Friday, August 7, 2020

ਸੱਭ ਕੁੱਛ ਇੱਕੋ ਜਿਆ P 1

                                            

                                                         ਸੱਭ ਕੁੱਛ ਇੱਕੋ ਜਿਆ


         ਏਕਸ ਦੇ ਨੂਰ ਤੋਂ ਬਣਿਆ ਸੱਭ ਕੁੱਛ  ਤੇਰਾ ਇੱਕੋ ਜਿਆ

ਕੋਈ ਹੈ ਗੋਰਾ ਕੋਈ ਹੈ ਕਾਲਾ ਪਰ ਰੰਗ ਲਹੂ ਦਾ ਇੱਕੋ ਜਿਆ

ਕਿਸੇ ਦਾ ਨੱਕ ਛੋਟਾ ਕਿਸੇ ਦਾ ਤਿੱਖਾ ਪਰ ਸਾਹ ਲਵੇਂ ਇੱਕੋ ਜਿਆ

ਕੋਈ ਬਹਾਦਰ ਕੋਈ ਕਾਇਰ ਛਾਤੀ ਦਿੱਲ ਧੜਕੇ ਇੱਕੋ ਜਿਆ

ਮਾੜੀ ਕਿਸਮੱਤ ਕਿਸੇ ਨਸੀਬ ਚੰਗਾ ਪਰ ਦੁੱਖ ਸੁੱਖ ਇਕੋ ਜਿਆ

ਰਹਿਣਾ ਸਹਿਣਾ ਮੌਜ ਮਸਤੀ ਅਲੱਗ ਅਲੱਗ ਹਸਣਾ ਰੋਣਾ ਇੱਕੋ ਜਿਆ

ਕੋਈ ਮਹਿਲੀਂ ਜੱਮੇ ਕੋਈ ਕੁੱਲੀ ਵਿੱਚ  ਪਰ ਜਮਨ ਤੇਰਾ ਇੱਕੋ ਜਿਆ

ਦਿਮਾਗ ਆਪਣਿਆਂ ਆਪਣਿਆਂ ਸੋਚਾਂ ਸੋਚੇ ਪਰ ਮੰਨ ਅੰਦਰੋਂ ਇੱਕੋ ਜਿਆ

ਧਰਮ ਦੁਨਿਆਂ ਦੇ ਵੱਖਰੇ ਵੱਖਰੇ ਪਰ ਰੱਬ ਸਾਰਿਆਂ ਦਾ ਇੱਕੋ ਜਿਆ 

 ਰੰਗ ਬਰੰਗੀ ਆਪਣੀਆਪਣੀ ਜਿੰਦ ਤੂੰ ਜੀਂਵੇਂ ਪਰ ਅੰਤ ਤੇਰਾ ਇੱਕੋ ਜਿਆ 

************

                  सॅब कुछ  इको जिहा


एक्स दे नूर तों बणिआ,सॅब कुछ तेरा इको जिहा

कोई है गोरा , कोई है काला,रंग लहू दा इको जिहा

किसे दा नॅक छोटा ,कि से दा तिॅखा,साह लवें इको जिहा

कोई बहादुर,कोई कायिर,छाती दिल धङके इको जिहा

माङी किस्मत किसे नसीब चंगा ,पर दुख सुख हैं इको जिहा

रहिण सहिण,मौझ मसती,अगॅल अगॅल,हसणा रोणा इको जिहा

कोई महिलीं जॅमे,कोई कुॅली विच,पर जनम तेरा इको जीहा

दिमाग आपणिआं आपणिआं सोचां सोचे , मंन अंदरों इको जिहा

धरम दुनिआं  दे वखरे वखरे, पर रॅब सारिआं दा इको जिहा

रंग बरंगी आपणी आपणी जिंद तूं जींवें पर अंत तेरा इको जीहा



No comments:

Post a Comment