Sunday, November 10, 2024

ਪਿਆਰ ਵਿੱਚ ਨਿਰਵਾਨ ਪ 4

     ਪਿਆਰ ਵਿੱਚ ਨਿਰਵਾਨ


ਜਿਸ ਨੂੰ ਪਿਆਰ ਯਾਰ ਦਾ ਮਿਲਿਆ ਜਨਤ ਉਹ ਪਾਏ

ਮਨਸੂਬੇ ਉਸ ਦੇ ਸਾਰੇ ਪੂਰੇ ਹੋਰ ਦਸੋ ਕੀ ਉਹ ਚਾਏ

ਦੁਨਿਆਂ ਭੁੱਲਿਆ ਯਾਰ ਮਿਲਿਆ ਗੀਤ ਖੁਸ਼ੀ ਦੇ ਗਾਏ

ਯਾਰ ਪੂਜਾ ਹੋਰ ਨਾ ਕੋਈ ਦੂਜਾ ਯਾਰ ਤੇ ਬਲਿਹਾਰੀ ਜਾਏ

ਮਜਨੂੰ ਮਜਨੂੰ ਲੋਕ ਛੇੜਨ ਉਹ ਨਾ ਕਰੇ ਪਰਵਾਹ

ਦਿਲ ਵਿੱਚ ਯਾਰ ਸੋਚ ਵਿੱਚ ਯਾਰ ਯਾਰ ਦੇ ਨਾਂ ਨਾਲ ਲਏ ਸਾਹ

ਯਾਰ ਤੋਂ ਦੂਰੀ ਨਹੀਂ ਗਵਾਰਾ ਪੱਲ ਦਾ ਨਾ ਕਰੇ ਵਸਾਹ

ਅੱਖਾਂ ਨਾਲ ਨਿਹਾਰੇ ਯਾਰ ਨੂੰ ਲਏ ਜੀਣ ਦਾ ਮਜ਼ਾ

ਐਸਾ ਪਿਆਰ ਆਪ ਦੇ ਯਾਰ ਦਾ ਮੈਂ ਮੱਥੇ ਲਿਖਾਇਆ

ਲੋਚਾਂ ਨਾ ਦੌਲਤ ਹੀਰੇ ਯਾਰ ਦਾ ਪਿਆਰ ਮੇਰੀ ਸਰਮਾਇਆ

ਮੇਰੇ ਯਾਰ ਵਿੱਚ ਰਬ ਵਸੇ ਮੰਨੇ ਰੂਹ ਕਹੇ ਮੇਰਾ ਗਿਆਨ

ਖੁਦ ਨੂੰ ਮਿਟਾ ਘੁੱਲ ਯਾਰ ਦੇ ਵਿੱਚ ਪਾਂਵਾਂ ਮੈਂ ਨਿਰਵਾਨ

,,,, 

प्यार विच निवान

जिस नू प्यार यार दा मीलिया जनत ओह पाए 

मंसूबे उस दे सारे पूरे दसओ होर की ओह चाहे

दुनियां भूलिए यार मीलिया गीत खुशी दे गाए

यार पूजा होर ना कोई दूजा यार ते बलिहारी जाए

मजनू मजनू लोक छेरन ओह ना करे परवाह

दिल विच यार सोच विच यार यार दे ना लवे साह

यार दी दूरी नहीं गवारा पल दा ना करे वैसाह

आंखों नाल निहारे यार नू लवे जीन दा मज़ा 

ऐसा प्यार अपने यार दा में माथे लिखाया

लोचन ना दौलत हीरे यार दा प्यार मेरी सर्माया 

मेरे यार विच रब बसे माने रूह कहे मेरा ज्ञान 

