ਓਕਾਰ ਦਾ ਸਤਿਕਾਰ
ਜੱਸੇ ਨੇ ਸੀ ਕੀ ਕਿਸਮੱਤ ਪਾਈ
ਸੁਣ ਕੇ ਨਾ ਹੱਸਿਓ ਭਾਈ
ਬਾਲੀ ਓਮਰੇ ਪੀਤਾ ਦੁੱਧ ਖਾਦੀ ਮਲਾਈ
ਚੰਗੇ ਸਕੂਲ ਜਾ ਕੀਤੀ ਪੜਾਈ
ਕੰਨ ਸੀ ਵੱਡੇ,ਨੱਕ ਸੀ ਛੋਟਾ
ਕਦੋਂ ਮਦਰਾ ,ਸ਼ਰੀਰੋਂ ਮੋਟਾ
ਦੂਰੋਂ ਲੱਗੇ ਗੋਲ ਜਿਹਾ ਲੋਟਾ
ਲੋਕੀਂ ਉਸ ਦਾ ਮਜ਼ਾਕ ਓੜੌਂਣ
ਬੱਚੇ ਲਾਹ ਨਕਲਾਂ ,ਵੱਡਿਆਂ ਨੂੰ ਹੱਸੌਣ
ਜੱਸਾ ਸੀ ਦਿਮਾਗੋਂ ਤੇਜ਼ ,ਦਿੱਲੋਂ ਸਾਫ
ਰੰਝਸ਼ ਨਾ ਰਖੇ ,ਕਰੇ ਸੱਭ ਨੂੰ ਮਾਫ
ਲੋਕ ਕਹਿਣ ਜੱਸਾ ਰਹੂ ਛੱੜਾ, ਇਹਨੂੰ ਕੌਣ ਵਿਆਊ
ਕੋਈ ਵੀ ਮਾਪਾ ਧੀ ਲਈ ਐਸਾ ਵਰ ਨਾ ਚਾਊ
ਪਰ ਫਿਰ ਜੱਸੇ ਦੀ ਹੋਈ ਸਗਾਈ
ਵਿਆਹ ਹੋਇਆ ਘਰ ਜਨਾਨੀ ਆਈ
ਲੋਕ ਹੱਸਣ ਕਹਿਣ ਕੀ ਹੈ ਜੋੜੀ
ਇੱਕ ਅੱਨਾ ਤੇ ਇੱਕ ਹੈ ਕੋੜੀ
ਕਦੋਂ ਲੰਬੀ ਰੰਗ ਤੋਂ ਕਾਲੀ
ਐਸੀ ਸੀ ਜੱਸੇ ਦੀ ਘਰਵਾਲੀ
ਸਿਆਣੇ ਆਖਣ ਮੀਆਂ ਬੀਬੀ ਰਾਜ਼ੀ
ਤੇ ਫਿਰ ਕਿਓਂ ਇਤਰਾਜ਼ ਕਰੇ ਕਾਜ਼ੀ
ਪਰ ਜੱਸੇ ਦੀ ਜੋੜੀ ਰੰਗ ਲਿਆਈ
ਖ਼ੁਸ਼ਿਆਂ ਨਾਲ ਝੋਲੀ ਭੱਰ ਆਈ
ਦੋਨਾਂ ਮਿਲ ਕੀਤੀ ਖੂਬ ਕਮਾਈ
ਕੁੱਛ ਸਾਲਾ ਵਿੱਚ ਬਣੇ ਸਰਮਾਈ
ਓਲਾਦ ਚੰਗੀ ਨਿਕਲੀ ਨਾਂ ਰੌਸ਼ਨ ਕਿਤਾ
ਮਾਂ ਬਾਪ ਨੂੰ ਸਤਿਕਾਰ ਪੂਰਾ ਦਿਤਾ
ਜੋ ਲੋਕ ਜੱਸੇ ਦਾ ਮਜ਼ਾਕ ਸੀ ਅੜੌਂਦੇ
ਅੱਜ ਜੱਸੇ ਦੇ ਗੀਤ ਹਨ ਗੌਂਦੇ
ਨੈਣ ਨਖ਼ਸ਼ ਰੰਗ ਦਿਤੇ ਰੱਬ ਨੇ ਨਾਲ ਦਿਤਾ ਰੂਪ
ਇਹ ਬੰਦੇ ਦੇ ਵੱਸ ਵਿੱਚ ਨਹੀਂ ਉਸ ਦਾ ਕੀ ਕਸੂਰ
ਸੁੰਦਰ ਸ਼ਕਲ ਗੋਰੇ ਰੰਗ ਤੇ ਨਾ ਜਾਓ
ਸਾਫ ਦਿੱਲ ਤੇ ਸੁੱਚੀ ਸੋਚ ਦਾ ਮੁਲ ਪਾਓ
ਚੰਗੇ ਕਰਮ ਚੰਗੇ ਨਸੀਬਾਂ ਲਈ ਸ਼ੁਕਰ ਮਨਾਓ
ਓਕਾਰ ਜੋ ਦਿਤਾ ਰੱਬ ਨੇ ਸਿਰ ਮੱਥੇ ਲਾਓ
********
उकार दा सतिकार
जॅसे ने सी की किस्मत पाई
सुण के ना हसिओ भाई
बाली उमरे पीता दुॅध खादी मलाई
चंगे स्कूल जा कीती पङाई
कन सी वॅडे,नक सी छोटा
कदों मदरा ,शरीरों मोटा
दूरों लॅगे गोल जिहा लोटा
लोकीं उस दा मज़ाक अङौंण
बॅच्चे लाह नकलां,वॅडिआं नू हसौण
जॅसा सी दिमागों तेज़,दिलों साफ़
रंझश ना रॅखे,करे सॅब नू माफ़
लोक कहिण जॅसा रहू छङा,इहनू कौण विआहू
कोई वी मापा,धी लई ऐसा वर ना चाहू
पर फिर जॅसे दी होई सगाई
विहा होयिआ घर जनानी आई
लोक हॅसण,कहिण की है जोङी
इक अन्ना ते इक है कोङी
कदों लंबी,रंग तों काली
ऐसी सी जॅसे दे घरवाली
सियाणे आखण मीआं बीबी राज़ी
ते फिर क्यों इतराज़ करें काज़ी
पर जॅसे दी जोङी रंग लिआई
खुशिआं नाल भोली भर आई
दोंनो मिल कीती खूब कमाई
कुॅछ सालां विच बणे सरमाई
औलाद चंगी निकली,नां रौशन कीता
मां बाप नू सतिकार पूरा दिता
जो लोक जॅसे दा मज़ाक सी अङौंदे
अज जॅसे दे गीत हन गौंदे
नैण नकश दिते रॅब ने,नाल दिता रूप
इह बंदे दे वॅस विच नहीं,उस दा की कसूर
सुन्दर शकल,गोरे रंग ते ना जाओ
साफ दिॅल ते सुच्ची सोच्च दा मुल पाओ
चंगे करम,चंगे नसीबां लई शुकर मनाओ
उकार जो दिता रॅब ने सिर मॅथे लाओ
Good, Great social message.
ReplyDeleteThank you
Delete