां नालों जॅसे दा चंगा हाल


Friday, September 25, 2020

ਚਾਚੇ ਦੀ ਸ਼ਰਾਬ ਖਰਾਬ p2


                                                             ਚਾਚੇ ਦੀ ਸ਼ਰਾਬ ਖ਼ਰਾਬ



 ਸੁਣੋ ਕੰਨ ਖੋਲਕੇ ਮਜ਼ੇ ਦੀ ਗੱਲ ਕਵੀ ਸੁਣਾਏ

ਕੁੜੀ ਮਿਲੀ  ਚਾਚੇ ਨੂੰ ਚਾਚਾ  ਉਸ ਤੇ ਵਾਰੀ ਵਾਰੀ ਜਾਏ

ਲੰਮ ਸਲੰਮੀ ਨੈਣ ਉਸ ਦੇ ਤਿੱਖੇ

ਪਰਿਆਂ  ਦੇਸੋਂ ਆਈ ਚਾਚੇ ਨੂੰ  ਦਿੱਖੇ

ਅੱਖ ਨਾਲ ਅੱਖ ਜਦ ਲੜੀ ਅੱਖ ਚਾਚੇ ਦੀ  ਚੱਮਕਾਈ

ਦਿੱਲ ਸੋਚੇ ਸੋਹਣੀ ਐਨੀ ਰੱਬ ਮੇਰੇ ਲਈ ਬਣਾਈ

ਹੌਂਸਲਾ ਕੱਢ ਚਾਚੇ ਠਾਨਿਆ, ਦੋਸਤੀ ਇਸ ਨਾਲ ਪਾਂਵਾਂ

ਗੱਲਾਂ ਮਿਠਿਆਂ ਕਰ ਇਸ ਨੂੰ ਜਾਲ ਵਿੱਚ ਫ਼ਸਾਂਵਾਂ

ਕੋਲ ਜਾ ਕੇ ਬੋਲਿਆ ਅੱਜ ਦਿੱਨ ਵਿੱਚ ਚੰਨ ਆਇਆ ਕਿੱਥੋਂ

ਜਬਾਬ ਮਿਲਿਆ, ਰਾਤ  ਵਾਲਾ ਊੱਲੂ ਦਿੱਨੇ ਆਇਆ ਜਿੱਥੋਂ

ਭੋਲੀ ਸ਼ਕਲ ਵੇਖ ਕੇ ਮਰਿਆ, ਉਹ ਨਿਕਲੀ ਤੇਜ਼ ਤਰਾਰ

ਟੱਕਰ ਚਾਚੇ ਨੂੰ ਮਿਲੀ ਚੰਗੀ ,ਚਾਚਾ  ਵੀ ਸੀ ਹੋਸ਼ਿਆਰ

ਟੁੱਟੀ ਫ਼ੁੱਟੀ ਅੰਗਰੇਜ਼ੀ ਬੋਲਕੇ ,ਉਸ ਨੂੰ ਪਟੌਂਣਾ ਚਾਹਿਆ

ਅਮਰੀਕੀ ਲਿਹਾਜੇ ਕੁੱਛ ਕਹਿ ਉਸ ਚਾਚੇ ਦਾ ਮਜ਼ਾਕ ਓਡਾਇਆ

ਮਰਦ ਤਕੜਾ ਸਮਝ ਚਾਚੇ ਉਸ ਦੀ ਬਾਂਹ ਨੂੰ ਸੀ ਹੱਥ ਪਾਇਆ

ਉਹ ਨਿਕਲੀ ਪਹਿਲਵਾਨ ਬੱਚੀ, ਦਾਓ ਪੇਚ ਲਾ ਉਸ ਚਾਚੇ  ਢਾਹਿਆ

ਛਾਤੀ ਚਾਚੇ ਦੀ ਤੇ ਬੈਹ ਗਈ, ਦਬੌਂਣ ਲੱਗੀ  ਚਾਚੇ ਦੀ ਸੰਘੀ

ਕਹਿੰਦੀ ਤੇਰਾ ਚਲਾਣਾ ਕਰ ਦਊਂ ਜੇ ਤੂੰ ਮਾਫ਼ੀ ਨਾ ਮੰਗੀ

ਥੱਲਿਓਂ ਚਾਚਾ ਲੇਰਾਂ ਮਾਰੇ ,ਦੇਵੇ ਦੁਹਾਈ,ਕੋਈ  ਬਚਾਵੇ

ਡਰ ਦੇ ਮਾਰੇ ਸਾਰੇ ਦੂਰ ਖੱੜੇ ਕੋਈ ਲਾਗੇ  ਨਾ ਆਵੇ

ਭੀੜ ਭੈੜੀ ਖਿੜ ਖਿੜ ਹੱਸੇ ,ਸੱਭ ਵੇਖਣ ਤਮਾਸ਼ਾ

ਇੱਕ ਵਿੱਚੋਂ ਚਾਚੇ  ਪਹਿਚਾਣ, ਬੋਲਿਆ ਇਹ ਤਾਂ ਬਿਸ਼ਨਾ ਚਾਚਾ

ਸੂਫ਼ੀ ਇਹ ਬੜਾ ਦਾਨਾ ਸਾਨਾ, ਮਾੜਾ ਇਸ ਦਾ ਨਸ਼ਾ

ਸ਼ਰਾਬੀ ਹੋ ਕੀ ਖ਼ਰਾਬੀ ਕਰੇ,ਇਸ ਨੂੰ ਵੀ ਨਹੀਂ ਪਤਾ

ਕੋਈ ਚਾਚੀ ਫੱਜੀ ਨੂੰ ਬੋਲਾਓ

ਛੇਤੀਂ ਜਾਓ ਨੱਸ ਕੇ ਦੇਰ ਨਾ ਲਾਓ

ਕਿੰਝ ਚਾਚੇ ਬਿਸ਼ਨੇ ਨੂੰ ਸੂਤ ਕਰਨਾ ਤਰੀਕਾ ਉਸ ਨੂੰ ਆਂਓਂਦਾ

ਚਾਚੀ ਅੱਗੇ ਕੁੱਛ ਨਾ ਚੱਲੇ, ਜੋ ਕਹੇ ਚਾਚਾ ਉਹ ਹੀ ਕਰੇਂਦਾ

ਹਨੇਰੀ ਵਾਂਗਰ ਚਾਚੀ ਆਈ

ਚਾਚੇ ਨੂੰ ਉਸ ਖ਼ੂਬ ਸੁਣਾਈ

ਕੰਨ ਫੜੇ ਚਾਚਾ, ਹੋਸ਼ ਉਸ ਨੂੰ ਆਈ

ਕਹੇ ਮਾਫ਼ ਕਰ ਮੈਂਨੂੰ ਨਾ ਕਰ ਲੜਾਈ

ਘਸੀਟ ਕੇ ਚਾਚਾ ਨੂੰ ਚਾਚੀ ਲੈ ਆਈ ਘਰ

 ਚਾਚੇ ਨੂੰ ਕੋਠੜੀ ਵਿੱਚ ,ਬੰਦ ਦਿਤਾ ਕਰ

ਸੁਪਨਾ ਟੁੱਟਾ ਚਾਚੇ ਦੀ ਨੀਂਦ ਖੁੱਲ ਆਈ

ਠੰਢ ਉਸ ਨੂੰ ਲੱਗੇ , ਚਾਚਾ ਲੱਭੇ ਡਿਗੀ ਰਜਾਈ

***********

                   चाचे दी शराब खराब


सुणो कन खोलके ,मज़े दी गॅल कवी सुणाए

कुङी मिली चाचे नू ,चाचा उस ते वारी वारी जाए

लमी समॅली,नैण उस दे तिॅखे

परिआं देशों आई ,चाचे नू दिॅखे

अख नाल अख लङी,अख चाचे दी चम्काई

दिॅल सोचे सोहणी ऐनी रॅब ने मेरे लई बणाई

हौंसला कॅड चाचे ठानिआं, दोसती इस नाल पांवां

गॅलां मिठिआं मिठिआं कर,इस नू जाल फ़सांवां

कोल जा के बोलिआ,अज दिन विच चंद आयिआ किॅथ्थों

जबाब मिलिआ,रात जागण वाला ऊलू दिने आयिआ जिॅथ्थों

भोली श्कल वेख के मरिआ,उह निकली तेज़ तरार

टॅकर चाचे नू मिली चंगी,चाचा वी  सी होशियार

टुटी फुटी अंग्रेज़ी बोलके, उस नू पटौंणा चाहिआ

अमरिकी लिहाजे कुॅछ कहि,उस चाचे मज़ाक ओडायिआ

मरद तकङा समझ ,चाचे उस दी बांह नू हॅथ पायिआ

उह निकली पहिलवान बॅची, दायो पेच नाल चाचा ढायिआ

छाती चाचे दी ते बैह गई,दबौंण लॅगी चाचे दी संधी

कहिंदी तेरा चलाणा हुणे कर दूं,जे माफी ना तूं मंगी

थॅलिओं चाचा लेरां मारे ,देवे दुहाई,कोई बचावे

डर दे मारे सारे दूर खङे,कोई लागे ना आवे

भीङ  सारी भैङी,खिङ खिङ हॅसे,सॅब वेखण तमाशा

इक विचों पहिचाण,बोलिआ ,इह तां बीशना चाचा

सूफ़ी इह दाना साना, माङा इस दा नशा

शराबी हो की खराबी करे,इस नू वी नहीं पता

कोई चाची फजी नू बोलाओ

छेतीं जाओ नॅसके,देर ना लाओ

किंझ चाचे बिशने नू सूत करना ,तरीका उस नू औंदा

चाची अगे कुॅछ ना चॅले,जो कहे, चाचा उह ही करेंदा

हनेरी वांगर चाची आई

चाचे नू उस खूब सुणाई

कन फङे चाचा,होश उस नू आई

कहे माफ़ कर मैंनू,कर ना लङाई

धङीस चाचे नू,चाची लै आई घर

चाचे नू कोठङी विच दिता बंद कर

सुपना टुटा चाचे दी नींद पूरी खुल आई

ठंड उस नू लॅगे, चाचा लॅभे डिगी रजाई





  



Thursday, September 24, 2020

ਸਿਫ਼ਤ ਸਿਫ਼ਰ ਦੀ p2

 

                                                            ਸਿਫ਼ਤ ਸਿਫ਼ਰ ਦੀ


ਸਿਫ਼ਰ ਸਿਰਫ਼ ਸਿਫ਼ਰ ਨਹੀਂ, ਹੈ ਇਹ ਬੜਾ ਅਨੋਖਾ

ਜਿਸ ਨੇ ਵੀ ਇਹ ਜੱਗ ਨੂੰ ਦਿਤਾ, ਦਿਤਾ ਵਧਿਆ ਤੋਫ਼ਾ

ਅਪਣੇ ਆਪ ਕੁੱਛ ਨਹੀਂ, ਦੂਸਰਿਆਂ ਨਾਲ ਮਿਲ ਕਮਾਲ ਕਰ ਜਾਵੇ

ਅੰਕ ਪਿੱਛੇ ਵਡਾ ਕਰੇ, ਦਸ਼ਮੱਲ  ਬਾਦ ਅੰਕ ਅੱਗੇ, ਉਸ ਨੂ ਘਟਾਵੇ

ਜਮਾ ਕਰੋ ਜਾਂ ਘਟਾਓ ਇਸ ਨੂੰ ,ਅੰਕ ਨੂੰ ਵਧੌਂਦਾ ਨਾ ਘਟੌਂਦਾ

ਜਰਬ ਕਰੋ ਅੰਕ ਨੂੰ ਸਿਫ਼ਰ ਨਾਲ, ਨਤੀਜਾ ਸਿਫ਼ਰ ਹੀ ਔਂਦਾ

ਅੰਕ ਕੋਈ ਇਸ ਨਾਲ ਵੰਡ ਕੇ ਬੇਅੰਤ ਬੇਅੰਤ ਹੋ ਜਾਂਦਾ

ਜਮਾ ਘਟਾ ਜਰਬ ਵੰਡ ਸਿਫ਼ਰ ਨੂੰ ਸਿਫ਼ਰ ਨਾਲ, ਸਿਫ਼ਰ ਹੀ ਰਹਿੰਦਾ

ਕਹਿਣ ਨੂੰ ਇਹ ਛੁਨਿਆ ਕਹਾਵੇ ਪਰ ਗੁਣ ਇਸ ਦੇ ਭੱਰਭੂਰ

ਨਾਪਣ ਤੋਲਣ ਹਿਸਾਬ ਜੇ ਕਰਨਾ, ਇਸ ਨੂੰ ਜਾਨਣਾ ਪੈਂਦਾ ਜ਼ਰੂਰ

ਸੱਭ ਕੁੱਛ ਇਸ ਤੋਂ ਸ਼ੁਰੂ ਹੁੰਦਾ ਸ਼ਾਇਦ ਖਤੱਮ ਵੀ ਇਸ ਤੇ ਹੋਣਾ

ਛੁਨਿਏ ਤੋਂ ਸੌਰ ਮੰਡਲ ਸ਼ੁਰੂ ਹੋਇਆ ਅੰਤ ਛੁਨਿਆ ਵਿੱਚ ਸਮੌਣਾ

ਬੰਦਾ ਵੀ ਜਨਮ ਤੋਂ ਪਹੀਲਾਂ ਸਿਫ਼ਰ ਹੁੰਦਾ ਅਖੀਰ ਸਿਫ਼ਰ ਉਸ ਭੱਸਮੌਣਾ

ਫ਼ਿਕਰ ਨਾ ਸਿਫ਼ਰ ਦਾ ਕਰੋ ,ਸਿਰਫ਼ ਕਰੋ ਸਿਫ਼ਰ ਨਾਲ ਹਿਸਾਬ

ਵੇਹਲੇ ਬੈਠੇ ਐਂਵੇਂ ਲਿਖੀ ਭੈੜੀ ਲੱਗੀ ਤਾਂ ਮੈਂਨੂੰ ਕਰਿਓ ਮਾਫ਼ ਜਨਾਬ

*********

                           सिफत सिफर दी


सिफर सिरफ सिफर नहीं ,है इह बङा अनोखा

जिस ने वी इह जग नू दिता,दिता वधिया तोफा

अपणे आप कुॅछ नहीं,दूसरिआं नाल मिल कमाल कर जावे

अंक पिॅछे वडा करे,दशॅमल बाद अंक अगे उस नू घटावे

जमा करो जां घटाओ इस नू,अंक नू वधौंदा ना घटौंदा

जरब करो अंक नू सिफर नाल,नतीजा सिफर ही औंदा

अंक कोई इस नाल वंड के बे-अंत बे-अंत हो जांदा

जमा घटा जरब वंड सिफर नू सिफर नाल,सिफर ही रहिंदा

कहिण नू छुनिया कहावे ,पर गुण इस दे भरभूर

नापण तोलण जे हिसाब करना,इस नू जानणा पैंदा जरूर

सॅभ कुछ इस तों शुरू हुंदा,शायिद खॅतम वी इस ते होणा

छुनिया तों सौर मंडल शुरू होयिआ,अंत छुनिया विच समौणा

बंदा वी जनम तों पहिलां सिफर हुंदा,अखीर सिफर उस भॅसमौणा

फिकर ना सिफर दा करो,सिरफ करो सिफर नाल हिसाब

वेहले बैठे ऐवें लिखी,भैङी लॅगी तां मैंनू करिओ माफ जनाब



 

Wednesday, September 23, 2020

ਖੁਸ਼ੀ ਭਾਲੋ ਖੁਸ਼ੀ ਲੱਭੋ p2

 

                    


