Wednesday, December 1, 2021

ਮੁੰਡਾ ਮਾਨਾਤੱਲਵੰਡੀ ਵਾਲਾ p2

                                         ਮੁੰਡਾ ਮਾਨਾਤੱਲਵੰਡੀ ਵਾਲਾ

ਮੁੰਡਾ ਮਾਨਾਤੱਲਵੰਡੀ ਵਾਲਾ

ਹੋ

ਸੀ ਉਹ ਬੜਾ ਨਿਰਾਲਾ

ਹੋ

ਕੀ ਕਿਸਮੱਤ ਉਸ ਪਾਈ

ਹੋ

ਸੁਣੋ ਸੁਣਾਵਾਂ ਮੇਰੇ ਭਾਈ

ਹੋ

ਜੰਮੇ ਸੱਭ ਖ਼ੁਸ਼ੀ ਮਨਾਈ

ਹੋ

ਵੰਡੇ ਲੱਡੂ ਵੰਡੀ ਮਿਠਿਆਈ

ਹੋ

ਬਾਲਪਨ ਸੁਖੀ ਲੰਘਿਆ

ਹੋ

ਮਿਲਿਆ ਜੋ ਉਸ ਮੰਗਿਆ

ਹੋ

ਜਵਾਨੀ ਮੌਜ ਕੀਤੀ ਉਡਾਈ

ਹੋ

ਮਸਤ ਰਿਆ ਜਿਆ ਬੇ-ਪਰਵਾਹੀ

ਹੋ

ਗਿ੍ਸਥੀ ਵੀ ਉਸ ਠੀਕ ਚਲਾਈ

ਹੋ

ਥੋੜੀ ਕਮਾਈ ਪਰ ਤੋਟ  ਨਹੀਂ ਆਈ

ਹੋ

ਬਿਰਧ ਉਮਰੇ ਸਕੂਨ ਨਾਲ ਰਹਿੰਦਾ

ਹੋ

ਰੱਬ ਦਾ ਸਹਿਜ ਨਾਂਵ ਲੈ ਲੇਂਦਾਂ

ਹੋ

ਕਿਸਮੱਤ ਉਸ ਚੰਗੀ ਲਿਖਾਈ

ਕਰਨਹਾਰ  ਉਸ ਦਾ ਸੰਘ ਸਹਾਈ 

ਹੋ

ਪਾਵੋ ਗੁੜ ਫਲੀ ਅਸੀਂ ਜਾਈਏ

ਰੱਲ ਮਿਲ ਕੇ ਲੋੜੀ ਮਨਾਈਏ

*******

           मुंडा मानातॅलवंडी वाला


मुंडा मानातॅलवंडी वाला

हो

सी उह बङा निराला

हो

की किस्मॅत उस पाई

हो

सुणों सुणांवां मैं भाई

हो

जंमे सॅब ख़ुशी मनाई

हो

वंडे लडू वंडी मिठियाई

हो

बालपन सुॅखि लंघिआ

हो

मिलिआ जो उस मंगिआ

हे

जवानी मौझ कीती उङाई

हो

मसत रिहा जिआ बे-परवाही

हो

ग्रिस्थी वी उस ठीक चलाई

हो

थोङी कमाई पर तोट ना आई

हो

बिरध उमरे सकून नाल रहिंदा

हो

रॅब दा सहिज नांव वी लेंदा

हो

किस्मॅत उस चंगी लिखाई

हो

करनहार उस दा संध सहाई

हो

पावो गुङ फली असीं जाईए

रंल मिल के लोङी मनाईए


ਮੈਂ ਉਸ ਦਾ ਹਰਜ਼ਾਈ p2

                                                         ਮੈਂ ਉਸ ਦਾ ਹਰਜ਼ਾਈ


ਦਸੋ ਕੋਈ ਮੈਂਨੂੰ ਓਪਾਓ

ਚੰਗੇ ਕੰਮ ਤੇ ਮੈਂਨੂੰ ਲਾਓ

ਠੀਕ ਰਾਸਤੇ ਮੈਂਨੂੰ ਪਾਓ

ਮੈਂਨੂੰ ਬਚਾਓ ਮੈਂਨੂੰ ਬਚਾਓ

ਸੋਚ ਮੇਰੀ ਨੇ ਜੋ ਸੋਚ ਸੋਚੀ

ਉਹ ਸੋਚ ਸਦ ਹੋਵੇ ਹੋਛੀ

ਮੈਂ ਸੋਚਾਂ ਉਹ ਸੋਚ ਚੰਗੀ