खुद नू मिटा घुला यार विच मैं पावा निर्वान



ਪਿਆਰ ਦੀ ਖੈਰ ਮੰਗਾਂ s ਪ4

        ਪਿਆਰ ਦੀ ਖੈਰ ਮੰਗਾਂ


ਜਾਨ ਨਾਲੋਂ ਪਿਆਰੀ ਯਾਰ ਦੀ ਯਾਦ ਸਤਾਏ

ਦਿਨ ਦੀ ਚੈਨ ਨਾ ਨਾ ਰਾਤ ਨੂੰ ਨੀਂਦ ਆਏ

ਨੀਵੀਂ ਪਾ ਉਸ ਦਾ ਬੁੱਲਾਂ ਵਿੱਚ ਹੱਸਣਾ

ਦੁਖੇ ਦਿਲ ਮੇਰਾ ਜਿਵੇਂ ਠੂਂਹੇਂ ਦਾ ਢੱਸਣਾ

ਹਸਮੁਖ ਉਸ ਦਾ ਚੇਹਰਾ

ਅੱਖਾਂ ਦਾ ਨਜ਼ਾਰਾ ਮੇਰਾ

ਬੋਲੇ ਬੋਲ ਫੁੱਲ ਕਰਾਏ

ਕੰਨਾਂ ਮੇਰਿਆਂ ਨੂੰ ਰਾਗ ਸੁਣਾਏ

ਕਦੋਂ ਮਿਲੂਗੀ ਮੈਂ ਕਰਾਂ ਇੰਤਜ਼ਾਰ

ਬਿਨ ਉਸ ਤੋਂ ਜੀਣਾ ਦੁਸ਼ਵਾਰ

ਬਾਂਹਾਂ ਵਿੱਚ ਲੈ ਜੱਫੀ ਪਾਈਏ

ਦੋ ਪੱਲ ਉਸ ਨਾਲ ਜਨਤ ਬਣਾਈਏ

ਬਹਿ ਗੱਲਾਂ ਕਰੀਏ ਜੋੜ ਕੇ ਅੰਗ ਨਾਲ ਅੰਗ

ਬੱਸ ਇਹੀਓ ਇਕ ਮਨਸ਼ਾ ਹੋਰ ਨਾ ਕੋਈ‌ ਮੰਗ

ਜੱਸਾ ਬੈਠਾ ਆਸ ਲਾਏ ਚਿਤੁ ਪਾਏ ਉਸ ਮਹਿਰ

ਭੁੱਖਾ ਜੱਸਾ ਪਿਆਰ ਦਾ ਪਿਆਰ ਦੀ ਮੰਗੇ ਖੈਰ

,,,,

मांगा प्यार दी ख़ैर 

जान नालों प्यारी यार दी याद सताए

दिन दी चैन ना ना रात नू नींद आए

नीवीं पा उस दा बुल्लां विच हंसना 

दुखे दिल मेरा जीवों ढूंहैं दा डसना

हसमुख उस दा चेहरा 

आंखों दा नजारा मेरा

बोले बोल फूल किराए

कन्ना मेरे नू राग सुनाए

कदो मिलूंगी में करन इंतजार

बिन उस तों जीना दुश्वार

बहा विच लै जफी पाइए

दो पल उस नाल जनत बनाईए 

बह गल करिए जोड के अंग नाल अंग

बस एहीओ इक मनसा होर ना कोई मांग

जसा बैठा आस लगा चित पाइए उस मेहर 

भूखा जसा प्यार दा प्यार दी मांगे खैर






 

