ਉਸ ਸਵ੍ਗ ਬਣਾਇਆ
ਮਿਲੇ ਇੱਕ ਦੂਜੇ ਨੂੰ ਪਹਿਲੀ ਵਾਰ
ਅੱਖਾਂ ਹੋ ਗਈਆਂ ਸਾਡਿਆਂ ਚਾਰ
ਤੀਰ ਨਜ਼ਰ ਹੋਈ ਸਿਨਿਓ ਪਾਰ
ਮਿਲਿਆ ਯਾਰ
ਪਹਿਲੀ ਤੱਕਣੀ ਹੋਇਆ ਪਿਆਰ
ਮੈਂ ਕਹਾਂ ਸੱਚ ਤੂੰ ਜਾਣੀ
ਸਾਨੂੰ ਲੱਗੀ ਪਰਿਆਂ ਦੀ ਰਾਣੀ
ਕਾਲੇ ਬਾਲ ਉਹ ਵੀ ਲੰਬੇ
ਸੰਪਾਂ ਵਾਂਗ ਗਏ ਸਾਨੂੰ ਡੰਗੇ
ਛੋਟਾ ਨੱਕ ਚੇਹਰੇ ਤੇ ਸੱਜਦਾ
ਕਾਲਜਾ ਸਾਡੇ ਜਾਵੇ ਕੱਜਦਾ
ਮੁੱਖ ਉਸ ਦੇ ਤੇ ਖ਼ੁਸ਼ੀ ਝੱਲਕੇ
ਵੇਖ ਉਸ ਨੂੰ ਬੋਝ ਹੋਣ ਹੱਲਕੇ
ਰੰਗੋਂ ਗੋਰੀ ਨਖ਼ਸ਼ੋ ਸੋਹਣੀ
ਦਿੱਲ ਜਿਤ ਗਈ ਉਹ ਮਨਮੋਹਣੀ
ਜੱਦ ਉਹ ਮੇਰੇ ਘਰ ਸੀ ਆਈ
ਲੱਖ ਖ਼ੁਸ਼ਿਆਂ ਨਾਲ ਸੀ ਲਿਆਈ
ਮੈਂ ਗਵਾਰ
ਉਹ ਹੋਸ਼ਿਆਰ
ਤਵੱਜਾ ਮਿਲੀ ਮਿਲੇ ਵਿਚਾਰ
ਬੁੱਧੀ ਤੋਂ ਤੇਜ਼ ਸੋਚੋਂ ਸਚਿਆਰ
ਗਿ੍ਸਥੀ ਦਾ ਸਾਂਭ ਲਿਆ ਭਾਰ
ਉਸ ਨੇ ਜਿੰਦ ਸਾਡੀ ਸਂਵਾਰੀ
ਮਜ਼ੇ ਵਿੱਚ ਗੁਜਰੀ ਓਮਰ ਸਾਰੀ
ਹਾਂ ਮੈਂ ਉਸ ਦਾ ਦਿੱਲੋਂ ਅਭਾਰੀ
ਮੰਨਤ ਇੱਕਠੇ ਆਈਏ ਅਗਲੀ ਫੇਰੀ
ਸਾਨੂੰ ਨਹੀਂ ਹੋਰ ਕੋਈ ਚਾਹ
ਜਨੱਤ ਅਸੀਂ ਲਈ ਇੱਥੇ ਹੀ ਪਾ
ਉਸ ਨੇ ਘਰ ਦਿਤਾ ਸਵ੍ਗ ਸਜਾ
ਉਸ ਨੇ ਜਿੰਦ ਦਿਤੀ ਸਵ੍ਗ ਬਣਾ
******
उस स्वर्ग बणायिआ
मिले इक दूजे नू पहिली वार
अखा हो गईंआं साडिआं चार
तीर नज़र होई सीनिओ पार
मिलिआ यार
पहिली तॅकणी होयिआ प्यार
मैं कहां सॅच्च तूं जाणी
सानू लॅगी परिआं दी राणी
काले बाल ओह वी लंबे
सॅपां वांग गए सानू डंगे
छोटा नॅक चेहरे ते सॅजदा
कालजा साडा जावे कॅजदा
मुख उस दे उते खुशी झॅलके
वेख उस नू बोझ होण हॅलके
रंगों गोरी,नक्क्षों सोहणी
दिॅल जित गई उह मनमोहनी
जॅद उह मेरे घर सी आई
लॅख खुशिआं नाल सी लिआई
मैं गवार
ओह होशियार
तवॅजा मिली,मिले विचार
बुॅधी तों तेज़, सोचों सचियार
ग्रिस्थी दा सांभ लिआ भार
उस ने जिंद साडी संवारी
मज़े विच गुज़री उमर सारी
हां मैं उस दा दिलों अभारी
मंन्नॅत इकॅठे आईए अगली फेरी
सानू नहीं होर कोई चाह
जनॅत लई असीं ऐथे ही पा
उस ने घर दिता स्वर्ग बणा
उस ने जिंद दिती स्वर्ग बणा
No comments:
Post a Comment