Wednesday, January 4, 2023

ਹੱਸਿਆ ਮੈਂ ਫਸਿਆ p3

                                        ਹੱਸਿਆ ਮੈਂ ਫਸਿਆ

ਅਜੇ ਵੀ ਅਕਲ ਨਹੀਂ ਆਈ ਤੈ੍ਨੂੰ ਜਸਿਆ

ਬੇ-ਵਕਤ ਤੂੰ ਹੱਸ ਕੇ ਕਈ ਬਾਰ ਤੂੰ ਫਸਿਆ


ਤੇਰੇ ਮਾਸਟਰ ਪਿੱਛੇ ਕੁੱਤਾ ਸੀ ਇਕ ਨਸਿਆ

ਕੁੱਤੇ ਤੋਂ ਡਰ,ਮਾਸਟਰ ਸੀ ਦੌੜ ਭਜਿਆ

ਮਾਸਟਰ ਨੱਠਦੇ ਦੀ ਧੋਤੀ ਗਈ ਲੱਥ

ਤਮਾਸ਼ਾ ਇਹ ਵੇਖ ਤੂੰ ਪਿਆ ਸੀ ਹੱਸ

ਹੋਰਾਂ ਰੱਲ ਮਾਸਟਰ ਨੂੰ ਕੁੱਤੇ ਤੋਂ ਬਚਾਇਆ

ਬੱਚ ਕੁੱਤੇ ਤੋਂ ਮਾਸਟਰ ਤੇਰੇ ਵੱਲ ਉਹ ਆਇਆ

ਗੁੱਸੇ ਵਿਚ ਉਸ ਤੇਰੇ ਮੂੰਹ ਤੇ ਥੱਪੜ ਇਕ ਲਗਾਇਆ

ਕਹੇ ਬਦਤਮੀਜ਼,ਤੂੰ ਮੇਰੇ ਉੱਤੇ ਹੱਸਿਆ

ਇੰਝ ਹੱਸ ਕੇ ਤੂੰ ਸੀ ਫਸਿਆ


ਜਵਾਨੀ ਦੋ ਦੋਸਤ ਤੇਰੇ ਕਰਨ ਲੜਾਈ

ਕਿਓਂ ਉਹ ਲੜੇ ਤੈਂਨੂੰ ਸਮਝ ਨਾ ਆਈ

ਤੂੰ ਬੈਠਾ ਵੇਖੇਂ ਉਹ ਗੁਥੱਮ ਗੁੱਥੇ

ਲਾਓਣ ਇਕ ਦੂਜੇ ਨੂੰ ਮੁੱਕੇ ਤੇ ਮੁੱਕੇ

ਤੂੰ ਸੋਚਿਆ ਇਹ ਵੀ ਮੇਰੇ ਵਰਗੇ ਸਮਝਦਾਰ

ਦਾਨਾ ਨਾ ਤੂੰ ਬਣਿਆ,ਪਿਆ ਨਾ ਉਨ੍ਹਾਂ ਵਿਚਘਾਰ

ਵੇਖ ਉਨ੍ਹਾਂ ਦੀ ਨਾਦਾਨੀ ਤੂੰਨੂੰ ਹਾਸਾ  ਸੀ ਆਇਆ

ਬਾਕੀ ਦੋਸਤਾਂ ਆ ਉਨ੍ਹਾਂ ਨੂੰ ਛਡਾਇਆ

ਦੋਨਾਂ ਵਿਚ ਹੋ ਗਈ ਸੁਲਾਹ ਸਫ਼ਾਈ

ਰੱਲ ਦੋਨੋਂ ਤੇਰੇ ਪਿੱਛੇ ਪੈ ਗਏ ਭਾਈ

ਕਹਿਣ ਸਾਨੂੰ ਲੜਦਿਆਂ ਵੇਖ ਤੂੰ ਸੀ ਹੱਸਿਆ

ਇੰਝ ਹੱਸ ਕੇ ਤੂੰ ਸੀ ਫਸਿਆ


ਏਨੇ ਵਰੇਂ ਵਿਆਹੇ ਹੋਏ,ਹੋਇਆ ਇਹ ਪਹਿਲੀ ਵਾਰ

ਅੱਗੇ ਨਾ ਪਿੱਛੇ ਬੁੱਢੀ ਤੇਰੀ ਨੇ ਅਜ ਕੀਤਾ ਸ਼ੰਗਾਰ

ਸੁਰਖੀ ਲਾਈ ,ਸਾੜੀ ਪਾਈ,ਪਾਇਆ ਸੋਨੇ ਦਾ ਭਾਰਾ ਹਾਰ

ਸੱਚ ਦੱਸੀਂ ਉਸ ਤੈਂਨੂੰ ਜਦ ਸੁਭਾਵਣ ਸੀ  ਪੁਛਿਆ

ਬੁੱਢੀ ਘੋੜੀ ਲਾਲ ਲਗਾਮ,ਤੂੰ ਬੇ-ਤੁਕਾ ਸੀ ਬਕਿਆ

ਜੋਕਰ ਤੈਂਨੂੰ ਉਹ ਜਾਪੇ,ਉਸੇ ਜਾਪ ਕੇ ਤੂੰ ਹੱਸਿਆ

ਬਾਤ ਗਈ ਨੂੰ ਹੋਏ ਦੋ ਮਹੀਨੇ,ਰੋਟੀ ਅਪਣੀ ਆਪ ਤੂੰ ਪਕਾਂਵੇਂ

ਕਿਓਂ ਤੂੰ ਹੱਸਿਆ ਬਾਰ ਬਾਰ ਪਛਤਾਂਵੇਂ

ਹੀਲਾ ਕੋਈ ਲੱਭਿਆ ਨਾ,ਕਿੰਝ ਬੁੱਢੀ ਰੁਸੀ ਮਨਾਂਵੇ