        ਖ਼ੁਸ਼ੀ ਭਾਲੋ ਖੁਸ਼ੀ ਲੱਭੋ


ਖੁਸ਼ੀ ਨੂੰ  ਭਾਲੋਗੇ ਤਾਂ ਖੁਸ਼ੀ ਲੱਭੋਗੇ

ਦੁੱਖ ਦਾ ਸੋਚੋਗੇ ਤਾਂ ਦੁੱਖ ਵਿੱਚ ਡੁਬੋਗੇ

ਦੁੱਖ ਵਿੱਚ ਨਹੀਂ ਤੁਸੀਂ ਇੱਕਲੇ ਦੁਖੀ ਦੁਨਿਆਂ ਸਾਰੀ

ਸੁੱਖੀ ਚੰਦ ਮਿਲਣਗੇ ਪਰ ਸੁੱਖ ਪੌਣਾ ਕੰਮ ਨਹੀਂ ਭਾਰੀ

ਜਿੱਨਾਂ ਮਿਲਿਆ ਸ਼ੁਕਰ ਮੰਨਾਓ, ਨਾ ਕਰੋ ਹੋਰ ਲਈ ਮਾਰੋ ਮਾਰੀ

ਸੁੱਖ ਨਹੀਂ ਧੰਨ ਦੌਲੱਤ ਵਿੱਚ ਮਿਲਦਾ

ਸੁੱਖ ਦਾ ਫੁੱਲ ਸੱਚੇ ਮੰਨ ਵਿੱਚ ਖਿੱਲਦਾ

ਦੂਸਰਿਆਂ ਨਾਲ ਨਾ ਦੌੜ ਲਾਓ

ਅਪਣੀ ਹੀ ਰਫ਼ਤਾਰ ਤੇ ਜਿੰਦ ਚਲਾਓ

ਬਰਾਬਰ ਸਮਝ ਸੱਭ ਨੂੰ ਗੱਲੇ ਲਗਾਓ

ਰੰਝਸ਼ ਗੁੱਸਾ ਅੰਦਰੋਂ ਅੰਦਰੀਂ ਖੂਨ ਸਾੜੇ

ਮਾਫ਼ ਕਰੋ ਜੋ ਤੁਹਾਡੇ ਨਾਲ ਨਿਕਲੇ ਮਾੜੇ

ਧੋਖਾਦਾਰੀ ਕਰ ਜੋ ਅੱਗੇ ਸੀ ਹੋਇਆ

ਅੰਤ ਪੱਛਤਾਵੇ ਵਿੱਚ ਉਹ ਵੀ ਰੋਇਆ

ਦੂਸਰਿਆਂ ਦੀ ਖ਼ੁਸ਼ੀ ਵੇਖ ਜੋ ਜਲਿਆ

ਈਰਖਾ ਦੀ ਬਿਮਾਰੀ ਵਿੱਚ ਉਹ ਗਲਿਆ

ਇੱਕਲਾ ਨਹੀਂ ਕੋਈ, ਇੱਕ ਦੂਜੇ ਨਾਲ ਜੁੜਿਆ ਸੰਸਾਰ

ਸੱਭ ਅਪਣਾ ਹਿੱਸਾ ਸਮਝ ਕਰੋ ਸੱਭ ਨਾਲ ਪਿਆਰ

ਕਹਿਣਾ ਅਸਾਨ ਕਰਨਾ ਔਖਾ

ਜੇ ਕਰ ਪਾਓਂ ਜੀਵਨ ਹੋ ਜਾਊ ਸੌਖਾ

ਮੈਂ ਨਹੀਂ ਕਹਿੰਦਾ ਜਹਾਨ ਛੱਡ, ਸਾਧ ਫ਼ਕੀਰ ਬੰਣ ਜਾਓ

ਇੰਨਸਾਨ ਬਣਾਇਆ ਰੱਬ ਨੇ, ਇੰਨਸਾਨੀਅਤ ਨਿਭਾਓ

ਖ਼ੁਸ਼ੀ ਭਾਲੋ,ਖ਼ੁਸ਼ੀ ਲੱਭੇਗੀ,ਖ਼ੁਸ਼ੀ ਵਿੱਚ ਜਿੰਦ ਜੀ ਜਾਓ

*******

                     खुशी भालो खुशी लॅभो


खुशी नू भालोगे  तां खुशी लॅभोगे

दुॅख दा सोचोगे तां दुख विच डुबोगे

दुॅख विच नहीं तुसीं एकॅले,दुखी दुनिया सारी

सुखी चंद मिलणगे,पर सुख पौंणा नहीं भारी

जिॅना मिलिआ शुकर मंनाओ,ना करो होर लई मारो मारी

सुख नहीं धन दौलत विच मिलदा

सुख दा फुल सॅच्चे मन विच खिलदा

दूसरियां नाल ना दौङ लाओ

अपणी ही रफ़तार नाल जिंद चलाओ

बराबर सॅब,सॅब नू गले लगाओ

रंजिश गुसा अंदरों अंदरीं खून साङे

माफ़ करो जो तुहाडे नाल निकले माङे

धोखादारी कर जो अगे सी होयिआ

अंत पच्छतावे विच उह वी रोयिआ

दूसरिआं दी खुशी वेख जो जलिआ

ईरखा दी बिमारी विच उह गलिआ

इकॅला नहीं कोई,जुङिआ सारा नाल संसार

सॅब अपणा हिसा समझ,करो सॅब नाल प्यार

कहिणा एसान,करना औखा

जे कर पाओ जीवन हो जाऊ सौखा 

मैं नहीं कहिंदा संसार छॅड,साध फ़कीर बण जाओ

ईन्सान बणायिआ रॅब ने,ईन्सानीयत निभाओ

खुशी भालो,खुशी लॅभो,खुशी विच जिंद जी जाओ





Tuesday, September 22, 2020

ਫਿਰ ਸ਼ਰਾਬ ਛੱਡੀ p2

                                    ਫਿਰ ਸ਼ਰਾਬ ਛੱਡੀ                  


ਸ਼ਰਾਬ ਪੀਣੀ ਮੈਂ ਸੀ ਛੱਡੀ

ਸੋਚਿਆ ਬਲਾ ਮੈਂ ਅੰਦਰੋਂ ਕੱਡੀ

ਸਪਨਾ ਸੀ ਬੀਵੀ ਹੋਵੇਗੀ ਖ਼ੁਸ਼

ਸ਼ਰਾਬ ਮੇਰੀ ਦਾ ਸੀ ਉਸ ਨੂੰ ਦੁੱਖ

ਕਹੇ ਸਹਿਤ ਲਈ ਇਹ ਹੈ ਮਾੜੀ

ਕਈ ਘੱਰਾਂ ਦੀ ਇਸ ਕਿਸਮੱਤ ਸਾੜੀ

ਪੀ ਕੇ ਤੂੰ ਕਰੇਂ ਬਹੁਤ ਖਤਾ 

ਕੀ ਤੂੰ ਬੋਲੇਂ ਨਾ ਤੈਂਨੂੰ ਪਤਾ

 ਉਸ ਕਹੇ ਸ਼ਰੀਬ ਛੱਡ ਬਣੇ ਸੂਫ਼ੀ

ਬਾਦ ਪੱਛਤਾਏ ,ਕਿ ਕੀਤੀ ਬੇਵਕੂਫ਼ੀ

ਹੱਫਤੇ ਦੇ ਇੱਕ ਦਿੱਨ ਸੀ ਪੀਂਦਾ

 ਪੱਲ ਦੋ ਪੱਲ ਮਸਤੀ ਦੇ ਜੀ ਲੈਂਦਾ

ਹੁਣ ਤਾਂ ਦਿੱਨ ਹੋ ਗਏ ਰੁੱਖੇ

ਮਜ਼ਾਕ ਨਾ ਗੱਲ ਕੋਈ ਸੁੱਝੇ

ਜੋ ਬੈਠ ਮੇਰੇ ਨਾਲ ਸੀ ਪੀ ਕੇ ਹੱਸਦੇ

ਦੋਸਤ ਵੀ ਉਹ ਅੱਜ ਮੇਰੇ ਕੋਲੋਂ ਨੱਸਦੇ

ਸੂਫ਼ੀ ਬੰਦਾ ਗੱਲ ਮਸਝਦਾਰੀ ਦੀ ਕਰੇ

ਕੀ ਹੋਊ ਦੁਨਿਆ ਦੇ ਫ਼ਿਕਰਾਂ ਵਿੱਚ ਮਰੇ

ਪੀਣ ਵਾਲਾ ਘੁੱਟ ਪੀ ਮਸਤੀ ਵਿੱਚ ਆਏ

ਕੁੱਛ ਖ਼ੁਸ਼ ਰਹੇ ਖ਼ੁਸ਼ਿਆਂ ਵੰਡ ਜਾਏ

ਥੋੜੀ ਪੀਣੀ ਸ਼ਰਾਬ ਨਹੀਂ ਮਾੜੀ

ਖਾਮ ਖਾਹ ਇਹ ਬੱਦਨਾਮ ਬੇਚਾਰੀ

ਮੰਨਿਆ ਪੀ ਕੇ ਇੱਕ ਹੋਵੇ ਸ਼ੌਦਾਈ

ਕਰੇ ਦੰਗਾ ਕਦੇ ਕਰੇ ਲੜਾਈ

ਇੱਕ ਉਹ ਵੀ ਜੋ ਪੀ ਕੇ ਖ਼ੁਸ਼ੀ ਵਿੱਚ ਨੱਚੇ

ਦੂਸਰਿਆਂ ਨੂੰ ਹੱਸਾਵੇ ਆਪ ਵੀ ਹੱਸੇ

ਜਿਨੀ ਪਚੇ ਅੋਨੀ ਹੀ ਪੀਓ

ਖ਼ੁਸ਼ ਰਹੋ ਮਸਤੀ ਵਿੱਚ ਜੀਓ

********

                फिर शराब छॅडी


शराब पिणी मैं सी छॅडी

सोचिआ बला मैं अंदरों कॅडी

सपना सी बीवी होवेगी खुश

शराब मेरी दा सी उस नू दुख

कहे सहित लई इह है माङी

कई घरां दी इस किस्मत साङी

पी के तूं करें बहुत खता

की तूं बोंलें ना तैंनू पता

उस कहे शराब छॅड बणे सूफ़ी

बाद पच्छताए, कि कीती बेवकूफ़ी

हॅफते दा इक दिन सी पींदा

पॅल दो पॅल मसती दे जी लैंदा

हुण तां दिन हो गए रुखे

मजाक ,ना कोई गॅल सुझे

जो बैठ मेरे नाल सी पी के हॅसदे

दोस्त वी उह अज मेरे कोलों नॅसदे

सूफी बंदा गॅल समझदारी दी करे

की होऊ दुनिया दे फ़िकरां विच मरे

पीण वाला घुॅट पी मसती विच आए

कुॅछ खुश रहि,खुशिआं वंड जाए

थोङी पीती शराब नहीं माङी

खाम खाह इह बदमान बेचारी

मनिआ पी के इक होवे सौदाई

करे दंगा कदे करे लङाई

इक ओ वी ,पी के खुशी विच नॅचे

दूसरिआं नू हॅसाए,आप वी हॅसे

जिनी पचे ,ओनी ही पाओ

खुश रहो,मसती विच जीओ







  

Saturday, September 19, 2020

ਕਿੱਥੋਂ ਕਿੱਥੇ ਜੱਟ ਹੈ ਪਹੁੰਚਾਾ p2

 

                                                        ਕਿੱਥੋਂ ਕਿੱਥੇ ਜੱਟ ਪਹੁੰਚਾ


ਪਹਿਲਾਂ ਵਰਗੀ ਗੱਲ ਨਾ ਰਹੀ ਹਾਲਤ ਜੱਟ ਦੀ ਮਾੜੀ

ਬਹੁਤਿਆਂ ਕੋਲ ਜ਼ਮੀਨ ਨਾ ਰਹੀ ਨਾ ਰਹੀ ਸਰਦਾਰੀ

ਮਹਾਤੱੜ ਏਥੇ ਹੱਡ ਰਗੜੌਂਦੇ ਨਸੀਬੀ ਮਾਰ ਗਏ ਪਰਦੇਸ ਓਡਾਰੀ

ਨਾ ਇੱਥੇ ਹੱਲ ਰਿਆ ਨਾ ਏੱਥੇ ਪਜਾਲੀ

ਬੱਗਾ ਢੱਗਾ ਕੋਈ ਨਾ ਦਿਖੇ ਹਵੇਲਿਆਂ ਖੜਿਆਂ ਖਾਲੀ

ਟੈ੍ਕਟੱਰ ਲੈਣ ਦੇ ਬਹਾਨੇ ਕਰਜ਼ਾ ਲਿਤਾ

ਫ਼ਜ਼ੂਲ ਖਰਚੀ ਤੇ ਉਹ ਖਤੱਮ ਕਿਤਾ

ਕਮਾਈ ਘੱਟ ਖਰਚੇ ਜਾਦਾ ਕਰ ਲਏ, ਚੁੱਕੇ ਬੈਂਕੋਂ ਕਰਜ਼ਾ

ਸੂਦ ਤੱਕ ਦੇ ਨਾ ਪਾਵੇ ,ਜ਼ਹਿਰ ਖਾਹ ਆਪ ਮਰਦਾ

ਇਮਾਨ ਨਾਲ ਸੀ ਪਹਿਲਾਂ ਕਿਰਤ ਕਰਦਾ

ਬੰਦੇ ਤੋਂ ਕੀ ਰੱਬ ਤੋਂ ਵੀ ਨਹੀਂ ਸੀ ਉਹ ਡਰਦਾ

ਅੱਜ ਹੱਥ ਜੋੜ ਆੜਤੀਏ ਦੇ ਅਗੇ ਖੜੇ

ਬੇਂਕ ਮੁਲਾਜ਼ਮ ਤੇ ਪੁਲਸ ਤੋਂ ਉਹ ਡਰੇ

ਉਤੱਮ ਖੇਤੀ ਮਦੱਮ ਵਿਪਾਰ ਸੀ ਕਹਾਵਤ ਪੁਰਾਣੀ

ਨੀਚ ਖੇਤੀ ਉੱਚ ਵਿਆਪਾਰ ਉਲਟੀ ਅੱਜ ਕਹਾਣੀ

ਹੱਲ ਵੌਹਣ ਦਾ ਜਾਚ ਨਾ ਰਹੀ

ਗੋਡੀ ਲਈ  ਚੁੱਕ ਨਾ  ਸਕੇ ਕਹੀ

ਅੱਧੇ ਕਿਲੇ ਵਾਲੇ ਵੀ ਕੰਮ ਲਈ ਭੱਇਆ ਰੱਖਿਆ

ਵੇਹਲਾ ਆਪ ਨਕੰਮਾ ਨਸ਼ਾ ਵਿੱਚ ਰੁਝਿਆ

ਕੋਈ ਕਹੇ ਜੱਟ ਕਿਸਮੱਤ ਦਾ ਮਾਰਾ

ਮੈਂ  ਮੰਨਾ ਕਸੂਰ ਉਸ ਖੁੱਦ ਦਾ ਸਾਰਾ

ਕੋਈ ਕਹੇ ਜੱਟ ਦੀ ਜੂਨ ਤੇ ਭਾਰੀ ਆਈ

ਮੈਂ ਕਹਾਂ ਉਹ ਅਪਣਾ ਆਪ ਹੈ ਹਰਜਾਈ

ਐਸ਼ੋ ਅਰਾਮ ਵਿੱਚ ਖੁੱਦ ਉਹ ਹੈ ਫੱਸਦਾ

ਨਸ਼ਾ ਫ਼ਜ਼ੂਲ ਖਰਚੀ ਕਰੇ  ਮਹਿਨੱਤ ਤੋਂ ਨੱਸਦਾ

ਮੇਰੇ ਦਾਤਾਰ ਇਸ ਭੋਲੇ ਜੱਟ ਨੂੰ ਬਚਾਂਈਂ

ਇਸ ਜੱਗ ਦੇ ਅੰਨਦਾਤਾ ਦਾ ਹੋਂਵੀਂ ਸਹਾਈ

ਥੋੜੀ ਅਕਲ ਹੋਰ ਦੇ ਤੇ ਔਕਾਤ ਇਸੇ ਯਾਦ ਕਰਾਂਈਂ

ਦਿਖਾਵੇ ਤੇ ਨਸ਼ੇ ਦੇ ਚੱਕਰੋਂ ਕੱਢ , ਮਹਿਨੱਤ ਕਰਨੀ ਸਿਖਾਂਈਂ 

*****/***

                              किॅथ्थों किॅथ्थे पहुंचा जॅट


पहिलां वाली गॅल ना रही,हालत जॅट दी माङी

बहुतियां कोल ज़मीन ना रही,ना रही सरदारी

महातॅङ इॅथ्थे हॅड रगङदे,नसीबी मार गए उडारी

ना ऐॅथे हॅल रिहा ना कोई रही पंजाली

बॅगा ढॅगा ना दिखे ,हवेलियां खङिआं खाली

ट्रेकटर लैण दे बहाने करज़ा लिता

फ़ज़ूल खरची ते उह खतॅम कीता

कमाई घॅट खरचे जादा,चुके बैंकों करज़ा

दूस तॅक दे ना पावे,ज़हर खा आप मरदा

ईमान नाल सी पहिलां किरत करदा

बंदे तों की रॅब तों वी नहीं सी उह डरदा

अज हॅथ जोङ आङतीए दे अगे खङे

बैंक मुलाजंमा ते पुलस तों वी उह डरे

उतॅम खेती मदॅम वियापार सी कहावॅत पुराणी

नीच खेती ,उच्च वियापार,उलटी अज कहानी

हल वौंण दी जाच ना रही

गोडी लई चुॅक ना सके कही

अध्धे किॅल्ले वाले वी कम लई भयिआ रखिआ

वेहला आप नाकॅमा नशे विच उह रूजिआ

कोई कहे जट किस्मॅत दा मारा

मैं मना कसूर उस खुद दा सारा

कोई कहे जट दी जून ते भारी आई

मैं कहां उह अपणा आप है हरजाई

ऐशो आराम विच खुद आप है उह फ़ॅसदा

नशा,फ़ज़ूल खरची करे,महिनॅत तों नसदा

मेरे दातार इस भोले जट नू बचांईं

इस जग अन्दाता दा होंवीं सहाई

थोङी अकल होर दे ते औकात इसे याद करांईं

 दिखावे,नशे दे चॅक्करों कॅढ,महिनॅत करनी सिखांईं




Friday, September 18, 2020

ਜਿੰਦਗੀ ਦੀ ਉੱਲਝੱਣ P2

 

