Tuesday, August 4, 2020

ਸ਼ੁਕਰਿਆ ਪਿਆਰ ਦਾ p1


                                                       ਸ਼ੁਕਰਿਆ ਪਿਆਰ ਦਾ




ਸਾਨੂੰ ਪਿਆਰ ਦੀ ਹੈ ਬਿਮਾਰੀ
ਪਿਆਰੀ ਲੱਗੇ ਦੁਨਿਆਂ ਸਾਰੀ
ਪਿਆਰ ਸਾਡਾ ਪਾਕ ਸੱਚੀ ਸਾਡੀ ਯਾਰੀ
ਅਸੀਂ ਕੰਨਾ ਦੇ ਹਾਂ ਕੱਚੇ
ਸੱਭ ਦੇ ਬੋਲ ਲੱਗਣ ਸੱਚੇ
ਸੱਚ ਬੋਲ ਲੋਕ ਕੀਤੇ ਹੱਕੇ ਬੱਕੇ
ਕੀਤੇ ਕਿਸੇ ਨਾਲ ਨਾ ਝੱਗੜੇ ਨਾ ਲੜਾਈ
ਜਿਸ ਨਾਲ ਹੋ ਸਕਿਆ ਚੰਗੀ ਨਿਭਾਈ
ਪਾਪ ਨਹੀਂ ਕੀਤੇ ਵੱਡੇ ਨਾ ਰਹੇ ਕਿਸੇ ਦੇ ਹਰਜਾਈ
ਸ਼ਰਾਫ਼ੱਤ ਸਾਡੀ ਕਈਆਂ ਸਮਝੀ ਸਾਡੀ ਕਮਜ਼ੋਰੀ
ਕਰਨੀ ਚਾਹੀ ਸਾਡੇ ਨਾਲ ਸੀਨਾ ਜੋਰੀ
ਸਾਡੇ ਨਾਲ ਟੱਕਰਾ ਹੋ ਗਏ ਉਹ ਪੋਰੀ ਪੋਰੀ
ਚੰਗੀ ਅਸੀਂ ਕਿਸਮੱਤ ਪਾਈ
ਜੋ ਮਿਲਿਆ ਉਸ ਵਿੱਚ ਰਹੇ ਰਜਾਈ
ਥੋੜੇ ਵਿੱਚ ਹਾ ਹੱਦ ਦੀ ਖ਼ੁਸ਼ੀ ਪਾਈ
ਪੈਸੇ ਨਾਲ ਨਹੀਂ ਕੀਤਾ ਪਿਆਰ
ਆਇਆ ਨਾ ਕਰਨਾ ਸਾਨੂੰ ਵਿਆਪਾਰ
ਬਣ ਨਾ ਸਕੇ ਅਸੀਂ ਵੱਡੇ ਸਰਮਾਏਦਾਰ
ਬੇਈਮਾਨੀ ਨਹੀਂ ਕੀਤੀ ਹੱਕ ਦਾ ਖਾਇਆ
ਕਿਸੇ ਆਦਮੀ ਅੱਗੇ ਨਹੀਂ ਸਿਰ ਝੁਕਾਇਆ
ਰੱਬ ਤੋਂ ਸਵਾ ਕਿਸੇ ਅੱਗੇ ਨਹੀਂ ਹੱਥ ਫੈਲਾਇਆ
ਜੋ ਕੁੱਛ ਕੀਤੇ ਮੈਂ ਨਹੀਂ ਪੱਛਤਾਇਆ
ਜੋ ਲਿਖਿਆ ਸੀ ਉਹੀਓ ਪਾਇਆ
ਰੱਬ ਦਾ ਕਰਾਂ ਮੈਂ ਦਿੱਲੋਂ ਸ਼ੁਕਰਿਆ
                   ******
                  शुकरिआ प्यार दा

सानू प्यार दी है बीमारी
प्यारी लॅगे दुनिआं सारी
प्यार साडा पाक,पॅकी साडी यारी
असीं कन्ना दे हां कॅच्चे
सॅब दे बोल लगण सॅच्चे
सॅच्च बोल लोक कीते हॅके बॅके
कीते किसे नाल ना झगङे ना लङाई
जिस नाल हो सकिआ चंगी निभाई
पाप नहीं कीते वॅडे,ना रहे किसे दे हरजाई
शराफॅत साडी कईआं समझी साडी कमज़ोरी
करनी चाही साडे नाल सीना जोरी
साडे नाल टॅकरा के  हो गए पोरी पोरी
चंगी असीं किस्मत पाई
जो मिलिआ उस विच रहे रजाई
थोङे विच ही हॅद दी खुशी पाई
पैसे नाल नहीं कीता प्यार
आयिआ ना सानू करना वियापार
बण ना सके असीं वॅडे सरमायिएदार
बेईमानी नहीं कीती,हॅक दा खायिआ
किसे आदमी अगे सिर नहीं झुकायिआ
रॅब तों सवा किसे अगे हॅथ नहीं फैलायिआ
जो कुछ कीता नहीं पच्छतायिआ
जो लिखिआ सी उहीओ पायिआ
रॅब दा करां मैं दिलों शुकरिआ
*********


ਆਰ ਜਾਂਵਾਂ ਪਾਰ ਜਾਂਵਾਂ
ਯਾਰ ਮੇਰੀ ਹੂਰ ਪਰੀ ਮੈਂ ਉਸ ਦੇ ਵਾਰੇ  ਵਾਰੇ ਜਾਂਵਾਂ
             *****
आर जांवां पार जांवां
यार मेरी हूर परी,मैं उस दे वारी वारी जांवां
********


ਫੀਤਾ ਫੀਤਾ ਫੀਤਾ 
ਬੁੱਲਾਂ ਵਿੱਚ ਹੱਸਕੇ ਯਾਰ ਨੇ ਦਿੱਲ ਸਾਡਾ ਪਾਗਲ ਕੀਤਾ
                   *****
फीता फीता फीता
बुॅलां विच हॅस के यार ने,दिल साडा पागल कीता
*******


ਸਾੜੀ ਸਾੜੀ ਸਾੜੀ
ਖ਼ੁਸ਼ੀ ਨਹੀਂ ਲੱਭਦੀ ਜੇ ਕਿਸਮੱਤ ਕਿਸੇ ਦੀ ਹੋਵੇ ਮਾੜੀ
                       *****
साङी साङी साङी
खुशी नहीं लॅभदी जे किस्मॅत किसे दी होवे माङी
*********


ਬਾਰੀਂ ਵਰਸੀਂ ਖੱਟਣ ਗਿਆ ਖੱਟਕੇ ਲਿਆਂਦਾ ਅੰਬ
ਪਿਆਰ ਵਿੱਚ ਮਿੱਠੀ ਮਿਸ਼ਰੀ ਗੁੱਸੇ ਵਿੱਚ ਐਟੱਮ ਬੰਬ
******
बारीं वरसीं खॅट्टण गिआ सी,खॅट्टके लिआंदा अंब
प्यार विच मिॅठी मिशरी,गुॅसे विच ऐटम बंब

No comments:

Post a Comment