ਅਜੇ ਵੀ ਅਕਲ ਨਹੀਂ ਆਈ ਤੈਂਨੂੰ ਜਸਿਆ

ਬੇ-ਵਕਤ ਹੱਸ ਕੇ ਬਾਰ ਬਾਰ ਕਈ ਬਾਰ ਤੂੰ ਫਸਿਆ



Tuesday, January 3, 2023

ਗੀਤ ਖ਼ੁਸ਼ੀ ਦਾ p3

                                                ਗੀਤ ਖ਼ੁਸ਼ੀ ਦਾ


ਜਿੰਦਗੀ ਨਾਲ ਨਾ ਹੋ ਕਦੀ ਉਦਾਸ

ਚੰਗੇ ਦਿਨਾਂ ਦੀ ਸਦਾ ਰੱਖ ਦਿਲੇ ਆਸ

ਅਨਹੋਣੀ ਕਦੇ ਵੀ ਨਹੀਂ ਹੁੰਦੀ

ਵਾਪਰੇ ਓਹੀ ਜੋ ਉਸੇ ਭੌਂਅਦੀ

ਹੱਸਦਾ ਖੇਡਦਾ ਇੱਥੋਂ ਲੰਘ ਜਾ

ਖ਼ੁਸ਼ੀ ਦੇ ਗੀਤ ਤੂੰ ਗੌਂਅਦਾ ਜਾ


ਸਾਕ ਸਬੰਧੀ ਤੇ ਇਹ ਤੇਰੇ ਯਾਰ

ਜਾਦਾ ਨਾ ਕਰ ਇਨ੍ਹਾਂ ਨਾਲ ਪਿਆਰ

ਹੀਰੇ ਜਵਾਰਾਤ ਚਾਹੇ ਹੋਣ ਬੇ-ਸ਼ੁਮਾਰ

ਇਕ ਨਹੀਂ ਜਾਣੇ ਆਖਰੀ ਤੇਰੇ ਨਾਲ

ਜ਼ਮੀਨ ਜਾਇਆਦਾਤ ਘੋੜੇ ਹਾਥੀ

ਹੈ ਇਹ ਤੇਰੇ ਮੜਿਆਂ ਤੱਕ ਦੇ ਸਾਥੀ

ਕਰਮ ਹੀ ਗਿਣਤੀ ਆਓਣੇ,ਚੰਗਾ ਕਰਮ ਕਮੌਂਦਾ ਜਾ

ਖ਼ੁਸ਼ੀ ਦੇ ਗੀਤ ਤੂੰ ਗੌਂਅਦਾ ਜਾ


ਮਾਇਆ ਜੱਗ ਜੰਜਾਲ,ਇਹ ਸੱਬ ਉਸ ਦਾ ਖੇਲ

ਭੁੱਲ ਨਾ ਉਸ ਨੂੰ ਸੱਬ ਵਿੱਚ ਉਸ ਨੂੰ ਵੇਖ

ਤੇਰਾ ਵੀ ਉਹ ਇੱਕ,ਉਨ੍ਹਾਂ ਦਾ ਵੀ ਇੱਕੋ ਏਕ

ਇੱਕੋ ਹੀ ਜਾਣ ਚਾਹੇ ਰੂਪ ਉਸ ਦੇ ਅਨੇਕ

ਪਿਆਰ ਕਰ ਸੱਬ ਨੂੰ ,ਦਿਲ ਨਾ ਕੋਈ ਦੁਖਾ

ਖ਼ੁਸ਼ੀ ਦੇ ਗੀਤ ਤੂੰ ਗੌਂਅਦਾ ਜਾ


ਜਾਣ ਬੁੱਝ ਕੋਈ ਪਾਪ ਨਾ ਕਰ

ਬੁੱਧ ਸੁੱਧ ਵਰਤ,ਕਰਮ ਕਰ ਹੋ ਨਿਡਰ

ਸੱਚੇ ਦਿਲੋਂ ਕੀਤੇ ਦੀ ਨਾ ਮਿਲੇ ਸਜਾ

ਮਾਣ ਖ਼ੁਸ਼ਿਆਂ ਲੈ ਜਿੰਦਗੀ ਦਾ ਮਜ਼ਾ

ਡਰ ਨਾ,ਡਰੌਣਾ ਨਹੀਂ ਉਸ ਦੀ ਰਜ਼ਾ

ਜੀ ਲੈ ਜੀਵਨ ਹੋ ਕੇ ਬੇ-ਪਰਵਾਹ

ਖ਼ੁਸ਼ੀ ਦੇ ਗੀਤ ਤੂੰ ਗੌਂਅਦਾ ਜਾ

*******

           गीत खुशी दा


जिंदगी नाल ना हो कदी उदास

चंगे दिनां दी सदा रॅख दिले आस

अनहोणी कदे वी नहीं हुंदी

वापरे ओही जो उसे भौंअदी

हॅसदा खेडदा ईॅथों लंघ जा

खुशी दे गीत तूं गौंअदा जा


साक संभंधी, ते इह तेरे यार

