ਬੁੱਢੇ ਨੇ ਖਾ ਲਏ ਗੋਲ ਗੱਪੇ
ਅੱਜ ਧੀ ਰਾਣੀ ਨੇ ਗੋਲ ਗੱਪੇ ਬਣਾਏ
ਫੋਟੋ ਖਿੱਚ ਘੱਲੀ ,ਅਸੀਂ ਵੇਖ ਤਰਸਾਏ
ਗੋਲ ਗੱਪੇ ਖਾਣ ਨੂੰ ਮੰਨ ਲੱਲਚਾਏ
ਮਿੰਨਤ ਕਰ ਦਾਦੀ ਨੂੰ ਕੀਤਾ ਤਿਆਰ
ਪਾਣੀ ਲਈ ਪੁਦੀਨਾ ਤੋੜਿਆ ,ਤੋੜਿਆਂ ਮਿਰਚਾਂ ਚਾਰ
ਪਾਣੀ ਜੋ ਬਣਿਆਂ ਬਣਿਆਂ ਬਹੁਤ ਸਵਾਦ
ਪੀ ਕੇ ਬੱਬਲੂ ਗੱਪਿਆਂ ਵਾਲਾ ਆ ਗਿਆ ਯਾਦ
ਆਲੂ ਓਬਾਲੇ ਉੱਤੇ ਗਰਮ ਮਸਾਲਾ ਪਾਇਆ
ਤੇਜ ਮਸਾਲਾ ਲੱਗਾਜੀਭ ਨੂੰ ਚੱਟ ਪਟਾਇਆ
ਮੁਸ਼ਕਲ ਆਈ ਬੁੱਢੇ ਨੂੰ ਕਿਵੇਂ ਕਰੇ ਗੱਪੇ ਵਿੱਚ ਮੋਰੀ
ਅੰਗੂਠੇ ਨਾਲ ਜਾਦਾ ਦੱਬਾ ਗੱਪਾ ਹੋ ਗਿਆ ਪੋਰੀ ਪੋਰੀ
ਬੁੱਢੇ ਨੂੰ ਗੋਲ ਗੱਪੇ ਖਾਣ ਦਾ ਵੱਲ ਨਾ ਆਵੇ
ਵੱਡਾ ਗੱਪੇ ਸਾਰਾ ਸਾਬਤ ਮੂੰਹ ਵਿੱਚ ਨਾ ਜਾਵੇ
ਅੱਧ ਵਿੱਚ ਗੋਲ ਗੱਪੇ ਨੂੰ ਦੰਦਾਂ ਨਾਲ ਤਰੇੜਿਆ
ਪਾਣੀ ਡੁੱਲਾ ਦਾੜੀ ਭਿੱਜੀ ਸਾਰਾ ਮੂੰਹ ਲਬੇੜਿਆ
ਬੁੱਢੀ ਕੋਲੋਂ ਝਿੜਕਾਂ ਖਾਦਿਆਂ ਮਜ਼ਾ ਹੋਇਆ ਖ਼ਰਾਬ
ਬੁੱਢੇ ਤਰਤੀਬੀ ,ਸੁਕੇ ਗੱਪੇ ਖਾਹ ,ਪੀਤਾ ਪਾਣੀ ਇੱਕ ਗਲਾਸ
ਬੁੱਢੀ ਬੋਲੀ ਜਾਵੇ, ਇੰਝ ਨਹੀਂ ਡੱਫ਼, ਖਾਣ ਦਾ ਰੱਖ ਹਿਸਾਬ
ਬੁੱਢੇ ਕੁੱਛ ਜਾਦਾ ਖਾਹ ਲਿਆ ,ਪੇਟ ਫੁਲਿਆ ,ਸ਼ਾਮੀ ਲੱਗੇ ਜੁਲਾਬ
ਕਹਿਣ ਡਾਕਟਰ ਬੁਲਾਵੋ
ਇਲਾਜ ਕਰਾਵੋ
ਪਰ ਬੁੱਢਾ ਕਹੇ ਮੇਰਾ ਹਾਜ਼ਮਾ ਹੈ ਥੋੜਾ ਖ਼ਰਾਬ
ਦਵਾ ਨਹੀਂ ਲੋੜੀਂਦੀ,ਮੈਂਨੂੰ ,ਦਿਓ ਹਾੜੇ ਦੋ ਸ਼ਰਾਬ
ਬੁੱਢੀ ਗੁੱਸਿਓਂ ਲਾਲ ਕਹੇ ਦਾਰੂ ਪੀਣ ਦਾ ਸੋਹਣਾ ਲੱਭਿਆ ਬਹਾਨਾ
ਏਸ ਹਾਲਤ ਬੂਂਦ ਨਹੀਂ ਮਿਲਣੀ ,ਬਥੇਰੀ ਪੀਤੀ ਤੂੰ ਰੋਜ਼ਾਨਾ
ਬੁੱਢੇ ਨੂੰ ਅਰਾਮ ਨਾ ਆਵੇ
ਬਾਰ ਬਾਰ ਗੁਸਲਖਾਨੇ ਜਾਵੇ
ਸੌ ਬਾਰ ਹੱਥ ਕੰਨਾ ਨੂੰ ਲਾਵੇ
ਗੋਲ ਗੱਪਾ ਮੁੜ ਕੋਈ ਨਾ ਖਾਵੇ
ਕਰੋ ਪਰਹੇਜ਼ ਮੂੰਹ ਸਵਾਦ ਨੂੰ ਲਗਾਂਮ ਲਗਾਓ
ਸਹਿਤਮੰਦ ਪੀਓ ਸਹਿਤਮੰਦ ਹੀ ਖਾਵੋ
ਥੋੜੀ ਜਹੀ ਕੱਸਰੱਤ ਵੀ ਕਰੋ ਹਰ ਰੋਜ਼
ਤੰਨਦਰੁਸਤੀ ਮਾਣੋ ਨਾ ਬਣੋ ਕਿਸੀ ਤੇ ਬੋਝ