ਅੰਦਰੋਂ ਜਾਣਾ ਇਹ ਹੈ ਮੰਦੀ

ਹੁਣ ਕੀ ਸੋਚਾਂ ਮੈਂ ਹਾਂ ਅਗਿਆਨ

ਅਪਣੇ ਆਪ ਤੋਂ ਮੈਂ ਅਨਜਾਣ

ਮੈਂ ਸੋਚਾਂ ਪਿਆਰ ਮੈਂ ਦਿੱਲੋਂ ਨਿਭਾਇਆ

ਪਿਆਰ ਮੇਰੇ ਨੇ ਮੈਂਨੂੰ ਧੋਖੇਬਾਜ ਮੰਨਾਇਆ

ਕਹੇ ਤੂੰ ਮੈਂਨੂੰ ਅਪਣੀ ਹਵਸ ਲਈ ਚਾਹਿਆ

ਮੇਰਾ ਦਿੱਲ ਕੀ ਲੋਚੇ ਕਦੇ ਤੇਰੇ ਦਿੱਲ ਨਹੀਂ ਆਇਆ

ਮੰਨਾ ਗਿ੍ਸਥੀ ਤੂੰ ਚੰਗੀ ਚਲਾਈ

ਕਿਤੀ ਵੀ ਚੋਖੀ ਕਮਾਈ

ਚੰਗਾ ਤੈਂਨੂੰ ਦੁਨਿਆਂ ਕਹੇ ਸਾਰੀ

ਇਹ ਸੱਭ ਅਪਣੇ ਦੋਹਾਂ ਦੇ ਰਿਸ਼ਤੋਂ ਬਾਹਰੀ

ਕਰਦਾ ਰਿਆ ਤੂੰ ਮੇਰੇ ਦਿੱਲ ਨਾਲ ਖੇਲ

ਸੋਚਿਆ ਨਹੀਂ ਦੋ ਰੂਹਾਂ ਦਾ ਪਿਆਰ ਵਿੱਚ ਕੀ ਹੁੰਦਾ ਮੇਲ

ਸੱਚਾ ਪਿਆਰ ਕਰਦਾ ਦਿੱਲ ਇਕੋ ਹੀ ਪੇ੍ਮੀ ਬਸਾਵੇ

ਜਾਂ ਫਿਰ ਪਾਕ ਦਿੱਲ ਨਾਲ ਰੱਬ ਨੂੰ ਧਿਆਵੇ

ਵਿੱਚ ਕਿਸੇ ਹੋਰ ਦੀ ਭੁੱਲੇ ਵੀ ਯਾਦ ਨਾ ਲਿਆਵੇ

ਪਰ ਤੂੰ ਕੀ ਕੀਤਾ........ਮੈਂਨੂੰ ਰੱਬ ਬਚਾਵੇ

ਮੇਰੀ ਸਾਰੀ ਜਿੰਦ ਸਾਰੀ ਦੁਨਿਆ ਲੁਟ ਗਈ

ਮੈਂ ਤਾਂ ਅੰਦਰੋਂ ਅੰਦਰੀਂ ਪੂਰੀ ਟੁਟ ਗਈ

ਸੁਣ ਅਪਣੇ ਪਿਆਰ ਦੇ ਦਿੱਲ ਦਾ ਦਰਦ

ਕਿਨਾ ਸੀ ਮੈਂ ਪਹਿਲਾਂ ਦਰਿੰਦਾ, ਖ਼ੁਦਗਰਜ਼

ਸੱਚਾ ਸੁੱਚਾ ਦਿੱਲ ਉਸ ਦਾ ਤੋੜਿਆ ਮੈਂ  ਉਸ ਦਾ ਹਰਜਾਈ

ਤਹਿ ਦਿੱਲ ਪਿਆਰ ਉਸ ਬਰਕਰਾਰ ਰਖਿਆ,ਮੈਂ ਉਸ ਦਾ ਕਰਜਾਈ

ਕੀ ਕਰਾਂ ਕਿ ਧੋਹ ਜਾਣ ਮੇਰੇ ਪਾਪ

ਖ਼ੁਸ਼ ਉਸੇ ਕਿੰਝ ਕਰਾਂ ਕਰੇ ਮੈਂਨੂੰ ਮਾਫ਼

ਕਰਾਂ ਸੱਚੇ ਮਨੋ ਰੱਬ ਮੂਹਰੇ ਅਰਦਾਸ

ਬੱਖ਼ਸ਼ਨਹਾਰ ਬਖ਼ਸ਼ ਦੇਵੇ ਬੱਸ ਇਹੀਓ ਆਸ 

********

                मैं उस दा हरजाई


दसो कोई मैंनू उपाओ

चंगे कम ते मैंनू लाओ

ठीक रासते मैंनू पाओ

मैंनू बचाओ मैंनू बचाओ

सोच मेरी ने जो सोच सोची

उह सोच सद होवे होशी

मैं सोचां उह सोच चंगी

अंदरों जाणा इह है मंदी

हुण की सोचां मैं हां अगियान

अपणे आप तों मैं अनजाण

मैं सोचां प्यार मैं दिलों निभायिआ

प्यार मेरे ने मैंनू धोखेबाज मंनायिआ

कहे तूं मैंनू अपणी हवस लई चाहिआ

मेरा दिल की लोचे कदे तेरे दिल नहीं आयिआ

मॅना ग्रिस्थी तूं चंगी चलाई 

