Mardana bollae Babae noo.a poem in Punjabi where Mardana adresses Baba Nanak and tells him condition of sikh panth and other poems in Punjabi.
Sunday, October 5, 2025
ਵੀਰ ਵੀਰਜੀ p4
Saturday, September 20, 2025
ਜੱਸੇ ਦਾ ਪਿਆਰ p4
ਜੱਸੇ ਦਾ ਪਿਆਰ
ਜਾ ਜਾ ਜੱਸਾ ਕਮਾਲ ਦਾ ਸੀ ਬੰਦਾ
ਇਸ਼ਕ ਜੱਸੇ ਹੱਡੀਂ ਵਸਿਆ ਦਿਲੋਂ ਜੱਸਾ ਚੰਗਾ
ਸੋਹਣੀ ਮੂਰਤ ਵੇਖ ਧੱੜਕੇ ਉਸ ਦਾ ਦਿਲ
ਮਨ ਲੱਲਚਾਏ ਕਿੰਝ ਜਾਏ ਉਹ ਪਰੀ ਮਿਲ
ਪਿਆਰ ਪਾਕ ਹੈ ਹੁੰਦਾ ਸੀ ਉਸ ਦਾ ਫਲਸਫਾ
ਕੀ ਕਹੂੰ ਜੱਗ ਜੱਸਾ ਕਰੇ ਨਾ ਪਰਵਾਹ
ਪਿਆਰਾ ਉਸ ਦਾ ਬਦਨਾਮ ਨਾ ਹੋਏ ਅੰਦਰੋਂ ਡਰੇ
ਦੂਰੋਂ ਨਿਹਾਰੇ ਪਿਆਰੇ ਨੂੰ ਪਿਆਰ ਜ਼ਾਹਰ ਨਾ ਕਰੇ
ਪਿਆਰੇ ਵਿੱਚ ਡੁਬਿਆ ਰਾਤ ਦਿਨ ਪਿਆਰਾ ਜੱਸੇ ਦੀ ਜਾਨ
ਪਿਆਰਾ ਉਸ ਦਾ ਉਸ ਦੇ ਪਿਆਰ ਤੋਂ ਬੇਖ਼ਬਰ ਤੇ ਅਨਜਾਣ
ਪਿਆਰੇ ਦਿਲ ਪਿਆਰ ਕਿਵੇਂ ਜਗਾਏ ਜੱਸੇ ਨੂੰ ਨਾ ਥੋਹ
ਮੂੰਹੋਂ ਨਾ ਬੋਲੇ ਅੱਖੀਂ ਜਤਾਏ ਪਿਆਰਾ ਪਿਆਰ ਨਾ ਬੁੱਝੇ ਉਹ
ਹਰ ਰੋਜ਼ ਹੱਥ ਜੋੜ ਜੱਸਾ ਰੱਬ ਅੱਗੇ ਕਰੇ ਅਰਦਾਸ
ਰੱਬਾ ਪਿਆਰ ਜਗਾ ਪਿਆਰੇ ਦੇ ਦਿਲ ਰੱਖੀ ਤੇਰੇ ਤੇ ਆਸ
ਪਿਆਰੇ ਨੇ ਪਿਆਰ ਨਾਲ ਹਾਂ ਕੀਤੀ ਰੱਬ ਸੁਣੀ ਜੱਸੇ ਦੀ ਪੁਕਾਰ
ਜਨਤ ਪਾਈ ਜੱਸੇ ਇਸੇ ਜੂਨੇ ਮਿਲਿਆ ਜੱਸੇ ਉਸ ਦਾ ਪਿਆਰ
Tuesday, September 16, 2025
ਹਾੜਾ ਲਾ ਨੀ ਹੀਰੀਏ p4
ਹਾੜਾ ਲਾ ਨੀ ਹੀਰੀਏ
ਅੱਜ ਮੌਜ ਮਾਰਨ ਦਾ ਇਰਾਦਾ
ਥੋੜੀ ਪੀਣੀ ਪੀਣੀ ਨਹੀਂ ਜਾਦਾ
ਸੇਵਾ ਕਰਨ ਦਾ ਸੀ ਤੇਰਾ ਵਾਅਦਾ
ਹਾੜਾ ਲਾ ਦੇ ਨੀ ਹੀਰੀਏ
ਹਸ ਕੇ ਖੋਲ ਬੋਤਲ ਦਾ ਡੱਟ
ਮੱਥੇ ਪਾਈਂ ਨਾ ਕੋਈ ਵੱਟ
ਖੁਸ਼ੀ ਵਿੱਚ ਨੱਚੂ ਤੇਰਾ ਜੱਟ
