Sunday, August 23, 2020

ਕਿਓਂ ਨਾ ਸ਼ੁਕਰ ਮਨਾਵਾਂ p2

 

                                                       ਕਿਓਂ ਨਾ ਸ਼ੁਕਰ ਮਨਾਂਵਾਂ


ਕਈ ਕੰਮ ਧੰਦੇ ਵਿੱਚ ਧੁਪੇ ਸੜਣ ਮਿਲੇ ਨਾ ਉਨਾਂ ਨੂੰ ਛਾਂਵਾਂ

ਕਈ ਇੱਥੇ ਅਨਾਥ ਹੈ ਫਿਰਦੇ ਖੋਹ ਗਇਆਂ ਉਨਾਂ ਦਿਆਂ ਮਾਵਾਂ

ਮੈਨੂੰ ਮਾਂ ਦਾ ਪਿਆਰ ਵੀ ਮਿਲਿਆ ਮਿਲਿਆਂ ਠੰਢੀਆਂ ਛਾਂਵਾਂ

ਏਨਾ ਕੁੱਛ ਮੈਨੂੰ ਰੱਬ ਨੇ ਦਿਤਾ ਕਿਓਂ ਨਾ ਸ਼ੁਕਰ ਮਨਾਵਾਂ

ਕਈ ਪਾਣੀ ਲਈ ਤਰਸਣ ,ਕਈ ਭੁੱਖੇ ਮਰਦੇ

ਕਰਮੀ ਉੱਨਾਂ ਦੇ ਕਪੜਾ ਕੋਈ ਨਾ ,ਨੰਗੇ ਉਹ ਫਿਰਦੇ

ਕਈਆਂ ਕੋਲ ਛੱਤ ਨਾ, ਕੋਈ ਲੱਭਣ ਰੋਜ਼ ਨਵਾਂ ਬਸੇਰਾ

ਕਈ ਅੰਧੇਰੇ ਰਾਤਾਂ ਕੱਟਣ ,ਚੜੇ ਨਾ ਉੱਨਾ ਤੇ ਸਵੇਰਾ

ਨਜ਼ਰ ਸਵੱਲੀ  ਪਾਲਣਹਾਰ ਨੇ ਦਿਤਾ ਸੋਹਣਾ ਡੇਰਾ

ਮੈਂ ਫਿਰ ਕਿਓਂ ਨਾ ਉਸ ਅੱਗੇ ਸੀਸ਼ ਨਿਵਾਵਾਂ 

ਕਇਆਂ ਨੂੰ ਪੈਸੇ ਦੀ ਕਿਲੱਤ ,ਫਿਰਨ ਹੱਥ ਫਲਾਏ

ਕਈਆਂ ਦੁੱਖ ਏਨਾ ਦਿਤਾ ਚੱਲਣ ਮੂੰਹ ਲਟਕਾਏ

ਮੇਰੀ ਰੱਬ ਨੇ ਝੋਲੀ ਭੱਰੀ ਸੱਭ ਥਾਂ ਹੋਇਆ ਸਹਾਈ

ਖ਼ੁਸ਼ੀ ਵਿੱਚ ਝੂਮਾ ,ਕਿਓਂ ਨਾ ਉਸ ਦੇ ਗੀਤ ਗਾਂਵਾਂ

ਔਲਾਦੋਂ  ਵਾਂਝੇ,ਡੇਰੀਂ  ਸੌ ਚੌਂਕੀਆਂ ਭਰਦੇ ,ਕਰਨ ਨੱਕ ਰਗੜਾਈ

ਕਈਆਂ ਦੇ ਬੱਚੇ ਬੇ-ਕਦਰੇ ,ਜਿਨਾਂ ਹੱਥਾਂ ਨੂੰ ਚੁਮਿਆਂ , ਉੱਨੀ ਹੱਥੀਂ ਮਾਰ ਖਾਈ

ਸ਼ੁਕਰ  ਨੇਕ ਔਲਾਦ ਮੇਰੀ,  ਪਿਆਰ ਵਿੱਚ ਮੈਂ ਇੱਥੇ ਜੱਨਤ ਪਾਈ

ਕਿਸਮੱਤ ਚੰਗੀ ਪਾਈ ਮੈਨੇ ਕਿਓਂ ਨਾ ਖ਼ੁਸ਼ੀ ਮਨਾਵਾਂ

ਕਈਆਂ ਰੋਗ ਦਿਤੇ ਐਸੇ ਮਿਲੇ ਨਾ ਜਿਨ੍ਹਾਂ ਦੀ ਦਵਾਈ

ਹੱਡ ਰਗੜਕੇ ਜੀਣ ਕਰਨ ਅਰਦਾਸ ,ਦੇਣ ਦੁਹਾਈ

ਮੈਂਨੂੰ ਤਾਂ ਤੰਦਰੁਸਤੀ ਬਖ਼ਸ਼ੀ ਸੁੱਖ ਵਿੱਚ ਜਿੰਦ ਨਿਭਾਈ

ਕਿਓਂ ਨਾਂ ਸ਼ੁਕਰ ਮਨਾਵਾਂ ,ਗੀਤ ਗਾਂਵਾਂ ,ਕਿਓਂ ਨਾ ਸੀਸ਼ ਨਿਵਾਵਾਂ

**********

               क्यों ना शुकर मनांवां

कई कम धंदे विच धुपे सङण,मिले ना उन्हां नू छांवां

कई इॅथे अनाथ है फिरदे खोह गईंआं उन्हां दिआं मांवां

मैंनू मां दा प्यार वी मिलिआ,मिलिआं डंढिआं छांवां

ऐना कुछ रॅब ने दिता,क्यों ना शुकर मनांवां

कई पाणी लई तरसण,कई भुखे मरदे

करमी उन्हां दे कपङा कोई ना,नंगे उह फिरदे

कईंआं कोल छॅत ना,कोई लॅभे रोज़ नवां बसेरा

कई अंधेरे रांतां कॅटण,चॅङे ना उन्हां ते सवेरा

नज़र सवॅली,पालणहार ने दिता सोहणा डेरा

मैं फिर केयों ना उस अगे शीश निवांवां

कईंआं नू पैसे दी किलॅत,फिरन हॅथ फ़लाए

कईंआं दुख ऐना दिता,चलण मूंह लॅटकाए

मेरी रॅब ने झोली भरी,सॅब थां होयिआ सहाई

खुशी विच झूमा,क्यों ना उस दे गीत गांवां

औलादों वांझे,डेरीं सौ चौंकिआं भरदे,करन नॅक रगङाई

कईंआं बॅचे बे-कदरे,जिन्हां हॅथां नू चुमिआ,उन्हीं हॅथीं मार खाई

शुकर नेक औलाद मेरी,प्यार विच मैं ईथे जन्नत  पाई

किस्मॅत चंगी पाई मैने,क्यों ना खुशी मनांवां

कईंआं रोग दिते ऐसे,मिले ना जिन्हां दी दवाई

हॅड रगङके जीण,करन अरदास,देण दुहाई

मैंनू तां तंनदुरूसती बखशी,सुख विच जिंद निभाई

क्यों ना शुकर मनांवां,गीत गांवां,क्योंना शीश निवांवां





No comments:

Post a Comment