********/
बुॅढे ने खा लए गोलगॅप्पे
अज धी राणी ने गोलगॅप्पे बणाए
फोटो खिॅच घॅली,असीं वेख तरसाए
गोलगॅप्पे खाण नू मन ललचाए
मिंनॅत कर ,दादी नू कीता तियार
पाणी लई पुदीना तोङिआ,तोङिआं मिरचां चार
पाणी जो बणिआ,बणिआं बङा स्वाद
पी के बॅबलू गॅप्पिआं वाला आयिआ याद
आलू उबाले,उते गरम मसाला पायिआ
तेज मसाल लॅगा जीब नू चॅट पॅट्टायिआ
मुश्कॅल आई बुॅढे नू किवें करे गॅप्पे विच मोरी
अंगूठे नाल जादा दबा ,गॅप्पा होयिआ पोरी पोरी
बुॅढे नू गोलगॅप्पे खाण दा वल ना आवे
वॅडा गॅप्पा सारा साबत मूंह विच ना आवे
अध विच गोलगॅप्पे नू दंदा नाल तरेङिआ
पाणी डुॅला,दाङी भिॅजी,सारा मूंह लबेङिआ
बुॅढी कोलों झिङकां खादीआं,मज़ा होयिआ खराब
बुॅढा तरतीबी,सुका गॅप्पा खा,पीता पाणी एक गलास
बुॅढ बोली जावे,इंझ नहीं डॅफ़,खाॉण दा रॅख हिसाब
बुॅढे कुछ जादा खा लिआ,पेट फुलिआ, शामी लॅगे जुलाब
सारे कहिण डाकटर बुलाओ
इलाज कराओ
पर बुॅढा कहे मेरा हाजमा है थोङा खराब
दवा नहीं मैंनू लुङींदी,दिओ हाङे दो ,शराब
बुॅढी गुस्सिओं लाल,कहे दारू पीण दा सोहणा लॅभिआ बहाना
ऐस हालत बूंद नहीं मिलणी,बथेरी पीती रोज़ाना
बुॅढे नू अराम ना आवे
बार बार गुसलखाने जावे
सौ बार हॅथ कन्ना नू लावे
गोलगॅप्पा मुङ कोई ना खावे
करो परहेज़,मूह स्वाद नू लगांम लगाओ
सहितमंद पीवो ,सहितमंद ही खावो
थोङी जही कॅसरॅत वी करो हर रोज़
तंनदुरुसती माणो,ना बणो किसी ते बोझ
No comments:
Post a Comment