ਹਾੜਾ ਲਾ ਦੇ ਨੀ ਜੱਟੀਏ
ਸ਼ਰਾਬ ਦੀ ਬੂੰਦ ਬੂੰਦ ਵਿੱਚ ਭਰੇ ਸੁਖ
ਦੋ ਘੁੱਟ ਪੀ ਭੁੱਲਣ ਸਾਰੇ ਦੁਖ
ਹਾੜਾ ਲਾ ਦੇ ਨੀ ਹੀਰੀਏ
ਤੂੰ ਵੀ ਬੁੱਲੀਂ ਲਾ ਨਾ ਸ਼ਰਮਾ
ਰੱਲ ਮੇਰੇ ਨਾਲ ਗੀਤ ਖੁਸ਼ੀ ਦੇ ਗਾ
ਹਾੜਾ ਲਾ ਨੀ ਸਾਖੀਏ
ਮੱਧਹੋਸੀ਼ ਦਾ ਚੱੜੂ ਸਰੂਰ
ਸਵਰਗ ਦਾ ਝੂਟਾ ਮਿਲੂ ਜ਼ਰੂਰ
ਹਾੜਾ ਲਾ ਨੀ ਹੀਰੀਏ
ਅੱਜ ਮੌਜ ਮਾਰਨ ਦਾ ਕਰ ਲੈ ਇਰਾਦਾ
ਜਿੰਦ ਦਾ ਮਜ਼ਾ ਆਊ ਇਹ ਮੇਰਾ ਵਾਦਾ
ਹਾੜਾ ਇੱਕ ਲਾ ਲੈ ਹੀਰੀਏ
ਹਾੜਾ ਇਕ ਲਾ ਦੇ ਸੋਹਣੀਏ
Thursday, September 11, 2025
ਜੇ ਲੈਣਾ ਜਿੰਦ ਦਾ ਮਜ਼ਾ p4
ਜੇ ਲੈਣਾ ਜਿੰਦ ਦਾ ਮਜ਼ਾ
ਲੈਣਾ ਜੇ ਜਿੰਦ ਵਿੱਚ ਜੀਣ ਦਾ ਮਜ਼ਾ
ਕੰਨ ਧਰ ਸੁਣ ਲਵੋ ਜੋ ਕਹੇ ਜੱਸਾ
ਮੂੰਹ ਦੇ ਸਵਾਦ ਲਈ ਖਾਓ ਮੀਟ ਸ਼ੀਟ
ਨੱਚੋ ਗਾਓ ਗਾਵੋ ਖੁਸ਼ੀ ਦੇ ਗੀਤ
ਸੋਚੋ ਨਾ ਕਿ ਕੀ ਸੋਚੂ ਜੱਗ
ਜੱਗ ਖੁਸ ਨਹੀਂ ਹੋਣਾ ਨਾ ਉਹ ਤੁਹਾਡਾ ਜੱਜ
ਕਰੋ ਮਨ ਮਰਜ਼ੀ ਰਹੋ ਖੁਸ਼
ਭਾਣਾ ਮੰਨ ਸਹੋ ਰੱਬ ਦਿੱਤੇ ਦੁੱਖ
ਧੋਖਾ ਨਾ ਦਓ ਨਾ ਦੁਖਾਓ ਕੋਈ ਦਿਲ
ਮਨ ਦੀ ਸ਼ਾਂਤੀ ਮਿਲੂ ਸਕੂਨ ਜਾਊ ਮਿਲ
ਪਿਆਰ ਕਰੋ ਆਪ ਨੂੰ ਕਰੋ ਹਰ ਜਨ ਨਾਲ ਪਿਆਰ
ਪਿਆਰ ਕਰਨ ਵਾਲੇ ਨੂੰ ਪਿਆਰਾ ਲੱਗੇ ਸੱਭ ਸੰਸਾਰ
ਧੰਨ ਦੌਲਤ ਸ਼ੌਹਰਤ ਮਨੇ ਨਾ ਲੱਲਚਾਓ
ਜੋ ਪਾਇਆ ਉਸ ਵਿੱਚ ਸਬਰ ਪਾਓ
ਨਾ ਇਸ ਆਰ ਨਾ ਹੱਦੋਂ ਪਾਰ
ਮੱਧ ਮਾਰਗ ਚਲੋ ਬੁੱਧ ਦਾ ਵਿਚਾਰ
ਕਾਰ ਸਾਰੇ ਕਰੋ ਰੱਖ ਕੇ ਮਨ ਸਾਫ਼
ਯਾਦਾ ਨਾ ਡਰੋਂ ਰੱਬ ਤੋਂ ਨਿਰਵੈਰ ਕਰੂ ਮਾਫ਼
ਜਿਓਂ ਜੀਣ ਐਸੇ ਲਵੋ ਜਿੰਦ ਦਾ ਮਜ਼ਾ
ਖੁਸ਼ੀ ਜੀਵੀ ਹੀ ਸਹੀ ਜਿੰਦ ਸੱਚ ਕਹੇ ਜੱਸਾ
Saturday, September 6, 2025
ਉਸ ਮਾਫ਼ ਕੀਤਾ p4
ਉਸ ਮਾਫ਼ ਕੀਤਾ
ਪਿਆਰ ਕਰਨ ਦਾ ਨਾ ਆਇਆ ਤੈਂਨੂੰ ਢੰਗ
