ਮਨ ਮੌਜੀ ਬੁੱਢਾ
ਸ਼ਰਾਬ ਚਾੜ ਬੁੱਢਾ ਕਮਲ ਕੁੱਟੇ
ਅਬਦੁੱਲਾ ਬਣ ਬਿਗਾਨੇ ਵਿਆਹ ਨੱਚੇ
ਲੱਕ ਮਟਕਾਵੇ ਬਾਂਵਾਂ ਹਲਾਵੇ
ਅਪਣੀ ਧੁੰਨ ਵਿੱਚ ਮਸਤਾਵੇ
ਲੋਕੀਂ ਵੇਖ ਤਾਲੀਆਂ ਬਜੌਣ
ਅੰਦਰੋਂ ਅੰਦਰੀਂ ਮਜ਼ਾਕ ਓੜੌਣ
ਭੋਲਾ ਬੁੱਢਾ ਸੋਚੇ ਮੈਂਨੂੰ ਸਲੌਹਣ
ਸ਼ਰਾਬ ਪੀ ਬੁੱਢਾ ਕਮਲ ਕੁੱਟੇ
ਬੁੱਢੀ ਸੀ ਬੜੀ ਸਿਆਣੀ
ਬੁੱਢੇ ਨੂੰ ਵੇਖ ਹੋਵੇ ਪਾਣੀ ਪਾਣੀ
ਪਿਆਰ ਨਾਲ ਬੁੱਢੇ ਨੂੰ ਸਮਝਾਵੇ
ਬੁੱਢਾ ਨਸ਼ਿਓਂ ਸ਼ੇਰ ਬਾਜ ਨਾ ਆਵੇ
ਕਹੇ ਬੁੱਢੀਏ ਨੱਚ ਮੇਰੇ ਨਾਲ
ਓਮਰ ਦਾ ਦਿਖਾਈਏ ਕਮਾਲ
ਸ਼ਰਾਬ ਡੱਫ਼ ਬੁੱਢਾ ਕਮਲ ਕੁੱਟੇ
ਬੁੱਢੀ ਕਹੇ ਇਸ ਓਮਰੇ ਨੱਚਣਾ ਨਹੀਂ ਸੱਜਦਾ
ਧੌਲੀ ਦਾੜੀ ਨੂੰ ਨਹੀਂ ਇਹ ਫ਼ੱਬਦਾ
ਬੈਠੇ ਤੇਰੇ ਹਾਣੀ ਲੱਗਦੇ ਦਾਨੇ ਸਾਨੇ
ਸ਼ਰਮਨਾਖ ਹੈ ਤੇਰੇ ਇਹ ਕਾਰਨਾਮੇ
ਬੁੱਢੇ ਬੋਲੇ ਉੱਨਾਂ ਨੂੰ ਨਹੀਂ ਜੀਣ ਦਾ ਢੰਗ
ਹਿਮੱਤ ਨਹੀਂ ਰੱਖਦੇ ਕਰਨ ਦੁਨਿਆਂ ਤੋਂ ਸੰਗ
ਸ਼ਰਾਬ ਪੀ ਬੁੱਢਾ ਕਮਲ ਕੁੱਟੇ
ਨੱਚਦਾ ਬੁੱਢਾ ਬੋਲਿਆਂ ਪਾਵੇ, ਗਾਵੇ ਟੱਪੇ
ਸਮਝੇ ਆਪ ਨੂੰ ਜਵਾਨ ,ਮਾਰੇ ਛੜੱਪੇ
ਇੱਕ ਛੜੱਪੇ ਪੈਰ ਫ਼ਿਸਲ ਗਿਆ
ਫ਼ਰਸ਼ ਤੇ ਬੁੱਢਾ ਢੇਰੀ ਢਹਿ ਪਿਆ
ਬੁੱਢੇ ਕੋਲੋਂ ਆਪ ਉੱਠ ਨਾ ਹੋਵੇ
ਮੈਂਨੂੰ ਉੱਠਾਓ ਜਣੇ ਤਣੇ ਅੱਗੇ ਰੋਵੇ
ਲੋਕਾਂ ਸਹਾਰੇ ਬੁੱਢਾ ਖੜਾ ਹੋਇਆ
ਸ਼ਰੀਰ ਦਾ ਸਾਰਾ ਹੱਡ ਪੈਰ ਟੋਇਆ
ਬੁੱਢੇ ਦਾ ਸੀ ਜਿਸਮ ਨਰੋਇਆ
ਹੱਡੀ ਨਹੀਂ ਟੁਟੀ ਨਾ ਪੱਠਾ ਮਚਕੋਇਆ
ਸ਼ਰਾਬ ਪੀ ਬੁੱਢਾ ਕਮਲ ਕੁੱਟੇ
ਬੁੱਢੇ ਨੂੰ ਹੁਣ ਕੁੱਛ ਅਕਲ ਹੈ ਆਈ
ਕਹੇ ਮੇਰੀ ਨਹੀਂ ਗੱਲਤੀ ,ਕਿਸੇ ਜਾਦਾ ਪਿਲਾਈ
ਭੁੱਲ ਗਿਆ ਇਹ ਵਾਕਿਆ ਅਗਲੀ ਵਾਰ
ਆਓਂਦੇ ਵਿਆਹ ਬੁੱਢਾ ਫ਼ਿਰ ਤਿਆਰ
ਇੰਝ ਬੁੱਢਾ ਬੁੱਢਾਪੇ ਵਿੱਚ ਰੰਗ ਲਿਆਵੇ
ਹੱਸਕੇ ਨੱਚਕੇ ਖ਼ੁਸ਼ੀ ਵਿੱਚ ਦਿਨ ਨਿਭਾਵੇ
ਸ਼ਰਾਬੀ ਬੁੱਢਾ ਕਮਲ ਨਹੀਂ ਸੀ ਕੁੱਟਦਾ
ਖ਼ੁਸ਼ੀ ਵਿੱਚ ਨੱਚ ਦੋ ਪੱਲ ਮੌਜ ਦੇ ਲੁਟਦਾ
*********
मन मौजी बुॅढा