                                                            ਜਿੰਦਗੀ ਦੀ ਉੱਲਝੱਣ


ਸੋਚਾਂ ਸੋਚ ਸੋਚ ਜਿੰਦਗੀ ਦੀ ਗੁੱਥੀ ਮੈਂ ਸੱਲਝੌਣੀ ਚਾਹੀ

ਲੱਖਾਂ ਵਾਰ ਸੋਚਿਆਂ ਪਰ ਜਿੰਦਗੀ ਮੇਰੇ ਸਮਝ ਨਾ ਆਈ

ਮੱਕਸੱਦ ਕੀ ਜੀਵਨ ਦਾ ਕਿਓਂ ਮੈਂ ਇੱਥੇ ਆਇਆ

ਕੋਈ ਵੀ ਸਿੱਧੀ ਪੂਰੀ ਨਾ ਉਤਰੀ ਦਿਮਾਗ ਮੇਰਾ ਚੱਕਰਾਇਆ

ਮੈਂਨੂੰ ਉਸ ਨੇ ਪੈਦਾ ਕੀਤਾ ਉਸ ਨੇ ਸੌਰ ਮੰਡਲ ਸਜਾਇਆ

ਇੱਥੋਂ ਤੱਕ ਤੇ ਸਮਿਝਿਆ,  ਪਰ ਬਣੌਨ ਵਾਲੇ ਨੂੰ ਕਿਸ ਬਣਾਇਆ

ਸੱਭ ਤੋਂ ਪਹਿਲਾਂ ਉਹ ਸੀ ਪਰ ਉਸ ਤੋਂ ਪਹਿਲਾਂ ਕੀ

ਪਹਿਲਾਂ ਤੋਂ ਪਹਿਲਾਂ ਜੇ ਹੈ ਸੀ ਕੁੱਛ ਤਾਂ ਉਸ ਪਹਿਲਾਂ ਵੀ ਕੁੱਛ ਸੀ

ਕਿੱਥੇ ਜਾਕੇ ਪਹਿਲ ਇਹ ਮੁਕਦੀ ਅੱਜ ਤੱਕ ਕੋਈ ਨਾ ਦੱਸ ਪਾਇਆ

ਪੁੱਛਿਆ ਰਿਸ਼ੀ ਮੁਨਿਆਂ ਕੋਲੋ ਤੂੰ ਜਾਦਾ ਸਵਾਲ ਕਰੇਂ ਉਤਰ ਆਇਆ

ਆਖਰ ਥੱਕ ਕੇ ਬੈਠਾ ਅਪਣੇ ਮੰਨ ਨੂੰ ਸਮਝਾਇਆ

ਤੇਰੇ ਬੱਸ  ਇਹ ਗੱਲ ਨਹੀਂ ਇਹ ਹੈ ਉਸ ਦੀ ਮਾਇਆ

ਛੱਡ ਇਹ ਫ਼ਲਸਫੇ ਦਿਆਂ ਗੱਲਾਂ ਉੱਨਾ ਤੇ ਜਿਨ ਮੱਥੇ ਲਿਖਾਇਆ

ਚਿੰਤਾ ਉਸ ਉੱਤੇ ਛੱਡ ਦੇ ਸਾਰੀ ਜਿਸ ਤੈਂਨੂੰ ਇਸ ਜੂਨੇ ਪਾਇਆ

ਬੁੱਧੀ ਤੇਰੀ ਛੋਟੀ, ਤੂੰ ਆਮ ਬੰਦਾ ,ਤੈਂਨੂੰ ਸਧਾਰਣ ਮਾੱਂ ਨੇ ਜਾਇਆ

ਸਧਾਰਣ ਤੂੰ ਬੰਦਾ ਸਧਾਰਣ ਸੋਚ ਰੱਖ ਸਧਾਰਣ ਜੀਵਨ ਜੀ ਲੈ

 ਪਾਪ ਪੁਨ ਦਾ ਫ਼ਿਕਰ ਨਾ ਕਰ  ਜੋ ਚੰਗਾ ਲੱਗੇ  ਉਹ ਰਸ ਪੀ ਲੈ

ਵੱਡਾ ਫ਼ੱਲਸਫਾ ਕੋਈ ਨਾ ਆਮ ਇੰਨਸਾਨ ਲਈ, ਮੰਨ ਤੂੰ ਕਹਿਣਾ ਮੇਰਾ

ਆਖੀਰ ਵਿੱਚ ਜੇ ਕੋਈ ਅੱਫ਼ਸੋਸ ਨਹੀਂ   ,ਤਾਂ  ਸਫ਼ਲ  ਸਮਝੀਂ ਔਣਾ  ਤੇਰਾ

***********

              जिंदगी दी उलझंण


सोचां सोच सोच जिंदगी दी गुॅथी मै सॅलझौणी चाही

लॅख बार सोचिआ पर जिंदगी मेरे समझ ना आई

मंकसॅद की जीवन दा,क्यों मैं इॅथे आयिआ

कोई वी सिधी पूरी ना उतरी, दिमाग मेरा चकरायिआ

मैं नू उस ने पैदा काता, सौर मंडल सझायिआ

इॅथों तॅक समझिई,पर बणौण वाले नू किस बणायिआ

सॅब तों पहिलां उह सी पर उस तों पहिलां की

पहिलों पहिलां जे सी ,की उस पहिलों पहलां वी कुॅछ सी

किॅथे जा के इह पहिल मुॅकदी ,अज तॅक कोई दॅस ना पायिआ

पुॅछिआ रीषी मुनिआं कोलों,तूं जादा सवाल करें उतर आयिआ

आखर थॅक बैठा, अपणे मंन नू समझीयिआ

तेरे बॅस इह गॅल नहीं,,इह उस दी मायिआ

छॅड इह फ़लस्फे दिआं गॅलां उन्हां ते जिन मॅथे लिखायिआ

चिन्ता उस उते छॅड दे सारी,जिस तैंनू इस जूने पायिआ

बुॅधी तेरी छोटी ,तूं आम बंदा, तैंनू सधारण मां ने जायिआ

सधारण तू बंदा, सधारण सोच,ते सधारण जीवन जी लै

पाप पुन दा फ़िकर ना कर,जो चंगा लॅगे उह रस पी लै

वॅडा फ़ॅलस्फा ना कोई लआम ईन्सान लई,मन तूं मेरा कहिणा

आखीर जे कोई अफसोस नहीं ,तां  सफंल समझीं  औणा तेरा


Thursday, September 17, 2020

ਬੇਨਤੀ ਸ਼ਰਾਬ ਨਾ ਛੱਡਾ p2

 

                                                              ਬੇਨਤੀ ਸ਼ਰਾਬ ਨਾ ਛੱਡਾ



ਹੱਥ ਜੋੜ ਕਹਾਂ ਬੰਦ ਕਰ ਇਹ ਰੋਣਾ ਧੋਣਾ

ਇਸ ਦਾ ਮੇਰੇ ਤੇ ਕੋਈ ਅਸਰ ਨਹੀਂ ਹੋਣਾ

ਸ਼ਰਾਬ ਨਾ ਮੇਰੀ ਛਡਾ 

ਮੇਰੇ ਤੇ ਕੁੱਛ ਤਰਸ ਖਾ

ਜਵਾਨੀ ਵਿੱਚ ਰੋਜ਼ ਪੀਂਦਾ ਸੀ ਸੁਰਤੋਂ ਬਾਹਰ

ਹੁਣ ਥੋੜੀ ਪੀਂਵਾਂ ਹੋਸ਼ ਰਹਿਣ  ਮੇਰੇ ਬਰਕਾਰ

ਤੇਰੀ ਸੋਚ ਗੱਲਤ ਕਿ ਸ਼ਰਾਬ ਪੀਣਾ  ਪਾਪ

ਸ਼ਰਾਬ ਨਹੀਂ ਮਾੜੀ , ਹੁੰਦਾ ਬੰਦਾ ਭੈੜਾ ਆਪ

ਇਹ ਸਿਰਫ ਨਕਲੀ ਪਰਦਾ ਹਟਾਵੇ

ਜੋ ਹੈ ਅੰਦਰ ਉਹ ਬਾਹਰ ਲੈ ਆਵੇ

ਦੋਸਤਾਂ ਵਿੱਚ ਬੈਹ ਥੋੜੀ ਸੀ ਪੀ ਲੈਂਦਾਂ

ਫਿਕਰ ਛੱਡ ਪੱਲ ਹੱਸ ਕੇ ਜੀ ਸੀ ਲੈਂਦਾਂ

ਚੰਗਾ ਮੈਂ ਅੰਦਰੋਂ ਸ਼ਰਾਬ ਮੇਰੀ ਚੰਗਾਆਈ ਵਧੌਂਦੀ

ਲੱਖਾਂ ਦਿਆਂ ਗੱਪਾ ਛੱਡਾਵੇ  ਅੰਦਰੋਂ ਪਿਆਰ ਜਗੌਂਦੀ

ਗੁੱਸਾ ਪਾ ਜਾ ,ਬਹਿ ਸਾਡੇ ਕੋਲ

ਮਿੱਠੇ ਬੋਲਾਂ ਤੇਰੇ ਨਾਲ ਦੋ ਬੋਲ

ਕਦੀ ਕਦਾਂਈਂ ਬੂੰਦ ਪੀ ਲੈਣ ਦੇ, ਜਸ਼ਨ ਮਨਾਈਏ

ਲੜਾਈ ਤੱਜ ,ਆਪਸ ਪਿਆਰ ਵਿੱਚ ਬੁੱਢਾਪਾ ਲੰਘਾਈਏ

*********

               बेनती शराब ना छॅडा


हॅथ जोङ कहां,बंद कर इह रोणा धोणा

इस दा मेरे ते कोई असर नहीं होणा

शराब मेरी ना छडा

मेरे ते कुॅछ तरस खा

जवानी विच रोज़ पींदा सी सुरतों बाहर

हुण थोङी पींवां,होश रहिण  मेरे बरकरार

तेरी सोच गतलल कि शराब पींणा  पाप

शराब नहीं माङी,,हुंदा बंदा भैङा आप

इह सिरफ नकली परदा हटावे

जो है अंदर उह बाहर लै आवे

दोसतां विच बैह थोङी सी पी लैंदा

फिकर छॅठ पॅल हॅस के जी  सी लैंदा

चंगा मैं अंदरों,शराब मेरी चंगियाई वॅधौंदी

लॅखां दिआं गॅपां छॅडावे,अंदरों प्यार जगौंदी

गुॅसा  पी जा,बैह साडे कोल

मिॅठे तेरे नाल बोलां दो बोल

कदी कदांईं ਬबूंद पी लैण दे,जशन मनाईए

लङााई तॅज, आपस प्यार विच बुॅढाप लंघाईए




 

Wednesday, September 16, 2020

ਦਿੱਲ ਨਰਮ ਦਿਮਾਗ ਭਗੌੜਾ P2

                 ਦਿੱਲ ਨਰਮ ਦਿਮਾਗ ਭਗੌੜਾ




ਕਿੰਝ ਮੈਂ ਅਪਣੇ ਦਿੱਲ ਨੂੰ ਸਮਝਾਂਵਾਂ

ਸੋਚਾਂ ਇਸ ਤੇ ਕਿਵੇਂ ਮੈਂ ਕਾਬੂ ਪਾਂਵਾਂ

ਝੂਠ ਸੱਚ ਉਹ ਪਹਚਾਣ ਨਾ ਪਾਵੇ

ਖੁੱਦ ਚਲਾਕੀ ਕਰਨੀ ਨਾ ਆਵੇ

ਫੋਕੇ ਹੱਸਣ ਵਾਲੇ ਨਾਲ ਹੱਸ ਜਾਵੇ

ਹਸੌਣ ਵਾਲੇ ਤੋਂ ਫਿਰ ਧੋਖਾ ਖਾਵੇ

ਸੋਹਣਾ ਚੇਹਰਾ ਵੇਖ ਉਸ ਤੇ ਮਰ ਆਵੇ

ਸੌ ਬਾਰ ਨਹੀਂ ਹਜ਼ਾਰ ਬਾਰ ਸੱਟ ਖਾਵੇ

ਨਰਮ ਦਿੱਲ ਵੀ ਹੈ ਇੱਕ ਸ਼ਰਾਪ

ਭਲਾ ਕਰੇ ਦੂਸਰੇ ਦਾ ਨੁਕਸਾਨ ਸਹੇ ਆਪ

ਦਿਮਾਗ ਸਾਡਾ ਨਹੀਂ ਸਾਡੇ ਆਖੇ ਲੱਗਦਾ

ਸੋਚਾਂ ਅਪਣਿਆਂ ਆਪ ਹੀ ਸੋਚ ਕੇ ਚੱਲਦਾ

ਚੰਗਿਆਂ ਸੋਚਾਂ ਥੋੜਿਆਂ ਸੋਚੇ

ਖਿਆਲ ਉਸ ਦੇ ਜਾਦਾ ਹੋਸ਼ੇ

ਮੰਨ ਕਹੇ ਇਹ ਜ਼ਲੀਲ ਸੋਚ ਨਾ ਸੋਚ

ਦਿਮਾਗ ਭੱਗੌੜਾ ਸੋਚੇ ਬਿਨਾ ਰੋਕ

ਚੰਗਿਆਂ ਸੋਚਾਂ ਤੇ ਟਿੱਕ ਨਾ ਪਾਵੇ 

ਬਾਰ ਬਾਰ ਭੈੜਿਆਂ ਵੱਲ ਜਾਵੇ

ਕਿੰਝ ਮੰਨ ਨੂੰ ਮੈਂ ਮਜਬੂਤ ਬਣਾਂਵਾਂ

ਦਿੱਲ ਸਖੱਤ ਦਿਮਾਗ ਕਾਬੂ ਵਿੱਚ ਲਿਆਂਵਾਂ

ਵਿਚਾਰ ਵੀ ਕੀਤਾ ਪਾਠ ਵੀ ਕੀਤਾ ਪਰ ਹੋਏ ਫੇਲ

ਮੰਨ ਉੱਚਾ ਕਰਨਾ ਨਹੀਂ ਹੈ ਆਮ ਬੰਦੇ ਦਾ ਖੇਲ

ਇਹ ਤਾਂ ਉਹ ਹੀ ਕਰ ਪਾਵੇ 

ਓਪਰੋਂ ਜੋ ਲਿਖਾ ਕੇ ਲਿਆਵੇ

ਇਸ ਜਮਨ ਤਾਂ ਹੋ ਗਈ ਦੇਰ

ਮੱਖੇ ਲਿਖਾ ਆਂਵਾਂਗੇ ਅਗਲੀ ਫੇਰ

********

               दिल नरम दिमाग भगौङा


किंझ मैं अपने दिल नू समझांवां

सोचां इस ते किवें मैं काबू पांवां

झूठ सॅच्च उह पहचान ना पावे

खुॅद चलाकी करनी ना आवे

फोके हॅसण वाले नाल हॅस जावे

हसौंण वाले तों फिर धोखा खावे

सोहणे चेहरा वेख उस ते मर आवे

सौ बार नहीं हज़ार बार सॅट खावे

नरम दिल वी है इक  आप शराप

भला करे दूसरिआं दा,नुकसान सहे आप

दिमाग साडा ,नहीं साडे आखे लॅगदा

सोचां अपणिआं आप सोच के चॅलदा

चंगिआं सोचां थोङिआं सोचे

खियाल उस दे जादा होशे

मंन कहे इह जलील सोच ना सोच

दिमाग भगौङा सोचे बिना रोक

चंगिआं सोचां ते टिक ना पावे

बार बार भैङिआं वल जावे

किंझ मंन नू मैं मजबूत बणांवां

दिल स्खॅत दिमाग काबू लिआंवां

विचार वी कीता,पाठ वी कीता ,होए फेल

मंन ऊच्चा करना,नहींआम बंदे दा खेल

इह तां उह ही कर पावे

 ऊपरों जो लिखा के लिआवे

इस जनम तां हो गई देर

मॅथ्थे लिखा आंवांगे अगली फेर







Tuesday, September 15, 2020

ਬੁੱਢੇ ਦੀ ਕਲਾਸ ਲੱਗੀ p2

 