ਕੀਤਾ ਬੇਚਾਰੀ ਨੂੰ ਜਸਿਆ ਤੂੰ ਬਹੁਤ ਤੰਗ
ਰੋਬ ਪਾਇਆ
ਬੇਵਜਾ ਰੋਲਾਇਆ
ਪੈਸੇ ਦੀ ਲਾਪਰਵਾਹੀ ਪੈਸੇ ਪੈਸੇ ਲਈ ਤਰਸਾਇਆ
ਸਿਰ ਫੜ ਹੁਣ ਬਹਿ ਕਿਸਮਤ ਨੂੰ ਰੋ
ਜੋ ਹੋਣਾ ਸੀ ਹੋਇਆ ਛੱਡ ਗਈ ਤੈਂਨੂੰ ਉਹ
ਕੌਣ ਰੱਖੂ ਤੇਰਾ ਹੁਣ ਖਿਆਲ
ਬੁਰਾ ਹੋਣਾ ਹੁਣ ਤੇਰਾ ਹਾਲ
ਬੈਠੇ ਬਿਠਾਏ ਪਰੋਸੀ ਨਹੀਂ ਮਿਲਣੀ ਖਾਣਾ ਆਪ ਬਨੌਣਾ ਪੈਣਾ
ਪੋਚਾ ਵੀ ਜੋ ਕਦੀ ਨਾ ਲਾਇਆ ਅੱਜ ਪੋਚਾ ਵੀ ਲੌਣਾ ਪੈਣਾ
ਮੰਨ ਜਸਿਆ ਇੱਕ ਮੇਰੀ ਸਲਾਹ
ਕੰਨ ਫੜ ਹੋ ਉਸ ਅੱਗੇ ਖੜਾ
ਮਿੰਨਤ ਕਰ ਕਹਿ ਕਰ ਦੇ ਮਾਫ਼ ਘਰ ਆ ਜਾ
ਕਹਿ ਕਹਿਣਾ ਤੇਰਾ ਸਾਰਾ ਮੰਨੂੰ ਨਹੀਂ ਕਰੂੰ ਖ਼ਤਾ
ਮੰਨੀ ਜੱਸੇ ਦੀ ਜਚਿਆ ਉਸ ਦਾ ਵਿਚਾਰ
ਉਹ ਸਚਿਆਰੀ ਸੱਚਾ ਉਸ ਦਾ ਪਿਆਰ
ਹੱਥ ਮੇਰਾ ਫੜਿਆ ਕੀਤਾ ਮੈਂਨੂੰ ਮਾਫ
ਲੱਖ ਸ਼ੁਕਰ ਕੀਤਾ ਜਿੰਦ ਮੁੜ ਹਰਿਆਈ ਖੁਸ਼ੀ ਆਈ
ਨਸੀਅਤ ਮਿਲੀ ਜਿੰਦ ਉਸ ਬਿਨ ਨਰਕ ਉਸ ਨਾਲ ਜਨਤ ਪਾਈ
Friday, August 29, 2025
ਦੇ ਨਾਮ ਦਾਨ ਨਿਮਾਣੇ ਨੂੰ p4
ਦੇ ਨਾਮ ਦਾਨ ਨਿਮਾਣੇ ਨੂੰ
ਦੀਪ ਜਲਾ ਆਰਤੀ ਤੇਰੀ ਕਰਾਂ
ਸੀਸ ਨਿਵਾਅ ਤੇਰੇ ਚਰਨੀ ਧਰਾਂ
ਸ਼ਰਨ ਆ ਤੁਹਾਰੀ ਪਾਏ ਸੁੱਖ ਘਨੇਰੇ
ਆਪ ਹੱਥ ਰੱਖ ਕਾਜ ਸਵਾਰੇ ਤੂੰ ਮੇਰੇ
ਵੱਡੀ ਕੋਈ ਬਿਮਾਰੀ ਨਾ ਤੰਦਰੁਸਤ ਮੇਰਾ ਤਨ
ਤ੍ਰਿਖਾ ਨਾ ਕੋਈ ਮਨ ਨੂੰ ਸ਼ਾਂਤ ਮੇਰਾ ਮਨ
ਤੇਜ਼ ਬੁੱਧੀ ਦਿਤੀ ਦਿਤੀ ਸੋਚ ਸਾਦੀ
ਉਸਤੱਤ ਕਰੇ ਜੱਗ ਬਣੀ ਸ਼ਵੀ ਸਾਡੀ
ਧੰਨ ਦੌਲਤ ਲਈ ਮਨ ਨਹੀਂ ਲਲਚਾਇਆ
ਕਿਰਤ ਕਰ ਜੋ ਮਿਲਿਆ ਉਸ ਵਿੱਚ ਸਬਰ ਪਾਇਆ
ਜੀਵਨ ਸਫਲ ਮੰਨਾ ਇੱਕ ਹੀ ਸ਼ਿਕਾਇਤ ਹੋਰ ਨਾ ਕੋਈ
ਨਾਮ ਤੇਰਾ ਜਪ ਨਾ ਸਕਿਆ ਤੇਰੀ ਭਗਤੀ ਨਾ ਮੈਥੋਂ ਹੋਈ
ਅਰਦਾਸ ਦੇ ਮੌਕਾ ਇੱਕ ਹੋਰ ਕਰ ਨਜ਼ਰ ਸਵੱਲੀ ਅਗਲੀ ਫੇਰੀ
