Friday, April 10, 2020

ਸੱਤ ਸਵ੍ਗ p 1



                                                    ਸੱਤ ਸਵ੍ਗ



ਬਿਨ ਉਸ ਦੇ ਜਿੰਦਗੀ ਘੋਰ ਅੰਧੇਰਾ
ਉਸ ਦੇ ਨਾਲ ਹੀ ਹੈ ਸਵ੍ਗ ਮੇਰਾ
ਉਸ ਬਿਨ ਜਿੰਦ ਰਾਤ ਵਾਂਗਰ
ਉਸ ਦੇ ਨਾਲ ਹੀ ਮੇਰਾ ਸਵੇਰਾ

ਉਸ ਬਿੰਨ ਕੁੱਛ ਹੋਰ ਸੋਚਾਂ ਨਾ
ਖਿਆਲਾਂ ਉਸ ਦਿਆਂ ਪਾਇਆ ਘੇਰਾ
ਉਸ ਉਤੋਂ ਸੱਬ ਹੈ ਵਾਰ ਦਿਤਾ
ਉਹ ਹੈ ਜੱਗ ਤੇ ਜਹਾਨ ਮੇਰਾ

ਸਇਯਮ ਉਸ ਦਾ ਹੱਦ ਹੈ
ਅਤੇ ਹੈ ਬੇਹੱਦ ਜੇਰਾ
ਸੋਹਣੀ ਹੈ ਉਸ ਦੀ ਸੋਚਣੀ
ਅਤੇ ਮੰਨ ਮੋਹਣਾ ਚੇਹਿਰਾ

ਉਸ ਦਿਆਂ ਅੱਖਾਂ ਨਾਜਿਆ
ਫਿਰਾਂ ਮੈਂ ਮਾਰਾ ਮਾਰਾ
ਬਿਨਾ ਉਸ ਦੇ ਸਾਹ ਸੁਕਦਾ
ਉਹ ਮੇਰੇ ਜੀਵਨ ਦਾ ਸਹਾਰਾ

ਖਿੜ ਕੇ ਜੱਦ ਉਹ ਹੱਸਦੀ
ਲੈ ਆਵੇ ਬਹਾਰਾਂ
ਜੁਲਫ਼ਾ ਉਸ ਦਿਆਂ ਖੁੱਲ
ਦੇਣ ਠੰਡੀਆਂ ਛਾਂਵਾਂ

ਸਕੂਨ ਦਿੱਲ ਨੂੰ ਪਾ ਦੇਵੇ
ਜੱਦ ਗੱਲੇ ਪਾਵੇ ਬਾਂਵਾਂ
ਇੱਕ ਸਵੱਲੀ ਨਜ਼ਰ ਵਿੱਚ
ਸਤ ਸਵ੍ਗ ਮੈਂ ਪਾਂਵਾਂ

******
                           सत स्वरग

बिन उस दे जिंगदी घोर अंधेरा
उस दे नाल ही है स्वरग मेरा
उस बिन जिंगदी रात वांगर
उस दे नाल ही मेरा सवेरा

उस बिन कुछ होर ना सोचां
खियालां उस दिआं पाइया धेरा
उस उतों सभ वार दिता
उह है जग ते जहान मेरा

सईयम उस दा हॅद दा है
अते बे-हॅद जेरा
सोहनी है उस दी सोचणी
अते मनमोहणा चेहरा

उस दियां अखां नाजिया 
मैं फिरां मारा मारा
बिना उस दे साह सुकदा
उह मेरे जीवन दा सहारा

खिङ के जॅद उह हॅसदी
लै आवे बिहारां
जुलफां उस दियां खुल
देन ठंडियां छांवां

सकून दिल नू पा देवे
जद गले पावे बांवां
एक सॅवली नजर विच
सत स्वरग मैं पांवां





Wednesday, April 8, 2020

Anhad

Little Anhad has come
To us from the sky
She has a smile which
Is sunny and bright

Baby Anhad  has come
To us from the sky
All she does is eat
sleep and cry

Princess Anhad has come
To us from the sky
She has tiny little nose
And beautiful eyes.

