ਕਿਸਮਤ ਮੇਰੀ ਗਰਕੀ
ਚੰਗਾ ਭੱਲਾ ਚਲ ਰਿਹਾ ਸੀ ਜੀਵਨ ਫਿਰ ਕਿਸਮਤ ਮੇਰੀ ਗਰਕੀ
ਗਲਤੀ ਸਾਰੀ ਖ਼ੁਦ ਮੇਰੀ ਮੈਂ ਹਾਂ ਬੰਦਾ ਫਿਤਰਤ ਤੋਂ ਠਰਕੀ
ਅੱਖ ਮੇਰੀ ਆਈ ਇੱਕ ਤੇ ਸੋਹਣੀ ਸੀ ਉਹ ਲੜਕੀ
ਮਿੱਠੀਆਂ ਮਿੱਠੀਆਂ ਗੱਲਾਂ ਕਰ ਮੈਂ ਉਸ ਨੂੰ ਫਸਾਇਆ
ਲੱਗੀ ਕਦੀ ਢੱਕੀ ਨਾ ਰਹਿੰਦੀ ਪਿਆਰ ਨਾ ਛੁਪੇ ਛੁਪਾਇਆ
ਚਲਾਕ ਚਾਚੀ ਦੀ ਨਜ਼ਰ ਪਈ ਪਿੰਡ ਢੰਡੋਰਾ ਉਸ ਬਜਾਇਆ
ਗਲ ਇਹ ਕੁੜੀ ਦੇ ਭਰਾਵਾਂ ਦੇ ਕੰਨ ਤਕ ਪਹੁੰਚੀ ਗੁੱਸਾ ਉਨ੍ਹਾਂ ਨੂੰ ਆਇਆ
ਹੱਥ ਬੰਨ੍ਹ ਪ੍ਰੈਂਣ ਦੀਆਂ ਛਾਂਟਾਂ ਮਾਰ ਛਿੱਲ ਲਾਹੀ ਮੂੰਹ ਕੀਤਾ ਕਾਲਾ
ਖੋਤੇ ਉਤੇ ਬੈਠਾ ਕੇ ਮੈਨੂ ਗਲ ਮੇਰੇ ਪਾਈ ਛਿੱਤਰਾਂ ਦੀ ਮਾਲਾ
ਪਿੱਠ ਮੇਰੀ ਤੇ ਬਿੱਲਾ ਲਾਇਆ ਕਿ ਇਹ ਬੰਦਾ ਠਰਕੀ
ਚੰਗਾ ਭੱਲਾ ਚਲ ਰਿਹਾ ਸੀ ਜੀਵਨ ਇੰਝ ਕਿਸਮਤ ਮੇਰੀ ਗਰਕੀ
No comments:
Post a Comment