Sunday, December 19, 2021

ਜਿੰਦਗੀ ਦੇ ਪੱਲ p2

                                                   ਜਿੰਦਗੀ ਦੇ ਪੱਲ 

ਖਿਣ ਸਕਿੰਟ,ਹੈ ਵੀ ਛੋਟਾ ,ਛੋਟਾ ਇਹ ਭਾਂਦਾ

ਹੈ ਵੱਡਾ,ਖਿਣ ਵਿੱਚ ਕਈ ਕੁੱਛ ਹੋ ਜਾਂਦਾ

ਪੱਲ ਮਿੰਟ,ਸਕਿੰਟਾ ਦਾ ਬਣਿਆ ਲੱਗੇ ਪੱਲ ਦਾ ਪੱਲ

ਘੱਟ ਨਹੀਂ,ਮਿੰਟਾਂ ਵਿੱਚ ਦਿਨ ਜਾਣ ਬਦਲ

ਘੰਟਾ ਲੱਮਾ ,ਇੰਤਜ਼ਾਰ ਦਾ ਘੰਟਾ ਕਹਿੰਦੇ ਹੁੰਦਾ ਲੰਬਾ

ਪਰ ਖ਼ੁਸ਼ੀ ਵਿੱਚ ਗੁਜ਼ਰ ਜਾਵੇ ਜਿਵੇਂ ਇੱਕ ਲਮਾਹ 

ਪਹਿਰ ਪਹਾੜ,ਨਹੀਂ ਜਾਦਾ ,ਹੁੰਦੇ ਦਿਨ ਵਿੱਚ ਅੱਠ

ਅੱਧੇ ਕੰਮ  ਵਿੱਚ ਰੁਝੇ,ਅੱਧੇ ਸੁਤੇ ਸੁਤੇ ਜਾਂਦੇ ਨੱਠ

ਦਿਨ ਦਿਹਾੜਾ,ਬੁਰੇ ਤਾਂ ਲੰਘਣ ਹੌਲੀ ਹੌਲੀ

ਖ਼ੁਸ਼ਿਆਂ ਭੱਰੇ ਝੱਟ,ਭਰੇ ਨਾ ਤੁਹਾਡੀ ਝੋਲੀ

ਹੱਥ ਦੇ ਹਫ਼ਤਾ,ਜਾਦਾ ਕੀਰਤ ਕਮਾਈ ਵਿੱਚ ਬੀਤ ਜਾਂਣ

ਹੱਥੀਂ ਕਿਰਤ ਕੋਈ, ਕੁਰਸੀ ਬੈਠੇ,ਕੋਈ ਕਿਸਮੱਤ ਦਾ ਬੈਠੇ ਖਾਣ

ਚੰਦ ਮਹੀਨੇ,ਮਹੀਨੇ ਵਿੱਚ ਚੰਦ ਵੱਧਦਾ ਘੱਟਦਾ ਦਿਖੇ

ਓਤਰਾਓ ਚੜਾ,ਗਮੀ ਖ਼ੁਸ਼ੀ, ਜੀਵਨ  ਹਿਸਾ ,ਕੋਈ ਨਾ ਇਸ ਤੋਂ ਸਿਖੇ

ਸਾਲੋ ਸਾਲ,ਦਿਨਾ ਦਾ ਹਫ਼ਤਾ,ਹਫ਼ਤੇ ਦਾ ਮਹੀਨਾ,ਮਹੀਨੇ ਬਣੇ ਸਾਲ

ਬੇਸੁਰਤੀ ਵਿੱਚ ਇਓਂ ਲੰਘੇ,ਪਤਾ ਨਾ ਚਲਿਆ,ਖੜੇ ਕਰ ਗਏ ਕਈ ਸਵਾਲ

ਸਕਿੰਟ ਮਿੰਟ

 ਪੱਲ ਪਹਿਰ 

ਹਫ਼ਤਾ ਮਹੀਨਾ

ਸਾਲੋ ਸਾਲ

ਓਮਰ ਲੰਘ ਗਈ ਅੱਖ ਝਮੱਕੇ,ਮੈਂ  ਜਾਣ ਵੀ ਨਾ ਪਾਇਆ

ਬਾਲਪੱਨ ਜਵਾਨੀ ਕਿੱਥੇ ਗਈ,ਬੁਢਾਪੇ 'ਚ ਪੈਰ ਸਮੇਂ ਨੇ ਰਖਾਇਆ

ਸਕਿੰਟ ਮਿੰਟ ਜਾਂ ਜੋ ਵੀ ਸਮੇਂ, ਖ਼ੁਸ਼ੀ ਵਿੱਚ ਜੇੜੇ ਸੀ ਤੂੰ ਮਾਣੇ

ਓਹੀਓ ਸੀ ਤੇਰਾ ਅਸਲੀ ਜੀਣਾਂ,ਬਾਕੀ ਬੇਕਾਰ ਜੇ ਸੱਚ ਤੂੰ ਜਾਂਣੇ


2 comments: