ਸਵ੍ਗ ਗਵਾਇਆ
ਇੱਕ ਪੱਲ ਪਾਓਂਣ ਲਈ, ਚਾਲੀ ਉੱਤੇ ਚਾਰ ਵਰਿਆਂ ਦਾ ਸਵ੍ਗ ਗਵਾਇਆ
ਸਕੂਨ ਨਾਲ ਚੱਲ ਰਹੀ ਜਿੰਦਗੀ ਭੈਹ ਭੱਰਿਆ ਝਖੱੜ ਆਇਆ
ਨੀਲੇ ਅੰਬਰੀਂ ਚੰਮਕਦੇ ਸੂਰਜ ਅੱਗੇ,ਕਾਲਾ ਬਦੱਲ ਛਾਇਆ
ਖਿੰਡ ਪਿੰਡ ਹੋ ਗਏ ਹਾਸੇ ਸਾਰੇ,ਜੀਆ ਅੰਦਰੋਂ ਮੁਰਝਾਇਆ
ਮਾਯੂਸ ਹੋ ਗਈ ਆਤਮਾ,ਜੀਣ ਦਾ ਕੀ ਲਾਹਾ ਕਈ ਬਾਰ ਮਨ ਆਇਆ
ਗੱਲਤੀ ਅਪਣੀ ਕਿੰਝ ਸੁਧਾਰਾਂ ,ਕੋਈ ਹੀਲਾ ਲੱਭ ਨਾ ਪਾਇਆ
ਕੀ ਹੋਊ ਇਸ ਓਮਰੇ ਸੋਚ ਸੋਚ ਬਹੁ ਘੱਭਰਾਇਆ
ਕਿਸਮੱਤ ਮੇਰੀ ਫਿਰ ਬਚੌਂਣ ਆਈ ਮੈਂਨੂੰ,ਸਾਥੀ ਨੇ ਦਿਤਾ ਸਹਾਰਾ
ਬਾਂਹ ਫੱੜ ਸਿਰ ਹੱਥ ਫੇਰਕੇ,ਕਹੇ ਕਿਓਂ ਤੂੰ ਬੈਠਾ ਹਾਰਾ
ਏਨਾ ਕੁੱਛ ਹੋਣ ਦੇ ਬਾਵਜੂਦ ਤੂੰ ਮੈਂਨੂੰ ਅੱਜੇ ਵੀ ਲੱਗੇਂ ਪਿਆਰਾ
ਐਨੇ ਸਾਲ ਸੰਭਾਲਿਆ ਤੈਂਨੂੰ ਸਾਂਭ ਲਵਾਂਗੀ ਇਹ ਔਖਿਆਂ ਘੜਿਆਂ
ਮੇਰੇ ਵੱਲੋਂ ਬੇ-ਫ਼ਿਕਰ ਰਹਿ,ਮੈਂ ਹਮੇਸ਼ਾਂ ਵਾਂਗ ਤੇਰੇ ਨਾਲ ਖੜੀ ਆਂ
ਲੱਖ ਬਾਰ ਤੈਂਨੂੰ ਸਮਝੌਂਣ ਦੀ ਕੋਸ਼ਿਸ਼ ਕੀਤੀ ਦੇਂਦੀ ਰਹੀ ਦੁਹਾਈ
ਜੋ ਤੂੰ ਕੀਤਾ ਅਕਹਿ ਤੇ ਅਸਹਿ ਹੈ ,ਆਤਮਾ ਮੇਰੀ ਅੱਤ ਦੁਖਾਈ
ਤੈਂਨੂੰ ਤਾਂ ਕੋਈ ਥੌਹ ਨਹੀਂ ਮੈਂਨੂੰ ਹੈ ਤੇਰੀ ਇਜ਼ੱਤ ਪਿਆਰੀ
ਅੱਜ ਤੱਕ ਸੀਨੇ ਪੱਥਰ ਰੱਖ,ਕਰਤੂੂਤ ਤੇਰੀ ਨਾ ਹੋਣ ਦਿੱਤੀ ਜ਼ਾਰੀ
ਮੁਸ਼ਕਲ ਕਾਲ ਮਜਬੂੂਰ ਜਿੰਦਗੀ ਹੋਇਆ ਜੀਵਨ ਜੀਂਣਾ ਭਾਰਾ
ਇਸ ਬਾਰ ਕਿਸੇ ਤਰਾਂ ਸਹਿ ਗਈ,ਸਹਿ ਨਾ ਪਾਊਂਗੀ ਦੋਬਾਰਾ
ਸੋਚ ਸੋਚ ਮੈਂ ਥੱਕੀ,ਪਰ ਕੱਠੇ ਰਹਿਣ ਤੋਂ ਬਿਨਾ ਵੀ ਨਹੀਂ ਕੋਈ ਚਾਰਾ
ਕੋਸ਼ਿਸ਼ ਮੇਰੀ ਪਹਿਲਾਂ ਵਾਂਗ ਗਿ੍ਸਥ ਚਲਾਂਵਾਂ,ਲੈ ਰੱਬ ਦਾ ਸਹਾਰਾ
ਜੱਗ ਵਿੱਚ ਮੇਰੇ ਪਰਵਾਰ ਦੀ ਬਣੀ ਰਹੇ,ਪਰਵਾਰ ਮੇਰਾ ਮੇਰੀ ਜਾਨ
ਰੱਬ ਅੱਗੇ ਅਰਦਾਸ ਮੇਰੀ, ਬਰਕਰਾਰ ਰੱਖੇ ਪਰਵਾਰ ਮੇਰੇ ਦੀ ਆਨ ਤੇ ਸ਼ਾਨ
ਮੈਂ ਆਪ ਨੂ ਕੋਸਾਂ,ਕਿਓਂ ਉਸ ਦਾ ਦਿੱਲ ਤੋੜਿਆ ਮੈਂ ਉਸ ਦਾ ਹਰਜਾਈ
ਉਸ ਮਾਫੀ ਰੱਬ ਤੋਂ ਖੈਰ ਮੰਗਾਂ,ਧੋਹ ਜਾਂਣ ਮੇਰੇ ਪਾਪ, ਹੋਵੇ ਮੇਰੀ ਸੁਣਾਈ