कीती वी चोखी कमाई

चंगा तैंनू दुनिया कहे सारी

इह सॅब अपणे दोहां दे रिशतों बाहरी

करदा रिहा तूं मेरे दिल नाल खेल

सोचिआ नहीं दो रूहां दा प्यार विच की हुंदा मेल

सचॅा प्यार करदा,दिल इको ही प्रेमी बसावे

जां फिर पाक दिल नाल रॅब तू धिआवे

विच किसे होर दी भुॅले वी याद ना लिआवे

पर तूं की कीता.........मैंनू रॅब बचावे

मेरी सारी जिंद सारी दुनिया लुट गई

मैं तां अंदरों अंदरीं पूरी टुट गई

किना सी मैं पहिलां दरिंदा,ख़ुदगर्ज़

सॅचा सुॅचा दिल उस दा तोङिआ,मैं उस दा हरजाई

तहि दिल प्यार उस बरकरार रखिआ,मैं उस दा करजाई

की करां कि धोह जाण मेरे पाप

ख़ुश उसे किंझ करां करे मैंनू माफ

करां सॅचे मनो रॅब अगे अरदास

बॅखशणहार बॅखश देवे करां इहीओ आस





Friday, October 1, 2021

ਚੁਗਲਿਆਂ p2

                                  ਚੁਗਲਿਆਂ ਚੋਂ ਕੀ ਲੈਣਾ ਦੇਣਾ

ਹੋਰ ਕੋਈ ਨਵੀਂ ਤਾਜੀ ਦੱਸ ਮੇਰੀ ਅਮਰੋ ਭੈਣਾ

ਵੈਸੇ ਚੁਗਲਿਆਂ ਕਰ ਅਸੀਂ ਕੀ ਵਿੱਚੋਂ ਲੈਣਾ ਦੇਣਾ

ਬੁਰਾਈ ਕਰ ਦੁਸ਼ਮਨੀ ਕੀ ਲੈਣੀ, ਅਸੀਂ ਇੱਥੇ ਹੀ ਰਹਿਣਾ

ਛੱਨੋ ਕੀ ਮੈਂ ਤੈਂਨੂੰ ਦੱਸਾਂ ਗੱਲ ਹੈ ਇਹ ਸੱਚੀ

ਕਹਿੰਦੇ ਉਚਿਆਂ ਦੀ ਨੂੰਹ ਕੱਲ ਸੀ ਘਰੋਂ ਨੱਸੀ

ਕਹੇ ਖੂਸੜ ਸੌਹਰਾ,ਭੈੜੀ ਡੈਣ ਮੇਰੀ ਸੱਸੀ

ਮੈਂ ਸੁਣਿਆਂ ਖਸਮ ਨਾਕੰਮਾ ਹੈ ਵੀ ਸ਼ਾਇਦ ਖੱਸੀ

ਇਹ ਗੱਲ ਕਿਸੇ ਨਾ ਦੱਸੀਂ ,ਮੇਰੀ ਚੰਗੀ ਛੱਨੋ ਭੈਣਾ

ਵੈਸੇ ਚੁਗਲਿਆਂ ਕਰ ਅਸੀਂ ਕੀ ਵਿੱਚੋਂ ਲੈਣਾ ਦੇਣਾ

ਬੁਰਾਈ ਕਰ ਦੁਸ਼ਮਨੀ ਕੀ ਲੈਣੀ,ਅਸੀਂ ਵੀ ਇੱਥੇ ਰਹਿਣਾ

ਅਮਰੋ ਭੈਣਾ ਮੈਂ ਤੈਂਨੂੰ ਚਾਚਾ ਭਗੱਤੇ ਦੀ ਦਸਾਂ ਕਹਾਣੀ

ਲੋਕੀਂ ਮਜ਼ਾਕ ਮੱਨਣ,ਅੱਖੀਂ ਨਹੀਂ ਵੇਖੀ,ਸੁਣੀ ਦਾਨੀ ਦੀ ਜੁਬਾਨੀ

ਭੱਗਤੇ ਚਾਚੇ ਨੇ ਬੂਟਿਆਂ ਵਾਲਾ ਸਿਲਕ ਦਾ ਕੱਛਾ ਸੀ ਸਮਵਾਇਆ 

ਟੌਰ ਅਪਣੀ ਬਨਾਓਣ ਲਈ ,ਪਿੰਡ ਨੂੰ ਸੀ ਵਖੌਣਾ ਚਾਹਿਆ

ਅੱਗੇ ਪਿੱਛੇ ਕਦੀ ਨਾ ਢੁੱਕਦਾ,ਅੱਜ ਮੱਥਾ ਟੇਕਣ ਆਇਆ