Saturday, November 9, 2024

ਪੁਟਿਆ ਪਿਆਰ ਦਾ ਪ 4

  ਪੁਟਿਆ ਪਿਆਰ ਦਾ


ਪਿਆਰ ਉਸ ਦੇ ਵਿੱਚ ਐਸਾ ਪੁਟਿਆ

ਸੋਚ ਨਾ ਸਕਾਂ ਕੁੱਛ ਹੋਰ

ਲੱਕ ਮਟਕਾ ਪੈਲਾਂ ਪਾ ਜਦ ਗੋਰੀ ਟੁਰੇ

ਯਾਦ ਔਣਾ ਮੀਂਹ ਵਿੱਚ ਨੱਚਦੇ ਮੋਰ

ਬੁੱਲ ਬੁੱਲ ਤੋਂ ਸੁਰੀਲੀ ਆਵਾਜ਼ ਉਸ ਦੀ

ਕੰਨਾਂ ਨੂੰ ਰਾਗ ਸੁਣਾਏ

ਬੁੱਲਾਂ ਰਾਹੀਂ ਫੁੱਲ ਕਿਰਦੇ

ਸੁਣ ਰੂਹ ਮੇਰੀ ਲਹਿਰਾਏ

ਕੱਚੋਂ ਕੱਚੇ੍ ਅੱਜ ਵੀ ਅੰਗ ਉਸ ਦੇ

ਚੇਹਰਿਓਂ ਨੂਰ ਚੋਂਦਾ ਜਾਏ

ਤਿੱਖਾ ਨਿਕਾ ਨਕ ਉਸ ਦਾ

ਅੱਖਾਂ ਛੱਡਣ ਤਿੱਖੇ ਤੀਰ

ਤੱਕ ਕੇ ਤਕਣੀ ਇਕ ਉਸ ਦੇ ਤਨ ਦੀ

ਦੀਵਾਨਾ ਜਸ ਜਹਨ ਵਸਾਏ ਗਵਾਏ ਜਮੀਰ 

ਸ਼ੁਕਰ ਕਰਾਂ ਸਾਥ ਉਸ ਦਾ ਪਾਇਆ

ਮੈਂ ਉਸ ਤੇ ਬਲਿਹਾਰੀ

ਆਪ ਨੂੰ ਭੁੱਲਾ ਉਸ ਵਿੱਚ ਗਵਾਚਾ

ਉਹ ਮੇਰੀ ਸੁਹਾਨੀ ਮੇਰੀ ਯਾਰੀ ਪਿਆਰੀ

ਮੇਰੀ ਦੁਨਿਆਂ ਸਾਰੀ

,,,,,

पुटीआ प्यार दा


प्यार उस दे विच ऐसा पुटीआ

सोच ना सका कुछ होर

लक मटका पैल पा जद गोरी टूरए

याद ओन मेघ विच नचदे मोर

बुल बुल तों सुरीली आवाज उस दी

कन्ना नू राग सुनाए

बुल्लां राहीं फूल किरदे

सुन रूह मेरी लहराए

कांच से कच्चे आज वी अंग उस दे

चेहरे तों नूर चोनदा जाए

तीखा निका नक उस दा

आखन छडन तीखे तीर

तक के इक तकनी उस दे तन दी

दीवाना जस ज़ेहन बसाए गवाए ज़मीर

शुक्र करा साथ उस दा पाया

मैं उस ते बलिहारी

ओह मेरी सुहानी मेरी यारी प्यारी मेरी दुनिया सारी






Friday, November 8, 2024

ਸ਼ਰਾਬ ਨੂੰ ਸਲਾਮ p4 h

          ਸ਼ਰਾਬ ਨੂੰ ਸਲਾਮ


ਸ਼ਰਾਬ ਨੂੰ ਮੇਰਾ ਤਹਿ ਦਿਲੋਂ ਸਲਾਮ

ਬੇਵਜਾ  ਲੋਕਾਂ ਕੀਤਾ ਇਸ ਨੂੰ ਬਦਨਾਮ

ਬੇਹੁਧੇ ਕੰਮ ਬੰਦਾ ਕਰੇ ਲੱਗੇ ਸ਼ਰਾਬ ਤੇ ਇਲਜਾਮ

ਸ਼ਰਾਬ ਪੀ ਬੰਦਾ ਆਪਣੇ ਆਪ ਤੇ ਆਏ

ਛਿਪੀ ਫ਼ਿਤਰਤ ਸ਼ਰਾਬ ਬਾਹਰ ਲਿਆਏ

ਇੱਕ ਸ਼ਰਾਬ ਪੀ ਕਰੇ ਬਹਿਸ ਲੜਾਈ ਦੰਗਾ

ਲੋਕ ਕਹਿਣ ਸ਼ਰਾਬ ਪੀ ਐਸਾ ਵੈਸੇ ਬੰਦਾ ਚੰਗਾ

ਜਮੀਰ ਜਿਸ ਦੀ ਗੁੱਸੇਖੋਰ ਉਹ ਕਰੂਗਾ ਲੜਾਈ

ਇਸ ਵਿੱਚ ਸ਼ਰਾਬ ਦਾ ਕੀ ਕਸੂਰ ਦੱਸੋ ਮੇਰੇ ਭਾਈ

ਮੈਂ ਪੀਆਂ ਸ਼ਰਾਬ ਮੇਰੇ ਦਿਲ ਪਿਆਰ ਜੱਗੇ

