ਜੁਗਨੀ ਦੀ ਜੀਵਣੀ
ਭੈਣ ਮੇਰੀਏ ਜੁਗਨੀ ਕਹਿੰਦੀ ਆ ਉਹ ਨਾਮ ਅੱਮੜੀ ਦਾ ਲੈਂਦੀ ਆ
ਜੁਗਨੀ ਦੁਨਿਆ ਵਿੱਚ ਜੱਦ ਆਈ
ਉਸ ਦੇ ਮਾਪਿਆਂ ਖ਼ੁਸ਼ੀ ਮਨਾਈ
ਲੋਕ ਵੀ ਦੇਣ ਉਨਾਂ ਨੂੰ ਵਧਾਈ
ਵੰਡੇ ਲੱਡੂ ਨਹੀਂ ਵੰਡੀ ਮਠਾਈ
ਭੈਣ ਮੇਰੀਏ ਜੁਗਨੀ ਕਹਿੰਦੀ ਆ ਉਹ ਨਾਮ ਭਾਬੋ ਦਾ ਲੈਂਦੀਆ
ਬੱਚਪਨ ਬੀਤਾ ਵਿੱਚ ਬੇ-ਪਰਵਾਹੀ
ਪੀਤਾ ਦੁੱਧ ਤੇ ਖਾਦੀ ਮਲਾਈ
ਵਾਲੱਦ ਲਾਡੀਂ ਪਿਆਰ ਗੋਦੀ ਖਿਲਾਈ
ਭੈਣ ਮੇਰੀਏ ਜੁਗਨੀ ਕਹਿੰਦੀ ਆ ਉਹ ਨਾਮ ਮਾਂ ਦਾ ਲੈਂਦੀ ਆ
ਵੱਡੀ ਹੋਈ ਕਰਨੀ ਪਈ ਸਖੱਤ ਪੜਾਈ
ਜਾਦਾ ਨੰਬਰ ਨਾ ਲੈ ਪਾਈ
ਆਖਰ ਡਿਗਰੀ ਸੋਹਣੀ ਲੈ ਆਈ
ਭੈਣ ਮੇਰੀਏ ਜੁਗਨੀ ਕਹਿੰਦੀ ਆ ਉਹ ਨਾਮ ਬੀਬੀ ਦਾ ਲੈਂਦੀ ਆ
ਜਵਾਨੀ ਵਿੱਚ ਗਈ ਵਿਆਹੀ
ਅਪਣਿਆਂ ਤੋਂ ਹੋ ਗਈ ਪਰਾਈ
ਚੰਗੀ ਗਿ੍ਸਥੀ ਉਸ ਨੇ ਬਸਾਈ
ਭੈਣ ਮੇਰੀਏ ਜੁਗਨੀ ਕਹਿੰਦੀ ਆ ਉਹ ਨਾਮ ਅੱਮਾ ਦਾ ਲੈਂਦੀ
ਫਿਰ ਮਾੜੇ ਦਿਨਾ ਦੀ ਬੱਦਲੀ ਛਾਈ
ਪਰ ਉਹ ਮਾਸਾ ਵੀ ਨਹੀਂ ਘੱਭਰਾਈ
ਬਹਾਦਰੀ ਨਾਲ ਜ਼ਿਮੇਦਾਰੀ ਨਿਭਾਈ
ਭੈਣ ਮੇਰੀਏ ਜੁਗਨੀ ਕਹਿੰਦੀ ਆ ਉਹ ਨਾਮ ਮੰਮੀ ਦਾ ਲੈਂਦੀ ਆ
ਉਸ ਦੀ ਮਹਿਨੱਤ ਤੇ ਕੁਰਬਾਨੀ ਰੰਗ ਲਿਆਈ
ਚੰਗੇ ਦਿਨ ਆਓਣ ਦੀ ਆਸ ਹੈ ਜਗਾਈ
ਰੱਬ ਹੋਵੇ ਉਸ ਦਾ ਹਮੇਸ਼ਾਂ ਸਹਾਈ
ਭੈਣ ਮੇਰੀਏ ਜੁਗਨੀ ਕਹਿੰਦੀ ਆ ਉਹ ਨਾਮ ਮਾਤਾ ਦਾ ਲੈਂਦੀ ਆ
ਉਹ ਨਾਮ ਮਾਂ ਦਾ ਲੈਂਦੀ ਆ ਉਹ ਨਾਮ ਅਮੜੀ ਦਾ ਲੈਂਦੀ
********
जुगनी दी जीवणी
भैण मेरीए जुगनी कहिंदी आ, उह नाम अमङी दा लैंदी आ
जुगनी दुनिया विच जद आई
उस दे मापियां खुशी मनाई
वंडे लॅडू नहीं वंडी मिठाई
भैण मेरीए जुगनी कहिंदी आ,उह नाम भाबो दा लैंदी आ
बॅचपन बीता विच बे-परवाही
पीता दुध ते खादी मलाई
वालॅद लाड प्यार गोदी खिलाई
भैण मेरीए जुगनी कहिंदी आ,उह नाम मां दा लैंदीआ
वॅडी होई ,करनी पई सखॅत पङाई
जादा नंबर ना लै पाई
आखर डिगरी सोहणी लै आई
भैण मेरीए जुगनी कहिंदी आ,उह नाम बीबी दा लैंदी आ
जवानी विच गई विआही
अपणिआं तों हो गई पराई
चंगी ग्रिस्थी उस ने बसाई
भैण मेरीए जुगनी कहिंदी आ,उह नाम अम्मा दा लैंदी आ
फिर माङे दिना दी बदली छाई
पर उह मासा नहीं घॅबराई
बहादरी नाल ज़िमेदारी निभाई
भैण मेरीए जुगनी कहिंदी आ,उह नाम मॅम्मी दा लैंदी आ
उस दी महिनॅत कुरबानी रंग लिआई
चंगे दिन औण दी आस जगाई
रॅब होवे उस दा हमेशां सहाई
भैण मेरीए जुगनी कहिंदी आ ,उह नाम माता दा लैंदी आ
उह नाम मां दा लैंदी आ,उह नाम अमङी दा लैंदी आ
No comments:
Post a Comment