ਗੋਡੇ ਰੇਣੀ ਮੱਥਾ ਟੇਕਿਆ,ਪਿੱਛੋਂ ਝੱਗਾ ਉਸ ਨੇ ਓਠਾਇਆ

ਠਾਂਹਾਂ ਮਾਰ ਸੰਗਤ ਹੱਸੀ,ਭੱਗਤੇ ਚਾਚੇ ਨੂੰ ਨੰਗਾ ਉੱਨਾ ਨੇ ਪਾਇਆ

ਕਹਿਣ ,ਭੁੱਲ ਗਿਆ ਚਾਚਾ ਕੱਛਾ ਪੌਣਾ,ਭੱਗਤਾ ਹੈ ਸੱਠਿਆਇਆ

ਭੱਗਤੇ ਨੇ ਵੀ ਸੀ ਸਾਰੀ ਖਾਦੀ ਪੀਤੀ ,ਰਤਾ ਵੀ  ਨਹੀਂ  ਉਹ ਸ਼ਰਮਾਇਆ

ਕਹੇ ਘਰੋਂ ਸੀ ਕੱਛਾ ਪਾ ਕੇ ਚੱਲਿਆ,ਰਾਹ ਵਿੱਚ ਨਹੀਂ ਕਿਤੇ ਲਾਹਿਆ

ਕੱਛਾ ਮੇਰਾ ਸੀ ਮਹਿੰਗਾ ਸਿਲਕ ਦਾ,ਸ਼ਰਤਿਆ ਕਿਸੇ ਨੇ ਚੁਰਾਇਆ

ਗਾਲਾਂ ਸਾਰੇ ਪਿੰਡ ਨੂੰ ਕੱਢਕੇ ਮੁੜ ਪਰਤ ਮੂੰਹ ਨਹੀਂ  ਉਸ ਵਿਖਇਆ

ਪਰਚਲੱਤ ਹੈ ਅੱਜ ਵੀ ਇਹ ਕਹਾਣੀ,ਕਈਆਂ ਮਜ਼ਾਕ ਇਸ ਨੂੰ ਬਣਾਇਆ

ਚੁਗਲੀ ਹੈ,ਮਜ਼ਾਕ ਹੈ, ਜਾਂ ਬਣੀ ਬਣਾਈ ,ਅਸੀਂ ਕੀ ਲੈਣਾ ਦੇਣਾ

ਦਸੀਂ ਨਾ ਭੈਣ ਅਮਰੋ ਕਿਸੇ ਨੂੰ,ਆਖਰ ਇੱਥੇ ਹੀ  ਅਸੀਂ ਵੀ ਰਹਿਣਾ

**********

                   चुगलियां 'चों की लैणा देणा


होर की नवीं ताजी दॅस मेरी अमरो भैणा

वैसे चुलियां कर असीं की लैणा देणा

बुराई कर दुशसनी की लैणी,असीं एथे ही रहिणा

छॅनो की मैं तैंनू दॅसां,गॅल इह है सॅच्ची 

कहिंदे उचियां दी नूंह कॅल सी घरों नॅसी

कहे खूसङ मेरा सौहरा,भैङी डैण मेरी सॅसी

मैं सुणिआ खसम नकॅमा है वी खॅसी

इह गॅल किसे ना दॅसीं,मेरी चंगी छॅनो भैणा

वैसे चुगलियां कर असीं की विचों लैणा देणा

बुराई कर दुशमनी की लैणी असीं वी इॅथे रहिणा

अमरो भैणे मैं तैंनू चाचे भगते दी दॅसां कहाणी

लोकीं मज़ाक मनण,अखीं नहीं वेखी,सुणी दानी दी जुबानी

भगते चाचे ने बूटियां वाला सिलक दा कॅछा सी समवायिआ

टौर अपणी बणौंण लई,पिंड नू सी वखौंणा चाहिआ

अगे पिॅछे ना कदी ढुॅकदा,अज मॅथा टेकण आयिआ

गोडे रेणी मॅथा टेकिआ,पिॅछों झॅगा उस ने उठायिआ

ठाहां मार संगॅत हॅसी,भगते चाचे नू नंगा उनहां ने पायिआ

कहिण भुल गिआ चाचा कॅछा पौंणा,भगता है सॅठयिआ

