ਰੰਗ ਭੰਗ ਦੇ
ਸੌਣ ਮਹੀਨੇ ਰੁੱਤ ਸੁਹਾਨੀ ਆਈ
ਪਕੌੜੇ ਖਾਣ ਲਈ ਜੀਭ ਸੀ ਲਲਚਾਈ
ਚੁੱਲੇ ਤੇ ਦਾਦੀ ਨੇ ਕੜਾਈ ਚੜਾਈ
ਕਰਨ ਲਗੀ ਤੇਲ ਦੀ ਪਕਾਈ
ਆਲੂ ਗੋਭੀ ਬੇਸਣ ਦਾ ਬਣਇਆ ਘੋਲ
ਮੂੰਹ ਵਿੱਚ ਪਾਣੀ ਲੈ ਸੱਬ ਬੈਠੇ ਚੁੱਲੇ ਕੋਲ
ਪੋਤੇ ਨੂੰ ਸੀ ਸ਼ਰਾਰਤ ਆਈ
ਅੱਖ ਬਚਾ ਘੋਲ ਵਿੱਚ ਭੰਗ ਰਲਾਈ
ਪਕੌੜੇ ਬਣੇ ਹੱਦੋਂ ਵੱਦ ਸਵਾਦ
ਕਿਸ ਨੇ ਕਿਨੇ ਖਾਏ ਕਿਸੇ ਨੂੰ ਨਾ ਯਾਦ
ਹੌਲੀ ਹੌਲੀ ਭੰਗ ਨੇ ਅਪਣਾ ਰੰਗ ਵਿਖਾਇਆ
ਪਹਿਲਾਂ ਹੱਸੀ ਪੋਤੀ ਉਸ ਸੱਬ ਨੂੰ ਹੱਸਾਇਆ
ਸਾਰਾ ਟੱਬਰ ਇੱਕਠਾ ਹੱਸੇ
ਰੋਕ ਨਾ ਪੌਓਣ ਸੱਬ ਬੇ-ਬੱਸੇ
ਬਾਬੇ ਤੇ ਵੀ ਭੰਗ ਰੰਗ ਲਾਈ
ਹੱਸਦੇ ਉਸ ਦਾਦੀ ਤੇ ਬੋਲੀ ਪਾਈ
ਪਹਿਲਾਂ ਦਾਦੀ ਸੀ ਥੋੜੀ ਸ਼ਰਮਾਈ
ਫਿਰ ਫੁਰਤੀ ਵਖਾ ਲਗੀ ਨੱਚਣ
ਟੱਬਰ ਪਾਵੇ ਗਿੱਧਾ ਨਾਲੇ ਖਿੜ ਖਿੜ ਹੱਸਣ
ਬਾਬਾ ਹੁਣ ਮਸਤੀ ਵਿੱਚ ਆਇਆ
ਬੋਲੀ ਤੇ ਬੋਲੀ ਟੱਪੇ ਤੇ ਟੱਪਾ ਉਸ ਪਾਇਆ
ਪੱਬਾਂ ਭਾਰ ਦਾਦੀ ਨੱਚੇ ਪੈਰ ਉਸਦਾ ਵੇਹੜਾ ਪੁਟਣ ਤੇ ਆਇਆ
ਐਨੇ ਨੂੰ ਬਾਬਾ ਨੱਸ ਕੋਠੇ ਤੇ ਚੜਿਆ
ਉੱਤੇ ਜਾ ਬਨੇਰੇ ਤੇ ਸੀ ਖੜਿਆ
ਪਰਿੰਦੇ ਵਾਂਗਰ ਜਾਵੇ ਬਾਂਵਾਂ ਮਾਰ
ਕਨੇਡਾ ਚੱਲਿਆਂ ਉੱੜ ਮੈਂ ਸਮੁੰਦਰੋਂ ਪਾਰ
ਦਾਦੀ ਥੱਲਿਓਂ ਦੇਵੇ ਹੱਲਾ ਸ਼ੇਰੀ
ਜੇ ਚੱਲਿਆਂ ਗੱਲ ਵੀ ਸੁਣ ਲੈ ਮੇਰੀ
ਤੇਰੇ ਬਿਨਾ ਮੇਰਾ ਕੀ ਹੋਵੇਗਾ ਹਾਲ
ਮੈਂਨੂੰ ਚੱੜਾ ਲੈ ਜਾ ਅਪਣੇ ਨਾਲ
ਲੱਥ ਗਈ ਬਾਬੇ ਉੱਤੋਂ ਉਸ ਦੀ ਜੁੱਲੀ
ਨੀਂਦੋਂ ਬਾਬੇ ਦੀ ਅੱਖ ਨਾਲ ਹੀ ਖੁੱਲੀ
ਸੱਚ ਨਹੀਂ ਜੋ ਕਵੀ ਨੇ ਓਪਰ ਫ਼ਰਮਾਇਆ
ਇਹ ਤਾਂ ਕਲਪੱਨਾ ਜਾਂ ਸਪਨਾ ਸੀ ਉਸੇ ਆਇਆ
******
रंग भंग दे
सौण महीने रुत सुहानी आई
पकौङे खाण लई जीभ सी लॅलचाई
चुॅले ते दादी ने कङाई चङाई
करन लॅगी तेल दी पकाई
आलू गोबी बेसण दा बणायिआ घोल
मूंह विच पाणी लै सॅब बैठे चुॅले कोल
पोते नू सी शरारत आई
अख बचा घोल विच भंग रलाई
पकौङे बणे हॅदों वद स्वाद
किस ने किने खाए किसे नू नहीं याद
हौली हौली भंग ने अपणा रंग विखायिआ
पहिलां हॅसी पोती उस सॅब नू हॅसायिआ
सारा टॅबर इकॅठे हॅसे
रोक ना पौण सॅब बे-वसे
बाबे ते वी भंग रंग लाई
हॅसदे उस दादी ते बोली पाई
पहिलां दादी सी थोङी शरमाई
फिर फुरती वखा लगी नंचण
टॅबर पावे गिधा नाले खिङ खिङ हॅसण
बाबा हुण मसती विच आयिआ
बोली ते बोली टॅपे ते टॅपा उस सुणायिआ
पॅबां भार दादी नॅचे पैर उस दा वेहङा पुटॅण ते आयिआ
ऐने नू बाबा नॅस कोठे चङिआ
उते जा बनेरे ते सी खङिआ
परिंदे वांग जावे बावां मार
कनेडा चलिआं ऊङ मैं स्मृंदरों पार
दादी थलियों देवे हॅलाशेरी
जे चलिआं गॅल सुण लै मेरी
तेरे बिन मेरा की होऊगा हाल
मैंनू चङा ,लै जा अपणे नाल
लॅथ गई बाबे तों उस दी जुली
नीदों बाबे दी अख नाल ही खुली
सॅच नहीं जो कवी ने उपर फरमायिआ
इह तां कलपॅना जां सपना सी उसे आयिआ