                                                            ਬੁੱਢੇ ਦੀ ਕਲਾਸ ਲੱਗੀ


ਬੁੱਢੀ ਨੇ ਬੁੱਢੇ ਦੀ ਕਲਾਸ ਲਗਾਈ

ਕਹਿੰਦੀ ਤੇਰੇ ਤੋਂ ਮੈਂ ਬਹੁਤ ਤੰਗ ਆਈ

ਸਾਰੀ ਓਮਰ ਮੈਂ ਤੈਥੋਂ ਰਹੀ ਡਰੀ ਦੀ ਡਰੀ

ਸੁਣ ਅੱਜ ਮੇਰੀ ਗੱਲ ਬਹਿ ਕੋਲ ਜਰੀ ਦਾ ਜਰੀ

ਮੇਰਾ ਕੀ ਕੀਤਾ ਸੀ ਤੂੰ ਹਾਲ ਤੈਂਨੂੰ ਸੁਣਾਂਵਾਂ

ਇੱਕ  ਇੱਕ ਜੁਰਮ ਜੋ ਤੂੰ ਕੀਤੇ ਤੈਂਨੂੰ ਗਣਾਂਵਾਂ

ਨਵੀਂ ਵਿਆਹੀ ਨੂੰ ਜੱਦ ਘਰ ਲਿਆਇਆ

ਛੋਟੀ ਛੋਟੀ ਗੱਲ ਤੇ ਮੈਂਨੂੰ  ਰੁਲਾਇਆ

ਬਾਰ ਬਾਰ ਮੇਰਾ ਨਰਮ ਦਿੱਲ ਦੁਖਾਇਆ

ਚੱਲੀ ਜਾ ਪੇਕੇ ਇੱਕ ਬਾਰ ਨਹੀਂ ਸੌ ਬਾਰ ਸੁਣਾਇਆ

ਦੁਸਰਿਆਂ ਨੂੰ ਤੂੰ ਮਿਲਦਾ ਨੱਸ ਨੱਸ ਕੇ

ਮੇਰੇ ਨਾਲ ਕਦੀ ਬੋਲਿਆ ਨਾ ਹੱਸ ਕੇ

ਦੂਸਰਿਆਂ ਲਈ ਧੰਨਵਾਨ ਦਇਆਵਾਨ

ਮੇਰੇ ਲਈ ਕੰਜੂਸ ਮਿੱਧੇ ਮੇਰੇ ਅਰਮਾਨ

ਬੁੱਢਾ ਬੋਲਿਆ ਉਸ ਓਮਰੇ ਮੈਂ ਸੀ ਸ਼ੌਦਾਈ

ਜੱਟ ਬੂਟ ਖੂਸੱੜ ਸੀ ਹੁਣ ਅਕਲ ਆਈ

ਹੀਰਾ ਮੇਰੇ ਕੋਲ ਸੀ ,ਸੀ ਮੈਂ ਅਨਜਾਣ

ਹੁਣ ਤੂੰ ਮੰਨ ਮੇਰੀ, ਮੇਰੀ ਹੈ ਤੂੰ ਜਾਨ

ਭੁੱਲ ਜਾ ਉੱਹ ਪੁਰਾਣਿਆਂ ਗੱਲਾਂ ਰਹਿਏ ਨਾਲ ਪਿਆਰ

ਰਾਣਿਆਂ ਵਾਂਗ ਰਖੂਂਗਾ ਤੈਂਨੂੰ ਕਰ ਮੇਰਾ ਏਤਬਾਰ

ਉਹ ਤਾਂ ਮੈਂ ਭੁੱਲ ਨਾ ਸਕੂਂ ਪਰ ਉਂਝ ਲੱਗੇਂ ਮੈਂਨੂੰ ਚੰਗਾ

ਇੱਕ ਦੂਜੇ ਦੀ ਇਜ਼ੱਤ ਕਰ ਰੱਲ ਰਹਿਏ ਹੋਰ ਨਾ ਮੈਂ ਮੰਗਾਂ 

**********


                            बुॅढे दी कलास लॅगी


बुॅढी ने बुॅढे दी कलास लगाई

कहिंदी तेरे तों मैं बहुत तंग आई

सारी उमर मैं तैथों रही डरी दी डरी

सुण अज मेरी गॅल,बहि कोल जरी दी जरी

मेरा की कीता सी हाल,तैंनू सुणांवां

इक इक ज़ुरम जो तूं कीते,तैंनू गुणांवा 

नवीं विआही जद घर लिआयिआ

छोटी छोटी गॅल ते मैंनू रूलायिआ  

बार बार मेरा नरम दिल दुखायिआ

चली जा पेके,इक बार नहीं, सौ बार सुणायिआ

दूसरियां नू तूं मिलदा नॅस नॅस के

मेरे नाल ना बोलिआ हॅस के

दूसरिआं लई धनवान ,दयिआवान

मेरे लई कन्जूस,मिॅधे मेरे अरमान

बुॅढा बोले,उस उमरे मैं सी सौदाई

जॅट बूट खूसङ सी,हुण अकल आई

हीरा मेरे कोल सी,सी मैं अन्जाण

हुण तूं मन मेरी,मेरी है तूं जान

भुल जा उह पुराणियां गॅलां,रहिए नाल प्यार

राणियां वांग रखूंगा तैंनू,कर मेरा ऐतबार

उह तां मैं भुल ना सकूं,पर उंझ लॅगें मैंनू चंगा

इक दूजे दी ईज़ॅत कर रहिए,होर ना मैं मंगां

                         

Saturday, September 12, 2020

ਬੁੱਢਾ ਅਜੇ ਜਵਾਨ p2

 

                                                            ਬੁੱਢਾ ਅਜੇ ਜਵਾਨ


ਇੱਕਤੱਰ ਵਰਿਆਂ ਦੀ ਓਮਰ ਦਾ ਪੱਕਾ

ਸ਼ੁਕਰ ਕਰਾਂ ਅੱਜੇ ਬੁੱਢਾ ਨਹੀਂ ਥੱਕਾ

ਦਿੱਲ ਮੇਰਾ ਰੈ ਅੱਜੇ ਜਵਾਨ

ਪੱਠਿਆਂ ਵਿੱਚ ਹੱਲੇ ਥੋੜੀ ਜਾਨ

ਹਰ ਸਵੇਰਾ ਹਰ ਸ਼ਾਮ ਨਵੀਂ ਨਿਵੇਲੀ

ਹਰ ਰੋਜ਼ ਲਿਆਵੇ ਇੱਕ ਨਈ ਪਹੇਲੀ

ਜਿੱਥੇ ਜਾਂਵਾਂ ਨੱਠ ਨੱਠ ਜਾਂਵਾਂ 

ਹੌਲੀ ਹੌਲੀ ਟੁਰ ਨਾ ਪਾਂਵਾਂ

ਹੌਂਸਲੇ ਮੇਰੇ ਪੂਰੇ ਬੋਲੰਦ

ਜੀ ਕਰੇ ਫ਼ੱੜ ਲਿਆਂਵਾਂ ਚੰਦ

ਚੰਗਾ ਖਾਣ ਲਈ ਮੰਨ ਕਰ ਆਵੇ

ਹਾੜਾ ਲੌਂਣ ਲਈ ਜੀਭ ਲਲਚਾਵੇ

ਗੀਤ ਸੰਗੀਤ ਸੁਣਨ ਵਿੱਚ ਮਜ਼ਾ ਆਵੇ

ਭੰਗੜਾ ਪੌਂਣ ਨੂੰ ਚਿੱਤ ਮੇਰਾ ਚਾਵੇ

ਸੋਹਣੀ ਸੂਰੱਤ ਵੇਖ ਅੱਖਾਂ ਚੰਮਕਣ 

ਵੱਧ ਜਾਂਦੀ ਬੁੱਢੇ ਦੇ ਦਿੱਲ ਦੀ ਧੱੜਕਣ

ਦੋਸਤਾਂ ਨਾਲ ਪੀ ਹੱਸਾਂ ਗਾਂਵਾਂ

ਗੱਪ ਛੱਪ ਮਾਰਾਂ ਮੌਜ ਓੜਾਂਵਾਂ

ਡੂੰਗੀ ਨਹੀਂ ਰੱਖੀ ਸੋਚ ਹੱਲਕੇ ਮੇਰੇ ਖਿਆਲ

ਜੀਵਾਂ ਜਿੰਦ ਜਿਵੇਂ ਆਵੇ ਕਰਾਂ ਨਾ ਮੈ ਜਾਦਾ ਸਵਾਲ

ਅਪਣਿਆਂ ਨਾਲ ਪਿਆਰ ਮੈਂ ਵਿਖਾਂਵਾਂ

ਘਰ ਬੈਠਾ ਸਕੂਨ ਵਿੱਚ ਸੋਹਣੀ ਰੋਟੀ ਖਾਂਵਾਂ

ਉਪੱਰ ਵਾਲੇ ਦਾ ਡਰ ਨਹੀਂ ਹੁਣ ਕਰ ਲਈ ਯਾਰੀ

ਦਾਤਾਰ ਉਹ, ਸੁੱਟੀ ਅਪਣੀ  ਚੰਨਤਾ ਉਸ ਤੇ ਸਾਰੀ

**********

                       बुॅडा अजे जवान


एकितॅर वरिआं दा उमर दा पॅक्का

शुकर करां अजे बुॅडा नहीं थॅक्का

दिल मेरा है अजे जवान

पठिआं विच हॅले थोङी जान

हर सवेरा हर शांम नवीं नवेली

हर रोज लियावे एक नई पहेली

जिॅथे जांवां नॅठ नॅठ जांवां

हौली हौली टुर ना पांवां

हौंसले मेरे पूरे बुलंद

जी करे फङ लियांवां चंद

चंगा खाण लई मन कर आवे

हाङा लौण लई मन ललचावे

गीत संगीत सुनण विच मजा आवे

भंगङा पौण लई चित मेरा चावे

सोहणी सूरत वेख अखां चमकॅण

वॅध जांदी बुॅडे दे दिल दी धॅङकण

दोस्तां नाल पी हॅसां गांवां

गॅप छॅप मारां मौज उङांवां

डूंगी नहीं रखी सोच्च,हॅलके मेरे खियाल

जीवां जिंद जेंवें आवे,करां ना मैं जादे सवाल

आपणिआं नाल पियार मैं विखांवां

घर बैठ सकून विच सोहणी रोटी खांवां

उपरवाले दा डर नहीं हुण,कर लई यारी

दातार उह ,सुटी उस ते चिन्ता सारी



Friday, September 11, 2020

ਮੰਨ ਹੱਸਿਆ P 2

 

                                                          ਮੰਨ ਹੱਸਿਆ


ਖ਼ੁੱਦ ਵੀ ਨਾ ਜਾਣਾ ਮੰਨ ਕਿਓਂ ਸੀ ਹੱਸਿਆ

ਆਪ ਉੱਹੀਓ ਜਾਣੈ ਜੋ ਅੰਦਰ ਮੇਰੇ ਵੱਸਿਆ

ਸੌਰ ਮੰਡਲ ਸਜਾ , ਧਰਤੀ ਥਾਪੀ, ਸੂਰਜ ਦਵਾਲੇ ਘੁਮਾਇਆ

ਰਾਤ ਦਿਤੀ ਸੌਣ ਲਈ ਦਿੱਨ ਕਰਮ ਕਰਨ ਲਈ ਚੜਾਇਆ

ਸੋਚ ਮੇਰੀ ਤੋਂ ਬਾਹਰ ਇਹ ਕਿਓਂ ਤੇ ਕਿੰਝ ਉਸ  ਬਣਾਇਆ

ਖੁੱਦ ਵੀ ਨਾ ਜਾਣਾ.....

ਪੂਰਬ ਵਿੱਚ ਸੂਰਜ ਨੇ ਸਵੇਰਾ ਲਾਲ ਸੀ ਰੰਗਿਆ

ਸਰਦੀ ਦਿੱਨ ਧੁੱਪ ਸੇਕ ਸੋਹਣਾ ਦਿੱਨ ਸੀ ਲੰਘਿਆ

ਰਾਤ ਚਮਕਦੇ ਤਾਰਿਆਂ ਅਕਾਸ਼ ਸੀ ਸੋਇਆ

ਪੂਰਨ ਮਾਛੀ ਦੇ ਚੰਦ ਨੇ ਮੰਨ ਨੂੰ ਸੀ ਮੋਇਆ

ਖੁੱਦ ਨਾ ਜਾਣਾ ..........

ਤਰਾਂ ਤਰਾਂ ਦੇ ਫੁੱਲ ਖਿਲਾਏ ਵਿੱਚ ਰੰਗ ਭੱਰਿਆ

ਸੁਗੰਧ ਉੱਨਾਂ ਦੀ ਸੁੰਘ ਕੇ ਭੋਰਾ  ਸੀ ਉੱਤੇ ਮਰਿਆ

ਰੁਖਾਂ ਦੀ ਛਾਂ ਨੇ ਸ਼ਰੀਰ ਵਿੱਚ ਮਿੱਠੀਠੰਢ ਸੀ ਪਾਈ

ਫ਼ੱਲਾਂ ਦਾ ਸਵਾਦ ਸੋਚ ਜੀਭ ਪਾਣੀ ਨਾਲ ਭੱਰ ਆਈ

ਖੁੱਦ ਵੀ ਨਾ ਜਾਣਾ............

ਭੱਖਦੀ ਗਰਮੀ  ਵਿੱਚ ਧਰਤ ਸੀ ਤਰਸਾਈ

  ਫਿਰ ਠੰਢੀ ਚੱਲੀ ਹਵਾ ਮੀਂਹ ਲੈ  ਕੇ ਆਈ

ਪਿਆਸ ਪਿਆਸੀ ਮਿੱਟੀ ਦੀ ਬੂੰਦਾਂ ਨੇ ਬੁੱਝਾਈ

ਨਦੀਆਂ ਨਾਲੇ ਕਾਹਲੇ ਪੈ ਗਏ ਜਮੀਨ ਵੀ ਹਰਿਆਈ

ਖ਼ੁੱਦ ਵੀ ਨਾ ਜਾਣਾ........

ਜੀਵ ਇੰਨਸਾਨ ਓਪਾਏ ਮਾਇਆ ਜਾਲ ਵਛਾਇਆ

ਜੋਤ ਜਾਨ ਤੇ ਸਾਹ ਸੱਭ ਵਿੱਚ ਇੱਕੋ ਜਿਹਾ ਪਾਇਆ

 ਸੋਚਣ ਲਈ ਦਿਮਾਗ ,ਪਿਆਰ ਲਈ ਦਿੱਲ ਧੱੜਕਾਇਆ

ਖ਼ੁੱਦ ਵੀ ਨਾ ਜਾਣਾ.........

ਕੁਦਰੱਤ ਦਾ ਇਹ ਖੇਲ ਵੇਖ ਸੋਚਾਂ ਵਿੱਚ ਡੁਬਿਆ

ਕਮਾਲ ਇਹ ਉਸ ਦਾ, ਜਿਸ ਸੱਭ ਇਹ  ਰਚਿਆ

ਕਿ੍ਸ਼ਮਾ ਇਹ ਵੇਖ, ਮੰਨ ਮੇਰਾ ਅੰਦਰੋਂ ਅੰਦਰੀਂ  ਹੱਸਿਆ

ਜਾਣਾ  ਸਹਿਜ ਹਾਸਾ ਆਵੇ, ਜੇ ਖ਼ੁੱਸ਼ ਅੰਦਰ, ਜੋ ਵੱਸਿਆ

*********

                             मन हॅसिआ


खुॅद वी ना जाणा मन क्यों हॅसिआ

आप ओहीओ जाणे जो अंदर मेरे वॅसिआ

सौर मंडल सजा,धरती थापी,सूरज दवाले घुमायिआ

रात दिती सौंण लई,दिन करम करन लई चङायिआ

सोच मेरी तों बाहर,इह क्यों ते किंझ उस बणायिआ

खुॅद वी ना जाणा......

पूरब विॅच सूरज ने सवेरा लाल सी रंगिआ

सरदी दिंन धुप सेक सोहणा दिन सी लंगिआ

रात चमकदे चतारिआं आकाश सी सोहिआ

पूरन माशी दे चंन ने मन सी मेरा मोहिआ

खुॅद ना जाणा.....

तरां तरां दे फुॅल खिलाए,विच रंग भरिआ

सुधंद उन्हां दी सुंग केभौरा सी उते मरिआ

रुखां दी छां ने शरीर विच मिॅठी ठंड सी पाई

फॅलां स्वाद सोच जीब पाणी नाल भर आई

खुॅद वी ना जाणा...