Cute  Anhad has come
To us from the sky
She is all our joy
And all our pride

Tuesday, April 7, 2020

ਬਾਬੇ ਨੂੰ ਬੇਨਤੀ p 1h


                                                    ਬਾਬੇ ਨੂੰ ਬੇਨਤੀ

ਬਾਬਾ ਵੱਕਤ ਆ ਗਿਆ 

ਜੱਗ ਵਿੱਚ ਮਾਰਨ ਦਾ ਇੱਕ ਹੋਰ ਫੇਰਾ

ਤੇਰਾ ਕੀਤਾ ਚਾਨਣ ਮਿੱਟ ਗਿਆ
ਛਾਇਆ ਘੋਰ ਅੰਧੇਰਾ

ਕਿਰਤ ਕੋਈ ਨਾ ਕਰਦਾ
ਸੱਭ ਹਨ ਹਰਾਮਖੋਰੀ
ਕਹਿਣ ਧੰਨ ਇਕੱਠਾ ਕਰ ਲਵੋ
ਚਾਹੇ ਮਾਰੋ ਠੱਗੀ ਚੋਰੀ
 ਬਾਬਾ ਵੱਕਤ ਆ ਗਿਆ


ਨਾਮ ਕੋਈ ਨਾ ਜੱਪਦਾ
ਸੱਬ ਹੋਏ ਹੁਕਮੋ ਬਾਹਰੀ
ਕਹਿਣ ਰੱਬ ਕਿਸ ਨੇ ਵੇਖਿਆ
ਉਹ ਭੱਗਤਾਂ ਦੀ ਹੈ ਕਲਪਨਾ ਸਾਰੀ
ਬਾਬਾ ਵੱਕਤ,,,,,,,,,

ਵੰਡ ਕੋਈ ਨਾ ਛੱਕਦਾ
ਪਈ ਹੈ ਆਪੋ ਧਾਈ
ਜਾਇਆਦਾਤ ਹਾਸਲ ਕਰਨ ਲਈ
ਲੜੇ ਭਾਈ ਦੇ ਨਾਲ ਭਾਈ
ਬਾਬਾ,,,,,,,

ਲਾਲੋ ਕੋਈ ਨਾ ਰਹਿ ਗਿਆ
ਮਾਲਕ ਭਾਗੋ ਹੈ ਸਾਰਾ ਜੱਗ
ਖੂੰਨ ਇੱਕ ਦੂਜੇ ਦਾ ਚੂਸਦੇ
ਲਾਉਣ ਦੂਸਰਿਆਂ ਦੇ ਘਰ ਅੱਗ
ਬਾਬਾ,,,,

ਇੱਕ ਨੂਰ ਨਾ ਕੋਈ ਪਹਿਚਾਣ ਦਾ
ਅਲੱਗ ਹੈ ਬੰਦੇ ਤੋਂ ਬੰਦਾ
ਭੱਲਾ ਇਨਸਾਨ ਨਾ ਦਿਖੇ ਕੋਈ
ਹਰ ਇੱਕ ਮੰਦੇ ਤੋਂ ਮੰਦਾ
ਬਾਬਾ,,,,,,

ਕਠੋਰ ਜ਼ੁਬਾਨ ਹੌਓਮੇ ਭਰਾ
ਜੱਗ ਸਾਰਾ ਹੈ ਹੰਕਾਰਾ
ਮਿਠੱਤ ਨੀਂਵੀ੍ ਚਲਦੇ ਨੂ
ਜੱਗ ਕਹੇ ਬੇਚਾਰਾ
ਬਾਬਾ ਟਾਇਮ ਆਗਿਆ
ਜੱਗ ਵਿੱਚ ਮਾਰਨ ਦਾ ਇੱਕ ਹੋਰ ਫੇਰਾ
********

                           बाबे नू बेनती

बाबा वकत आ गिया 
जॅग विच मारन दा एक होर फेरा
तेरा कीता चानण मिट गिया
छाया घोर अंधेरा

किरत कोई नहीं करदा
सॅभ करन हरामखोरी
कहिण धन ईकॅठा कर लवो
चाहे मारो ठॅगी चोरी
बाबा वकत.....

नाम कोई नहीं जप दा
सॅभ होए हुकमो बाहरी
कहिण रॅब किस ने वेखिया
उह भगतां दी कलपना सारी
बाबा......

वंड कोई ना शॅक दा
पई है आपो धाई
जायदात हासल करन लई
लङे भाई दे नाल भाई
बाबा.....

लालो कोई ना रहि गिया
मालक भागो है सारा जग
खून एक दूसरे दा चूसदे
लाऔण एक दूजे दे घर अग
बाबा....