जादा ना कर इन्हां नाल प्यार

हीरे जवारात चाहे होण बे-शुमार

इक नहीं जाणा आखरी तेरे नाल

ज़मीन जायादात घोङे हाथी

है तेरे मङिआं तॅक दे साथी

करम ही गिणती आओणे,चंगा करम कमौंदा जा

खुशी दे गीत तूं गौंअदा जा


मायिआ जॅग जंजाल,सॅब उस दा खेल

भुॅल ना उस नूं सॅब विच उस नू वेख

तेरा वी ओह इक, उन्हां दा वी इॅको ऐक

इॅको ही जाण चाहे रूप उस दे अनेक

प्यार कर सॅब नूं,दिल ना कोई दुखा

खुशी दे गात तूं गौंअदा जा


जाण बुॅझ कोई पाप ना कर

बुॅध सुॅध वरत,करम कर हो निडर

सॅच्चे दिलों कीते दी ना मिले सजा

माण खुशिआं लै जिंदगी दा मज़ा

डर ना ,डरौंणा नहीं उस दी रज़ा

जी लै जीवन हो के बे-परवाह

खुशी दे गीत तूं गौंअदा जा




Tuesday, December 13, 2022

ਦਿਨ ਦਿਹਾੜੇ ਤੇ ਜੁਦਾਈ p3

                            ਦਿਨ ਦਿਹਾੜੇ ਤੇ ਜੁਦਾਈ


ਰੱਬ ਮੇਲ ਮਿਲਾਏ ਨੂੰ ਹੋ ਗਏ ਛਿਆਲੀ ਸਾਲ

ਇਕੱਠੇ ਮੰਨਾਇਆ ਦਿਨ ਦਿਹਾੜਾ ਇੱਕ ਦੂਜੇ ਨਾਲ

ਦੁਨਿਆਂਦਾਰੀ ਦੇ ਧੰਦਿਆਂ ਕੀਤਾ ਅਗੱਲ ਇਸ ਬਾਰ

ਮੈਂ ਇੱਥੇ ਸਵੇਰੇ ਜਾਗਾਂ,ਉਹ ਸੁਤੀ ਉੱਥੇ ਰਾਤ

ਗਲੇ ਇੱਕ ਦੂਜੇ ਦੇ ਲੱਗ ਨਾ ਸਕੀਏ,ਹੋਵੇ ਫੋਨਾ ਤੇ ਬਾਤ

ਤੰਨਹਾਈ ਵਿੱਚ ਦੋਨੋਂ ਬੈਠੇ,ਮੰਨਣ ਜੋ ਹੁਕਮੇ ਹਜ਼ੂਰ

ਸਮੁੰਦਰੋਂ ਪਾਰ ਵਿਛੜੇ ਬੈਠੇ,ਦਿਲੋਂ ਰੂਹੋਂ ਨੇੜੇ ,ਨਹੀਂ ਦੂਰ

ਫਲਸਫੇ਼ ਦੋਨਾਂ ਦੇ ਵਖੱਰੇ,ਸੋਚ ਵੀ ਰੱਬ ਵਖੱਰੀ ਬਣਾਈ

ਮੁਦਿਆਂ ਤੇ ਕਰਨ ਝੱਗੜੇ,ਕਈ ਬਾਰ ਕਰਨ ਲੜਾਈ

ਪਰ ਜੋੜ ਹੈ ਦੋਨਾਂ ਦਾ ਐਸਾ,ਸੋਚ ਕੇ ਕਰਨ ਸੁਲਾਹ ਸਫ਼ਾਈ

ਮਿਲ ਜੋੜੀ ਸੱਜ ਕੇ ਚਲੱਣ,ਜਹਾਨ ਦੇਵੇ ਵਿਧਾਈ

ਕਈ ਬਾਰੀਂ ਮਨੀ ਮਾਣ ਕਰਨ ,ਪਰ ਜਾਦ ਕਰਨ ਉਸ ਦੀ ਰਹਿਣਨਿਮਾਈ

