Friday, August 21, 2020

ਜੁਗਨੀ ਹੱਸਦੀ ਆ P2

 

                                                            ਜੁਗਨੀ ਹੱਸਦੀ ਆ


ਵੀਰ ਮੇਰਿਆ ਜੁਗਨੀ ਹੱਸਦੀ ਆ 

ਉਹ ਰਾਜ ਖ਼ੁਸ਼ੀ ਦਾ ਦੱਸਦੀ ਆ

ਫਿਕਰਾਂ ਵਿੱਚ ਡੁੱਬ ਜਾਵੇਂਗਾ

ਹੋਣੀ ਟਾਲ ਨਾ ਪਾਵੇਂਗਾ

ਕੱਲ  ਆਓਣ ਤੋਂ ਡਰ ਖਾਏਂਗਾ

ਅੱਜ ਪੱਲ ਦਾ ਮਜ਼ਾ ਗਵਾਂਏਂਗਾ

ਭੈਣ ਮੇਰੀਏ ਜੁਗਨੀ ਹੱਸਦੀ ਆ 

ਉਹ ਰੱਬ ਦਾ ਅਸੂਲ ਦੱਸਦੀ ਆ

ਜੋ ਹੋ ਰਿਆ, ਉਹ ਹੋਣੀ ਆ

ਸੱਚ ਹੈ ,ਨਹੀਂ ਅਣਹੋਣੀ ਆ

ਜਿੰਗਦੀ ਮੱਥੇ ਲਿੱਖੀ ਕਹਾਣੀ ਆ

ਇਹ ਚੌਰਾਸੀ ਦੀ ਆਓਣੀ ਜਾਣੀ ਆ

ਵੀਰ ਮੇਰਿਆ ਜੁਗਨੀ ਹੱਸਦੀ ਆ

ਉਹ ਗੱਲ ਮਜ਼ੇ ਦੀ ਦੱਸਦੀ ਆ

ਜੀ ਲੈ ਥੋੜਾ ਹੋ ਕੇ ਬੇ-ਪਰਵਾਹ

ਸੌਖੇ ਔਣਗੇ ਤੈਂਨੂੰ ਸਾਹ

ਇਹੀਓ ਹੈ ਇੱਕ ਮਜ਼ੇਦਾਰ ਰਾਹ

ਖ਼ੁਸ਼ੀ ਵੀੱਚ ਜੀ ,ਖ਼ੁਸ਼ੀ ਵਿੱਚ ਜਾ

ਯਾਰ ਮੇਰਿਏ ਜੁਗਨੀ ਹੱਸਦੀ ਆ 

ਉਹ ਅਸਲੀਅਤ ਦੀ ਗੱਲ ਦੱਸਦੀ ਆ

ਤੈਂਨੂੰ ਉਸ ਸੱਭ ਕੁੱਛ ਦਿਤਾ ਆ

ਘਰ ਕਾਰ ਤੇ ਲੀੜਾ ਲੱਤਾ ਆ

ਚਿੰਤਾ ਉਸੇ ਜਿਸ ਪੈਦਾ ਕੀਤਾ ਆ

ਉਹ ਤੇਰਾ ਰਾਖਾ ਤੇਰਾ ਮੀਤਾ ਆ

ਬੰਦੇ ਮੇਰਿਆ ਜੁਗਨੀ ਹੱਸਦੀ ਆ 

ਉਹ ਸੱਚਾ ਰਾਹ  ਦੱਸਦੀ  ਦੀ ਆ

ਜੋ ਮਿਲਿਆ ਉਸੇ ਮੱਥੇ ਲਾ 

ਕੁੱਛ ਹੋਰ ਦੀ ਨਾ ਕਰ ਤੂੰ ਚਾਹ

ਸੱਭ ਦਾ ਇੱਕ ਦਾਤਾ ,ਵਿਸਰ ਨਾ ਜਾ

 ਮੰਨੋ ਤੰਨੋਂ ਕਰ ਉਸ ਦਾ ਸ਼ੁਕਰਿਆ

ਵੀਰ ਮੇਰਿਆ ਭੈਣ ਮੇਰੀਏ ,ਯਾਰ ਮੇਰਿਆ, ਜੁਗਨੀ ਹੱਸਦੀ ਆ 

ਉਹ ਹੱਸਦੀ ਆ ,ਹੱਸਦੀ ਆ,ਸਦਾ ਖ਼ੁਸ਼ੀ ਵਿੱਚ ਵੱਸਦੀ ਆ


*********

              जुगनी हॅसदी आ


वीर मेरिआ जुगनी हॅसदी आ

उह राज़ खुशी दा दॅसदी आ

फिकरां विच डुब जांवेंगा

होणी टाल ना पांवेंगा

कॅल औण तों डर खांऐगा

अज पॅल दा मज़ा गवांऐंगा

भैण मेरीए जुगनी हॅसदी आ

उह रॅब दा असूल  दॅसदी आ

जो हो रहिआ ,ओ होणी आ

सॅच्च है ,नहीं अनहोणी आ

जिंदगी मॅथे लिखी कहाणी आ

इह चौरासी दी औणी जाणी आ

वीर मेरिआ,जुगनी हॅसदी आ

उह गॅल मज़े दी दॅसदी आ

जी लै हो के थोङा बे-परवाह

सौखे औणगे तैंनू साह

इहीओ है इक मज़ेदार राह

खुशी विच जी,खुशी विच जा

यार मेरिआ जुगनी हॅसदी आ

उह अस्लीयत दी गॅल दॅसदी आ

तैंनू उस सॅब कुछ दिता आ

घर कार ते लीङा लॅता आ

चिंन्ता उसे जिस पैदा कीता आ

बंदे मेरिआ जुगनी हॅसदी आ

उह सॅच्चा राह दॅसदी आ

जो मिलिआ उसे मॅथे ला

कुॅछ होर दी ना कर तूं चाह

सॅब दा इक दाता,विसर ना जा

मनों तंनों कर उस दा शुकरिआ

वीर मेरिआ,भैण मेरीए यार मेरिआ जुगनी हॅसदी आ

उह हॅसदी आ ,हॅसदी आ ,सदा खुशी विच वसदी आ

 


 

No comments:

Post a Comment