एक नूर ना कोई पहिचाण दा
अलॅग है बंदे तों बंदा
भॅला ईनसान ना दिखे कोई
हर एक मंदे तों मंदा
बाबा.....9

कठोर जुबां हौउमे भरा
जॅग सारा है हंकारा
मिठॅत नीवें चलदे नू
जॅग कहे बे-चारा
बाबा टाईम आ गिया 
जॅग विच मारन दा एक होर फेरा


Friday, March 20, 2020

ਅਰਦਾਸ ਨੌ ਨਿੱਧ ਦੇ ਮਾਲਕ p 1h

                                       ਅਰਦਾਸ ਨੌਂ ਨਿੱਧ ਦੇ ਮਾਲਕ ਨੂੰ



ਮੱਖਣ ਦਾ ਬੇੜਾ ਤਾਰਨ ਵਾਲਿਆ
ਮੇਰਾ ਵੀ ਬੇੜਾ ਪਾਰ ਲੰਘਾ ਦੇ
ਸੱਚਾ ਮੈਂਨੂੱ ਮੋਖ ਦਿਖਾ ਦੇ
ਝੂੱਠਾ ਮੇਰਾ ਭਰਮ ਮਿਟਾ ਦੇ

ਨੌ ਨਿੱਧ ਦੇ ਮਾਲਕ
ਮੈਂਨੂੰ ਵੀ ਖ਼ੁਸ਼ਹਾਲ ਬਣਾ ਦੇ
ਚਾਹ ਹੀਰੇ ਨਾ ਮੋਤੀ ਦੀ
ਚਾਹ ਹੈ ਗਿਆਨ ਜੋਤੀ ਦੀ
ਤੇਰੇ ਚੱਮਤਕਾਰ ਸਮੰਝ ਸਕਾਂ
ਏਨੀ ਮੇਰੀ ਬੁੱਧੀ ਵਦਾ ਦੇ

ਭੁੱਖ ਦੌਲਤ ਨਾ ਧੰਨ ਦੀ
ਸੁੱਖ ਸ਼ਾਂਤੀ ਹੋਵੇ ਮੰਨ ਦੀ
ਜਿਨਾ ਹੈ ਓਨੇ ਵਿੱਚ ਖ਼ੁਸ਼ ਰਹਾਂ
ਏਨਾ ਮੈਂਨੂੰ ਸਬਰ ਸਿੱਖਾ ਦੇ

ਰਾਜ਼ੀ ਰਹਿਣ ਦੋਨੋ ਬੱਚੇ ਮੇਰੇ
ਮਿਲਣ ਸਾਨੂੰ ਹਮੇਸ਼ਾਂ ਖਿੜੇ ਮੱਥੇ
ਸੁੱਖੀ ਰਹੇ ਮੇਰਾ ਪਰਵਾਰ ਸਾਰਾ
ਏਨਾ ਮਿਹਰ ਦਾ ਹੱਥ ਦਿੱਖਾ ਦੇ

ਫੋਕੀ ਵਡਿਆਈ ਤੋਂ ਰੱਖੀਂ ਦੂੂਰ ਸਾਨੂੰ
ਹੋਵੇ ਕਦੀ ਵੀ ਨਾ ਝੂੱਠਾ ਗਰੂਰ ਸਾਨੂੰ
ਸੁੱਚੀ ਤੇ ਸੱਚੀ ਵਿਚਾਰ ਦੇ ਕੇ
ਚੰਗੇ ਕਰਮਾ ਦੇ ਹਾਰ ਪਾਈਂ ਸਾਨੂੰ
********
                                     
                                अरदास नौ निध दे मालक नू

मॅखण दा बेङा तारन वालिया
मेरा वी बेङा पार लंगा दे
सॅचा मैंनू मोख दिखा दे
झूठा मेरा भरण मिटा दे

नौ निध दे मालक
मैंनू वी खुशहाल बणा दे
चाह हीरे ना मोती दी
चाह है गिञान जोती दी
तेरे चमतकार समझ सकां
ऐनी मेरी बुॅधी वदा दे

भुख दौलत ना धन दी
सुख शांती होवे मन दी
जिना है ओने विच खुश रहां
ऐना मैंनू सबर सिखा दे

राजी रहन दोनो बॅचे मेरे
मिलण सानू हमेशां खिङे मथे
सुखी रहे मेरा परवार सारा
ऐना मिहर दा हॅथ दिखा दे

फोकी वडियाई तों रखीं दूर सानू
होवे कदी ना झूठा गरूर सानू
सुची ते सॅची विचार दे के
चंगे करमा दे राह पाईं सानू


