Tuesday, August 18, 2020

ਬੁੱਢੇਪੇ ਵਿੱਚ ਖ਼ੁਸ਼ਿਆਂ p1

 

                                                      ਬੁੱਢਾਪੇ ਵਿੱਚ ਖ਼ੁਸ਼ਿਆਂ


ਬੁੱਢਾਪੇ ਦੀ ਜੂਨ ਖ਼ੁਸ਼ੀ ਵਿੱਚ ਲੰਘੇ

ਜਿਨਾਂ ਨੂੰ ਮਿਲੇ ਜੀਵਨ ਸਾਥੀ ਚੰਗੇ

ਰੱਬ ਤੋਂ ਚੰਗਾ ਸਾਥੀ ਮੰਗਣ 

ਬੁੱਢੀ ਰਾਣੀ ਤੇ ਬੁੱਢਾ ਰਾਜਨ

ਰੱਲ ਮਿਲ ਸੋਹਣੀ ਜਿੰਦ ਮਾਨਣ

ਬੁੱਢਿਆਂ ਦੀ ਜਿੰਦ ਚੰਗੀ ਲੰਘੇ

ਸਾਥੀ ਜਿਨਾਂ ਨੂੰ ਮਿਲਣ ਚੰਗੇ

ਟੱਬਰ ਵਿੱਚ ਬੈਠੇ ਖ਼ੁਸ਼ੀ ਮਨੌਣ 

ਰਾਮ ਨਾਲ ਵੇਹਲੇ ਦਿੱਨ ਨਿਭੌਣ

ਬੁੱਢੀ ਉਮਰੇ  ਉਹ ਮੌਜ ਓੜੌਣ

ਬੁੱਢਿਆਂ ਦੇ ਦਿੱਨ ਵਧਿਆ ਲੰਘੇ

ਸਾਥੀ ਜਿਨਾਂ ਨੂੰ ਵਧਿਆ ਲੱਭੇ

ਗਿ੍ਸਥੀ ਉਹ ਸੁਚਿਆਰੀ ਚਲੌਣ 

ਬੱਚਿਆਂ ਨੂੰ ਅਕਲਮੰਦੀ ਸਖੌਣ

ਪੋਤਾ ਪੋਤੀ ਦੋਤਿਆਂ ਦਾ ਪਿਆਰ ਪੌਣ

ਬੁੱਢਿਆਂ ਦੀ ਜਿੰਦ ਸੌਖੀ ਲੰਘੇ 

  ਸਾਥੀ ਜੇ ਸਮਝਦਾਰ ਲੱਭੇ

ਇਕੱਠੇ ਜਵਾਨੀ ਤੋਂ ਬੁੱਢਾਪੇ ਜਾਣ

ਉਨਾਂ ਦੇ ਪਿਆਰ  ਵਿੱਚ ਅੱਜੇ ਵੀ ਜਾਨ

ਇੱਕ ਦੂਜੇ ਦੇ ਉਹ ਸਾਹ ਤੇ ਪਰਾਣ

ਸਮਝਣ ਅਪਣੇ ਆਪ ਨੂੰ ਭਾਗਵਾਨ

ਬੁੱਢਿਆਂ ਦੀ ਵੱਕਤ ਪਿਆਰ ਵਿੱਚ ਲੰਘੇ 

ਦਿਲਦਾਰ ਜਿਨਾ ਨੂੰ ਸਾਥੀ ਲੱਭੇ

ਰੱਖਣਹਾਰ ਤੋਂ ਇਹੀਓ ਮੰਗਣ

ਜਿਵੇਂ ਬੀਤੇ ,ਅਗਲੇ ਵਰੇ ਵੀ ਉਂਝ ਲੰਘਣ

ਖ਼ਵਾਇਸ਼ ਅਗਲੇ ਜੂਨੇ ਵੀ ਇੱਕ ਦੂਜੇ ਲਈ ਜੰਮਣ

ਬੁੱਢਾਪੇ ਦੀ ਜੂਨ ਖ਼ੁਸ਼ੀ ਵਿੱਚ ਲੰਘੇ ਪਿਆਰ ਨਾਲ ਲੰਘੇ

ਕਰਮ ਤੇ ਸਾਥੀ ਜਿਨਾਂ ਦੇ ਹੋਣ ਚੰਗੇ ਸਾਥੀ ਜਿਨਾਂ ਦੇ ਹੋਣ ਚੰਗੇ

No comments:

Post a Comment