ਕੀ ਮੈਂ ਪਾਪ ਕਰਾਂ
ਮੱਕੇ ਨਾ ਜਾਂਵਾਂ ,ਮਥੁਰੇ ਨਾ ਜਾਂਵਾਂ
ਅਮ੍ਰਿਤਸਰ ਜਾਦਾ ਸੀਸ ਨਾ ਨਿਵਾਂਵਾਂ
ਕੀ ਮੈਂ ਕੋਈ ਪਾਪ ਕਰਾਂ
ਇੱਕ ਨੂੰ ਮੱਨਾ ਸੱਬ ਨੂੰ ਮੱਨਾ
ਗਿਆਨ ਨਾ ਪੂਰਾ,ਨਾ ਅਕਲੋਂ ਅੰਨਾ
ਕੀ ਮੈਂ ਕੋਈ ਪਾਪ ਕਰਾਂ
ਛੁਨਿਆਂ ਵਿੱਚੋਂ ਸੱਬ ਓਪਾਇਆ
ਫਿਰ ਸੱਬ ਵਿੱਚ ਆਪ ਸਮਾਇਆ
ਇਹ ਮੇਰੀ ਮਸਝ ਨਾ ਆਇਆ
ਕੀ ਕਰਮ ਕਰਾਂ,ਕੀ ਪੜਾਂ
ਕੀ ਮੈਂ ਕੋਈ ਪਾਪ ਕਰਾਂ
ਉਹ ਹੀ ਇਕੇਲਾ,ਉਹ ਹੀ ਦੋਹੇਲਾ
ਉਹ ਹੀ ਵੈਰੀ,ਉਹ ਹੀ ਸਹੇਲਾ
ਅਨੂਪ ਸਰੂਪ,ਉਹ ਰੰਗ ਰੰਗੀਲਾ
ਕਿੰਝ ਉਸ ਬਾਰੇ ਬਿਆਂ ਕਰਾਂ
ਕੀ ਮੈਂ ਕੋਈ ਪਾਪ ਕਰਾਂ
ਸੋਚ ਨਾ ਮੇਰੀ ਸੋਚ ਸਕੇ ਕੁੱਛ ਹੋਰ
ਛੱਡ ਦਿਤੀ ਉਸ ਤੇ ਅਪਣੀ ਡੋਰ
ਕਰੇ ਮਹਿਰ ਉਸ ਤੋਂ ਆਸ ਕਰਾਂ
ਕੀ ਮੈਂ ਕੁੱਝ ਪਾਪ ਕਰਾਂ
ਉਸ ਘਰ ਸੱਬ ,ਜੇ ਨਦਰ ਕਰੇ
ਸੁਣੇ ਮੇਰੀ ਫ਼ਰਿਆਦ ਕੰਨ ਧਰੇ
ਇਹੀਓ ਮੈਂ ਅਰਦਾਸ ਕਰਾਂ
ਕੀ ਮੈਂ ਕੁੱਛ ਪਾਪ ਕਰਾਂ
********
की मैं पाप करां
मॅके ना जांवां ,मथूरे ना जांवां
अम्रितसर जादा सीस ना निवांवां
की मैं कोई पाप करां
इक नू मॅना सॅब नू मॅना
ज्ञान ना पूरा,ना अकलों अंना
की मैं कोई पाप करां
शुन्य विचों सॅब ओपायिआ
फिर सॅब विच आप समायिआ
इह मेरी समझ ना आयिआ
की करम करां,की पङां
की मैं कोई पाप करां
उह ही इकेला,उह ही दोहेला
उह ही वैरी,उह ही सहेला
अनूप सरूप, उह रंग रंगीला
किंझ उस बारे बिआं करां
की मैं कोई पाप करां
सोच ना मेरी सोच सके कुॅछ होर
छॅड दिती उस ते अपणी डोर
करे महिर उस तों आस करां
की मैं कुॅझ पाप करां
उस घर सॅब कुॅछ,जे नदर करे
सुणे मेरी फ़रिआद कंन धरे
इहीओ मैं अरदास करां
की मैं कुॅछ पाप करां
Nice 👍🏽
ReplyDeleteVery nice Bhaji.
ReplyDelete🙏
ReplyDeleteIt's deep concept & thought with a secular mind. Excellent Composition.
ReplyDelete