ਸ਼ੌਦਾਈ ਮੈਨੂੰ ਸਵਿਕਾਰ
ਥੋੜਾ ਮੈਂ ਬੋਲਾ ਉੱਤੋਂ ਨਹੀਂ ਹੁਸ਼ਿਆਰ
ਰੋਜ਼ ਦੀਆਂ ਮੇਰੀਆਂ ਗਲਤੀਆਂ ਹਜ਼ਾਰ
ਅੱਜ ਬੀਵੀ ਬੋਲੀ ਜਾ ਉੱਚੇ ਬਾਜ਼ਾਰ
ਲੈ ਆਈਂ ਮੇਰੇ ਲਈ ਚੂੜੀਆਂ ਚਾਰ
ਬੋਲੇ ਸੁਣਿਆ ਬੈਂਗਣ ਦਾ ਅਚਾਰ
ਦਿੱਤਾ ਘਰਵਾਲੀ ਨੂੰ ਰੋਈ ਮੱਥਾ ਮਾਰ
ਬੀਵੀ ਬੋਲੀ ਰਿਨ ਕੇ ਮੈਨੂ ਚਾਹ ਪਿਆ
ਉਸ ਮੇਰੇ ਤੋਂ ਕੁੱਛ ਮੰਗਿਆ ਮੈਨੂੰ ਚੜਿਆ ਚਾਅ
ਚਾਹ ਬਣਾ ਕੱਪ ਚ ਪਾ ਉਸ ਅੱਗੇ ਸਜਾਈ
ਸ਼ੁਕਰੀਆ ਕਹਿ ਉਹ ਮੇਰੇ ਲਈ ਮੁਸਕਾਈ
ਉਸੇ ਖ਼ੁਸ਼ ਵੇਖ ਮੈਨੂੰ ਗੋਡੇ ਗੋਡੇ ਖੁਸ਼ੀ ਆਈ
ਅੱਗੇ ਕੀ ਹੋਇਆ ਨਾ ਪੁੱਛੋ ਮੇਰੇ ਭਾਈ
ਘੁੱਟ ਭਰਿਆ ਬੜਾ ਭੈੜਾ ਮੂੰਹ ਉਸ ਬਣਾਇਆ
ਨਕੰਮਾ ਕਿਸੇ ਥਾਂ ਦਾ ਕੁੱਛ ਕਰਨ ਜੋਗ ਨਾ ਉਸ ਸੁਣਾਇਆ
ਫਰਕ ਨਾ ਤੈਨੂੰ ਦਿਖਿਆ ਚੀਨੀ ਥਾਂ ਲੂਣ ਤੂੰ ਪਾਇਆ
ਸ਼ਾਬਾਸ਼ ਚਾਹੀ ਸੀ ਮੈਂ ਮਿਲੀ ਸਿਰ ਚ ਸਵਾਹ
ਲੱਖ ਕੋਸ਼ਿਸ਼ ਬਾਜੋਂ ਹੁਸ਼ਿਆਰੀ ਦਾ ਸਿੱਖਿਆ ਨਾ ਵਾਹ
ਥੱਕ ਹਾਰ ਬੈਠੀ ਸੁਹਾਣੀ ਸਕੀ ਨਾ ਮੈਨੂੰ ਸਮਝਾ
ਕਹੇ ਤੂੰ ਖੋਤੇ ਦੀ ਖੱਲ ਰਹਿਣਾ ਗਵਾਰ ਦਾ ਗਵਾਰ
ਬੋਲਿਆ ਸ਼ੌਦਾਈ ਤੇਰੇ ਗਲੇ ਪਿਆ ਸ਼ੌਦਾਈ ਕਰੇ ਤੈਨੂੰ ਪਿਆਰ
ਗਲਤੀਆਂ ਮੰਨਾ ਬਿਨ ਚੂੰ ਤੇਰੀਆਂ ਗਾਲਾਂ ਖਾਣ ਨੂੰ ਤਿਆਰ
ਨਰਮ ਰੁਖ ਹੋਇਆ ਕਹਿੰਦੀ ਸਹੀ ਬੋਲਿਆ ਮੇਰਾ ਸ਼ੌਦਾਈ ਮੈਨੂੰ ਸਵਿਕਰ
No comments:
Post a Comment