Wednesday, February 19, 2020

ਪੈਸਾ ਕੈਸਾ ਕੈਸਾ ਪੈਸਾ P 1 h


                                                   ਪੈਸਾ ਕੈਸਾ ਕੈਸਾ ਪੈਸਾ


ਪੈਸਾ ਕੈਸਾ ਕੈਸਾ ਪੈਸਾ
ਦੁਨਿਆਂ ਕਰੇ ਪੈਸਾ ਪੈਸਾ
ਮੈਂ ਅਣਜਾਨ ਇਹ ਹੈ ਕੈਸਾ
ਇਸ ਨਾਲ ਕਹਿੰਦੇ ਵੁਕੱਤ ਪੈਂਦੀ
ਬਿਨ ਇਸ ਦੇ ਤੂੰ ਐਸਾ ਵੈਸਾ
ਪੈਸਾ ਕੈਸਾ..,,,,

ਕੋਈ ਕਹੇ ਇਹ ਹੱਥ ਦੀ ਮੈਲ
ਕੋਈ ਇਸ ਨੂੰ ਕਹਿੰਦਾ ਮਾਇਆ
ਮੂਰਖ ਮੈ ਭੁੱਲੇਖੇ ਬੈਠਾ
ਇਹ ਰਾਜ ਸਮਝ ਨਾ ਪਾਇਆ
ਪੈਸਾ ਕੈਸਾ..,,,,

ਪੈਸੇ ਦਾ ਹੈ ਬੋਲਭਾਲਾ
ਦੁਨਿਆ ਇਸ ਪਿੱਛੇ ਫਿਰੇ ਮਾਰੀ ਮਾਰੀ
ਕਇਆਂ ਦਾ ਇਹ ਸੱਬ ਕੁੱਛ ਪੈਸਾ
ਕਇਆਂ ਦੀ ਇਹ ਦੁਨਿਆ ਸਾਰੀ
ਪੈਸਾ ਕੈਸਾ.,,,,

ਲੱਖਸ਼ਮੀ ਦੀ ਅੱਜ ਹੁੰਦੀ ਪੂਜਾ
ਰੱਬ ਨਾਂ ਰਹਿਆ ਹੋਰ ਕੋਈ ਦੂਜਾ
ਪੈਸੇ ਦੇ ਹਨ ਸੱਬ ਬਲਿਹਾਰੇ
ਮੰਦਰ ਮਸਜਿਦ ਗੁਰਦੁਆਰੇ
ਪੈਸਾ ਕੈਸਾ,,,,

ਪੈਸਾ ਪਹਿਲੋਂ ਬਾਕੀ ਸੱਬ ਪਿੱਛੇ
ਰਿਸ਼ਤੇ ਸਾਰੇ ਇਸ ਅੱਗੇ ਫਿਕੇ
ਪੈਸੇ ਦੀ ਹੈ ਦੁਨਿਆ ਸਾਰੀ
ਪੈਸੇ ਤੋਂ ਛੋਟੀ ਰਹਿ ਗਈ ਯਾਰੀ
ਕੈਸਾ ਪੈਸਾ.,,,

ਪੈਸਾ ਪਰਧਾਨ ਪੈਸਾ ਸਰਦਾਰ
ਪੈਸਾ ਚਲਾਏ ਘਰ ਪੈਸਾ ਸਰਕਾਰ
ਪੈਸੇ ਨਾਲ ਹੀ ਹੈ ਰੋਜ਼ਗਾਰ
ਬਿਨ ਪੈਸੇ ਤੋਂ ਸੱਬ ਬੇਕਾਰ
ਕੈਸਾ ਪੈਸਾ.,,,,

ਬਿਨ ਪੈਸੇ ਤੂੰ ਐਰਾ ਗੈਰਾ
ਪੈਸੇ ਨਾਲ ਹੀ ਤੇਰਾ ਸਤਿਕਾਰ
ਬਿਨ ਪੈਸੇ ਕੁੱਛ ਕਰ ਨਾ ਪਾਂਵੇਂ
ਨਾਲ ਪੈਸੇ ਹੋ ਸਕੇਂ ਮੱਦਦਗਾਰ
ਪੈਸਾ ਕੈਸਾ..,,,

ਛੱਡ ਫਲਸਫਾ ਇੱਕਠਾ ਕਰ ਪੈਸਾ
ਇਸ ਵਿੱਚ ਹੀ ਹੈ ਸਮਝਦਾਰੀ
ਲਿਆਵੇ ਘਰ ਵਿੱਚ ਇਹ ਸ਼ਾਂਤੀ
ਖੁੱਸ਼ ਰਹੇ ਪੈਸੇ ਨਾਲ ਘਰ ਵਾਲੀ
ਕੈਸਾ ਪੈਸਾ ਪੈਸਾ ਕੈਸਾ
*******
                              
                         पैसा कैसा कैसा पैसा

पैसा कैसा कैसा पैसा
दुनिया करे पैसा पैसा
मैं अंनजाण एह है कैसा
इस नाल कहिंदे वुकत पैंदी
बिन इस दे तूं ऐसा वैसा
पैसा कैसा....

