7 ਦਿੱਨ
ਸੋਮ- ਸੋਮ ਰਸ ਜੇ ਜੀਂਦੇ ਪੀਣਾ,ਕਿਰਤ ਕਰ ਭਾਈ
ਗਿ੍ਸਥੀ ਚਲੌਣ ਲਈ ਕਰ ਕੁੱਛ ਕਮਾਈ
ਮੰਗਲ- ਮੰਗਲ ਕਰ ਅਪਣੀ ਜਿੰਦਗੀ
ਛੱਡ ਈਰਖ਼ਾ ਤੂੰ ਕਰ ਬੰਦਗੀ
ਬੁੱਧ- ਬੁੱਧੀ ਅਪਣੀ ਕਰ ਲੈ ਸ਼ੁੱਧ
ਬੁਰਾ ਨਾ ਸਮਝ ਕਿਸੇ ਸੂੰ ,ਬੁਰਾ ਤੂੰ ਖ਼ੁਦ
ਵੀਰ- ਵੀਰ ਬਣ ਜਿੰਦਗੀ ਦੇ ਜੰਗ ਵਿੱਚ ਝੂਝ
ਵਰਤ ਜੀਨੀ ਦਿਤੀ ਰੱਬ ਨੇ ਤੈਂਨੂੰ ਸੂਝ ਬੂਝ
ਸ਼ੁਕੱਰ- ਸ਼ੁਕੱਰ ਕਰ ਜਿਸ ਤੈਂਨੂੰ ਓਪਾਇਆ
ਤੰਨ ਮਨ ਦਿਤਾ ਵਿੱਚ ਸਾਹ ਪਾਇਆ
ਸ਼ਨੀ- ਸ਼ਨਿਚਰ ਨਹੀਂ ਕੋਈ ਜਨਮੋ ਜਮ ਦਾ
ਭੈੜੀ ਕਰਤੂਤ ਕਰੇ,ਬੰਦਾ ਨਾ ਰਹੇ ਕੰਮ ਦਾ
ਐਤ- ਐਤ ਉੱਠ ਰੱਬ ਨੂੰ ਕਰ ਲੈ ਯਾਦ
ਪੂਰੀ ਹੋ ਜਾਊ ਜੇ ਦਿੱਲੋਂ ਕਰੇਂ ਅਰਦਾਸ
ਇਸੇ ਤਰਾਂ ਹਫ਼ਤੇ ਮਹੀਨੇ ਵਰੇ ਨਿਭਾਹ ਜਾ
ਜੱਸ ਜੱਗ ਆਇਆ ਜੱਗ 'ਚ ਜੱਸ ਕਮਾ ਜਾ
ਵਾਰੀ ਉਸ ਨੂੰ ਮਿਲਣ ਦੀ ਵਾਰੀ ਅਪਣੀ ਲਾ ਜਾ
Very beautifully articulated
ReplyDeleteThank you.wahaguru mehar rakhae
Delete