ਨੱਚ ਬੁੱਢਿਏ
ਨੱਚ ਲੈ ਬੁੱਢੀਏ ਪੱਬ ਚੁੱਕ ਕੇ ਪੱਬ ਚੁੱਕ ਕੇ
ਅੱਜ ਨੱਚਦਾ ਹੈ ਬੁੱਢਾ ਤੇਰੇ ਨਾਲ ਪੱਬ ਚੁੱਕ ਕੇ
ਦਿਖਾ ਦੇ ਅਪਣੀ ਉਮਰ ਦਾ ਕਮਾਲ
ਧਰਤੀ ਹਿਲਾ ਦੇ ਲੈ ਆ ਭੁਚਾਲ
ਮੁਟਿਆਰਾਂ ਨੂੰ ਬੁੱਢੋ ਬਣ ਇੱਕ ਮਿਸਾਲ
ਜੇ ਪੈਰ ਥਰਕੂ ਬੁੱਢੇ ਲਯੂਗਾ ਤੈਂਨੂੰ ਸੰਭਾਲ
ਨੱਚਣ ਲਈ ਤੇਰੇ ਮੈਂ ਗੀਤ ਦਿੱਤੇ ਲਿਖਾ
ਚੁੱਕ ਦੇ ਘੁੰਡ ਨੱਚ ਲੈ ਹੋ ਬੇ-ਪਰਵਾਹ
ਫਿੱਕੀ ਇਸ ਦੁਨਿਆਂ ਵਿੱਚ ਰੰਗ ਦੇ ਤੂੰ ਪਾ
ਪੁੱਟ ਦੇ ਅਜ ਸਾਰਾ ਵੇਹੜਾ ਕਲੀ ਦਯੂਂਗਾ ਕਰਵਾ
ਨੱਚ ਬੁੱਢੀਏ ਪੱਬ ਜ਼ਰਾ ਹਿਲਾ ਪੱਬ ਥੋੜਾ ਹਿਲਾ
ਜਿੰਦਗੀ ਵਿੱਚ ਅਸੀਂ ਖ਼ੁਸ਼ ਹੀ ਰਹੇ
ਦੁੱਖ ਸੁੱਖ ਸੱਭ ਇਕੱਠੇ ਅਸੀਂ ਸਹੇ
ਜਿਥੇ ਵੀ ਗਏ ਇਕੱਠੇ ਗਏ
ਮਹਿਨੱਤ ਕੀਤੀ ਥੱਕ ਨਹੀਂ ਬਹੇ
ਨੱਚ ਲੈ ਬੁੱਢੀਏ ਸੁਣ ਦਿੱਲ ਕੀ ਕਹੇ
ਤੇਰੇ ਵਰਗਾ ਨਹੀਂ ਮਿਲਨਾ ਮੀਤ
ਤੂੰ ਨੱਚੇਂ ਮੈਂ ਗਾਂਵਾਂ ਤੇਰੇ ਗੀਤ
ਸਦਾ ਰਹੇ ਸਾਡੀ ਇਹ ਪਰੀਤ
ਉਮਰ ਜਾਵੇ ਖ਼ੁਸ਼ਿਆਂ ਵਿੱਚ ਬੀਤ
ਨੱਚ ਬੁਢੀਏ ਮੰਨ ਲੈ ਸੱਭ ਦੇ ਜੀਤ
********
नॅच बुढीऐ
नॅच लै बुढीऐ पॅब चुक के पॅब चुक के
अज नॅचदा है बुॅढा तेरे नाल पॅब चुक के
दिखा दे अपणी उमर दा कमाल
धरती हिला दे लै आ भुचाल
मुटियारां नू बुॅढो बण इक मिसाल
जे पैर थरकू ,बुॅढा लयूगा तैंनू संभाल
नॅचण लई तेरे मैं गीत दिते लिखा
चुॅक दे घुंड,नॅच लै हो बे-परवाह
फिॅकी एस दुनियां विच रंग दे तूं पा
पॅट्ट दे अज सारा वेहङा,कली दयूंगा करवा
नॅच बुॅढीऐ पॅब ज़रा हिला पॅब थोङा हिला
जिंदगी विॅच असीं खुश रहे
दुॅख सुॅख सॅब इकॅठे सहे
जिथ्थे वी गए इकॅठे गए
महिनॅत कीती ,थॅक नहीं बहे
नॅच बुॅढीऐ ,सुण दिल की कहे
तेरे वरगा मिलणा नहीं मीत
तूं नॅचें मैं गांवां गीत
सदा रहे साडी इह प्रीत
उमर जाए खुशिआं विच बीत
इक दूजे दे हमेशां गायिए गीत
No comments:
Post a Comment