ਬੁੱਢੇ ਦਾ ਦਿਨ
ਸਵਖੱਤ ਸਵੇਰੇ ਅੱਖ ਖੁੱਲ ਗਈ ਬੁੱਢਾ ਪਾਸੇ ਮਾਰੇ
ਉੱਠਣ ਨੂੰ ਜੀ ਕਰੇ ਪਰ ਡਰੇ ਸੁਤੇ ਅੱਜੇ ਸਾਰੇ
ਇੱਕ ਮੰਨ ਕਹੇ ਉਠ ਕਰਨਾ ਕੀ
ਨਾ ਕੋਈ ਕਾਰ
ਸੌਂ ਘੇਸਲ ਮਾਰ
ਪੈ ਘੱੜੀ ਹੋਰ ਪੈਰ ਪਸਾਰ
ਸ਼ਰੀਰ ਸੀ ਥੋੜਾ ਆਕੜਿਆ ਹੱਡ ਪੈਰ ਸੀ ਢਿੱਲੇ
ਜਵਾਨੀ ਵਾਂਗ ਝੱਟ ਉੱਠਣਾ ਚਾਹੇ ਪਰ ਸ਼ਰੀਰ ਹੌਲੀ ਹਿੱਲੇ
ਮੰਨ ਕਹੇ ਚੱਲ ਉੱਠ ਪਹਿਲਾਂ ਵਾਂਗ ਮਾਰ ਕੇ ਇੱਕ ਛਾਲ
ਹੱਡੀਂ ਪੀੜ ਪੱਠੇ ਵੀ ਮੱਠੇ ਗੋਡਿਆਂ ਦਾ ਨਾ ਪੁੱਛੋ ਹਾਲ
ਹੌਲੀ ਜਹੀ ਪੈਰ ਥੱਲੇ ਰੱਖੇ ,ਹੌਲੀ ਹੌਲੀ ਪੈਰਾਂ ਤੇ ਪਾਇਆ ਭਾਰ
ਹੌਲੀ ਹੌਲੀ ਦੋ ਕਦਮ ਪੱਟ ਚੱਲੇ ਕਦਮ ਲੈ ਲਏ ਦੋ ਚਾਰ
ਹੌਲੀ ਹੌਲੀ ਸ਼ਰੀਰੀਂ ਸਤਿਆ ਆਈ ਦਿਨ ਲਈ ਹੋਏ ਤਿਆਰ
ਜਵਾਨੀਂ ਦਿਨ ਛੋਟਾ ਪੈ ਜਾਂਦਾ ਵਕੱਤ ਹੋਰ ਸੀ ਮੰਗਦਾ
ਬੁੱਢਾਪੇ ਵਿੱਚ ਬੇ-ਕਾਰ ਬੈਠੇ ਦਿਨ ਨਹੀਂ ਹੈ ਲੰਘਦਾ
ਉੱਠ ਸਵੇਰੇ ਨਾਹ ਧੋਹ ਕੇ ਰੱਬ ਨੂੰ ਲਵੋ ਧਿਆਓ
ਨਾਸ਼ਤਾ ਖਾਓ ਦੋਪਹਿਰ ਖਾਓ ਤੇ ਫਿਰ ਸੌਂ ਜਾਓ
ਸ਼ਾਮ ਆਈ ਬੁੱਢੀ ਸੰਘ ਸੈਰ ਕਰਨ ਲਈ ਜਾਵੋ
ਜਾਦਾ ਉਸ ਦੀ ਸੁਣੋ ਪਰ ਕੁੱਛ ਅਪਣੀ ਵੀ ਸੁਣਾਵੋ
ਕਿਸਮੱਤ ਚੰਗੀ ਤਾਂ ਸ਼ਾਮ ਥੋੜਾ ਦਾਰੂ ਲਓ ਪੀ
ਦੋ ਪੱਲ ਸੋਚ ਪੁਰਾਣੀ ਮੁੜ ਜਵਾਨੀ ਲਓ ਜੀ
ਰਾਤ ਹੱਲਕੀ ਫ਼ੁੱਲਕੀ ਖਾ ਕੇ ਕਰੋ ਸੌਂਣ ਦੀ ਤਿਆਰੀ
ਚੰਗੀ ਨੀਂਦ ਆ ਜਾਵੇ ਤਾਂ ਹੋਵੋ ਉਸ ਦੇ ਅਭਾਰੀ
ਬਥੇਰਾ ਕੀਤਾ ਜਿੰਦਗੀ ਵਿੱਚ ਹੁਣ ਅਰਾਮ ਕਰਨ ਦੀ ਹੈ ਵਾਰੀ
ਖ਼ੁਸ਼ ਰਹੋ ਕਰੋ ਅਪਣਿਆਂ ਨਾਲ ਪਿਆਰ ਰਖੋ ਦੋਸਤਾਂ ਨਾਲ ਯਾਰੀ
ਰੱਬ ਦਾ ਕਰੋ ਦਿਲੋਂ ਸ਼ੁਕਰਿਆ ਜਿਸ ਨੇ ਜੂਨ ਇਹ ਤੁਹਾਡੀ ਸਵਾਰੀ
*******
बुॅढे दा दिन
स्वखॅत सवेरे अख खुल गई,बुॅढा पासे मारे
उठण नू जी करे,पर डरे सुते अजे सारे
एक मंन कहे उठ के करना की
ना कोई कार
सौं घेसल मार
पै घङी होर,पैर पसार
शरीर सी थोङा आकङिआ,हॅड पैर सी ढिॅले
जवानी वांग झॅट उठणा चाहे,पर शरीर हौली हिॅले
मंन कहे चॅल उठ पहिलां वांग मार के एक छाल
हॅडीं पीङ,पॅठे वी मॅठे,गोडिआं दा ना पुॅछो हाल
हौली जही पैर थॅले रॅखे,हौली हौली पैरां ते पायिआ भार
हौली हौली दो कदम चॅले,कदम लै लए दो चार
हौली हौली शरीरीं सतिआ आई,दिन लई होए तियार
जवानी विच दिन छोटा पै जांदा,वकॅत सी होर मंगदा
बुॅढापे विच बे-कार बैठै,दिन नहीं है लंघदा
उठ सवेरे नाह धोह के रॅब नू लवो धियाओ
नाशता खाओ,दोपिहर खाओ ,फिर सौं जाओ
शाम आई,बुॅढी संघ सैर करन लई जावो
जादा उस दी सुणो,पर कुॅछ अपणी वी सुणाओ
किस्मॅत चंगी तां शाम थोङा दारू लवो पी
दो पॅल सोच पुराणी,मुङ जवानी लवो जी
रात हलकी फ़ुलकी खा के,करो सौण दी तियारी
चंगी नींद आ जावे,तां होवो उस दे अभारी
बथेरा कीता जिंदगी विच,हुण अराम करन दी है वारी
खुश रहो,करो अपणिआं नाल प्यार,रखो दोसतां नाल यारी
रॅब दा करो दिंलों शुकरिआ,जिस ने जून इह तुहाडी सवारी
No comments:
Post a Comment