भॅखदी गरमी विच धरत सी तरसाई

फिर ठंडी चॅली हवा,मींह लै के आई

पियास पियासी मिंटी दी,बूंदां ने बुझाई

नदिआं नाले काहले पै गए,ज़मीन वी हरिआई

खुॅद ना जाणा......

जीव इन्सान ऊपाए,मायिआ जाल वछायिआ

जोत जान ते साह सॅब विच इको जिहा पायिआ

सोचण लई दिमाग,प्यार लई दिल धङकायिआ

खुॅद वी ना जाणा....

कुदरॅत दा इह खेल वेख,सोंचां विच डुबिआ

कमाल इह उस दा ,जिस सॅब इह रचयिआ

क्रिश्मा इह वेख, मन मेरा अंदरों अंदर  हॅसिआ

जाणा सहिज हासा आवे,जे खुश अंदर जो वसिआ





Thursday, September 10, 2020

ਬੁੱਢੀ ਬੁੱਢੇ ਦੀ ਲੜਾਈ p2

 

                                                       ਬੁੱਢੀ ਬੁੱਢੇ ਦੀ ਲੜਾਈ


ਸੁਣੋ ਸੁਣਾਊਂ ਬੁੱਢੀ ਬੁੱਢੇ ਦੇ ਪਿਆਰ ਦਾ ਕਿੱਸਾ

ਜਾਣੋਗੇ ਕਿ ਲੜਾਈ ਵੀ ਪਿਆਰ ਦਾ ਇੱਕ ਹਿਸਾ

ਜਾਦਾ ਇਸ ਵਿੱਚ ਬੁੱਢੇ ਦਾ ਕਸੂਰ 

ਬੁੱਢੀ ਦਾ ਮਜ਼ਾਕ ਓੜੌਣ ਤੋਂ ਬੁੱਢਾ ਮਜਬੂਰ

ਚੁਟਕੱਲਾ ਭਾਂਵੇਂ ਹੋਵੇ ਕਿੱਥੋ ਦਾ ਕਿਤੇ

ਘੁਮਾ ਲੈ ਆਵੇ ਬੁੱਢਾ ਬੁੱਢੀ ਦੇ ਉੱਤੇ

ਇੱਕ ਦਿੱਨ ਘਰ ਦੋ ਦੋਸਤ ਜੋੜੇ ਸੀ ਆਏ

ਬੁੱਢਾ ਬੈਠਾ ਚੁੱਟਕਲੇ ਤੇ ਚੁੱਟਕਲਾ ਸੁਣਾਏ

ਬੁੱਢਾ ਅੱਜ ਹੋਇਆ ਹਦੋਂ ਬਾਹਰ ਇਹ ਸੀ ਸੱਭ ਦਾ ਬਿਆਨ

ਐਨਾ ਭੈੜਾ ਬੁੱਢੇ  ਚੁੱਟਕਲਾ ਬੋਲਿਆ ਸੱਭ ਰਹਿ ਗਏ ਹੈਰਾਨ

ਬੁੱਢੀ ਨੂੰ ਸੁਣ ਗੁੱਸਾ ਆਇਆ

ਦੁਰਗਾ ਦਾ ਰੂਪ ਉਸ ਅਪਨਾਇਆ

ਰੂਪ ਇਹ ਵੇਖਿਆ ਸੀ ਸੱਭ ਪਹਿਲੀ ਵਾਰ

ਕੰਨੋ ਫੱੜ ਬੁੱਢੀ ਨੇ, ਬੁੱਢਾ ਕੀਤਾ ਘਰੋਂ ਬਾਹਰ

ਪੰਜਤਾਲੀ ਸਾਲ ਮੈਂ ਤੇਰਿਆਂ ਬੇਵਕੂਫ਼ਿਆਂ ਸਹੀਆਂ

ਅੱਜ ਤਾਂ ਬਰਦਾਸ਼ਤ ਤੋਂ ਉੱਤੋਂ ਹੋ ਗਈਆਂ

ਬੁੱਢਾ ਸਹਿਮਿਆਂ ਮਿੰਨਤਾਂ ਪਾਵੇ

ਭੱਰੀ ਰਾਤ ਉਹ ਕਿਥੇ ਜਾਵੇ

ਨਰਕ ਜਾ , ਖੂਹ ਵਿੱਚ ਡੁਬ ਜਾ ਮੋਇਆ

ਕਹਿ ਬੁੱਢੇ ਤੇ ਮੂੰਹ ਤੇ ਬੂਹਾ ਢੋਇਆ

ਬੁੱਢੇ ਠੰਡਾ ਹੱਥ ਬੋਝੇ ਵਿੱਚ ਪਾਇਆ 

ਖ਼ੁਸ਼ ਹੋਇਆ ,ਇੱਕ ਨੋਟ ਨਿਕਲ ਆਇਆ

ਜਾ ਬੈਠਾ ਠੇਕੇ ਤੇ ਇੱਕ ਬੋਤਲ ਖੁਲਾਈ

ਹੌਲੀ ਹੌਲੀ ਬੁੱਢੇ ਵਿੱਚ ਹਿੰਮੱਤ ਆਈ

ਜਿਓਂ ਜਿਓਂ ਘੁੱਟ ਅੰਦਰ ਪਾਵੇ

ਬੁੱਢਾ ਬਿਲੀਓਂ ਸ਼ੇਰ ਬਣਦਾ ਜਾਵੇ

ਅੱਧੀ ਰਾਤ ਬੁੱਢੇ ਘੰਟੀ ਬਜਾਈ

ਸੁਣ ਬੁੱਢੀ ਬੂਹਾ ਖੋਲਣ ਆਈ

ਬੁੇਢਾ ਦਹਾੜਿਆ ਬੂਹਾ ਖੋਲ

ਬੋਲ ਨਾ ਮੇਰੇ ਨਾਲ ਕੌੜੇ ਬੋਲ

ਬੁੱਢੀ ਕਹੇ ਦਫ਼ਾ ਹੋ ਜਾ ਏਥੋਂ

ਡੱਫ਼ ਪਤਾ ਨਹੀਂ ਆਇਆ ਕਿੱਥੋਂ

ਬੁੱਢਾ ਕਹੇ ਜੇ ਤੂੰ ਨਹੀਂ ਮਾਫ਼ ਕਰਨਾ

ਨਾਲੇ  ਛਾਲ ਲਾ ਮੈਂ ਹਾਂ ਮਰਨਾ

ਬੁੱਢੇ ਚੁੱਕ ਨਾਲੇ ਸੁਟਿਆ ਇੱਕ ਪੱਥਰ ਭਾਰੀ

ਬੁੱਢੀ ਘੱਭਰਾਰੀ ਮੱਤੇ ਬੁੱਢ ਨਾਲੇ ਛਾਲ ਮਾਰੀ

ਬੁੱਢੀ ਬੂਹਾ ਖੋਲ ਨਾਲੇ ਵੱਲ ਵੇਖਣ ਆਈ

ਬੁੱਢਾ ਅੰਦਰ ਵੜਿਆ ਅੰਦਰੋਂ ਚਿਟਕੱਣੀ ਲਾਈ

ਬੁੱਢੀ ਬੋਲੀ ਦਰਵਾਜਾ ਖੋਲ ਨਹੀਂਮੈਂ ਲੱਗੀ  ਸ਼ੋਰ ਪੌਂਣ

ਜੋ ਮਰਜ਼ੀ ਕਰ ਮੈਂ ਹਾਂ ਸ਼ੇਰ ਤੇਰੇ ਤੋਂ ਡਰਦਾ ਕੌਣ

ਕੀ ਤੂੰ ਦੇਵੇਂਗੀ ਅਪਣੀ ਸਫ਼ਾਈ

ਲੋਕਾਂ ਜੱਦ ਪੁਛਿਆ ਅੱਧੀ ਰਾਤ ਕਿਥੋਂ ਆਈ

ਬੁੱਢੀ ਸੀ ਬੁੱਢੇ ਦੀ ਜਾਣੂ ਤਰਤੀਬ ਉਸ ਲੜਾਈ

ਦੇਖ ਤੂੰ ਚੰਗਾ ਤੇਰੇ ਜਾਣ ਬਾਦ ਮੈਂ ਪੱਛਤਾਈ

ਫੂਕ ਖਾ ਬੁੱਢੇ ਨੇ ਸੀ  ਫੱਟ ਬੂਹਾ ਖੋਲਿਆ

ਤੂੰ ਵੀ ਚੰਗੀ ਗਲਤੀ ਮੇਰੀ ਬੁੱਢਾ ਬੋਲਿਆ

 ਮੁੱਕੀ ਬੁੱਢੇ ਬੁੱਢੀ ਦੀ ਇੱਕ ਹੋਰ ਲੜਾਈ

ਪਿਆਰ ਦੋਹਾਂ ਦਿੱਲੀਂ ,ਹੋਈ ਸੁਲਾਹ ਸਫ਼ਾਈ

ਪਿਆਰ ਵਿੱਚ ਲੜਾਈ ਝੱਗੜੇ ਹੁੰਦੇ ਇਹ ਹੈ ਸਚਿਆਈ

ਪਿਆਰ ਨਾਲ ਹੀ ਹੱਲ ਹੁੰਦੇ ਜੇ ਤੁਸੀਂ ਕਿਸਮੱਤ ਚੰਗੀ ਪਾਈ

*******

                     बुॅढी बुॅढे दी लङाई


सुणो सुषाऊं बुॅढी बुॅढे दे प्यार दा किस्सा

जाणोगे कि लङाई वी प्यार दा इक हिस्सा

जादा इस विच बुॅढे दा कसूर

बुॅढी दा मज़ाक  उङौण तों बुॅढा मजबूर

चुलकला भांवें होवे किॅथों दी किते

घुमा  लै नआवे बुॅढा बुॅढी दे उते

इक दिन घर दोस्त जोङे सी आए

बुॅढा बैठा चुटकले ते चुटकला सुणाए

बुॅढा अज होयिआ हदों बाहर,इह सी सॅब दी बिआन

ऐना भैङा बुॅढे चुटकला बोलिआ,सॅब रहि गए हैरान

बुॅढी नूमसुण गुसा आयिआ

दु्र्गा दा रूप उस अपनायिआ

रूप इह वेखिआ सॅब पहिली वार

कन्नो फङ बुॅढी ने बुॅढा कीता घरों बाहर

पंजताली साल तेरिआं बेवाकूफ़िआ सहिआं

अज तां उह बरदाश्त तों उतों हो गईआं

बुॅढा सहिमिआ मिन्तां पावे

भरी रात उह किथ्थे जावे

नरक जा ,खूह विच डुब जा मोयिआ

कहि बुॅढे दे मुंह ते बूहा ढोयिआ

बुॅढे ठंडा हॅथ बोझे विच बायिआ

खुश होयिआ,इक नोट निकल आयिआ

जा बैठा ठेके ते,इक बोतल खुलाई

हौली हौली बुॅढे विच हिंमॅत आई

जिओं जिओं धुट अंदर पावे

बुॅढा बिलीओं शेर बणदा जावे

अधी रात बुॅढे घंटी बजाई

सुण बुॅढी बूहा खोलण आई

बुॅढा दहाङिआ,बूहा खोल

बोल ना मेरे नाल कौङे बोल

बुॅढी बोली दफ़ा हो जा इॅथ्थों

डॅफ़ पता नहीं आयिआ किॅथ्थों

बुॅढा कहे जे तूं माफ़ नहीं करना

नाले छाल ला मैं हां मरना

बुॅढे चुक नाले सुटिआ इक पथ्थर भारी

बुॅढी घबराई,मॅते बुॅढे नाले छाल मारी

बुॅढा बूहा खोल नाले वल वेखण आई

बुॅढा अंदर वङिआ,अंदरों चिटकॅणी लाई

बुॅढी बोली दरवाजा खोल,नहीं मैं लॅगी शोर पौण

जो मरज़ी कर,मैं हां शेर,तेरे तों डरदी कौण

की तूं देवेंगी अपणी सफाई

लोक पुछिआ ,अधी रात किथ्थों आई

बुॅढी बुॅढे दा जाणू,तरतीब उस लङाई

देख तूं चंगा,तेरे जाण बाद मैं पच्छताई

 फूक खा बुॅढे बुहा  सी फट खोलिआ

 मुक्की बुॅढी बुॅढे दी इक होर लङाई

प्यार दोहां दिलीं,होई सुलाह सफ़ाई

प्यार विच लङाई झगङे हुंदे,इह है सचिआई

प्यार नाल ही हॅल हुंदे जे किस्मॅत तुसीं चंगी पाई


Wednesday, September 9, 2020

ਬੁੱਢੇ ਦੀ ਹੋਸ਼ਿਆਰੀ ਫੇਲ p2

 

