ਅਵਗੁਣ ਕਰੂਗਾ ਅਣਡਿੱਠੇ
ਗੁਣਕਾਰੀ ਜਦ ਵੰਡੇ ਗੁਣ ਮੈਨੂੰ ਘੱਟ ਦਿੱਤੇ
ਗਨੇ ਨਾ ਜਾਣ ਜੋ ਅਵਗੁਣ ਆਏ ਮੇਰੇ ਹਿੱਸੇ
ਅਵਗੁਣ ਮੇਰੇ ਮੂਹਰੇ ਔਣ ਗੁਣ ਮੇਰੇ ਕਿਸੇ ਨਾ ਡਿੱਠੇ
ਜੁਬਾਨ ਮੇਰੀ ਕੌੜੀ ਤੇ ਤਿੱਖੀ ਛੁਰੀ ਦਾ ਵਾਰ ਕਰੇ
ਲੋਭੀ ਲਾਲਚੀ ਮਨ ਮੇਰਾ ਪੈਸੇ ਨਾਲ ਨਾ ਭਰੇ
ਹਵਸ ਮੇਰਾ ਭਾਰੀ ਸੋਹਣੇ ਮੁੱਖ ਤੇ ਅੱਖ ਮੰਡਰਾਵੇ
ਢੋਰੇ ਪਾ ਫ਼ਸਾਂਵਾਂ ਸ਼ਰਮ ਹਿਆ ਮੈਨੂ ਕੋਈ ਨਾ ਆਵੇ
ਸੁਧਰਨ ਦੀ ਕੋਈ ਚਾਹ ਨਾ ਮਨੇ ਆਈਆਸ਼ੀ ਚ ਮਜ਼ਾ ਪਾਵੇ
ਜੱਗ ਦਾ ਰੱਬ ਦਾ ਦਿਲੇ ਖ਼ੌਫ਼ ਨਾ ਕੋਈ ਮਰਜ਼ੀ ਅਪਣੀ ਕਰਾਂ
ਪਾਪੀ ਮੈਂ ਪਾਪ ਬਾਰੇ ਨਾ ਸੋਚਾਂ ਪਾਪ ਕਰਨੋ ਨਾ ਰਤਾ ਡਰਾਂ
ਜੇ ਕਿਤੇ ਕੋਈ ਲੇਖਾ ਪੁੱਛੂ ਕਹਾਂਗਾ ਮੈਂ ਕੌਣ ਮੈਂ ਨਹੀਂ ਕਰਨੇਯੋਗ
ਜੋ ਉਸ ਬਣਾਇਆ ਬਣ ਚੱਲਿਆ ਜੋ ਉਹ ਕਰਾਏ ਸੋ ਹੀ ਹੋਗ
ਐਨੇ ਮੈਨੂੰ ਅਵਗੁਣ ਲਾਏ ਮੈਂਨੂੰ ਪਤਾ ਨਹੀਂ ਕਿਸ ਲਈ
ਬੁੱਧੀ ਵੀ ਪੂਰੀ ਨਾ ਦਿੱਤੀ ਜਾਣ ਨਾ ਸਕਾਂ ਕੀ ਗ਼ਲਤ ਕੀ ਸਹੀ
ਅਵਗੁਣ ਜੱਸੇ ਦੇ ਹੁਕਮ ਉਸ ਦਾ ਕਾਰਜ ਉਸ ਦੇ ਲੱਗਣ ਮਿੱਠੇ
ਪ੍ਰਿਤਪਾਲ ਕ੍ਰਿਪਾਲ ਦੀਨ ਦਿਆਲ ਮੇਰੇ ਅਵਗੁਣ ਕਰੂਗਾ ਅਣਡਿੱਠੇ
No comments:
Post a Comment