ਨਜ਼ਰ ਨਾ ਲੱਗਣ ਦੇਵੀਂ ਉਹ ਲਿਖਣ ਵਾਲਿਆ,ਜੋ ਕਿਸਮੱਤ ਉਨ੍ਹਾਂ ਨੇ ਪਾਈ

*******

               ज   दिन दिहाङे ते जुदाई


रॅब मेल मिलाए हो गए छियाली साल

ईकॅठे मनायिआ दिन दिहाङा इक दूजे नाल

दुनियांदारी दे धंदिआं कीता अगॅल इस बार

मैं इॅथे सवेरे जागां,उह सुती ओथे रात

गले इक दूजे दे लॅग ना सकीए,फ़ोना ते होवे बात

तंनहाई विच दोनों बैठे मनण जो हुकमे हज़ूर

समुंदरों पार विछङे बैठे,दिलों रूहों नेङे ,नहीं दूर

फससफ़े दोना दे वखॅरे,सोच वी रॅब वखॅरी बनाई

मुदिआं ते करन झॅगङे,कई बार करन लॉङाई

पर जोङ दोना दा ऐसा ,सोच के करन सुलाह सफ़ाई

मिल जोङी सॅज के चलॅण,जहान देवे विधाई

कई बार मनी माण करन,पर याद करन उस दी रहिणनिमाई

नज़र ना लॅगण देंवीं उह लिखण वालिआ,जो किस्मॅत उन्हां लिखाई

Tuesday, November 29, 2022

ਯਾਰਾਂ ਦਾ ਕੱਠ p3

               ਯਾਰਾਂ ਦਾ ਕੱਠ


ਸਦੀਓਂ ਬਾਦ ਕੱਠੇ ਬੈਠੇ ਪੀ ਪੀ ਸ ਨਾਭਾ ਦੇ ਯਾਰ

ਏਨੇ ਵਰੇ ਮਿਲੇ ਨਹੀਂ ਪਰ ਯਾਰੀ ਰੱਖੀ ਬਰਕਰਾਰ

ਧੌਲਿਆਂ ਚਾਹੇ ਦਾੜਿਆਂ,ਬਾਲ ਚਾਹੇ ਹੋਏ ਬੱਗੇ

ਅੱਧ ਬੋਲੇ,ਅੱਧ ਗੰਜੇ,ਅੱਖ ਵਿਚ ਅਜੇ ਸ਼ਰਾਰੱਤ ਨੱਚੇ

ਕਲਾਸ ਵਿਚ ਸੀ ਇਹ ਸਾਰੇ ਹੋਸ਼ਿਆਰ

ਸ਼ਰਾਰਤਾਂ ਤੋਂ ਬਾਜ ਨਾ ਔਣ,ਖਾਣ ਰੋਜ਼ ਮਾਰ

ਸ਼ਰੀਫ ਬੀਬੇ ਬਾਕੀ ਜਮਾਤੀ,ਇਨ੍ਹਾਂ ਤੋਂ ਪ੍ਰੇਸ਼ਾਨ

ਹਿੰਦੀ ਮਾਸਟਰ ਸ਼ਰਮਾ ਦੁਖੀ,ਕਹੇ ਇਨ੍ਹਾਂ ਵਿਚ ਵਸੇ ਹੈਵਾਨ

ਸ਼ਰਾਰਤਾਂ ਕਰਨ ਐਸਿਆਂ,ਹੋਏ ਸਕੂਲ ਵਿਚ ਬਦਨਾਮ

ਕਰਤੂਤਾਂ ਵੇਖ ਬਾਬੇ ਐਂਟੀ ਸੋਸ਼ਿਲ ਗੈਂਗ ਦਾ ਦਿਤਾ ਇਨ੍ਹਾਂ ਨੂੰ ਨਾਮ

ਕੌਵਲ ਕਹੇ ਜੇ ਤੁਹਾਡੇ ਵਰਗਾ ਦਿਮਾਗ ਮੇਰਾ ਹੁੰਦਾ,ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਬਣਦਾ

ਪਰ ਤੁਸੀਂ ਪੰਜੋ ਜੇਲ ਜਾਓਗੇ,ਲਿਖਾ ਲਓ,ਸੁਧਰੋਗੇ ਮੇਰਾ ਮੰਨ ਨਹੀਂ ਮੰਨਦਾ

ਜਸਪਾਲ ਭਾਊ ਜੀ,ਜਸਪਾਲ ਇੰਗਲੈਂਡੀ,ਟਾਇਗਰੇ ਵੱਡਾ ਭਾਈ

ਬਖਸ਼ੀ ਮੁਲਕਜੀਤ,ਹਾਰਡੀ ਬਾਜਵਾ,ਪੰਜਾਂ ਦੀ ਜੋੜੀ ਰੱਬ ਬਣਾਈ

ਅੱਜ ਮੇਹਰ ਹੋਈ ਕੱਠੇ ਬੈਠੇ ਇਹ ਦੋਸਤ ਇਹ ਭਾਈ

ਮੰਨ ਸਾਰਿਆਂ ਦਾ ਉਦਾਸ ਹੋਇਆ,ਹਾਰਡੀ ਦੀ ਯਾਦ ਆਈ

ਸ਼ੁਕਰ ਕਰਨ ਰੱਬ ਦਾ ਸਾਰੇ ਜਿਸ ਇਹ ਮੇਲ ਮਿਲਾਇਆ

ਅਰਜ਼ ਏਸੇ ਤਰਾਂ ਮੇਲ ਰੱਖੀਂ,ਜਿਸ ਤਰਾਂ ਅੱਜ ਤੱਕ ਨਿਭਾਇਆ

***=***


                   यारां दा कॅठ


सदीओं वाद कॅठे बैठे पी पी स  नाभा दे यार

ऐने वरे मिले नहीं पर दोस्ती रॅखी बरकरार

धौलिआं चाहे दाङीआं,चाहे बाल होए बॅगे

अध बोले,अध गंजे,अख विच अज वी शरारॅत नॅचे

कलास विच सी एह सारे होशियार

शरारॅतां तों बाज ना औण, रोज़ खाण  मार

शरीफ़ बीबे बाकी जमाती ,इन्हां तों प्रेशान

हिंदी मासटर शरमा कहे,इन्हां विच वसे हैवान

शरारता करन ऐसिआं,होए स्कूल विच बदनाम

करतूतां वेख बाबे ऐंटी सोशिल गैंग दा दिता इन्हां नू नाम

कौवल कहे जे तुहाडे वरगा दिमाग मेरा हुंदा,देश दा प्राधान मंतरी मैं बणदा

पर तुसीं पंजो जेल जाऔगे,लिखाअ लऔ,सुधरोगे,मेरा मंन नहीं मनदा

जसपाल भाऊ जी,जसपाल इन्गलैंडी,टाटिगिरे वडा भाई

बख़शी मुलकजीत,हारडी बाजवा,पंजां दी जोङी  रॅब  बणाई

अज महिर होई,कॅठे बैठे इह दोस्त इह भाई

मन सारिआं दा उदास होयिआ,हारडी दी याद आई

शुकर करन रॅब दा सारे,जिस इह मेल मिलायिआ

अरज़ ऐसे तरां मेल रॅखीं,जिस तरां अज तॅक निभायिआ


Tuesday, November 15, 2022

ਸਬਰ ਕਰਨਾ ਨਾ ਆਇਆ p2

                       ਸਬਰ ਕਰਨਾ ਨਾ ਆਇਆ

 ਸਬਰ ਦਾ ਫੱਲ ਕਹਿੰਦੇ ਮਿੱਠਾ ਹੁੰਦਾ,ਉਹ ਫੱਲ ਅਸੀਂ ਕਦੀ ਨਹੀਂ ਖਾਇਆ

ਸਾਨੂੰ ਸਬਰ ਕਰਨਾ ਨਾ ਆਇਆ

ਬੇ-ਸਬਰੀ ਵਿੱਚ ਬਹੁਤ ਦੁੱਖ ਪਾਇਆ

ਘਰਵਾਲੀ ਪਿਆਰ ਨਾਲ ਚਾਹ ਸਾਡੇ ਲਈ ਬਣਾ ਲਿਆਈ

