ਕੱਲ ਤੇਰੀ ਅੱਜ ਮੇਰੀ ਵਾਰੀ
ਓਮਰਾਂ ਨਾਲ ਆਓਂਦੀ ਸੱਭ ਦੀ ਵਾਰੀ
ਜਵਾਨੀ ਮਰਦ ਦੀ ,ਢਲੀ ਓਮਰੇ ਨਾਰੀ
ਨਵੀਂ ਵਿਆਹੀ ਜੱਦੋਂ ਆਈ
ਰੋਬ ਪਾਇਆ ਅਪਣੀ ਚਲਾਈ
ਗੁਸਾ ਕੀਤਾ, ਅੱਗਿਓਂ ਕੁੱਛ ਨਾ ਬੋਲੀ
ਸਮਝਿਆ ਮੈਂ ਉਹ ਬੜੀ ਭੋਲੀ
ਸੋਚ ਸੀ ਸਾਡੀ ਥੋੜੀ ਪੁਰਾਣੀ
ਸੋਚਿਆ ਮਰਦ ਉੱਹੀ ਜੋ ਕਰੇ ਮਨਮਾਨੀ
ਤੇ ਭੌਹ ਵਿੱਚ ਰਖੇ ਉਹ ਅਪਣੀ ਜਨਾਨੀ
ਹੌਲੀ ਹੌਲੀ ਉਸ ਭੇਦ ਸਾਡਾ ਪਾਇਆ
ਕਿੰਝ ਸਾਨੂੰ ਠੀਕ ਕਰਨਾ, ਉਸ ਸਮਝ ਆਇਆ
ਉਸ ਦੀ ਚਾਲ ,ਦੜ ਵੱਟ ਜ਼ਮਾਨਾ ਕੱਟ
ਸਾਡੇ ਗੁਸੇ ਦਾ ਅਸਰ ਹੋਇਆ ਘੱਟ
ਬੁੱਢੇ ਦੀ ਹੋਈ ਚਿੱਟੀ ਦਾੜੀ
ਹੁਣ ਆਈ ਬੁੱਢੀ ਦੀ ਵਾਰੀ
ਸ਼ੇਰਨੀ ਬਣੀ ਉਸ ਅੱਗੇ ਬੋਲ ਨਾ ਪਾਂਊਂ
ਦੰਦੋਂ ਬੋੜਾ ਸ਼ੇਰ , ਮੂੰਹੋਂ ਨਿਕਲੇ ਮਿਆਂਊਂ
ਜਵਾਨੀ ਦਾ ਨਾ ਰਿਆ ਹੁਣ ਜੋਸ਼
ਜਨਾਨੀ ਨਹੀਂ ਕੋਈ ਜਿਤਿਆ ,ਆਇਆ ਹੋਸ਼
ਸਾਡੀ ਨਾ ਹੁਣ ਇੱਕ ਵੀ ਚੱਲੇ
ਬੁੱਢੀ ਦੇ ਅਸੀਂ ਲੱਗੇ ਥੱਲੇ
ਸਾਨੂੰ ਨਾ ਯਾਦ ,ਉਹ ਨਾ ਭੁਲਾਵੇ
ਤਰਤਾਲੀ ਸਾਲ ਦਾ ਕਿਸਾ ਸੁਣਾਵੇ
ਬਾਰ ਬਾਰ ਉਹੀਓ ਰੱਟ ਲਾਵੇ
ਜੁਲੱਮ ਜੋ ਕੀਤੇ ਰੋਜ਼ ਗਿਨਾਵੇ
ਕਹਿੰਦੀ ਬੈਹ ਕਰ ਕਰ ਹਿਸਾਬ
ਕਿਨੀ ਵਾਰ ਰੁਲਾਇਆ ਸੀ ਜਨਾਬ
ਅਸੀਂ ਉਸ ਦੇ ਭੇਦ ਤੋਂ ਅਨਜਾਣੇ
ਉਹ ਸਾਡੀ ਰੱਗ ਰੱਗ ਪਹਿਚਾਣੇ
ਕੀ ਸਾਡੇ ਲਈ ਚੰਗਾ ,ਉਹ ਹੀ ਜਾਣੇ
ਪਰ ਰਖੇ ਸਾਡਾ ਪੂਰਾ ਖਿਆਲ
ਕਿਓਂ ਉਹ ਕਰੇ ਸਾਨੂੰ ਪਿਆਰ
ਸਾਨੂੰ ਵੀ ਹੁਣ ਅਕਲ ਆ ਗਈ
ਅਸੀਂ ਵੱਡਭਾਗੀ ਉਸ ਜੈਸੀ ਪਾਈ
ਪਹਿਲੋਂ ਬੁੱਢੇ ਦੀ ,ਅੱਜ ਬੁੱਢੀ ਦੀ ਵਾਰੀ ਆਈ
******
कल तेरी अज मेरी वारी
उमरां नाल औंदी सॅब दी वारी
जवानी मरद दी ,ढली उमरे नारी
नवीं विआही जद आई
रोब पायिआ,अपणी चलाई
गुस्सा कीता अगिओं कुॅछ ना बोली
समझिआ मैं उह बङी भोली
सोच सी साडी थोङी पुरीणी
सोचिआ मरद ओही जो करे मनमानी
ते भौ विच रखे उह अपणी जनानी
हौली हौलो उस भेद साडा पायिआ
किंझ ठीक करना,उस समझ आयिआ
उस दी चाल,दङ वॅट ज़माना कॅट
साडे गुस्से दा असर होयिआ घॅट
बुॅढे दी हुण चिट्टी दाङी
हुण आई बुॅढी दी वारी
शेरनी बणी,उस अगे बोल ना पाऊं
दंदों बोङा शेर,मूंहों निकले मिआऊं
जवानी दा ना रिहा हुण जोश
जनानी नहीं कोई जितिआ,आयिआ होश
साडी ना हुण इक वी चॅले
बुॅढी दे असीं लॅग गए थॅले
सानू ना याद,उह ना भुलावे
तरताली साल दा किस्सा सुणावे
बार बार ओहीओ रट लावे
ज़ुलम जो कीते,रोज़ गिणावे
कहिंदी बैह कर ,कर हिसाब
किनी वार रूलायिआ सी ,जनाब
असीं उस दे भेद तों अनजाणे
उह साडी रग रग पहिचाणे
की साडे लई चंगा,उह ही जाणे
पर रॅखे साडा पूरा खियाल
क्यों उह करे सानू प्यार
सानू वी हुण अकल आ गई
असीं वडभागी,उस जैसी पाई
पहिलों बुॅढे दी ,अज बुॅढी दी वारी आई
No comments:
Post a Comment