Tuesday, November 24, 2026

ਖ਼ੁਸ਼ੀਆਂ ਲਈਆਂ ਮਾਣ

                  ਖ਼ੁਸ਼ੀਆਂ ਲਈਆਂ ਮਾਣ 

ਸਫ਼ਲ ਮੰਨਾ ਜੀਵਣੀ ਜਿੰਦ ਦੀਆਂ ਖੁਸ਼ੀਆਂ ਲਈਆਂ ਮਾਣ 

ਜੱਸਾ ਮੰਨੇ ਹੱਥ ਉਸ ਉੱਤੇ ਖ਼ੁਦਾ ਦਾ ਖ਼ੁਦ ਤੇ ਨਾ ਕਰੇ ਘੁਮਾਨ

ਫ਼ਜ਼ੂਲ ਖਰਚੀ ਲਈ ਨਹੀਂ ਦਿੱਤਾ ਮਿਲਿਆ ਜੋ ਜ਼ਰੂਰੀ

ਚਾਹਾਂ ਸੱਭ  ਹੋਈਆਂ ਪੂਰੀਆਂ ਮਾਨਸਾ ਮਨ ਦੀ ਪੂਰੀ 

ਦੋਸਤ ਮਿਲਾਏ ਜੋ ਦੇਣ ਜੱਸੇ ਲਈ ਅਪਣੀ  ਜਾਨ

ਪਲ ਖੁਸ਼ੀ ਦੇ ਯਾਰਾਂ ਨਾਲ ਜੋ ਬੀਤੇ ਸੋਚ ਮੁੱਖ ਤੇ ਆਏ ਮੁਸਕਾਨ

ਲੱੜ ਲਾਈ ਐਸੀ ਸੁਹਾਣੀ ਸਹਾਰਾ ਸਾਹ ਤੇ ਜੱਸੇ ਦੇ ਪ੍ਰਾਣ 

ਗਵਾਰ ਤੋ ਸਮਝਦਾਰ ਜੂਨ ਸੰਵਾਰੀ ਵਧਾਈ ਆਨ ਤੇ ਸ਼ਾਨ 

ਸੱਭ ਤੋਂ ਵੱਡੀ ਬਖ਼ਸ਼ ਪੈਰ ਪੱਠੇ ਉਮਰ ਤੋਂ ਚੰਗੇ ਜੱਸਾ ਅਜੇ ਨੱਸੇ 

ਜਿੰਦਗੀ ਦਾ ਪੂਰਾ ਲੁਤਫ਼ ਉਠਾਇਆ ਜੱਸਾ ਨੱਚੇ ਗਾਏ ਤੇ ਹੱਸੇ

ਸੁਖੀ ਰੱਖੀਂ ਜਿਗਰੀਆਂ ਮੇਰੇ ਆਪਣਿਆਂ ਨੂੰ ਜੱਸਾ ਰੱਬ ਤੋਂ ਮੰਗੇ 

ਜਿਦਾਂ ਅੱਜ ਤੱਕ ਸਹਾਈ ਹੋਇਆ ਅਖੀਰ ਤੱਕ ਰਹੀਂ ਅੰਗੇ ਸੰਘੇ 



No comments:

Post a Comment