शराब चाङ बुॅढा कमल कुॅट्टे
अबदुला बण बिगाने विहा नॅच्चे
लॅक मटकावे,बांवां हलावे
अपणी धुन विच मसतावे
लोकीं वेख ताली बजौण
अंदरों अंदरीं मज़ाक औङौण
भोला बुॅढा सोचे मैंनू सहलौण
शराब पी बुॅढा कमल कुॅट्टे
बुॅढी सी बङी सियाणी
बुॅढे नू वेख होवे पाणी पाणी
प्यार नाल बुॅढे नू मसझावे
बुॅढा नशिओं शेर बाज ना आवे
कहे बुॅढीए नॅच मेरे नाल
उमर दा दिखाईए कमाल
शराब डॅफ़ बुॅढा कमल कुॅट्टे
बुॅढी कहे इस उमरे नॅचणा नहीं सॅजदा
धौली दाङी नू इह नहीं फ़ॅबदा
बैठे तेरे हाणी लॅगण दाने साने
शरमनाख है तेरे इह कारनामे
बुॅढा बोले उन्हां नू नहीं जीण दा ढंग
हिमॅत नहीं रखदे, करन दुनिया तों संग
शराब पी बुॅढा कलम कुॅट्टे
नॅचदा बुॅढा बोलिआं पावे,गावे टॅप्पे
समझे आप नू जवान,मारे छङॅप्पे
इक छङॅप्पे पैर फ़िसल गिआ
फ़रश ते बुॅढा ढेरी ढहि पिआ
बुॅढे कोलों आप उठ ना होवे
मैंनू उठाओ जणे तणे अगे रोवे
लोकां सहारे बुॅढा खङा होयिआ
शरीर दा सारा हॅड पैर टोहिआ
बुॅढे दा सी जिस्म नरोयिआ
हॅडी नहीं टुट्टी ना पॅठा मचकोयिआ
शराब पी बुॅढा कमल कुॅच्टे
बुॅढे नू हुण कुछ अकल है आई
कहे मेरी नहीं गलती,किसे जादा पिलाई
भुॅल गिआ इह वाकिआ अगली वार
औंदे विहा बुॅढा फ़िर त्यार
इंझ बुॅढा बुॅढापे विच रंग लिआवे
हॅसके नॅचके ख़ुशी विच दिन निभावे
शराबी बुॅढा कमल नहीं सी कुॅट्टदा
ख़ुशी विच नॅच दो पॅल मौज सी लुट्टदा
No comments:
Post a Comment