ਪਿਆਰੇ ਲੱਗਣ ਲੋਕ ਸਾਰਾ ਜੱਗ ਪਿਆਰਾ ਲੱਗੇ

ਦੋਸਤਾਂ ਦੀ ਜਮੀ ਮਹਿਫ਼ਿਲ ਸ਼ਰਾਬ ਮਸਤੀ ਲਿਆਏ

ਬੇਪਰਵਾਹ ਹੱਸਣ ਜੀਣ ਦਾ ਮਜ਼ਾ ਆ ਜਾਏ

ਬਹਿ ਦੋਸਤਾਂ ਨਾਲ ਦੋ ਘੁੱਟ ਸ਼ਰਾਬ ਪੀ ਜਾਓ

ਨੱਚੋ ਗਾਓ ਖੁਸ਼ੀ ਭਰਿਆਂ ਯਾਦਾਂ ਝੋਲੀ ਪਾਓ

ਸ਼ਰਾਬ ਬਦਨਾਮ ਸੂਫੀਆਂ ਕੀਤੀ ਜਿਨ੍ਹਾਂ ਸ਼ਰਾਬ ਨਾ ਪੀਤੀ

ਹੱਸਣ ਨਾ ਖੇਲਣ ਸਦਾ ਗੰਭੀਰ ਕੀ ਜਿੰਦ ਉਨ੍ਹਾਂ ਜੀਤੀ

ਹਿਸਾਬ ਨਾਲ ਪੀਓ ਸ਼ਰਾਬ ਇਹ ਕੁਦਰਤ ਦਾ ਵਰਦਾਨ

ਸ਼ਰਾਬ ਨੂੰ ਮੇਰਾ ਤਹਿ ਦਿਲੋਂ ਆਦਰ ਨਾਲ ਸਲਾਮ 

,,,,

शराब नू सलाम


शराब नू मेरा तह दिलों सलाम

बेवजह लोकन कीता इस नू बदनाम

बेहूदा कम बंदा करे शराब ते इल्जाम

शराब पी बंदा अपने आप ते आए

छिपी फितरत शराब बहार लियाए

इक शराब पी करे बहस लाराई दंगा

लोक कहन शराब पी ऐसा वैसे बंदा चंगा

ज़मीर जिस दी गुस्सेखोर ओह करूंगा लड़ाई 

इस विच शराब दा की कसूर दसों मेरे भाई 

मैं पीअन शराब मेरे दिल प्यार जगे

प्यारे लगन लोक जग सारा प्यारा लगे

दोस्तों दी जमी महफिल शराब मस्ती लीआए

बेपरवाह हसन जीन दा मजा आ जाए

बह दोस्तों नाल दो घुट शराब पी जाओ

नचो गाओ खुशी भरिया यादां झोली पाओ

शराब बदनाम सूफी किती जिन्हां शराब नहीं पीती

हसन न खेलन सदा गंभीर की जिंद उन्हां जीती

हिसाब नाल पीओ एह कुदरत दा वरदान

शराब नू मेरा तह दिलों आदर नाल सलाम






Tuesday, November 5, 2024

ਠਰਕੀ ਬੁੱਢਾ p4 h

      ਠਰਕੀ ਬੁੱਢਾ 


ਮੁਟਿਆਰ ਕੋਲ ਆਈ ਅੱਖੀਂ ਮੁਸਕਰਾ ਕੇ

ਖੂੰਡੀ ਹੱਥੋਂ ਖਿਸਕੀ ਬੁੱਢਾ ਡਿਗਿਆ ਗਸ਼ ਖਾ ਕੇ

ਹਾਲਤ ਵੇਖ ਬੁੱਢੇ ਦੀ ਸੱਭ ਗਏ ਡਰ

ਮਤੇ ਦੌਰੇ ਨਾਲ ਬੁੱਢਾ ਜਾਏ ਨਾ ਮਰ

ਘਬਰਾਏ ਵੇਖਣ ਵਾਲੇ ਪੈ ਗਈ ਦੁਹਾਈ

ਕਿਸੇ ਨੇ ਕੋਲ ਬੈਠੀ ਬੁੱਢੀ ਨੂੰ ਕੂਕ ਲਗਾਈ

ਕਹਿਣ ਜਲਦੀ ਉੱਠ ਦੇਰ ਨਾ ਕਰ ਮਾਈ

ਕਹਿਣ ਬੁੱਢਾ ਡਿਗਿਆ ਬੇਹੋਸ਼ ਉਹ ਹੋਇਆ

ਬੁੱਢੀ ਬੋਲੀ ਅਨਢਿੱਠਾ ਕਰੋ ਉਹ ਨਹੀਂ ਮੋਇਆ

ਇਸ ਉਮਰੇ ਵੀ ਖੜੂਸ ਸ਼ਰਮ ਨਾ ਖਾਏ

ਮੇਰੇ ਬਹੁਤ ਵਰਗਿਆਂ ਵੀ ਬਾਜ਼ ਨਾ ਆਏ

