Friday, November 13, 2026

ਜੱਸਾ ਝੱਲਾ p5

                                  ਜੱਸਾ ਝੱਲਾ 

ਝੱਲਾ ਮੈਂ ਝੱਲਾ ਮੇਰਾ ਜਹਾਨ ਸਾਰੀ ਉਮਰ ਝੱਲ ਖਿਲਾਰਿਆ 

ਲੱਖ ਕੋਸ਼ਿਸ਼ ਕੀਤੀ ਸੁਧਾਰਣ ਲਈ ਸਾਰਾ ਭਾਈਚਾਰਾ ਹਾਰਿਆ 

ਝੱਲ ਖਲਾਰਣ ਤੋਂ ਬਾਜ ਨਹੀਂ ਅਸੀਂ ਆਏ 

ਬਚਪਣ ਤੋਂ ਅੱਜ ਤੱਕ ਬਹੁਤ ਜੁੱਤੇ ਖਾਏ 

ਮਾਸਟਰ ਕਹੇ ਊੜਾ ਊਂਠ ਮੈਂ ਕਹਾਂ ਊੜਾ ਬੋਤਾ 

ਚੁੱਕ ਖੂੰਡੀ ਮਾਸਟਰ ਮਾਰ ਪਿੰਡਾ ਮੇਰਾ ਧੋਤਾ

ਬੀਵੀ ਨਿਕਲੀ ਸੁਰਖੀ ਪਾਊਡਰ ਲਾ ਵੇਖ ਹੱਸੀ ਆਈ 

ਬੁੱਢੀ ਘੋੜੀ ਲਾਲ ਲਗਾਮ ਬੇਅਕਲ  ਬੱਕ ਬੈਠਾ ਮੈਂ ਭਾਈ

ਇਸ ਝੱਲ ਤੋਂ ਗੁੱਸਾ ਖਾ ਅੱਜ ਤੱਕ ਮੇਰੇ ਲਈ ਚਾਹ ਨਾ ਉਸ ਬਣਾਈ 

ਝੱਲ ਖਿਲਾਰਦੇ ਧੌਲੀ ਹੋਈ ਦਾੜ੍ਹੀ ਉਮਰ ਮੇਰੀ ਆਈ 

ਮੋਟੀ ਖੱਲ ਖੋਤੀ ਬੁੱਧ ਅਕਲ ਮੈਨੂੰ  ਅਜੇ ਨਾਹੀ

ਝੱਲੇ ਮੇਰੇ ਵਰਗੇ  ਦੋਸਤ ਦਿੱਤੀ ਹੱਲਾਸ਼ੇਰੀ ਮੈਂ ਪੀਤੀ ਸ਼ਰਾਬ 

ਲੌਂਦਾ ਰਿਹਾ ਇੱਕ ਤੋਂ ਬਾਦ ਇਕ ਹਾੜਾ ਨਾ ਰੱਖਿਆ ਹਿਸਾਬ 

ਚੜੀ ਜੱਸੇ ਟੁੰਨ ਹੋ ਕੇ ਭੰਗੜਾ  ਲੱਗਾ ਮੈਂ ਪੌਣ 

ਬੁੱਢਿਆਂ ਅੰਗਾਂ ਨੂੰ ਲੱਗਾ ਜੋਰ ਨਾਲ ਹਿਲੌਂਣ

ਸਾਂਭ ਨਾ ਸਕਿਆ ਪੈਰ ਥਿੜਕਿਆ ਮੈਂ ਡਿੱਗਾ ਮੈਂ ਮੂੰਹ ਭਾਰ

ਗੰਜ ਤੋਂ ਵਿਗ ਸਿਰਕ ਗੰਜ ਨੰਗੀ ਦੰਦ ਟੁੱਟੇ ਚਾਰ 

ਉਤੋਂ ਬੁੱਢੀ ਹੋਈ ਗੁੱਸੇ ਖਾਈ ਸੈਂਡਲਾਂ ਦੀ ਉਸ ਤੋਂ ਮਾਰ 

 ਝੱਲੇਪਨ ਵਿੱਚ ਜੱਸਾ ਖ਼ੁਸ਼ ਮਜ਼ਾ ਕਰੇ ਬਦਲਨ ਦੀ ਨਾ ਰੱਖੇ ਚਾਹ 

ਖੁਸ਼ੀ ਦਾ ਰਾਜ਼ ਕੋਈ ਜੱਸੇ ਤੋਂ ਪੁੱਛੇ ਜੱਸਾ ਦੱਸੇ ਉਸੇ  ਇਹੀਓ ਰਾਹ   




No comments:

Post a Comment