ਅਸੀਂ ਸਬਰ ਨਹੀਂ ਕੀਤਾ, ਤੱਤੀ ਤੱਤੀ  ਚਾਹ ਮੂੰਹ ਨੂੰ ਲਾਈ

ਤੱਤੀ ਚਾਹ ਦੇ ਨਾਲ ਅਸੀਂ ਜੀਭ ਅਪਣੀ ਜਲਾਈ

ਜੀਭ ਦੇ ਪੈ ਗਿਆ ਵੱਡਾ ਛਾਲਾ

ਜੀਭ ਦੁਖੇ ,ਕੱਢ ਨਾ ਸਕੀਏ ਕਿਸੇ ਨੂੰ ਗਾਲਾਂ

ਸਾਡੀ ਜਵਾਨੀ ਦੀ ਵੀ ਗੱਲ ਸੁਣੋ ਮੇਰੇ ਭਾਈ

ਇੱਕ ਹੱਮ-ਉਮਰ ਤੇ ਅੱਖ ਸੀ ਸਾਡੀ ਆਈ

ਦੋਸਤੀ ਕਰ ਉਸ ਨਾਲ ਗੱਲ ਅੱਗੇ ਅਸੀਂ ਵਧਾਈ

ਸਬਰ ਨਹੀਂ ਕੀਤਾ ,ਹਿੰਮੱਤ ਕਰ ,ਪਿਆਰ ਦਾ ਕੀਤਾ ਇਕਰਾਰ

ਨਰਾਜ਼ ਹੋਈ ਉਹ,ਕਹੇ ਮੈਂ ਤਾਂ ਸਿਰਫ਼ ਦੋਸਤੀ ਕੀਤੀ,ਪਿਆਰ ਲਈ ਨਹੀਂ ਮੈਂ ਤਿਆਰ

ਬੇ-ਸਬਰੀ ਵਿੱਚ ਇੱਕ ਚੰਗਾ ਦੋਸਤ ਗਵਾਇਆ

ਸਬਰ ਨਾ ਸਾਨੂੰ ਕਰਨਾ ਆਇਆ

ਬਿਰਧ ਉਮਰੇ ਹੁਣ ਸਬਰ ਕਰਨਾ ਪੈ ਰਿਆ,ਬਿਨ ਸਬਰੋਂ ਨਹੀਂ ਕੋਈ ਚਾਰਾ

ਆਪ ਸੱਬ ਕੁੱਛ ਕਰ ਨਾ ਪਾਈਏ,ਲੈਣਾ ਪੈਂਦਾ ਅਪਣਿਆਂ ਦਾ ਸਹਾਰਾ

ਕਦੋਂ ਉਹ ਮੇਰੇ ਲਈ ਵਕਤ ਕੱਢੱਣ,ਸਬਰ ਕਰ ਬੈਠਾਂ ਮੈਂ ਬੁੱਢਾ ਬੇ-ਚਾਰਾ

ਜਵਾਨੀ ਵਿੱਚ ਜੇ ਫੱਲ ਮਿਲਦਾ,ਸ਼ਾਇਦ ਹੁੰਦਾ ਉਹ ਮਿੱਠਾ

ਪਿਛਲੀ ਉਮਰੇ ਮਿਲਿਆ ਫੱਲ, ਮਿਠਾ ਨਾ ਕੌੜਾ ਨਾ ਉਹ ਫਿੱਕਾ

ਦੇਰ ਨਾਲ ਆਏ ,ਦਰੁਸਤ ਆਏ,ਸਬਰ ਕਰਨਾ ਅਸੀਂ ਸਿਖਿਆ

ਸ਼ੁਕਰ ਕਰਾਂ ਉਸ ਦਾ ,ਜਿਸ ਬੁਢਾਪੇ ਸਕੂਨ ਸਾਡੇ ਮੱਥੇ ਲਿਖਿਆ

*******

          सबर करना ना आयिआ


सबर दा फॅल कहिंदे मिॅठा हुंदा,उह फॅल असीं कदी नहीं खायिआ

सानू सबर करना ना आयिआ

बे-सबरी विच बहुत दुॅख पायिआ

घरवाली प्यार नाल चाह साडे लई बणा लिआई

असीं सबर नहीं कीता तॅती तॅती चाह मूंह नूं लाई

तॅती चाह नाल असीं जीभ अपणी जलाई

जीभ ते पै गिआ वॅडा छाला 

जीभ दुखे,कॅढ ना सकीऐ किसे नू गालां

साडी जवानी दी वी गॅल सुणो ,मेरे भाई

इॅक हम-उमर ते अख सी साडी आई

दोस्ती कर उस नाल,गॅल अगे असीं वधाई

सबर नहीं कीता,हिंमॅत कर,प्यार दा कीता इकरार

नराज़ होई उह,कहे मैं तां सिरफ़ देस्ती कीती,प्यार लई मैं नहीं तिआर

बे-सबरी विच इक चंगा दोस्त गवायिआ

सबर ना सानू करना आयिआ