भगते ने वी सी सारी खादी पीती,रता वी नहीं उह शरमायिआ

कहे घरों सी कॅछा पाके चलिआ,राह विच नहीं किते लायिआ

कॅछा  मेरा सी महिंगा सिलक दा,शरतीआ किसे ने चुरायिआ

गालां सारे पिंड नू कॅढके मुङ परत मूंह नहीं उस विखायिआ

परचलॅत है अज वी इह कहाणी,कईंआं मज़ाक इस नू बणायिआ

चुगली है,मज़ाक है,जां बणी बणाई,असीं की लैणा देणा

दॅसीं ना अमरो भैणे किसे नू,आखर इॅथे हा असीं वी रहिणा





Thursday, September 30, 2021

ਛੱੜਿਆਂ ਦਾ ਜੀਵਨ ਸਹਿਜ ਸੋਹੀਲਾ p2

                                     ਛੱੜਿਆਂ ਦਾ ਜੀਵਨ ਸਹਿਜ ਸੋਹੀਲਾ

ਮੰਨ ਵਿੱਚ ਇੱਕ ਦੁਵਿਧਾ ਆਈ

ਛੱੜੇ ਰਹਿਏ ਜਾਂ ਘਰ ਲੈ ਆਇਏ ਲੋਗਾਈ

ਛੱੜਿਆਂ ਦੀ ਜਿੰਦ ਕਹਿੰਦੇ ਲੰਘੇ ਚੰਗੀ

ਉੱਨਾਂ ਨੂੰ ਸੁਣਨੀ ਨਾ ਪੈਂਦੀ ਖਰੀ ਨਾ ਮੰਦੀ

ਉਹ ਕਰਨ ਜੋ ਉੱਨਾਂ ਦੇ ਅਪਣੇ ਮੰਨ ਵਿੱਚ ਆਵੇ

ਰੋਕ ਟੋਕ ਕਰਨ ਵਾਲਾ ਨਾ ਕੋਈ ਉੱਨਾਂ ਨੂੰ ਸਤਾਵੇ

ਮਰਜ਼ੀ ਖਾਣ ਮਰਜ਼ੀ ਪੀਣ

ਅਪਣਾ ਜੀਵਨ ਉਹ ਜੀਣ

ਮਰਜ਼ੀ ਦੇ ਉਹ ਕੱਪੜੇ  ਪੌਣ 

ਉੱਨਾਂ ਨੂੰ ਰੋਕਣ ਵਾਲਾ ਕੌਣ

ਗਿ੍ਸਥੀ ਦਾ ਬੋਝ ਉਹ ਨਾ ਓਠੌਣ

ਅਜ਼ਾਦ ਪੰਛੀ ਮੌਜ ਓੜੌਣ

ਕਹਿਣ ਛੱੜੇ ਨੂੰ ਨਾ ਕੋਈ ਫਾਕਾ ਨਾ ਫਿਕਰ

ਖ਼ੁਸ਼ ਸੱਭ ਵੇਖਣ,ਬੱਦ-ਹਾਲਤ ਦਾ ਨਹੀਂ ਕੋਈ ਜ਼ਿਕਰ

ਪੈਸੇ ਦੀ ਨਾ ਕਿਲੱਤ ,ਨਾ ਗਿ੍ਸਥੀ ਦਾ ਭਾਰ

ਨਾ ਕੋਈ ਸਾੜੀ ਮੰਗੇ,ਨਾ ਕੋਈ ਮੰਗੇ ਹਾਰ

ਕੋਈ ਵੀ ਨਾ ਉੱਨਾਂ ਨੂੰ ਫਿਕਰ ਨਾ ਫਾਕਾ

ਧੀ ਨਾ ਰੋਵੇ,ਨਾ ਪੈਸੇ ਮੰਗੇ ਕਾਕਾ

ਨਾ ਬੱਚਿਆਂ ਦਾ ਜੁਮਾ,ਨਾ ਬੀਵੀ ਨਾਲ ਝਮੇਲਾ

ਜਿੰਦ ਸੌਖੀ ਲੰਘੇ,ਬੇ-ਪਰਵਾਹ ਵੇਖਣ ਦੁਨਿਆਂ ਦਾ ਮੇਲਾ

ਛੱੜਿਆਂ ਦਾ ਜੀਵਨ ਸਹਿਜ ਸੋਹੀਲਾ

ਛੱੜਿਆਂ ਦਾ ਜੀਵਨ ਸਹਿਜ ਸੋਹੀਲਾ

******** 

           छॅङियां दा जीवन सहिज सोहीला


मंन विच इक दुविधा आई

छॅङे रहिए जां घर लै आईए लोगाई

छॅङियां दी जिंद कहिंदे लंघे चंगी

उनहां नहीं सुनणी पैंदी खरी ना मंदी

