ਜੈ ਕੌਰ ਰਾਣੀ
ਸੂਈ ਕੁੱਤੀ ਕਾਰ ਥੱਲੇ ਆ ਮਰ ਗਈ
ਚਾਰ ਕਤੂਰੇ ਅਨਾਥ ਕਰ ਗਈ
ਭੁੱਖੇ ਭਾਣੇ ਉਹ ਨਿਮਾਣੇ ਫਿਰਨ ਲਾਚਾਰ
ਭਾਊ ਨੂੰ ਵੇਖ ਤਰਸ ਆਇਆ ਕਰਨ ਲੱਗਾ ਪੁੱਚਕਾਰ
ਇੱਕ ਬੱਚਾ ਡਰਦਾ ਡਰਦਾ ਭਾਊ ਦੇ ਪਿੱਛੇ ਟੁਰਿਆ
ਆ ਉੱਚੀ ਗਲੀ ਉਸ ਧਰਨਾ ਧਰਿਆ
ਚਾਚੀ ਉਸ ਰੋਟੀ ਪਾਈ ਜਗੀਰੋ ਨੇ ਦੁੱਧ ਪਲਾਇਆ
ਚੰਗਾ ਖਾਣਾ ਖਾ ਉਸ ਦਾ ਸ਼ਰੀਰ ਸੀ ਨਿੱਖਰਿਆ
ਵੱਡੀ ਹੋ ਉਹ ਕੁੱਤੀ ਨਿਕਲੀ ਬੜੀ ਸਿਆਣੀ
ਬਾਹਰੋਂ ਕਿਸੇ ਆਓਣ ਨਾ ਦੇਵੇ, ਬਣੀ ਗਲੀ ਦੀ ਰਾਣੀ
ਗਲੀ ਦੇ ਬੱਚੇ ਬੱਚੇ ਦੀ ਸੀ ਉਸ ਨੂੰ ਪਹਿਚਾਣ
ਗੈਰ ਨੂੰ ਉੱਚੀ ਭੌਂਕੇ ,ਡਰਾ ਕੇ ਕੱਢੇ ਉਸ ਦੀ ਜਾਨ
ਗੁਸਾ ਉਸ ਦੇ ਵੇਖ ਪਿੰਡ ਨਾਮ ਦਿਤਾ ਜੈ ਕੌਰ
ਪੂਰੀ ਰਾਖੀ ਰੱਖੇ, ਭੜਕੱਣ ਨਾ ਦੇਵੇ ,ਨਾ ਮੋਰ, ਨਾ ਚੋਰ
ਨਵਾਂ ਸੂਟ ਪਹਿਨ ਨਿਕਲਿਆ ਬਿਸ਼ਨਾ ਭਾਈ
ਭੌਂਕਣ ਲੱਗੀ ਜੈ ਕੌਰ ਸੂਟੇ ਬੂਟੇ ਪਹਿਚਾਨ ਨਾ ਪਾਈ
ਡਰ ਬਿਸ਼ਨੇ ਲੇਰਾਂ ਛੱਡਿਆਂ ਮੂੰਹੋਂ ਨਿਕਲਿਆ ਮਾਂ ਬਚਾਂਈਂ
ਮੁਟਿਆਰਾਂ ਇਹ ਤਮਾਸ਼ਾ ਵੇਖ ਚਾਚੇ ਦੀ ਖਿੱਲੀ ਓੜਾਈ
ਚਾਚੀ ਕੀਤਾ ਗੁਸਾ ਉਸ ਕੁੜਿਆਂ ਨੂੰ ਡਾਂਟ ਲਗਾਈ
ਡਰਪੋਕ ਨਹੀਂ ਖੱਸਮ ਮੇਰਾ ,ਸੱਭ ਜੈ ਕੌਰ ਤੋਂ ਡਰਨ ਇਹ ਹੈ ਸਚਿਆਈ
ਸੀਤੋ ਬੋਲੀ ਚਾਚੀ ਡਰਦੇ ਮਾਰੇ ਚਾਚੇ ਨੂੰ ਮਾਂ ਯਾਦ ਸੀ ਆਈ
ਮੇਰੇ ਭਾਪੇ ਨੂੰ ਪਈ ਸੀ ਜੈ ਕੌਰ ,ਉਹ ਨਹੀਂ ਸੀ ਘੱਭਰਾਇਆ
ਸ਼ੇਰ ਵਾਂਗ ਗਰਜਿਆ, ਹੱਟ ਬਹਿ ਪਰੇ, ਜੈ ਕੌਰ ਨੂੰ ਉਸ ਸੁਣਾਇਆ
ਬੈਠ ਗਈ ਸਹਿਮ ਕੇ ਜੈ ਕੌਰ ,,ਪੂਛ ਲਗੀ ਹਿਲੌਣ
ਬੋਲਿਆ ਚੰਗੀ ਤਰਾਂ ਪਹਿਚਾਣ ਜੈ ਕੋੇਰੇ ਮੈਂ ਹਾਂ ਕੌਣ
ਮਰਦ ਡੱਟ ਕੇ ਸਾਮਣਾ ਕਰਦੇ ,ਬਲਾ ਨੂੰ ਦੇਂਦੇ ਦੁੱਦਕਾਰ
ਡਰਕੇ ਨਹੀਂ ਉਹ ਚੀਕਾਂ ਛੱਡਦੇ ਨਾ ਦੇਣ ਮਾਂ ਨੂੰ ਪੁਕਾਰ
ਸੱਚ ਹੈ,ਹੱਡ ਬੀਤੀ ਹੈ ਇਹ,ਨਹੀਂ ਮਨ ਘੜਤ ਕਹਾਣੀ
***********
जै कौर राणी