बिरध उमरे हुण सबर करना पै रिहा,बिन सबरों नहीं कोई चारा

आप सॅब कुछ कर ना पाईऐ,लैणा पैंदा अपणियां दा सहारा

कदों उह मेरे लई वक्त कॅढॅण,सबर कर बैठां मैं बुॅढा बे-चारा

जवानी विच जे फॅल मिलदा,शायद हुंदा उह मिॅठा

पिछली उमरे मिलिआ फॅल,मिॅठा ना कौङा ना उह फिॅका

देर नाल आऐ,दरुस्त आए, सबर करना असीं  सिखिआ

शुकर करां उस दा ,जिस बुढापे सकून साडे मॅथ्थे लिखिआ




Sunday, November 6, 2022

ਚੰਗੇ ਕੰਮ ਕਰਾ ਦੇ p3

                              ਚੰਗੇ ਕੰਮ ਕਰਾ ਦੇ

ਕਾਰਨ ਕਰਤਾ ਕਰਾਵਨਹਾਰ,ਐਸੇ ਕੰਮ ਮੇਰੇ ਤੋਂ ਕਰਾ

ਲੇਖਾ ਚੰਗਾ ਕੱਠਾ ਹੇਵੇ ,ਸਿਰ ਚੁੱਕ ਹੋਵਾਂ ਚਿਤ੍ਰਗੁਪਤ ਅੱਗੇ ਖੱੜਾ

ਸ਼ਰੀਰ ਆਲਸੀ ਨੂੰ ਫੁਰਤੀ ਦੇ,ਕਿਰਤ ਐਸੀ ਕਰਾਂ

ਹੱਕ ਦੀ ਰੋਟੀ ਅਪਣੀ ਕਮਾ ਖਾਂਵਾਂ,ਦਿਲੋਂ ਦੇਵਾਂ ਦੁਆ

ਸਵਾਰਥ ਮੇਰੇ ਅੰਦਰੋਂ ਕੱਢ,ਵੰਡ ਛੱਕਣ ਦੀ ਰੀਤ ਸਿਖਾ

ਨਫ਼ਰੱਤ ਮੇਰੀ ਮੁੱਕਾ,ਏ ਨਿਰਵੈਰ,ਕਰਾਂ ਮੈਂ ਸੱਭ ਦਾ ਭਲਾ

ਨਾਮ ਜਪਣ ਦਾ ਵੱਲ ਬੱਲ ਦੇ,ਜੀਭ ਜਪੇ ਤੇਰਾ ਨਾਮ

ਪੰਜ ਮੇਰੇ ਦੁਸ਼ਮਨ ਮਾਰ ਲੋਭ ਮੋਹ ਹੰਕਾਰ ਕ੍ਰੋਧ ਤੇ ਕਾਮ

ਨਦਰ ਅਪਣੀ ਮੇਰੇ ਤੇ ਸਵੱਲੀ ਰਖੀਂ,ਬੇੜਾ ਲਾ ਦੇ ਮੇਰਾ ਪਾਰ

ਤੂੰ ਮੇਰਾ ਸੱਭ ਕੁੱਛ,ਮਾਤ ਪਿਤਾ ਸਬੰਦੀ, ਤੂੰ ਹੀ ਮੇਰਾ ਪੱਕਾ ਯਾਰ

ਗਿਆਨ ਦੀ ਰੋਸ਼ਨੀ ਮੈਂਨੂੰ ਦੇ,ਤੇਰਾ ਸ਼ਬਦ ਮੈਂ ਸਮਝ ਸਕਾਂ

ਅੱਖਾਂ ਮੇਰਿਆਂ ਪੂਰਿਆਂ ਖੋਲ,ਤੈਂਨੂੰ ਸਰਬ ਸਮਾਇਆ ਵੇਖ ਸਕਾਂ

ਹੁਕਮ ਤੇਰੇ ਤੋ ਬਾਹਰੀ ਨਾ ਹੋਵਾਂ,ਮੰਨਾ ਤੇਰਾ ਭਾਣਾ

ਹਜ਼ੂਰੀ ਤੇਰੀ ਮਸੂਸ ਕਰਾਂ,ਦੂਰ ਨਹੀਂ ,ਨੇੜੇ ਤੈਂਨੂੰ ਜਾਣਾ

ਤੇਰੀ ਜੋ ਜੋਤ ਮੇਰੇ ਅੰਦਰ,ਉਹ ਜੋਤ ਤੂੰ ਦੇ ਜਗਾ

ਮੇਰੀ ਜੋਤ ਤੇਰੇ ਵਿੱਚ ਮਿਲੇ,ਮੈਂ ਜਾਂਵਾਂ ਤੇਰੇ ਵਿੱਚ ਸਮਾ

ਕਾਰਨ ਕਰਤਾ ਕਰਾਵਨਹਾਰ ਐਸੇ ਕੰਮ ਮੇਰੇ ਤੋਂ ਕਰਾ

ਸਿਰ ਚੁੱਕ ਕੇ ਚਿਤ੍ਰਗੁਪਤ ਦੇ ਸਾਮਣੇ ਮੈਂ ਹੋ ਸਕਾਂ ਖੜਾ



Saturday, November 5, 2022

ਆਪ ਤੋਂ ਡਰਾਂ p 3

                                    ਆਪ ਤੋਂ ਡਰਾਂ

ਹੋਰ ਮੈਂ ਕਿਸੇ ਦੇ ਬਾਪ ਤੋਂ ਵੀ ਨਾ ਡਰਾਂ

