Saturday, November 14, 2026

ਸਮਝਾਂ ਆਪ ਨੂੰ ਖ਼ਾਸ p5

                                                ਸਮਝਾਂ ਆਪ ਨੂੰ ਖ਼ਾਸ 

ਆਮ ਵਰਗਾ ਮੈਂ ਨਹੀਂ ਬੰਦਾ ਮੈਂ ਬੰਦਾ ਖ਼ਾਸ 

ਚੀਜ਼ਾਂ ਗੱਲਾਂ ਲੋਕ ਭੁੱਲਣ ਮੈਂ ਭੁੱਲਾਂ ਅਪਣਾ ਆਪ 

ਪੈਸੇ ਨਾਲ ਪਿਆਰ ਮੈਨੂੰ ਹੱਦੋਂ ਜਾਦਾ ਕੰਜੂਸ ਮੈਂ ਐਸਾ 

ਦੱਬ ਰੱਖਾਂ ਮਾਇਆ ਨੂੰ ਭਿਖਾਰੀ ਹੱਥ ਨਾ ਰੱਖਾਂ ਖੋਟਾ ਪੈਸਾ 

ਪਾਪ ਕਰਨ ਤੋਂ ਮੈਂ ਨਾ ਡਰਾਂ ਕਈ ਪਾਪ ਮੈਂ ਕਮਾਏ 

ਕਾਮ ਅਪਣਾ ਪੂਰਾ ਕਰ ਛੱਡਾਂ ਪਵਾਂ ਅਪਣੇ ਰਾਹੇ 

ਮਤਲਵ ਅਪਣਾ ਅੱਗੇ ਰੱਖਾਂ ਫਰਜ਼ੀ ਮੇਰੀ ਯਾਰੀ

ਆਪਣਾ ਉੱਲੂ ਸਿੱਧਾ ਕਰ ਦੋਸਤ ਤੋਂ ਮੂੰਹ ਮੋੜਿਆ ਕਈ ਵਾਰੀ 

ਪੜ੍ਹ ਗ੍ਰੰਥ  ਸ਼ਬਦ ਸਮਝ ਕੇ ਲੋਕ ਬਣਨ ਗਿਆਨੀ 

ਇਲਮ ਪੜ੍ਹ ਮੈਂ ਜਾਣਾ ਮੇਰੇ ਤੋਂ ਵੱਡਾ ਨਾ ਕੋਈ ਅਗਿਆਨੀ  

ਰੱਬ ਦਾ ਦਿਲੇ ਖ਼ੌਫ਼ ਨਾ ਰੱਖਾਂ ਸੀਸ ਨਾ ਕਿਤੇ ਨਿਵਾਵਾਂ   

ਤੋਤੇ ਵਾਂਗ ਰੱਟਾਂ ਨਾਮ ਸੱਚੇ ਚਿੱਤ ਨਾ  ਉਸੇ ਧਿਆਵਾਂ 

ਪਿਛਲੀ ਉਮਰੇ ਬੁੱਧ ਸੁੱਧ ਹੋਊ ਮਨ ਜੱਸਾ ਰੱਖੇ ਆਸ 

ਆਮ ਜਨ ਬਣ ਜਾਵਾਂ ਸਮਝਾਂ ਨਾ ਆਪ ਨੂੰ ਖ਼ਾਸ               

No comments:

Post a Comment