सूई कुॅत्ती कार थॅले आ कर मर गई
चार कुतूरे अनाथ कर गई
भुॅखे भाणे उह निमाणे फिरन लाचार
भाऊ नू वेख तरस आयिआ,करन लॅगा पुचकार
एक बॅच्चा डरदा डरदा भाऊ दे पिॅछे टुरिआ
आ ऊच्ची गली उस धरना धरिआ
चाची उस रोटी पाई,जगीरो ने दुध पलायिआ
चंगा खाणा खा,उस दी शरीर सी निखरिआ
वॅडी हो के उह कुॅत्ती निकली बङी स्याणी
बाहरों किसे नू औण ना देवे,बणी गली दी राणी
गली दे बॅच्चे बॅच्चे दी सी उस नू पहिचाण
गैर नू ऊच्ची भौंके,कॅडे उस दी जान
गुस्सा उस दा वेख,पिंड ने नाम दिता जै कौर
पूरी राखी रॅखे,भङकॅन देवे ना मोर,ना चोर
नवां सूट पहिन के निकलिआ बिशना भाई
भौंकण लगी जै कौर,सूटे बूटे पहिचान ना पाई
डर बिशने लेरां छडिआं,मूहों निकलिआ मां बचांईं
मुटियारां इह तमाशा वेख चाचे दी खिॅली उङाई
चाची कीता गुस्सा,उस कुङिआं नू डांट लगाई
डरपोक नहीं खसम मेरा,सॅब जै कौर तों डरन,इह है सच्चियाई
सीतो बोली ,चाची डरदे मारे,चाचे नू मां याद आई
मेरे भापे नू पई सी जै कौर,उह नहीं सी घॅबरायिआ
शेर वांग गरजिआ,हॅट बैह पिॅछे,जै कौर नू उस सुणायिआ
बैठ गई सहिम के जै कौर,पूछ लॅगी हलौण
बोलिआ चंगी तरां पहिचान जै कौर मैं हां कौण
मरद डॅटके सामणा करदे,बला नू देंदे दुॅदकार
डरके नहीं उह चीकां छॅडदे,ना देण मां पुकार
सियाणी जै कौर सारी उमर रही उच्ची गली दी राणी
सॅच्च है,हॅड बीती है इह,नहीं मन घङत कहाणी
No comments:
Post a Comment