Saturday, November 14, 2026

ਰੱਖ ਭਰੋਸਾ ਉਸ ਦੇ ਦਰ p5 h

                                             ਰੱਖ ਭਰੋਸਾ ਉਸ ਦੇ ਦਰ 


ਅਕਲ ਵਿੱਚ ਸੋਚ ਸੋਚ ਵਿੱਚ ਫ਼ਿਕਰ ਫਿਕਰਾਂ ਦੇ ਪਹਾੜ 

ਬੇਪਰਵਾਹੀ ਵਿੱਚ ਝੱਲਾਪਨ ਝੱਲੇਪਨ ਵਿੱਚ ਮਜ਼ੇ ਹਜ਼ਾਰ 

ਛੱਡ ਸੋਚਣਾ ਜੱਗ ਕੀ ਸੋਚੂ ਝੱਲਾਪਨ ਖਿਲਾਰ 

ਮਜ਼ਾ ਜਿੰਦ ਜੀਣ ਦਾ ਆਊ ਸੱਚ ਬੋਲੇ ਜੱਸਾ ਯਾਰ 

ਫ਼ਿਕਰ ਨਾਲ ਕੋਈ ਕਾਰਜ ਨਾ ਸੰਵਰੇ ਫ਼ਿਕਰ ਤੂੰ ਐਵੇਂ ਕਰੇਂ 

ਜਿਸ ਦਾ ਫ਼ਿਕਰ ਉਹ ਨਾ ਵਰਤੇ ਬੇਵਜਾਹ ਫ਼ਿਕਰ ਕਰ ਮਰੇਂ 

ਫ਼ਿਕਰ ਵਿੱਚ ਅੱਜ ਪੱਲ ਗਵਾਇਆ 

ਫ਼ਿਕਰ ਕਰ ਕੁੱਛ ਹੱਥ ਨਾ ਆਇਆ 

ਫ਼ਿਕਰ ਕਿਓਂ ਕੀਤਾ ਪਿੱਛੋਂ ਪਛਤਾਇਆ 

ਬੇਫ਼ਿਕਰ ਹੋ ਲੈ ਤੂੰ ਜੀਣ ਦਾ ਮਜ਼ਾ 

ਮਜ਼ਾ ਲੈਣ ਦੀ ਨਹੀਂ ਦੇਊ ਉਹ ਸਜ਼ਾ 

ਜੱਸੇ ਅਜਮਾਇਆ ਜੀਵਨ ਦਾ ਇਹ ਸੱਚਾ ਰਾਹ 

ਝੱਲ ਖਿਲਾਰ ਲੈ ਮਜ਼ਾ ਜਾਦਾ ਨਾ ਸੋਚ ਜਾਦਾ ਫ਼ਿਕਰ ਨਾ ਕਰ 

ਫ਼ਿਕਰ ਕਰੇ ਜਿਸ ਦਾ ਤੂੰ ਬਾਰਕ ਰੱਖ ਭਰੋਸਾ ਉਸ ਦੇ ਦਰ 

xxxx

                      रख भरोसा उस दे दर 

अकल विच सोच सोच विच फिकर फिकरां दे पहाड़ 

बेपरवाही विच झलापन झलेपन विच मजे हजार 

छड सोचना जग की सोचू झलापन खिलार 

मजा जिंद जीण दा आऊ सच बोल जसा यार 

फिकर नाल कोई कारज ना संवरे फक्र तूं ऐवें करें 

जिस दा फिकर ओह ना होया बेवजाह फिकर कर मरें

फिकर कर आज पल गवाया

\फिकर कर कुछ हाथ ना आया 

फिकर क्यों कीता पिछों पछताया

बेफिक्र हो लै तूं जीण दा मज़ा

मजा लैन दी नहीं देऊ ओह सजा 

जसे अजमाइया जीवन दा एह सच्चा राह 

झल खिलार लै मजा जादा ना सोच जादा फिकर ना कर 

फिकर करे जिस दा तूं बारक रख भरोसा उस दे दर 


1 comment:

  1. Just to believe in God and do the right,not to worry

    ReplyDelete