कोई कहे एह हॅथ दी मैल
कोई इस नू कहिंदा मायिआ
मूरख मैं भुलेखे बैठा 
एह राज समझ ना पायिआ

पैसे दा है बोलभाला
दुनिया इस पिछे फिरे मारो मारी
कईआं दा एह सॅभ कुछ पैसा
कईआं दी एह दुनियां सारी

लक्षमनी दी अज हुंदी पूजा
रॅब ना रिहा होर कोई दूजा
पैसे दे हन सॅभ बलिहारे
मंदर मसजिद गुरदवारे

पैसा पहिलों बाकी सॅभ पिछे
रिशते सारे इस अजे फिके
पैसे दी है दुनिया सारी
पैसे तों पिछे रहि गई यारी

पैसा परघान पैसा सरदार
पैसा चलाऐ धर पैसा सरकार
पैसे नाल ही है रोजगार
बिन पैसे तों सॅभ बे-कार

बिन पैसे तूं ऐरा गैरा
पैसे नाल ही तेरा सतिकार
बिन पैसे कुछ कर ना पांवें
नाल पैसे हो सकें मदॅदगार

छॅड फलसफा ईकॅठा कर पैसा
इस विॅच ही है समझदारी
लियावे धर विॅच एह शांति
खुश रहे पैसे नाल धरवाली
पैसा कैसा कैसा पैसा




Friday, February 7, 2020

ਪੰਜਾਬੀ ਨਰਸਰੀ ਰਾਇਮ p3

                                                           ਨਰਸਰੀ ਰਾਇਮ


ਸ਼ੋਕਰਾਂ ਦੇ ਘਰ ਅਨਹਦ ਆਈ ਅਨਹਦ ਆਈ
ਨੱਚੇ ਉਸ ਦਾ ਦਾਦੂ ਨੱਚੇ ਉਸ ਦੀ ਦਾਦੀ ਮਾਈ
ਪਾਪਾ ਉਸ ਦਾ ਫਿਰੇ ਝੂਮ ਦਾ
ਮੰਮੀ ਉਸ ਦੀ ਨੇ ਖ਼ੁੱਸ਼ੀ ਮਨਾਈ
ਸ਼ੋਕਰਾਂ ਦੇ ਘਰ.,,,,

ਪਿਆਰ ਨਾਲ ਐਨੀ ਬਲੌਣ ਉਹਨੂੰ ਦੋਂਨੋ ਭਾਈ
ਭੂਆ ਫੁੱਫੜ ਕਹਿਣ ਸਵ੍ਗੋਂ ਆਈ
ਛੋਟੀ ਪਰੀ ਉਹ ਲੱਗੇ ਸੱਬ ਨੂੰ
ਦਿਲਾਂ ਉਤੇ ਉਹ ਸੱਬ ਦੇ ਛਾਈ
ਸ਼ੋਕਰਾਂ ਦੇ ਘਰ ਅਨਹਦ ਆਈ
ਸ਼ੋਕਰਾਂ ਦੇ ਘਰ ਅਨਹਦ ਆਈ
*********

                           नरसरी राईम

शोकरां दे घर अनहद आई अनहद आई
नॅचे उस दा दादू नॅचे उस दी दादी माई
पापा उस दा फिरे झूमदा
ममी उस दी  ने खुशी मनाई
शोकरां दे घर अनहद आई

पियार नाल ऐनी बोलण उस नू दोनो भाई
बुआ फुफङ कहिण सवरगों  आई
छोटी परी उह लगे सॅभ नू
दिलां उते उह सॅभ ते छाई
शोकरां दे घर अनहद आई
शोकरां दे घर अनहद आई

LIMERICK MAN FRO GORAYA

THERE WAS A MAN FROM GORAYA
           WHO HAD A STRONG DESIRE
         
                    WANTED TO MAKE A RECORD IN PUNJAB
   
                         HE CHASED WOMEN TILL NINTY FIVE
                                THEN SAID I THINK I SHOULD RETIRE