                                                             ਬੁੱਢੇ ਦੀ ਹੋਸ਼ਿਆਰੀ ਫ਼ੇਲ


ਇੱਕ ਦਿੱਨ ਬੁੱਢੇ ਦੀ ਮੱਤ ਗਈ ਸੀ ਮਾਰੀ

ਕਰਨੀ ਚਾਹੀ ਬੁੱਢੀ ਨਾਲ ਉਸ ਹੋਸ਼ਿਆਰੀ

ਅੱਖ ਬਚਾ ਬੁੱਢੀ ਦਾ ਪਰਸ ਸੀ ਬੁੱਢੇ ਨੇ ਖੋਲਿਆ

ਇੱਕ ਦੋ ਹਜ਼ਾਰ ਦਾ ਨੋਟ ਵਿੱਚੋਂ ਬੁੱਢੇ ਟੱਟੋਲਿਆ

ਚੋਰਾਂ ਵਾਂਗਰ ਬੁੱਢੇ ਨੋਟ ਖੀਸੇ ਵਿੱਚ ਸੀ ਪਾਇਆ

ਸ਼ਰਾਬ ਖਰੀਦਾਂਗਾ ਸੋਚ ਪਾਣੀ ਬੁੱਢੇ ਮੂੰਹ ਆਇਆ

ਏਨੇ ਨੂੰ ਸਫਾਈ ਕਰਨ ਵਾਲੀ ਮਾਈ ਆਈ

ਰੋਂਦੀ ਕਹਿੰਦੀ ਬੀਬੀ ਪੈਸੇ ਦੇ ਮੈਂ ਲੈਣੀ ਦਵਾਈ

ਬੁੱਢੀ ਅੰਦਰੋਂ ਪਸਰ ਚੁੱਕ ਲਿਆਈ

ਖਾਲੀ ਵੇਖ ਪਰਸ ਥੋੜੀ ਘੱਭਰਾਈ

ਹੁਣੇ ਸੀ ਮੈਂ ਇੱਕ ਨੋਟ ਵਿੱਚ ਰਖਿਆ

ਮਿਲ ਨਹੀਂ ਰਹਿਆ ਖੌਰੇ ਕਿੱਥੇ ਗਿਆ

ਬੁੱਢੇ ਨੂੰ ਪੁੱਛੇ ਅਜੀ ਤੁਸੀਂ ਤਾਂ ਨਹੀਂ ਕਢਿਆ

ਬੁੱਢਾ ਡਰਿਆ ਰੰਗ ਉਸ ਦਾ ਉਡਿਆ

ਮੈਂ ਮੈਂ ਮੈਂ ਕੀ ਕਰਨਾ ਬੁੱਢਾ ਥੱਥਲਾਵੇ

ਬਹਾਨਾ ਕੀ ਮਾਰਾਂ ਬੁੱਢਾ ਸੋਚ ਨਾ ਪਾਵੇ

ਬੁੱਢਾ ਬੁੱਢੀ ਨਾਲ ਅੱਖ ਵੀ ਨਾ ਮਿਲਾਵੇ

ਬੁੱਢੀ ਦਾ ਸ਼ੱਕ ਸੀ ਯਕੀਨ ਵਿੱਚ ਬਦਲਦਾ ਜਾਵੇ

ਬੁੱਢੀ ਬੋਲੀ ਸ਼ਰਮ ਹਿਆ ਤਾਂ ਤੂੰ ਹੈ ਖਾਦੀ ਪੀਤੀ

ਦਾਰੂੂ ਖਰੀਦਣ ਲਈ ਚੋਰੀ ਇਹ ਹੈ ਤੂੰ ਹੀ ਕੀਤੀ

ਕੱਢ ਉਹ ਨੋਟ ਨਾ ਮੈਂਨੂੰ ਗੁਸਾ ਚੱੜਾ

ਹਾਲ ਤੇਰਾ ਕੀ ਕਰੂਂਗੀ ਤੈਂਨੂੰ ਵੀ ਪਤਾ

ਮੈਂ ਨਹੀਂ ਚੋਰ ਨੋਟ ਫ਼ਰਸ਼ ਤੇ ਡਿਗਿਆ ਸੀ ਮੈਂਨੂੰ ਮਿਲਿਆ

ਸੋਚਿਆ ਤੈਂਨੂੰ ਦੇਵਾਂਗਾ  ਯਾਦਦਾਸ਼ਤ ਮਾੜੀ ਮੈਂ ਭੁੱਲ ਗਿਆ

ਬੁੱਢੀ ਸੁਣਾਵੇ ਸਾਰੀ ਓਮਰ ਹੈ ਮੈਂ ਤੇਰੇ ਨਾਲ ਗੁਜ਼ਾਰੀ

ਰਗ ਰਗ ਤੇਰੀ ਜਾਣੂ, ਨਾ ਕਰ ਮੇਰੇ ਨਾਲ ਹੋਸ਼ਿਆਰੀ

ਬੁੱਢਾ ਸਹਿਮਿਆਂ ਕਹੇ ਭਲਾ ਮੈਂਨੂੰ ਕੀ ਨਹੀਂ ਪਤਾ ਮੈਂ ਨਾ ਅਨਾੜੀ

ਮਾਫ਼ ਕਰਦੇ ਹੁਣ ਸ਼ਕਾਇੱਤ ਦਾ ਮੌਕਾ ਨਹੀਂ ਦੇਊਂਗਾ ਅਗਲੀ ਵਾਰੀ

*********

                  बुॅढे दी होशियारी फेल


इक दिन बुॅढे दी मत गई सी मारी

करनी चाही बुॅढी नाल उस होशियारी

अख बचा बुॅढी दा परस सी बुॅढे ने खोलिई

इक दो हज़ार दा नोट विचों बुॅढे टॅटोलिआ

चोरां वांग बुॅढे नोट खीसे विॅच सी पायिआ

शराब खरीदांगा सोच बुॅढे मुंह पाणी आयिआ

ऐने नू सफाई करन वाली माई आई

रोंदी कहिंदी बीबी पैसे दे,मैं लैणी दवाई

बुॅढी अंदरों परस चुक लिआई

खाली वेख परस थोङी घबराई

हुणे सी मैं इक नोट विच रखिआ

मिल नहीं रिहा खौरे किथ्थे गिआ

बुॅढे नू पुछिआ अजी तुसीं तां नहीं कढिआ

बुॅढा डरिआ, रंग उस दा उढिआ

मैं मैं मैं की करना बुॅढा थॅथलावे

बुॅढा बुॅढी नाल अख वी ना मिलावे

बुंढी दा शॅक यकीन विच बदलदा जावे

बुॅढी बोली,शरम हिआ तां तू खादी पीती

दारू पीण लई चोरी इह है तूं ही कीती

क्ढ ओह नोट,ना मैंनू गुसा चॅङा

हाल तेरा की करूंगी,तैंनू वी पता

मैं नहीं चोर,नोट फ़रश ते डिगिआ सी मैंनू मिलिआ

सोचिआ तैंनू देंवांगा,याददाश्त माङी मैं भुल गिआ

बुॅढी सुणावे सारी उमर मैं तेरे नाल है गुज़ारी

रग रग तेरी जाणू,,ना कर मेरे नाल होशियारी

बुॅढा सहिमिआं कहे भला मैंनू की नहीं पता ,मैं ना अनाङी

माफ़ कर हुण,शिकायित दा मौका नहीं दऊंगा अगली वारी






Tuesday, September 8, 2020

ਉਜੱੜ ਜਾਣ ਦੀ ਅਸੀਸ p2

 

                                                            ਉਜੱੜ ਜਾਣ ਦੀ ਅਸੀਸ


ਤਿੰਨੇ ਇੱਕ ਪਿੰਡ ਪਹੌਂਚੇ ਢਿੱਡੋ ਭੁੱਖੇ ਲੱਗੀ ਬੜੀ ਤਿਆਹ

ਬਾਬਾ ਬੋਲਿਆ ਮਰਦਾਨਿਆ ਚੁੱਕ ਠੂਠਾ ਕੁੱਛ ਮੰਗ ਲਿਆ

ਮਰਦਾਨੇ ਨੇ ਚੱਲ ਇੱਕ ਇੱਕ ਬੂਹਾ ਖੜਕਾਇਆ

ਦਾਣਾ ਇੱਕ ਵੀ ਨਾ ਮਿਲਿਆ ਖਾਲੀ ਹੱਥ ਮੁੜ ਆਇ

ਬਾਬੇ ਕੋਲ ਆਣ ਸ਼ਕੈਤ ਲਗਾਈ

ਬਾਬਾ ਸ਼ਾਂਤ ਬੈਠਾ ਜਾਵੇ ਮੁਸਕਾਈ

ਵੱਸਦਾ ਰਹੇ ਇਹ ਪਿੰਡ ਬਾਬੇ ਮੂੰਹੋਂ ਵਾਕ ਇੱਕ ਸੀ ਨਿਕਲਿਆ

ਇਸ ਪਿੰਡ ਨਹੀਂ ਕੋਈ ਐਸਾ ਦਾਣਾ ਜਿਸ   ਸਾਡਾ ਨਾਮ ਲਿਖਿਆ

ਅੱਗਲੇ ਪਿੰਡ ਜੂਹ ਤੇ ਸਾਰਾ ਪਿੰਡ ਸੀ ਹੱਥ ਜੋੜ ਕੇ ਖੜਿਆ

ਮੁਖਿਆ ਸਵਾਗੱਤ ਕੀਤਾ ਕਹੇ ਭਾਗਾਂ ਭਰਿਆ ਦਿੱਨ  ਚੜਿਆ

ਸਾਡੇ ਵਿੱਚੋਂ ਕਿਸੇ  ਚੰਗਾ ਕਰਮ ਹੈ ਕਮਾਇਆ

ਇਸ ਪਿੰਡ ਅੱਜ ਰੱਬ ਨੇ ਕਮਲ ਪੈਰ ਹੈ ਪਾਇਆ

ਸੇਵਾ ਕੀਤੀ ਰੱਜ ਕੇ ,ਬਾਬੇ ਦਾ ਸ਼ਬਦ ਦਿੱਲ ਨੂੰ ਲਾਇਆ

ਰੱਬ ਕਰੇ ਇਹ ਪਿੰਡ ਵੇਖੇ ਓਜਾੜਾ ਬਾਬਾ ਬਾਲੇ ਕੰਨ ਸੁਣਾਇਆ

ਦੋਨੋ ਬਾਲਾ ਮਰਦਾਨਾ ਹੈਰਾਨ ਉੱਨਾ  ਕੁੱਛ ਸਮਝ ਨਾ ਆਇਆ

ਮਾੜਿਆਂ ਲਈ ਵੱਸੇ ਰਹਿਣ ਦੀ ਅਸੀਸ

ਚੰਗਿਆਂ ਨੂੰ ਦਿਤੀ ਓਜਾੜੇ ਦੀ ਬੱਦਸੀਸ

ਮਰਦਾਨਾ ਬੋਲਿਆ ਬਾਬਾ  ਸਹੀ ਨਹੀਂ ਤੁਸੀਂ ਫ਼ਰਮਾਇਆ

ਕਿਓਂ ਇੰਝ ਕੀਤਾ ਬਾਬੇ ਨੇ ਬੜੇ ਪਿਆਰ ਨਾਲ ਸਮਝਾਇਆ

ਬੁਰੇ ਰਹਿ ਜਾਣ ਵੱਸਦੇ ਬੁਰਾਈ ਇੱਥੇ ਰਹਿ ਜਾਊ ਸਮਾਈ

ਭਲੇ ਓਜੜ ਕੇ ਦੁਨਿਆ ਵਿੱਚ ਜਾ ਫਲੌਣਗੇ ਚੰਗਿਆਈ

ਉਜੜੇ ਅੱਜਕਲ ਦੁਨਿਆ ਦੇ ਹਰ ਜਗਾਹ ਹਰ ਦੇਸ਼ ਹਨ ਵੱਸਦੇ

ਕਿਰਤ ਕਰਦੇ ਵੰਡ ਛੱਕਦੇ ਜੱਪ ਕਰਨ   ਨਾਮ ਪੰਥ ਦਾ ਉੱਚਾ ਕਰਦੇ

**********

                 उजॅङ जाण दी एसीस

 तिने इक पिंड पहुंचे,ढिंडों भुखे लॅगी बङी तिआह

बाब बोलिआ,मरदाने चुॅक ठूठा कुॅछ मंग लिआ

मरदाने ने चल इक इक बूहा खङकायिआ

दाणा इक वी ना मिलिआ ,खाली हाथ मुङ आयिआ

बाबे कोल आण शिकायत लगाई

बाबा शांत बैठा जावे मुसकाई

वॅसदा रहे इह पिंड बाबे मूंहों वाक इक निकलिआ

इस पिंड नहीं कोई ऐसा दाणा,जिस  साडा नाम लिखिआ

अगले पिंड  जूह सारा पिंड सी हॅथ जोङके  खङिआ

मुखिआ स्वागॅत कीता ,कहे भांगां भरा दिन चङिआ

साडे विचों किसे चंगा करम  है कमायिआ

इस पिंड अज रॅब ने कमल पैर है पायिआ

सेवा कीती रजके,बाबे दा शब्द दिल नू लायिआ

रॅब करे इह पिंड वेखे उजाङा,बाबे बाले कन सुणायिआ

दोनो बाला मरदाना हैरान उन्हां कुॅछ मसझ ना आयिआ

माङिआं लई वॅसे रहिण दी एसीस

चंगिआं नू दिती ओजाङे दी बॅदसीस

मरदाने बोलिआ,बाबा सही नहीं तुसीं फरमायिआ

क्यों इंझ कीता बाबे ने  बङे  प्यार नाल समझायिआ

बुरे रहि जाण वॅसदे,बुराई इॅथे रहि जाऊ समाई

भले उजङ के दुनिया विच जा फलौंणगे चंगियाई

उजङे अजकल दुनिआ दे हर जगाह हर देश हन वॅसदे

किरत करन,वंड छॅकन,जॅप करन,नाम पंथ दा उच्चा करदे






Sunday, September 6, 2020

ਕਿੰਝ ਲੰਘਦੇ ਦਿੱਨ ਬੁੱਢਾਪੇ ਦੇ p2

 

                                                              ਕਿੰਝ ਲੰਘਦੈ ਦਿੱਨ ਬੁੱਢਾਪੇ ਦੇ


ਸਵੱਖਤੇ ਸਵੇਰੇ ਨੀਂਦ ਸੀ ਖੁੱਲੀ

ਪੋਲਾ ਸੀ ਗੱਦਾ ਨਿੱਗੀ ਸੀ ਜੁੱਲੀ 

ਸ਼ਰੀਰ ਸੀ ਢਿੱਲਾ ਉਠੱਣ ਲਈ ਨਾ ਤਿਆਰ

ਕੀ ਕਰਨਾ ਉੱਠ ਕੇ ਮੰਨ ਵਿੱਚ ਇਹ ਵਿਚਾਰ

ਪਰ ਬੁੱਢੀ ਗਰਮ ਚਾਹ ਦਾ ਕੱਪ ਲੈ ਆਈ

ਉਸ ਦੇ ਦੋ ਘੁੱਟਾਂ ਨੇ ਜਿਸਮ  ਚੁਸਤੀ ਪਾਈ

ਉੱਠ ਕੇ  ਪਰਦੇ ਪਿੱਛੇ ਕੀਤੇ

ਸੂਰਜ ਦੇਵਤਾ ਦੇ ਦਰਸ਼ਨ ਲੀਤੇ

ਸੁਰਖ ਲਾਲ ਸੂਰਜ ਨਾਲ ਬਦੱਲ ਵੀ ਰੰਗੇ ਲਾਲ

ਕਿ੍ਸ਼ਮਾ ਕੁੱਦਰੱਤ ਦਾ ਵੇਖ ਰੱਬ ਦਾ ਆਇਆ ਖਿਆਲ

ਕੱਸਰੱਤ ਕਰ ਨਾਹ ਧੋਹ ਕੇ ਰੱਬ ਨੂੰ ਧਿਆਇਆ

ਅਰਾਮ ਨਾਲ ਬੈਠ ਸਵੇਰੇ ਨਾਸ਼ਤਾ ਸਵਾਦ ਖਾਇਆ

ਬਾਕੀ ਬਚੇ ਦਿੱਨ ਨਹੀਂ ਕਰੀਦਾ ਕੁੱਛ ਖ਼ਾਸ

ਏਧਰ ਓਧਰ ਖ਼ਬਰਾਂ ਪੱੜਕੇ ਟਾਇਮ ਕਰੀਦਾ ਪਾਸ

ਦਿਨ ਹਫ਼ਤੇ ਪੁਰਾਣੇ ਦੋਸਤ ਮੰਨ ਵਿੱਚ ਹੈ ਆ ਜਾਂਦੇ

ਜਵਾਨੀ ਦਿਆਂ ਬੇਵਕੂਫ਼ਿਆਂ ਯਾਦ ਕਰਾ ਪੱਲ ਉਹ ਹਸਾਂਦੇ

ਬੁੱਢੀ ਮੈਂਨੂੰ ਮਿਲੀ ਹੈ ਚੰਗੀ

ਰੱਬ ਦਿਤੀ ਜੈਸੀ ਮੈਂ ਸੀ ਮੰਗੀ

ਸ਼ਾਮ ਇਕੱਠੇ ਲੰਬੀ ਸੈਰ ਲਈ ਰੋਜ਼ ਅਸੀਂ  ਜਾਈ ਦਾ

ਹਲਕਾ ਕਰ ਬੋਝ ਦਿੱਲ ਦਾ ਖ਼ੁਸ਼ੀ ਦਾ ਹਾਸਾ ਹੱਸ ਲਈ ਦਾ

ਖਾਣਾ ਖਾ ਜੱਦ ਘੱੜੀ ਸੌਣ ਦਾ ਵਕਤ ਵਿਖੌਂਦੀ

ਮੰਜੇ ਪੈ ਕੇ ਸ਼ੁਕਰ ਕਰੀਦਾ ਜੇ ਨੀਂਦ ਜਲਦੀ ਆਓਂਦੀ

ਬਿਨਾ ਕਾਰ ਦਿੱਨ ਹੈ ਲੰਘਿਆ ਅਫ਼ਸੋਸ ਕੱਦੀ   ਕਰੀ ਦਾ 

ਫਿਰ ਕੁੱਛ ਚੰਗਾ ਸੋਚ ਅਪਣੇ  ਮੰਨ ਨੂੰ  ਲਈ ਦਾ ਸਮਝਾ 

ਜਿੱਨਾ ਸੀ ਸਾਡੇ ਹਿੱਸੇ ਲਿਖਿਆ ਓਨਾ ਕਰਮ ਅਸੀਂ ਲਿਤਾ ਕਮਾ

 ਆਪ ਨੂੰ ਕਹੀਏ ਹੁਣ ਨਾਮ ਜੱਪ ਅਰਾਮ ਕਰ ਤੇ ਬੈਠ ਖ਼ੁਸ਼ੀ ਮਨਾ

********

             किंझ लंघदे दिॅन बुॅढापे दे

सवॅखत सवेरे नींद सी खुली

पोला सी गॅदा निॅगी सी जुली

शरीर सी ढिॅला,उठ ण लई ना तियार

की करना उठ के मन विच इह विचार

पर बुॅढी गरम चाह दा कॅप लै आई

उस दे दो धुटां ने जिसम चुसती पाई

उठ के परदे पिॅछे कीते

सूरज देवता दे दरशण लीते

सुरख लाल सूरज नाल बदॅल वी रंगे लाल

क्रिषमा कुदरॅत दा वेख रॅब दा आयिआ खियाल

कॅसरॅत कर,नाह धोह के रॅब नू धियाआ

अराम नाल बैठ नाशता सवाद खायिआ

बाकी बचे दिन नहीं करीदा कुॅछ खास

 ऐदर उधर ख़बरां पॅङ टायिम करीदा पास

दिन हफ़ते पुराणे दोस्त मंन विच है आ जांदे

जवानी दिआं बेवाकूफ़िआं याद करा,पॅल उह हॅसांदे

बुॅढी मैंनू मिली है चंगी

रॅब दिती जैसी सी मैं मंगी

शाम इकॅठे लंबी सैर लई रोज़ असीं जाई दा

हलका कर बोझ दिल दा,खुशी दा हासा हस लई दा

खाणा खा, जद धङी सौण दा वकत विखौंदी

मंजे पै के शुकर करीदा जे नींद जलदी औंदी

बिना कार दिन लंघिआ अफ़सोस नहीं करी दा

 फिर कुॅछ चंगा सोच के, मंन नू लईदा समझा 

जिना सी साडे हिॅसे लिखिआ,ओना करम असीं लिता कमा

आप नू कहीए हुण नाम जॅप,अराम कर,ते बैठ खुशी मंना


 