उह करन जो उनहां दे मंन विच आवे

रोक टोक करन वाले ना कोई उनहां नू सतावे

मरज़ी खाण मरज़ी पीण

अपणा जीवन उह जीण

मरज़ी दे उह कपङे पौण

उनहां नू रोकण वाला कौण

ग्रिस्थी दा भोझ उह ना अठौण

आज़ाद पंछी मौझ ओङौण

कहिण छॅङियां नू काहदा जादा फिकर

खुश सॅब दिखण,बॅद-हालत दा नहीं कोई ज़िकिर

पैसे दी ना किलॅत, ना ग्रिस्थी दा भार

ना कोई साङी मंगे ना कोई हार

कोई वी ना उनहां नू फिकर ना फ़ाका

धी ना रोवे,ना पैसा मंगे काका

ना बॅचियां दा जुमा ,ना बीवी नाल झमेला

जिंद सौखी लंघे,बे-परवाह वेखण दुनिया दा मेला

छॅङियां दा जीवन सहिज सोहीला

छॅङियां दा जीवन सहिज सोहीला 



Friday, May 21, 2021

ਤੂੰ ਕੀ ਜਾਣੇ p2


                                              ਤੂੰ ਕੀ ਜਾਣੇ


ਤੂੰ ਕੀ ਜਾਣੇ ਕੀ ਜਾਣੇ ਸਾਡਾ ਹਾਲ

ਤੇਰੇ ਵਿੱਚ ਡੁੱਬੇ ਨਹੀਂ ਅਪਣਾ ਖ਼ਿਆਲ਼

ਸੋਚਾਂ ਕੀ ਮੈਂ ਪਿਆਰ ਚੋਂ ਕਮਾਇਆ

ਤੈਨੂੰ ਪੌਣ ਲਈ ਆਪਾ ਗਵਾਇਆ

ਤੇਰੀ ਯਾਦ ਵਿੱਚ ਜਾਗ ਰਾਤਾਂ ਕਟੀਆਂ

ਤੂੰ ਗੁਸੇ ਅਸੀਂ ਮੂੰਹ ਨਹੀਂ ਪਾਇਆਂ ਵਟਿਆਂ

ਹੁਕਮ ਤੇਰਾ ਸਿਰ ਮੱਥੇ ਰੱਖਿਆ

ਤਾਹਨੇ ਮਾਰ ਤੂੰ  ਨੇ ਸਾਨੂੰ ਰੋਲਾਇਆ

ਮੰਨ ਮਾਰ ਅਸੀਂ ਤੈਂਨੂ ਹਸਾਇਆ

ਤੇਰਾ ਜ਼ੁਲਮ ਸਹਾ ਤੇਰੀ ਅਦਾ ਤੇ ਮੁਸਕਰਾਇਆ

ਨਿੰਦਾ ਨਹੀਂ ਕੀਤੀ ਹਮੇਸ਼ਾ ਸੁਲਾਹਾਇਆ

ਨਫ਼ਰੱਤ ਦੂਰ ਸਿਰਫ਼ ਪਿਆਰ ਨਿਭਾਇਆ

ਫਿਰ ਵੀ ਤੈਂਨੂੰ ਖ਼ੁਸ਼ ਨਾ ਕਰ ਪਾਇਆ

ਕੀਤੀ ਅਸੀਂ ਤੇਰੀ ਪੂਜਾ

ਚੇਹਰਾ ਨਹੀਂ ਤੱਕਿਆ ਦੂਜਾ

ਪਿਆਰ ਕਰਨ ਦੀ ਸਾਨੂੰ ਥੌਹ ਨਹੀਂ ਆਈ

ਹੋ ਗਏ ਤੇਰੇ ਮੋਹ ਵਿੱਚ ਸ਼ੌਦਾਈ

ਤੈਂਨੂੰ ਨਾ ਠਹਿਰਾਇਆ ਅਸੀਂ ਹਰਜਾਈ

ਅਸੀਂ ਪਾਈ ਜੋ ਕਿਸਮੱਤ ਸੀ ਲਿਖਾਈ

ਗਰੀਬ ਨਹੀਂ ਮੈਂ ,ਪਿਆਰ ਦੀ ਬੇ-ਹੱਦ ਸਰਮਾਇਆ

ਕਿਸਮੱਤ ਮੇਰੀ ਚੰਗੀ ,ਕਰਾਂ ਰੱਬ ਦਾ ਸ਼ੁਕਰਿਆ

**************

                     तूं की जाणे


तूं की जाणे की साडा हाल

