Monday, November 16, 2026

ਜੱਸੇ ਦੀ ਪੇਛੀ p5

                                ਜੱਸੇ ਦੀ ਪੇਛੀ

ਜੱਸੇ ਦੀ ਪੇਛੀ ਹੋਈ ਦਰਗਾਹੇ 

ਲੇਖਾ ਪੁੱਛੇ ਜੱਸੇ ਨੂੰ ਧਰਮਰਾਇ

ਜਬਾਬ ਨਾ ਕੋਈ ਜੱਸਾ ਘੱਭਰਾਏ

ਖਾਤਾ ਧਰਮਰਾਇ ਜਦ ਫਰੋਲਿਆ 

ਕੰਨੀ ਹੱਥ ਲਾ ਤੋਬਾ ਤੌਬਾ ਬੋਲਿਆ 

ਪਾਪੀ ਕੋਟ ਵੇਖੇ ਤੇਰੇ ਜਿਹਾ ਨਾ ਪਾਪੀ ਕੋਈ 

ਕਿਵੇਂ ਨਿਰਵੈਰ ਬਖਸ਼ੋ ਆਪ ਜਾਣੇ ਉਹ ਸੋਹੀ 

ਫ਼ਰਿਆਦ ਕਰੇ ਜੱਸਾ ਖੜ੍ਹਾ ਹੱਥ ਜੋੜ 

ਗਤਿ ਮੈਨੂ ਦੇ ਦਿਓ ਨਾ ਮੈਨੂੰ ਮੋੜ 

ਕੋਈ ਤਾਂ ਕਰਮ ਮੈਂ ਕੀਤੇ ਹੋਊ ਚੰਗੇ 

ਨਿਮਾਣਾ ਜੱਸ ਬਿਨਵੰਤਿ ਖੈਰ ਮੰਗੇ 

ਬਖ਼ਸ਼ ਦਿਓ ਮੈਨੂੰ ਇਸ ਇੱਕ ਵਾਰੀ 

ਚੌਰਾਸੀ ਦੇ ਚੱਕਰ ਨਾ ਪਾਇਓ ਦੋਬਾਰੀ

ਗੌਰ ਕੀਤਾ ਧਰਮਰਾਇ ਜੱਸਿਆ ਇੱਕ ਚੰਗਾ ਕਰਮ ਕਮਾਈਆ 

ਪਾਪੀ ਤੂੰ ਹੱਦ ਦਾ ਪਰ ਕਿਸੇ ਦਾ ਦਿਲ ਨਹੀਂ ਤੂੰ ਦੁਖਾਇਆ 

ਸੋਚ ਧਰਮਰਾਇ ਹੁਕਮ ਫਰਮਾਇਆ 

ਚੌਰਾਸੀ ਨਹੀਂ ਤੈਨੂੰ ਪੌਂਦਾ ਕੁੱਛ ਤਾਂ ਦੇਣੀ ਪਊ ਸਜਾ 

ਕੋੜੇ ਖਾ ਯਮ ਦੇ ਦੂਤਾਂ ਦੇ ਜਹਨੂ ਜੱਸਿਆ ਜਾ 

ਸ਼ੈਤਾਨ ਮਿਲਿਆ ਹੱਸ ਕੇ ਜੱਸੇ ਨੂੰ ਜੱਫ਼ੀ ਪਾ 

ਬੋਲਿਆ ਜੱਸਿਆ ਤੂੰ ਤਾਂ  ਪਾਪੀਆਂ ਦਾ ਬਾਪ 

ਪਾਪ ਤੂੰ ਉਹ ਕਿਤੇ ਜੋ ਮੈਂ ਕਰਨ ਤੋਂ ਡਰਾਂ ਆਪ

ਤੱਤੀ ਤੇਗ਼ ਵਿੱਚ ਦਿੱਤਾ ਜੱਸੇ ਨੂੰ ਬੈਠਾ 

ਝੋਕੇ ਬਲਦੇ ਕੋਲ਼ੇ ਥੱਲੇ ਅੱਗ ਦਿੱਤੀ ਲਾ 

ਸੇਕ ਲੱਗਿਆ ਜੱਸੇ ਨੂੰ ਜੱਸੇ ਨੂੰ ਗਰਮੀ ਆਈ 

ਮਾਰ ਲਤ ਜੱਸੇ ਉਪਰੋਂ ਲਾਈ ਰਜ਼ਾਈ 

ਸਪਨਾ ਟੁੱਟਿਆ ਜੱਸਾ ਉੱਠਿਆ 

ਸਪਨੇ ਬਾਰੇ ਸੋਚ ਜੱਸਾ ਘੱਭਰਾਏ

ਮੱਤੇ ਸਪਨਾ ਸੱਚਾ ਨਾ ਹੋ ਜਾਏ 

ਅੱਗੇ ਸੁਧਰਨ ਦੀ ਜੱਸੇ ਲਈ ਠਾਣ

ਪਾਪ ਨਹੀਂ ਕਰਨਾ ਜਦ ਤੱਕ ਬਾਕੀ ਜਾਨ



No comments:

Post a Comment