ਨਾਮ ਦਾਨ ਦੇ ਇਸ ਨੀਚ ਨਿਮਾਣੇ ਜਨ ਨੂੰ ਗਤਿ ਜੋ ਹੋਏ ਮੇਰੀ
,,,,
दे नाम दान नीमाने नू
दीप जला आरती तेरी करां
सीस निवा तेरे चरनी धरां
शरन आ तिहारी पाए सूख घनेरा
आप हथ रख काज सवारा मेरा
बड़ी कोई बीमारी ना तंदुरुस्त मेरा तन
त्रिखा ना मन नू शांत मेरा मन
तेज बुद्धि दिती दिती सोच सादी
उस्तत करे जग बनी शबी साडी
धन दौलत लई मन नहीं ललचाया
किरत कर जो मीलिया उस विच सबर पाया
जीवन सफल मना इक ही शिकायत होर न कोई
नाम तेरा जप ना सकिया तेरी भगति ना मैंतों होई
अरदास दे मौका इक होर कर नजर सवली
अगली फेरी
नाम दान दे इस नीच निमाने जन नू गत होए मेरी
Thursday, August 28, 2025
Anillama Jaspallama
Anillama Jaspallama
Led a sinful life and now bit late
Nirvana not this time our fate
Mayhaps if He wills
We take rebirth among the hills
Life aught to be fine
Among majestic pine
Curvous mountains fresh air bright sunshine
Together we’ll raise a glass of wine
Will suck on chillum
Watch naughty film
Will have I vouch yak load of fun
Rascals both both sons of a gun
Will we attain Nirvana I think not
Knowing us two lecherous lamas worst of the lot
Anillama and Jaspallama
Dono ko salute salaammaa