तेरे विच डुॅबे नहीं अपणा खियाल

सोचां की मैं प्यार विचों कमायिआ

तैंनू पौण लई आपा गवायिआ

तेरी याद विच रातां कटिआं

तूं गुस्से असीं मूंह नही पाईंआं वटिआं

हुकम तेरा सर मॅथ्थे रखिआ

ताहने मार तूं ने सानू रूलायिआ

मंन मार असी तैंनू हॅसायिआ

तेरा ज़ुलम सहा,तेरी अदा ते मुसरायिआ

निंदा नहीं कीती हमेशां सुलहायिआ

नफरॅत दूर सिरफ़ प्यार निभायिआ

फिर वी तैंनू खुॅश कर नहीं पायिआ

 कीती  असीं तेरी  पूजा

चेहरा नहीं तॅकिआ दूजा

तैंनू नहीं ठहिरायिआ असीं हरजाई

असीं पाई जो किस्मॅत सी लिखाई

गरीब नहीं मैं प्यार दी बे-हॅद सरमायिआ

किस्मॅत मेरी चंगी,करां रॅब दा शुकरिआ






Sunday, April 25, 2021

ਦੱਬਾ ਦੱਬਾ ਪਿਆਰ p2

                                             

                              ਦੱਬਾ ਦੱਬਾ ਪਿਆਰ

ਦੱਬਾ ਦੱਬਾ ਹੈ ਪਿਆਰ ਦਿੱਲ ਵਿੱਚ
ਕਿੰਝ ਜਾਹਰ ਕਰਾਂ
ਕਾਤਲ ਹੈ ਨਜ਼ਰ ਉਸ ਦੀ 
ਕਿੰਝ ਨਾ ਮਰਾਂ
ਗੂੰਜੇ ਕੰਨੀ ਹੱਸੀ ਉਸ ਦੀ
ਕਿੰਝ ਨਾ ਸੁਣਾ
ਚੇਹਰਾ ਘੁੱਮੇ ਅੱਖਾਂ ਅੱਗੇ
ਕਿੰਝ ਬੰਦ ਕਰਾਂ
ਯਾਦ ਉਸ ਦੀ ਪੱਲ ਪੱਲ ਆਵੇ
ਕਿੰਝ ਉਹ ਭੁੱਲਾਂਵਾਂ
ਪਾਗਲ ਹੈ ਮੰਨ ਮੇਰਾ ਉਸ ਲਈ
ਕਿੰਝ ਉਸੇ ਸਮਝਾਂਵਾਂ
ਕੀ ਸਜਾ ਪਾਈ ਅਸੀਂ
ਮਰ ਨਾ ਪਾਂਵਾਂ
ਜੀ ਨਾ ਪਾਂਵਾਂ
ਚਕੋਰ ਦੀ ਚੰਨ ਲਈ ਚਾਹਤ ਵਾਂਗਰ
ਮੈਂ ਵੀ ਉੱਨਾਂ ਨੂ ਚਾਂਵਾਂ
ਨਾ-ਮੁਮਕਨ ਹੈ ਮੇਰੀ ਵੀ ਚਾਹਤ
ਕਿੰਝ ਉੱਨਾਂ ਨੂੰ ਪਾਂਵਾਂ
ਮੇਰੀ ਉਹ ਮੰਜ਼ਲ ਹੈ ਜਿੰਦ ਦੀ
ਰਾਹ ਨਾ ਲੱਭ ਪਾਂਵਾਂ
ਦਿੱਲ ਧੜਕੇ ਦਿਨੇ ਤੜਫ਼ੇ
ਰਾਤ ਸੌਂ ਨਾ ਪਾਂਵਾਂ
ਪਿਆਰ ਕਿਨਾ ਹੈ ਉਨਾਂ ਵਾਸਤੇ
ਕੀ ਮੈਂ ਸੁਣਾਂਵਾਂ
ਦੁਨਿਆ ਨੂੰ ਨਾ ਉਸ ਨੂੰ ਕਹਿ ਸਕਾਂ
ਦਿੱਲ ਵਿੱਚ ਗੀਤ ਗਾਂਵਾਂ
ਨਾ-ਪਾਕ ਨਹੀਂ ਪਿਆਰ ਮੇਰਾ
ਕਿੰਝ ਉੱਨਹੇ ਮਨਾਂਵਾਂ
ਖ਼ੁਸ਼ ਰਹੇ ਸੁਖੀ ਰਹੇ ਪਿਆਰ ਮੇਰਾ 
ਇਹ ਹੀ ਕਰਾਂ ਦੁਆਂਵਾਂ
**********
                         दॅबा दॅबा प्यार