*****
स्वर्ग गवायिआ
इक पॅल पौंण लई,चाली उते चार वरिआं दा स्वर्ग गवायिआ
सकून नाल चल रही जिंदगी,भैह भरिआ झखॅङ आयिआ
नीले अंबरी चंमकदे सूर्ज अगे ,काला बदल छायिआ
किंड पिंड हो गए हासे सारे,अंदरों जीआ मुरझायिआ
मायूस हो गई आत्मा,जींण दा की लाहा,कई बार मंन विच आयिआ
गलती अपणी किंझ सुधारां,कोई हीला ना लॅभ पायिआ
की होऊ इस उमरे,सोच सोच बहु घभरायिआ
किस्मॅत फिर बचौंण आई मैंनू,साथ्थी ने दिता सहारा
बांह फङ,सिर हॅथ फेर,कहे क्यों तूं बैठा हारा
ऐना कुॅछ होण दे बावजूद,तूं मैंनू अजे वी लॅगें प्यारा
ऐने साल संभालिआ तैंनू,सांभ लवांगी इह औखी घङिआं
मेरे वलों बे-फिकर रहि,मैं हमेशां वांग तेरे नाल खङी आं
लॅख बार तैंनू सम्झौंण दी कोशिश कीती,देंदी रही दुहाई
जो तूं कीती अकहि ते असहि है,आत्मा मेरी अत दुखाई
तैंनू तां कोई थौह नहीं,मैंनू है तेरी इज़त प्यारी
अज तॅक सीने प्थॅर रॅख,करतूत तेरी ना होण दिती जारी
मुश्कॅल काल,मजबूर ज़िंदगी,होयिआ जीवण जीणा भारा
इस बार किसे तरां सहि गई,सहि ना पाऊंगी दोबारा
सोच सोच मैं थॅकी,पर कॅठे रहिण तों बिना वी नहीं कोई चारा
कोशिश मेरी पहिलां वांग ग्रिस्थ चलांवां लै रॅब दा सहारा
जॅग विच मेरे परवार दी बणी रहे,परवार मेरा मेरी जान
रॅब अगे अरदास मेरी,बरकरार रॅखे परवार मेरे दी आन ते शान
मैं आप नू कोसां,क्यों दिल तोङिआ ,मैं उस दा हरजाई
उस माफी,रॅब तों खैर मंगां,धोह जांण मेरे पाप,होवे मेरी सुणाई