Friday, September 4, 2020

ਬੁੱਢਾਪੇ ਦਾ ਹਰਸ਼ p2

 

                                                              ਬੁੱਢਾਪੇ ਦਾ ਹਰਸ਼


ਸ਼ਰੀਰ ਮੇਰਾ ਬੁੱਢਾ ਪੈ ਗਿਆ ਦਿੱਲ ਮੇਰਾ ਜਵਾਨ

ਮੁਸ਼ਕਲ ਬੜੀ ਆਈ ਇਹ ਜਾਣੇ ਨਾ ਜਹਾਨ

ਕਮਜ਼ੋਰ ਅੱਖਾਂ ਹੋਇਆਂ ਚੰਗੀ ਤਰਾਂ ਦੇਖ ਨਾ ਪਾਂਵਾਂ

ਸੋਹਣੀ  ਦੂਰੋਂ ,ਨੇੜਿਓਂ ਭੈੜੀ ,ਬਾਰ ਬਾਰ ਧੋਖਾ ਖਾਂਵਾਂ

ਇੱਕ ਦਿਨ ਇੱਕ ਤੀਵੀਂ ਵੇਖੀ ਅੱਖਾਂ ਨੂੰ ਲੱਗੀ ਸੁੰਦਰ

ਮੈਂਨੂੰ ਲਗਿਆ ਉਹ ਮੁਸਕਾਈ ਖ਼ੁਸ਼ ਹੋਇਆ ਅੰਦਰੋ ਅੰਦਰ

ਹਿੰਮੱਤ ਕਰ ਕੋਲ ਮੈਂ ਪਹੁੰਚਿਆ ਪੈਰ ਪੁਟੇ ਕਾਹਲੀ ਤੋਂ ਕਾਹਲੀ

ਝੱਟਕਾ ਲੱਗਾ ਬੁਰੀ ਤਰਾਂ ਜੱਦ ਉਹ ਨਿਕਲੀ ਮੇਰੇ ਘਰਵਾਲੀ

ਕੰਨਾ ਦੀ ਵੀ ਗੱਲ ਸੁਣੋ ਕੰਨੋ  ਹੋ ਗਏ  ਅਸੀਂ ਬੋਲੇ

ਅੱਧੀ ਗੱਲ ਮਸਝ ਨਾ ਆਵੇ ਜੇ ਕੋਈ ਬੋਲੇ ਹੌਲੇ ਹੌਲੇ

ਕੋਲ ਬੈਠੇ ਦੋਸਤ ਬੋਲਿਆ ਜਵਾਨੀ ਤੇਰੀ ਲੰਘੀ

ਮੈਂਨੂੰ ਬੋਲੇ ਸੁਣਨ ਵਿੱਚ ਆਇਆ ਜਨਾਨੀ ਤੇਰੀ ਖੰਗੀ

ਅਪਣੀ ਜਨਾਨੀ ਦੀ ਖੰਗ ਤੋਂ ਖ਼ੌਫ਼ ਮੈਂ ਜ਼ਰਾ ਖਾਂਵਾਂ

ਉਹ ਤਾਂ ਓਦੋਂ ਖੰਗੇ ਗਲਤੀ ਜੱਦ ਕੋਈ ਮੈਂ ਕਰ ਜਾਂਵਾਂ

ਲੱਤਾਂ ਹੁਣ ਕਮਜ਼ੋਰ ਪੈ ਗਈਆਂ ਤੇਜ਼ ਨਾ ਟੁਰ ਪਾਂਵਾਂ

ਪੱਠੇ ਮੇਰੇ ਢਿੱਲੇ ਹੋ ਗਏ ਤੇ ਸੁਕ ਗਈਆਂ ਬਾਂਵਾਂ

ਯਾਦਾਸ਼ਤ ਮੇਰੀ ਘੱਟ ਗਈ ਕਈ ਚੀਜਾਂ ਜਾਂਵਾਂ ਭੁੱਲੀ

ਕੱਲ ਸੀ ਮੈਂ ਘੱਰੋਂ ਨਿਕਲਿਆ ਪੈਂਟ ਦੀ ਜ਼ਿਪ ਸੀ ਖੁੱਲੀ

ਨਜ਼ਰੀਂ ਕੰਨੀ ਬਹੁਤ ਵੇਖਿਆ ਸੁਣਿਆ ਹੁਣ ਹੋਰ ਨਹੀ ਚਾਹ

ਭੈੜਿਆਂ ਯਾਦਾਂ ਭੁੱਲ ਗਈਆਂ ਮੇਰਿਆਂ ਲਵਾਂ ਮੈਂ ਸੌਖੇ ਸਾਹ

ਬੁੱਢਾਪੇ ਦਾ ਮਜ਼ਾ ਆਪਣੇ, ਜਿਵਾਨੀ ਵਿੱਚ ਤਾਂ ਸੀ ਕਸ਼ਮਕਸ਼

ਆਈਸਤਾ ਆਈਸਤਾ ਬੁੱਢਾਪਾ ਚੱਲੇ ਮਿਲੇ ਹਰਸ਼ ਤੇ ਹਰਸ਼ 

ਬਿਮਾਰੀ ਤੂੰ ਦੂਰ ਰੱਖੇ ਸਾਨੂੰ ਮਾਲਕ ਮੰਜੇ ਤੇ ਨਾ ਪਾਵੇ

ਖ਼ੁਸ਼ੀ ਭੱਰੇ  ਦਿਨ ਹੈ ਬਖ਼ਸ਼ੇ ਪਹਿਲਾਂ, ਅੱਗੇ ਵੀ ਇੰਝ ਲੰਘਾਵੇ

*******

                    बुॅढापे दा हरश


शरीर मेरा बुॅढा पै गिआ दिल मेरा जवान

मुशकल बङी आई ,इह जाणे ना जहान

कमज़ोर अखां होयिआं ,चंगी तरां देख ना पावां 

सोहणी दूरों, नङिओं भैङी,बार बार धोखा खांवां

इक दिन इक तींवीं वेखी,अखां नू लॅगी सुन्दर 

मैंनू लॅगा उह मुस्काई,खुश होयिआ अंदरों अंदर

हिंमॅत कर मैं पहुंचिआ,पैर पुटे काहली तों काहली

झॅटका लॅगा बूरी तरां ,जद उह निकली मेरे घरवाली

कन्ना दी वी गॅल सुणो,कन्नो हो गए असीं बोले

अधी गॅल समझ ना आवे,जे बोले कोई हौली हौली

कोल बैठे दोस्त बोलिआ,जनानी तेरी लंधी

मैंनू बोले नू सुनण विच आयिआ,जनानी तेरा खंधी

अपणी जनानी दी खंध तों खौफ़ मैं ज़रा खांवां

उह तां ओदों खंधे,गलती जद  कोई मैं कर जांवां

लॅतां हुण कमज़ोर पै गईंआं,तेज़ ना टुर पांवां

पॅठे मेरे ढिॅले हो गए,ते सुक गईंआं मेरिआं बांवां

याददाश्त मेरी धॅट गई,कई चीजां जांवां भुली

कल सी मैं घरों निकलिआ,पैंट दी ज़िप्प सी खुली

नज़रीं कन्नी बहुत वेखिआ सुणिआ,हुण होर नहीं चाह

भैङिआं यादां भुल गईंआं मेरिआं,लवां मैं सौखे साह

बुॅढापे दा मज़ा आपणा,जिवानी विच तां सी कश्मकॅश

आइस्ता आइस्ता बुॅढापा चलॅे,मिले हरश ते हरश

बिमारी तों दूर रॅखे सानू मालक,मंजे ते ना पावे

खुशी भरे दिन है बक्षे पहिलां ,अगे वी इंझ लंगावे



Thursday, September 3, 2020

ਕੱਚੇ ਪੱਕੇ p2

                                                         

                                                                 ਕੱਚੇ ਪੱਕੇ


ਲੋਕੀਂ ਪੱਕੇ ਹੋ ਖ਼ੁਸ਼ਿਆਂ ਮਨੌਂਦੇ

ਨੱਚਦੇ ਟੱਪਦੇ ਤੇ ਗੀਤ ਉਹ ਗੌਂਦੇ

ਅਸੀਂ ਅੱਜ ਤੱਕ ਨਾ ਹੋ ਸਕੇ ਪੱਕੇ

ਰਹਿ ਗਏ ਅਸੀਂ ਕੱਚੇ ਦੇ ਕੱਚੇ

ਜਿੰਦ ਨੇ ਥੋੜਾ ਰੁਲਾਇਆ ਥੋੜਾ ਧੁਲਾਇਆ

ਖ਼ੁਸ਼ਿਆਂ ਲੱਖ ਦਿਤਿਆਂ ਬਹੁਤ ਸੁਖ ਵਖਾਇਆ

ਕਿੱਥੋਂ ਕਿੱਥੇ ਨਸੀਬ ਲੈ ਆਇਆ

ਪਿੰਡ ਵਜਨਮੇ ਇੰਗਲੈਂਡ ਗਏਮੁੜ ਜੀਵਨ ਦੇਸ਼  ਲੰਘਾਇਆ

ਉਤਰ ਦਖੱਣ ਪੂਰਬ ਨੌਕਰੀ ਨੇ ਪੱਛਮ ਦਿਖਾਇਆ

ਨੌਕਰੀ ਛੱਡ ਸੋਚਿਆ ਆਰਾਮ ਕਰਾਂਗੇ

ਵੇਹਲੇ ਮੌਜ ਉੜਾਂਵਾਂਗੇ ਰਾਮ ਦਾ ਨਾ ਲਵਾਂਗੇ

ਕਰਮ ਸੀ ਚੰਗੇ ਉਨ੍ਹਾਂ ਨੇ ਚੰਗਾ ਚੱਕਰ ਚਲਾਇਆ

ਓਮੀਦ ਨਾ ਸੀ ਪਟੌ੍ਲ ਪੰਪ ਲਈ ਨਾ ਨਿਕਲ ਆਇਆ

ਸ਼ੁਰੂ ਕੜੀ ਮਹਿਨੱਤ ਪਈ ਅੰਤ ਵਿੱਚ ਉਹ ਰੰਗ ਲਿਆਇਆ

ਪੈਸੇ ਦੀ ਥੋੜ ਸੀ ਥੋੜੀ ਹੁਣ ਘਰ ਆਈ ਸਰਮਾਇਆ

ਪੱਕੀ ਕਰਨ ਲੱਗੇ ਸੀ ਐਸ਼ ਕਰਮਾਂ ਨੇ ਫਿਰ ਪਲਟਾ ਖਾਇਆ

ਬੁੱਢਾਪੇ ਵਿੱਚ ਦਾਣਾ ਪਾਣੀ ਪਰਦੇਸੀਂ ਖਿੱਚ ਬੈਠਾਇਆ

ਸਾਫ਼ ਸੁਥਰਾ ਮਹੌਲ ਸਹੂਲਤਾਂ ਵੇੱਖ ਮੰਨ ਖ਼ੁਸ਼ੀ ਆਈ

ਵਾਕਿਆ ਹੀ ਅਸੀਂ ਜਤੱਨ ਧਰਤੀ ਤੇ ਇੱਥੇ ਪਾਈ

ਅਪਣਿਆਂ ਵਿੱਚ ਬੈਠ ਪਿਆਰ ਉੱਨਾ ਦਾ ਪਾਇਆ

ਮੰਨ ਦੀ ਸ਼ਾਨਤੀਂ ਮਿੱਲੀ ਸਕੂਨ ਹੱਦ ਦਾ ਆਇਆ

ਕੁੱਛ ਹੋਰ ਸੀ ਸੋਚਿਆ ਕੁੱਛ ਹੋਰ ਸੀ ਚਾਹਿਆ

ਪਰ ਜੋ ਉਸ ਕੀਤਾ ਉਹ ਸੋਹਣਾ ਰਾਸ ਆਇਆ

ਅੱਜ ਤੱਕ ਜਿੱਥੇ ਗਏ ਰਹੇ ਸੀ ਕੱਚੇ 

ਹੁਣ ਰੱਬ ਕਰੇ ਇੱਥੇ ਹੋ ਜਾਈਏ ਪੱਕੇ

******=**

                              कॅचे पॅके

लोकीं पॅके हो  खुशिआं मनौंदे

नॅचदे टॅपदे गीत उह गौंदे

असीं अज तक ना हो सके पॅके

रहि गए असीं कॅचे दे कॅचे

जिंद ने थोङा रुलायिआ थोङा धुलायिआ

लॅख खुशिआं दितिआं बहुत सुख वखायिआ

किॅथे किॅथे नसीब लै आयिआ

पिंड जॅमे इ्न्गलैंड गए,मुङ जीवन देश लंघायिआ

उत्तर दॅखण पूरब नौकरी ने पॅछम दिखायिआ

नौकरी छॅड सोचिआ आराम करांगे

वेहले मौज उङांवांगे राम दा ना लवांगे 

करम सी चंगे उन्हां ने चंगा चक्कर चलायिआ

उमीद ना सी ,पट्रौल पंप लई ना निकल आयिआ

शुरू कङी महिनॅत पई अंत उह रंग लिआयिआ

पैसे दी थोङ सी थोङी ,हुण घर आई सरमायिआ

पॅकी करन लगे सी ऐश,किस्मॅत ने फिर पलटा खायिआ

बुॅढापे विच दाणा पाणी परदेसीं खिच बैठायिआ

साफ़ सुथरा महौल,सहूलतां वेख मंन खुशी आई

वाकिआ ही असीं जॅन्नत धरती ते इथे पाई

अपणिआं विच बैठ प्यार उन्हां दा पायिआ

मंन दी शान्ती मिली सकून हॅद दा आयिआ

कुॅछ होर सी सोचिआ कुॅछ होर सी चाहिआ

पर जो उस कीता उह सोहणा रास आयिआ

अज तॅक जिॅथे गए रहे सी कॅचे

हुण रॅब करे इथ्थे हो जायिए पॅके



ਜਵਾਨੀ ਦੀ ਅੱਗ?? p2

                                                           ਜਵਾਨੀ ਦੀ ਅੱਗ



ਉਨਾਂ ਉਤੇ ਦਿਲ ਕਿਓਂ ਆਇਆ

ਉਹ ਤਾਂ ਪਹਿਲਾਂ ਹੀ ਧੰਨ ਪਰਾਇਆ

ਤੂੰ ਕੋਈ ਸ਼ਰਮ ਨਾ ਖਾਈ 

ਉਸ ਉੱਤੇ ਅੱਖ ਤੇਰੀ ਆਈ

ਡੈਣ ਵੀ ਛੱਡ ਦਿੰਦੀ ਸੱਤ ਘਰ

ਤੂੰ ਤਾਂ ਗੁਵਾਂਡਣ ਤੇ ਹੀ ਗਿਆ ਮਰ

ਖ਼ਸਮ ਉਸ ਦਾ ਸ਼ਰੀਫ ਹੈ ਬੰਦਾ

ਉੱਤੈਂ ਤੇਰਾ ਦੋਸਤ ਚੰਗਾ

ਇਹ ਕੰਮ ਤੂੰ ਕੀਤਾ ਮੰਦਾ

ਲੋਕ ਕੀ ਰੱਬ ਵੀ ਤੈਂਨੂੰ ਮਾਫ਼ ਨਹੀਂ ਕਰੇਗਾ

ਜਹੱਨੂੰ ਦੀ ਅੱਗ ਵਿੱਚ ਤੂੰ ਸੜੇਂਗਾ

ਮੇਰੀ ਵੀ ਸੁਣ ਲਵੋ ਸਫਾਈ

ਫਿਰ ਜੇ ਮਨੋ ਮੈਂਨੂੰ ਹਰਜਾਈ

ਕਿਸੇ ਵੀ ਸਜਾ ਲਈ ਮੈਂ ਤਿਆਰ

ਜਾਦਾ ਮੇਰੀ ਗਲਤੀ ਮੈਂਨੂੰ ਨਹੀਂ ਇੰਨਕਾਰ

ਹਾਲਾਤ ਨੇ ਵੀ ਸੀ ਖੇਲ ਖਲਾਇਆ

ਫੋਨ ਕਰ ਮੈਂਨੂੰ ਉਸ ਨੇ ਬੁਲਾਇਆ

ਗੈਸ ਠੀਕ ਕਰੋਨ ਦਾ ਬਹਾਨਾ ਲਾਇਆ

ਰਸੋਈ ਦੀ ਸੀ ਫ਼ਰਸ਼ ਗਿੱਲੀ

ਅੰਦਰ ਆਂਓਂਦੀ ਉਹ ਸੀ ਫਿਸਲੀ

ਲੜਖੜੌਂਦੀ ਮੈਂਨੂੰ ਜਫ਼ੀ ਉਸ ਪਾਈ

ਬਾਂਵੀਂ ਕਲਾਵਾ ਭੱਰ ਮੈਂ ਡਿਗਣੋ ਬਚਾਈ

ਮੁੱਛ ਫੁਟ ਜਵਾਨ ਮੈਂ ਅੱਧ ਓਮਰੀ ਮੁਟਿਆਰ ਸੀ ਉਹ

ਮੈਂ ਵੀ ਨਾ ਰੁਕ ਪਾਇਆ ਤੇ ਤਿਆਰ ਵੀ ਸੀ ਉਹ

ਜਵਾਨੀ ਤੇ ਇਸ਼ਕ ਤੇ ਕਹਿੰਦੇ ਜੋਰ ਨਾ ਕੋਈ

ਬੇ-ਵੱਸ ਸੀ ਮੈਂ,ਦੋਸ਼ੀ ਮੇਰੀ ਜਵਾਨੀ,ਜਿਸ ਇਹ ਅੱਗ ਲਾਈ

ਸਮਾਜ ਦਾ ਮੈਂ ਸ਼ਾਇਦ ਹਾਂ ਗੁਨਾਗਾਰ ਮੇਰੇ ਭਾਈ

ਪਰ ਕੁਦਰੱਤ ਵੀ ਜਿਮੇਵਾਰ ਜਿਸ ਜਿਸਮੇ ਹਵੱਸ ਪਾਈ


******

                     जवानी दी अग


उन्हां उते दिल क्यों आयिआ

उह तां पहिलां ही धन परायिआ

तूं कोई शरम ना खाई

उस उते अख तेरी आई

डैण वी छॅड दिंदी सत घर

तू तां गुवांडण ते ही गिआ मर

ख़स्म उस दा शरीफ है बंदा

उतों तेरा दोस्त चंगा

इह कम तू कीता मंदा

लोक की रॅब वी तैंनू माफ़ नहीं करेगा

जहॅनू दी अग विच तूं सङेंगा

मेरी वी सुण लवो सफ़ाई

फिर जे मसझो मैंनू हरजाई

किसे वी सज़ा लई मैं तियार

जादा मेरी गलती मैंनू नहीं इन्कार

हालात ने वी सी खेल खिलायिआ

फोन कर मैंनू उस ने बुलायिआ

गैस ठीक करौण दा बहाना लायिआ

रसोई दी सी फ़रश गिली

अंदर औंदी उह सी फिसली

लॅङखङौंदी मैंनू जफ़ी उस पाई

बांवीं कलावा भर मैं डिगणो बचाई

मुशफुट जवान सी मैं अध उमरी मुटियार सी उह

मैं वी ना रुक पायिआ,ते तियार वी सी उह

जवानी ते इश्क ते कहिंदे जोर ना कोई

बे-वस सी मैं,दोशी मेरी जवानी,जिस इह अग लाई

समाज दा मैं शायिद हां गुनागार मेरे भाई

पर कुदरॅत वी ज़िमेदार,जिस जिसमे हवस पाई


Wednesday, September 2, 2020

ਲੱਖ ਵਾਰ ਦੀ ਸੌਂ(ਸ਼ਰਾਬ ਤੋਂ ਤੋਬਾ) p2

                                                  ਲੱਖ ਵਾਰ ਦੀ ਸੌਂ(ਸ਼ਰਾਬ ਤੋਂ ਤੋਬਾ)



ਥੋੜਾ ਦਾਰੂ ਪੀ ਲਈਏ ਸੋਚ ਮੂੰਹ ਪਾਣੀ ਆਇਆ

ਬੁੱਢੀ ਕੀ ਸੋਚੂ ਇਹ ਸੋਚ ਮੰਨ ਘੱਭਰਾਇਆ

ਨਹੀਂ ਡਰਦਾ ਮੈਂ ਹਾਂ ਸ਼ੈਰ ਆਪ  ਦਲਾਸਾ ਦਿਲਾਇਆ

ਅੱਖ ਬੱਚਾ ਬੁੱਢੀ ਤੋਂ ਬੁੱਢੇ ਇੱਕ  ਹਾੜਾ ਲਗਾਇਆ

 ਡਰ ਉਤਰਾ ਦਾਰੂ ਨੇ ਬੁੱਢੇ ਨੂੰ ਬਿੱਲੀਓਂ ਨੂੰ ਸ਼ੇਰ ਬਣਾਇਆ

ਇੱਕ ਦੋ ਹਾੜੇ ਹੋਰ ਲਾ ਕੇ ਬੁੱਢਾ ਬੱਕਰੇ ਬੁਲਾਵੇ

ਨਸ਼ੇ ਵਿੱਚ ਜਬਾਨ ਖੁਲੀ ਬੁੱਢਾ ਊਟ ਪਟਾਂਗ ਬੋਲੀ ਜਾਵੇ

ਬਾਤ ਕੋਈ ਨਾ ਸਮਝੇ ਬੁੱਢੇ ਦੀ ਜੁਬਾਨ ਥੱਥਲਾਏ

ਸਿੱਧਾ ਉਹ ਟੁਰ ਨਾ ਸਕੇ ਤੋਰ ਬੁੱਢੇ ਦੀ ਲੱੜਖੜਾਏ

ਹਰਕੱਤ ਵੇਖ ਬੁੱਢੀ ਗੁੱਸੇ, ਇੱਕ ਰੰਗ ਆਏ ਇੱਕ ਜਾਏ

ਬੁੱਢਾ ਕੋਲ ਆ  ਬੋਲਿਆ ਚੱਲ ਦੁਨਿਆਂ ਦੀ ਸੈਰ ਕਰਾਂਵਾਂ

ਜੋ ਕਹੇਂਗੀ ਉਹ ਹੀ ਕਰਾਂਗਾ ਹੀਰੇ ਦਾ ਹਾਰ ਪਹਿਨਾਂਵਾਂ

ਬੁੱਢੀ ਬੇਲੀ ਬੈਹ ਅਰਾਮ ਨਾਲ ਕਮਲ ਨਾ ਕੁੱਟ

ਬਿਲਿਓਂ ਸ਼ੇਰ ਬਣਿਆ ਪੀ  ਦਾਰੂ ਦੇ ਦੋ ਘੁੱਟ

ਜੇਬ ਤੇਰੀ ਖਾਲੀ ਖੱੜਕੇ ,ਕੋਲ ਨਾ ਤੇਰੇ ਧੇਲਾ

ਨਸ਼ੇ  ਦੁਨਿਆਂ ਦੀ ਸੈਰ, ਵਿੱਖਾ ਨਾ ਸਕਿਆ ਮਸਿਆ ਦਾ ਮੇਲਾ

ਫੱੜ ਬਾਂਹੋਂ ਬੁੱਢੀ ਨੇ ਬੁੱਢੇ ਨੂੰ ਬਿਸਤਰ ਵਿੱਚ ਲਟਾਇਆ

ਮਿੰਟਾਂ ਵਿੱਚ ਘਰਾੜੇ ਮਾਰੇ ਅਗਲੀ ਦੁਪਿਹਰ ਤੱਕ ਹੋਸ਼ ਨਾ ਆਇਆ

ਜੱਦ ਉਠਿਆ ਸਿਰ ਫੱਟੇ, ਕਿਓ ਏਨੀ ਪੀਤੀ ਬੁੱਢਾ ਪੱਛਤਾਵੇ

ਫਿਰ ਨਹੀਂ ਪੀਣੀ ਅੱਜ ਤੋਂ ਲੈ ਕੇ,  ਕੰਨਾ ਨੂੰ ਬਾਰ ਬਾਰ ਹੱਥ ਲਾਵੇ

ਲੱਖ ਵਾਰ ਦੀ ਫਿਰ ਸ਼ਰਾਬ ਤੋਂ ਤੋਬਾ ਕਰਨ ਦੀ ਸੌਂ ਖਾਵੇ

ਅੱਜ ਵੀ ਬੁੱਢਾ ਮੌਕੇ ਵੇਖ ਪੀਵੇ, ਇਸ ਓਮਰੇ ਵੀ ਬਾਜ ਨਾ ਆਵੇ

******

                        लॅख वार दी सौं(शराब तों तोबा)


थोङा दारू पी लयिए सोच मूंह पाणी आयिआ

बुॅढी की सोचू इह सोच मन घबरायिआ

नहीं डरदा मैं शेर,आप दिलासा दिलायिआ

अख बचा बुॅढी तों बुॅढे इक हाङा लगायिआ

डर उतरा,दारू ने बुॅढे नू बिलीओं शेर बणायिआ

इक दो हाङे होर ला के बुॅढा ब्करे बुलावे

नशे विच जबान खुली ,बुॅढा ऊट पटांग बोली जावे

बात कोई ना समझे बुॅढे दी जुबान थॅथलावे

सिॅधा उह टुर ना सके,तोर बुॅढे दी लङखावे

हरकॅत वेख बुॅढी गुसे,इक रंग आए इक जाए

बुॅढा कोल आ बोलिआ,चल दुनिया दी सैर करांवां

जो कहेंगी उह करांगा,हीरे दा हार पहिनांवां

बुॅढी बेली बैठ अराम नाल,कमल ना कुट

बिलींओं शेर बणिआं पी  दारू दे दो घुट

जेब तेरी खाली खङके, कोल ना तेरे धेला

नशे दुनिया दी सैर,विखा सकिआ ना मसिया दा मेला

फॅङ बांह बुॅढा ने बुॅढे नू बिस्तर विच लटायिआ

मिंटां विच घराङे मारे,अगली दोपहिर तॅक होश ना आयिआ

जद उठिआ सिर फटे,क्यों ऐनी पीती बुॅढा पछतावे

फिर नहीं पीणी अज तों लै के,कना नू बार बार हॅथ लावे

लॅख बार दी फिर शराब तों तोबा करन दी सौं खावे

अज वी बुॅढा मौका वेख पीवे,इस उमरे वी बाज ना आवे







Tuesday, September 1, 2020

ਕਨੇਡਾ ਧਰਤੀ ਤੇ ਸਵ੍ਗ p2

                                ਕਨੇਡਾ ਧਰਤੀ ਤੇ ਸਵ੍ਗ

        

ਜੇ ਕੋਈ ਪੁੱਛੇ ਧਰਤੀ ਤੇ ਜਨੱਤ ਕਿਥੇ

ਮੈਂ ਕਹਾਂ ਸ਼ਰਤੀਏ ਕਨੇਡਾ ਵਿੱਚ ਇਥੇ

ਖੁਲਾ ਵੱਡਾ ਦੇਸ਼ ਸਾਫ਼ ਇਸ ਦਾ ਪੌਣ ਤੇ ਪਾਣੀ

ਸੱਚ ਹੈ ਇਹ ਦੁਨਿਆ ਦੇ ਦੇਸ਼ਾਂ ਦੀ ਰਾਣੀ

ਮੌਸਮ ਵਿੱਚ ਇਹ ਹਰਿਆਲੀ ਨਾਲ ਭਰਭੂਰ

ਚਾਂਰੋਂ ਪਾਸੀਂ ਦਰੱਖਤ ਦਿਸਣ ਇੱਥੋਂ ਲੈ ਕੇ ਦੂਰ ਤੋਂ ਦੂਰ

ਲੇਕ ਇਸ ਦੇ ਸਮੁੰਦਰ ਵਾਂਗ ਵੱਡੇ, ਪਾਣੀ ਸਾਫ਼ ਤੇ ਠੰਡਾ

ਗਰਮਿਆਂ ਵਿੱਚ ਬੀਚਾਂ ਭਰਿਆਂ,ਚੱੜੇ ਬੰਦੇ ਤੇ ਬੰਦਾ

ਸ਼ਹਿਰ ਇਸ ਦੇ ਸਾਫ ਸੁਥੱਰੇ ਨਾ ਕੋਈ ਭੀੜ ਨਾ ਭੜੱਕਾ

ਬੇ-ਫ਼ਿਕਰੇ ਸੈਰ ਕਰੋ ਘੁਮੋ ਮਾਰੇ ਨਾ ਕੋਈ ਧੱਕਾ

ਖੁਲਿਆਂ ਸੜਕਾਂ ਇੱਥੇ ਨਾ ਕੋਈ ਟੋਆ ਨਾ ਲੱਗੇ ਹੋਆ

ਤਰਾਂਹ ਤਰਾਂਹ ਦੋ ਲੋਕ ਇੱਥੇ ਵੱਸਦੇ ਗੋਰੇ ਕਾਲੇ ਤੇ ਭੂਰੇ

ਭੇਦ ਭਾਵ ਨਹੀਂ ਕੋਈ ਇੱਥੇ,ਇੰਨਸਾਨੀਅਤ ਤੇ ਉਤਰਨ ਪੂਰੇ

ਐਕਸ ਕਿਊਸ ਮੀ,ਪਲੀਸ,ਥੈਂਕ ਯੂ ਤਿੰਨ ਲਫ਼ਜ਼ ਜਾਦਾ ਸੁਨਣ ਨੂੰ ਮਿਲਦੇ

ਤੁਰੇ ਜਾਂਦੇ ਨੂੰ ਆਮ ਹੈਲੋ ਬੋਲਣ,ਵੇਖ ਚੇਹਰੇ ਉਨਾਂ ਦੇ ਖਿਲਦੇ

ਵੱਡਿਆਂ ਵੱਡਿਆਂ ਦੁਕਾਨਾ ਇਥੇ ਵੱਡੇ ਵੱਡੇ ਮਾਲ

ਥੋੜ ਨਾ ਕਿਸੇ ਚੀਜ਼ ਦੀ ਆਵੇ ਭਰਿਆਂ ਸ਼ਲਫ਼ਾ ਸਮਾਨ ਦੇ ਨਾਲ

ਖਰਾਬ ਮੌਸਮ ਕਾਰਨ ਰੁਕੇ ਨਾ ਕੰਮ,ਚਾਹੇ ਜਿਨੀ ਵੀ ਹੋਵੇ ਠੰਡ

ਬਾਹਰ ਜਾਣ ਲਈ ਕੱਪੜੇ ਬੌਥੇਰੇ,ਅੰਦਰੀਂ ਗਰਮੀ ਬੰਦ

ਗਰਮਿਆਂ ਦੇ ਦਿਨ ਸੁਹਾਵਨੇ,ਲੋਕ ਦੁੱਪ ਵਿੱਚ ਮਸਤੌਣ

ਪੱਤ ਝੱੜ ਮਨ ਮੋਹਣਾ ਇੱਥੇ ਪੱਤੇ ਕਈ ਰੰਗ ਵਿਖੌਣ

ਸ਼ੁਕਰ ਕਰਾਂ ਰੱਬ ਦਾ ਸਾਡਾ ਦਾਣਾ ਪਾਣੀ ਇੱਥੇ ਲਾਇਆ

ਦੇਸ਼ ਵਿੱਚ ਵੀ ਸੀ  ਸੌਖੇ ਅਸੀਂ ਪਰ ਸਵ੍ਗ ਕਨੇਡਾ ਵਿੱਚ ਪਾਇਆ 

********

                        कनेडा धरती ते स्वर्ग


जे कोई पुछे धरती ते  जनॅत किथे

मैं कहां शरतीए कनेडा विच इथे

खुला वॅडा देश साफ़ इस दा पौण पाणी

सॅच है इह दुनिया दे देशां दी राणी

मौसम विच इह हरियाली नाल भरभूर

चारों तरफ़ दरखॅत दिसण दूर तों दूर

लेक इस दे स्मुंदर वांग वडे,पाणी साफ़ ते ठंडा

गरमियां विच बीचां भरिआं,चङे बंदे ते बंदा

शहिर इस दे साफ सुथरे,ना कोई भीङ ना भङॅका

बे-फिकरे सैर करो घुमो मारे ना कोई धॅका

खुलिआं इस दिआं सङकां ना कोई टोआ ना लॅगे होआ

तरांह तरांह दे लोक इथे वसदे गोरे काले ते भूरे

भेद भाव नहीं कोई इथे, इन्सानीयत ते उतरण पूरे

ऐक्स क्यूस मी,   प्सीस,थेंकयू,तिन जादा सुनण नू मिलदे

तुरे जांदे नू  आम हॅलो बोलण,वेख चहिरे उनां दे खिलदे

वडिआं वडिआं दुकाना,वडे वडे माल

थोङ किसे चीज दी ना,भरिआं शलफ़ां समान दे नाल

खराब मौसम कारन रुके ना कंम,चाहे जिनी वी होवे ठंड

बाहर जाण लई कपङे बौथेरे,अंदरीं गरमी बंद

गरमिआं दे दिन सुहावने लोक दुॅप विच मसतौण

पॅतझॅङ मनमोहणा इथे,पॅते कई रंग विखौण

शुकर रॅब दा साडा दाणा पाणी इथे लियिआ

देश वी सुखी सी असीं पर स्वर्ग कनेडा विच पायिआ