दॅबा गॅबा है प्यार दिल विच
किंझ जाहर करां
कातल है नज़र उस दी
किंझ ना मरां
गूंजे कॅनी हसी उस दी 
किंझ ना सुणा
चेहरा घुमे अखां अगे 
किंझ बंद करां
याद उस दा पॅल पॅल आवे
किझ उह भुलांवां
पागल है मन मेरा उस दे लई
किंझ उसे समझांवां
की सजा पाई असीं
मर ना पांवां 
जी ना पांवां
चकोर दी चंन लई चाहत वांगर
मैं वी उनहां नू चांवां
ना-मुमकिन है मेरी वी चाहत
किंझ उनहां नू पांवां
मेरी उह मंज़ल है जिंद दी
राह लॅब ना पांवां
दिल धङके दिने तङफे
रात सौं ना पांवां
प्यार किना है उनहां वासते
की मैं सुणांवां
दुनिया नू ना उस नू कहि सकां
दिल विच गीत गांवां
ना-पाक नहीं प्यार मेरा
किंझ उनहें मंनांवां
खुश रहे सुखी रहे प्यार मेरा 
इह ही करां दवावां 


Saturday, April 24, 2021

ਬੁੱਝਦਿਲ ਪੇ੍ਮੀ p2 h ep

                                                              ਬੁੱਝਦਿਲ ਪੇ੍ਮੀ



ਸ਼ਿਕਾਇਅਤ ਹੈ ਕਿ ਔਰ ਮੰਜ਼ਿਲ ਕੇ ਲਿਏ ਨਜ਼ਰ ਅੰਦਾਜ਼ ਕਿਆ ਹਮਨੇ ਉੱਨਕੋ ਰਾਹੋਂ ਮੇਂ

ਰੱਬ ਜਾਣੇ,ਮੇਰੀ ਮੰਜ਼ਲ ਵਹਿ ਥੇ,ਕਾਇਰ ਮੈਂ, ਦੁਨਿਆਂ ਕੇ ਡਰ ਸੇ ਲੇ ਨਾ ਸਕਾ ਉੱਨਕੋ ਬਾਂਹੋਂ ਮੇਂ


                                                  ਕਾਇਰ

ਹਮ ਉਨਕੋ ਮੰਨ ਕੀ ਬਾਤ ਬਤਾ ਨਾ ਸਕੇ

ਬੁੱਝਦਿਲੀ ਕਾਰਨ ਹਮ ਉੱਨਹੇਂ ਪਾ ਨਾ ਸਕੇ

ਦੂਰ ਹੋਤੇ ਗਏ ਪਰ ਹਮ ਉੱਨਹੇਂ ਭੁੱਲਾ ਨਾ ਸਕੇ

ਰੂਹ ਰੋਤੀ ਰਹੀ ਉੱਨਕੇ ਲਿਏ ਹਮ ਚੁਪ ਕਰਾ ਨਾ ਸਕੇ

ਰੂਠੀ ਹਮ ਸੇ ਕਿਸਮਤ ਹਮ ਉਸੇ ਮੱਨਾ ਨਾ ਸਕੇ

ਹਮੇਸ਼ਾਂ ਯਾਦ ਰਹਿਤੀ ਹੈ ਉੱਨਕੀ ,ਹਮ ਉਸੇ ਮਿਟਾ ਨਾ ਸਕੇ

ਧੜੱਕੇ ਦਿੱਲ ਉੱਨਕੇ ਲਿਏ ਉਸ ਪਰ ਹਮ ਕਾਬੂ ਪਾ ਨਾ ਸਕੇ

ਡਰਤੇ ਰਹੇ ,ਹਮ ਉੱਨ ਕੋ ਮੰਨ ਕੀ ਬਾਤ ਬਤਾ ਨਾ ਸਕੇ

******

                   बुॅझ दिल प्रेमी


शिकायित है कि और मंज़ल के लिए नज़र नंदाज़ किआ हमने उन्को रांहों में

रॅब जाणे,मेरी मंज़ल वहि थे,कायिर मैं,दुनियां के डर से ले ना सका उन्कों बांहों में


                            कायिर 


हम उन्को मंन की बात बता ना सके

बुॅझदिली कारन हम उन्को पा ना सके

दूर होते गए पर हम उन्हें भूला ना सके

रूह रोती रही उन्के लिए,हम चुॅप करा ना सके

रूठी हम से किस्मॅत हम उसे मॅना ना सके

हमेशां याद रहिती है उन्की हम उसे मिटा ना सके

धॅङके दिल उन्के लिए पर हम काबू पा ना सके

डरते रहे ,हम उन्को मंन की बात बता ना सके

xxxx

My love accuses me that I left her on the way for another

God witness she was my desire my destiny  there was no other 

                               Coward 

I could not declare to her what was in my heart 

I lost her could not play a  fearless lovers part 

We kept drifting apart forget her I could not 

My soul kept crying out become calm it would not 

Kismat  was cross with me lot of bad luck I got 

Her memory was ever present her I never forgot 

I still love her my heart beats for her still 

To tell her of my love I did not have the will 

My love blames me for leaving her midway for another

God witness she was my desire my destiny there was no other