ਜੱਸੇ ਦੀ ਪੇਛੀ
ਜੱਸੇ ਦੀ ਪੇਛੀ ਹੋਈ ਦਰਗਾਹੇ
ਲੇਖਾ ਪੁੱਛੇ ਜੱਸੇ ਨੂੰ ਧਰਮਰਾਇ
ਜਬਾਬ ਨਾ ਕੋਈ ਜੱਸਾ ਘੱਭਰਾਏ
ਖਾਤਾ ਧਰਮਰਾਇ ਜਦ ਫਰੋਲਿਆ
ਕੰਨੀ ਹੱਥ ਲਾ ਤੌਬਾ ਤੌਬਾ ਬੋਲਿਆ
ਪਾਪੀ ਕੋਟ ਵੇਖੇ ਤੇਰੇ ਜਿਹਾ ਨਾ ਪਾਪੀ ਕੋਈ
ਕਿਵੇਂ ਨਿਰਵੈਰ ਬਖਸ਼ੂ ਆਪ ਜਾਣੇ ਉਹ ਸੋਹੀ
ਫ਼ਰਿਆਦ ਕਰੇ ਜੱਸਾ ਖੜ੍ਹਾ ਹੱਥ ਜੋੜ
ਗਤਿ ਮੈਨੂੰ ਦੇ ਦਿਓ ਨਾ ਮੈਨੂੰ ਮੋੜ
ਕੋਈ ਤਾਂ ਕਰਮ ਮੈਂ ਕੀਤੇ ਹੋਊ ਚੰਗੇ
ਨਿਮਾਣਾ ਜੱਸ ਬਿਨਵੰਤਿ ਖੈਰ ਮੰਗੇ
ਬਖ਼ਸ਼ ਦਿਓ ਮੈਨੂੰ ਇਸ ਇੱਕ ਵਾਰੀ
ਚੌਰਾਸੀ ਦੇ ਚੱਕਰ ਨਾ ਪਾਇਓ ਦੋਬਾਰੀ
ਗੌਰ ਕੀਤਾ ਧਰਮਰਾਇ ਜੱਸਿਆ ਇੱਕ ਚੰਗਾ ਕਰਮ ਕਮਾਈਆ
ਪਾਪੀ ਤੂੰ ਹੱਦ ਦਾ ਪਰ ਕਿਸੇ ਦਾ ਦਿਲ ਨਹੀਂ ਤੂੰ ਦੁਖਾਇਆ
ਸੋਚ ਧਰਮਰਾਇ ਹੁਕਮ ਫਰਮਾਇਆ
ਚੌਰਾਸੀ ਨਹੀਂ ਪੌਂਦਾ ਕੁੱਛ ਤਾਂ ਦੇਣੀ ਪਊ ਸਜਾ
ਕੋੜੇ ਖਾ ਯਮ ਦੇ ਦੂਤਾਂ ਦੇ ਜਹਨੂ ਜੱਸਿਆ ਜਾ
ਸ਼ੈਤਾਨ ਮਿਲਿਆ ਹੱਸ ਕੇ ਜੱਸੇ ਨੂੰ ਜੱਫ਼ੀ ਪਾ
ਬੋਲਿਆ ਜੱਸਿਆ ਤੂੰ ਤਾਂ ਪਾਪੀਆਂ ਦਾ ਬਾਪ
ਪਾਪ ਤੂੰ ਉਹ ਕਿਤੇ ਜੋ ਮੈਂ ਕਰਨ ਤੋਂ ਡਰਾਂ ਆਪ
ਤੱਤੀ ਦੇਗ਼ ਵਿੱਚ ਦਿੱਤਾ ਜੱਸੇ ਨੂੰ ਬੈਠਾ
ਝੋਕੇ ਬਲਦੇ ਕੋਲ਼ੇ ਥੱਲੇ ਅੱਗ ਦਿੱਤੀ ਲਾ
ਸੇਕ ਲੱਗਿਆ ਜੱਸੇ ਨੂੰ ਗਰਮੀ ਆਈ
ਮਾਰ ਲਤ ਜੱਸੇ ਉਪਰੋਂ ਲਾਈ ਰਜ਼ਾਈ
ਸਪਨਾ ਟੁੱਟਿਆ ਜੱਸਾ ਉੱਠਿਆ
ਸਪਨੇ ਬਾਰੇ ਸੋਚ ਜੱਸਾ ਘੱਭਰਾਏ
ਮੱਤੇ ਸਪਨਾ ਸੱਚਾ ਨਾ ਹੋ ਜਾਏ
ਅੱਗੇ ਸੁਧਰਨ ਦੀ ਜੱਸੇ ਲਈ ਠਾਣ
ਪਾਪ ਨਹੀਂ ਕਰਨਾ ਜਦ ਤੱਕ ਬਾਕੀ ਜਾਨ
xxxx
जसे दी पेछी
जसे दी पेछी होई दरगाहे
लेखा पूछे जसे नू धर्मराऐ
जवाब ना कोई जसा घभराऐ
खाता धर्मराऐ जद फारोलिया
कनी हाथ ला तोबा तोबा बोलिया
पापी कोट देखे तेरे जिहा ना पापी कोई
किवें निर्वैर बखशू आप जाने ओह सोही
फरियाद करे जसा खड़ा हाथ जोड़
गत मैनू दे दियो ना मैनू मोड़
कोई ता कर्म कीते होऊ चंगे
निमाना जस बिनवंत खैर मंगे
बख्श दियो मैनू इस इक वारी
चौरासी दे चक्र ना पाइओ दोबारी
गौर कीता धर्मराऐ जसिया इक चंगा कर्म कामाइया
पापी तूं हद दा पर किसे दा दिल नहीं दुखाया
सोच धर्मराऐ हुकम फरमाइया
चौरासी नहीं पौंदा कुछ तां देनी पऊ सजा
कोड़े खा यम दे दूतां दे जहनू जसिया जा
शैतान मिलिए हस के जसे नू जफी पा
बोलिया जसिया तूं तां पापियां दा बाप
पाप तूं ओह कीते जो मैं करन तों डरां आप
ताती देग विच दिता जसे नू बैठा
झोके बल्दे कोले थले आग दिती ला
सेक लगिया जसे नू गर्मी आई
मार लत जसे उप्रों लाई रजाई
सपना टुटिया जसा उठिया
सपने बारे सोच जसा घभराऐ
मते सपना सच ना हो जाए
अगे सुधरण दी जसे लई ठान
पाप नहीं करना जद तक बाकी जान