ਡਰਾਂ ਤਾਂ ਸਿਰਫ ਅਪਣੇ ਆਪ ਤੋਂ ਆਪ ਡਰਾਂ

ਕਿਓਂ ਮੈਂਨੂੰ ਉਸ ਨੇ ਡਰਪੋਕ ਬਣਾਇਆ

ਮੈਂਨੂੰ ਡਰੌਂਣ ਵਾਲਾ ਮੇਰੇ ਅੰਦਰ ਪਾਇਆ

ਪੁੱਛਾਂ ਉਸ ਨੂੰ ਮੈਂ ਤੇਰਾ ਕੀ ਗਵਾਇਆ

ਅੰਦਰ ਮੇਰੇ ਮੇਰਾ ਦੋਸਤ ਜੇ ਤੂੰ ਪੌਂਦਾ

 ਉਸ ਨਾਲ ਰਲਕੇ ਮੈਂ ਗੀਤ ਤੇਰੇ ਗੌਂਦਾ

ਅਪਣੀ ਹਵੱਸ ਲਈ ਅਪਣੀ ਮੌਜ ਲਈ ਪਾਪ ਸਮੁੰਦਰੇ ਤਰਾਂ

ਅੰਦਰ ਵਾਲਾ ਕੀ ਕਹਿੰਦਾ ਮੈਂ ਰੱਤਾ ਭੱਰ  ਵੀ ਗੌਰ ਨਾ ਕਰਾਂ 

ਮੈਂ ਜੋ ਕਰਾਂ ,ਜੋ ਉਹ ਕਰਾਵੇ ,ਮੈਂ ਕਰਾਂ

ਫਿਰ ਸੋਚਾਂ ਕਿਓਂ ਅੰਦਰ ਵਾਲੇ ਤੋਂ ਡਰਾਂ

ਜੱਦ ਉਸ ਦੇ ਹੁਕਮੋ ਨਹੀਂ ਕੋਈ ਬਾਹਰੀ

ਫਿਰ ਮੇਰੇ ਕਾਰਨਾਮੇ ਕਿਓਂ ਮੇਰੇ ਤੇ ਭਾਰੀ

ਜੇ ਉਹ ਕਰਾਵੇ, ਕਿਓਂ ਸੋਚਾਂ ਪਾਪ ਮੈਂ ਕਰਾਂ

ਪਾਪ ਕਰ ਫਿਰ ਮੈਂ ਆਪ ਤੋਂ ਡਰਾਂ

ਐਂਵੇਂ ਗਵਾਏ ਤੇਹੱਤਰ ਵਰੇ

ਅੰਦਰ ਵਾਲੇ ਤੋਂ ਮਨ ਅੱਜ ਵੀ ਡਰੇ

ਕਰ ਨਾ ਸਕੇ ਉਸ ਨਾਲ ਯਾਰੀ

ਲੇਖੇ ਨਾ ਲਾਈ ਇਹ ਵੀ ਵਾਰੀ

ਕਹਿੰਦੇ ਉਪੱਰ ਵਾਲਾ ਨਿਰਵੈਰ ਬੱਖ਼ਸੰਦ

ਬੱਚਾ ਸਮਝ ਮਾਫ ਕਰੂ,ਦਿਲੋਂ ਇਹੀਓ ਮੰਗ 

**********

              आप तों डरां


होर मैं किसे दे बाप तों वी ना डरां

डरां तां सिरफ अपणे आप तों आप डरां

किओं मैंनू उस ने डरपोक बणायिआ

मैंनू डरौंण वाला मेरे अंदर पायिआ

पुॅछां उस नू मैं तेरा की गवायिआ

अंदर मेरे मेरा दोस्त जे तूं पौंदा

उस नाल रॅलके मैं गीत तेरे गौंदा

अपणी हवॅस लई अपणी मौज लई पाप समुन्दरे तरां

अंदर वाला की कहिंदा मैं रता भर की गौर ना करां

मैं जो करां,जो उह करावे,मैं करां

फिर सोचां किओं अंदर वाले तो डरां

जॅद उस दे हुकमों नहीं कोई बाहरी

फिर मेरे कारनामे किओं मेरे ते भारी

जे उह करावे ,किओं सोचां पाप मैं करां

पाप कर फिर मैं आप तों डरां 

ऐंवें गवाए तेहॅतर वरे

अंदर वाले तों मंन अज वी डरे

कर ना सके उस नाल यारी

लेखे ना लाई इह वी वारी

कहिंदे उपॅर वाला निरवैर बंख़संद

बॅच्चा समझ माफ़ करू,दिलों इहीओ मंग