ਸੋਹਣਾ ਨਵਾਂ ਮੁੱਖੜਾ ਵੇਖ ਮਰ ਮਰ ਜਾਏ

ਉਮਰ ਉਸ ਦੀ ਹੋਈ ਕਬਰ ਵਿੱਚ ਉਸ ਦਿਆਂ ਲੱਤਾਂ

ਆਸ਼ਕੀ ਠਰਕੀ ਉਹ ਬੁੱਢਾ ਕੀ ਤੁਹਾਨੂੰ ਮੈਂ ਦੱਸਾਂ

ਛਿੱਤਰ ਬੁੱਢੇ ਖਾਦੇ ਲਾਹ ਪਾਹ ਵੀ ਕਰਾਈ

ਸਿਰੇ ਦਾ ਲੁੱਚਾ ਢੀਠ ਉਸ ਅਕਲ ਨਾ ਆਈ

ਰਬ ਕਰੇ ਕੋਈ ਚੁੜੇਲ ਇਸ ਨੂੰ ਫ਼ੱਸਾਏ

ਗਲੋਂ ਢੋਲ ਲੱਥੇ ਸੁਖ ਦਾ ਸਾਹ ਆਏ

ਬੁੱਢੇ ਹੋਸ਼ ਆਇਆ ਉਸ ਬੁੱਢੀ ਨੂੰ ਸੁਣਾਈ

ਤੇਰੀ ਅੱਖੀਂ ਮੋਹਰੇ ਰਹਿਣਾ ਜਿੰਦ ਤੇਰੇ ਨਾਂ ਲਿਖਾਈ

ਮੈਂ ਤੈਂਨੂੰ ਛੱਡਾਂ ਖੁਸ਼ੀ ਤੈਂਨੂੰ ਦੇਵਾਂ ਵਹਿਮ ਕੱਢ ਇਹ ਤੂੰ ਭੁੱਲ ਜਾ

ਇਕੱਠੀ ਜਿੰਦ ਇਕੱਠੇ ਦੁਖ ਸੁਖ ਇੱਕਠੇ ਲਵਾਂਗੇ ਅਖੀਰਲੇ ਸਾਹ

,,,

ठरकी बूढ़ा 

मुटियार कोल आई अखी मूसका के

खुंडी हाथों गिरी बूढ़ा गिरा गश खा के

हालत वेख सब गए डर

मते दौरे नाल बूढ़ा जाए ना मर

घबराए वेखन वाले पै गई दुहाई

किसे ने कोल बैठी बूढ़ी नू कूक लगाई

कहन जल्दी उठ देर ना कर माई 

कहन बूढ़ा गिरा बेहोश ओह होया

बूढ़ी बोली अनढीठआ करो ओह नहीं मोया

इस उम्र वी खुसार शर्म ना खाए

मैं बहुत वर्जिया ओह बाज ना आए

सोहना नवा मुखरा वेख मर मर जाए

उमर उस दी होई कबर विच उस दीया लतान 

आशिकी ठरकी ओह बूढ़ा की तिहानू दसन

छीतर बूढ़े खाए लाह पाह वी कराई 

सिरे दा लुच्चा उसे अकल ना आई

रब करे कोई चुड़ैल उसे फसाए

डोल गलों लथे सुख दा साह आए

बूढ़े होश आया उस बूढ़ी नू सुनाई

तेरे नाल रहना जिंद तेरे नाम लिखाई

मैं तनु छड़ान खुशी तनु देवन यह तूं भूल जा

इकट्ठा दुख दुख जिंद इकट्ठे लावेंगे आखिरले साह












Monday, November 4, 2024

ਪਾਕ ਪਿਆਰ ਬਖ਼ਸੂ p4 ep

    ਪਾਕ ਪਿਆਰ ਬਖ਼ਸੂ


ਪਿਆਰ ਆਪਣਾ ਜ਼ਾਹਰ ਨਾ ਕਰ ਸਕਾਂ

ਜੁਦਾਈ ਉਨ੍ਹਾਂ ਦੀ ਜ਼ਰ ਨਾ ਸਕਾਂ

ਸਿਰ ਤੋਂ ਗੰਜਾ ਧੌਲੇ ਮੇਰੇ ਬਾਲ

ਜੋੜੀ ਨਾ ਮਿਲੇ ਮੇਰੀ ਉਸ ਦੇ ਨਾਲ

ਉਹ ਗੋਰੀ ਮੈਂ ਕਾਲਾ ਕਲੂਟਾ

ਉਹ ਤੁਲਸੀ ਮੈਂ ਭਖ਼ੜੇ ਦਾ ਬੂਟਾ

ਉਹ ਹੂਰ ਪਰੀ ਮੈਂ ਜਿਨ ਪਹਾੜੋਂ ਲੱਥਾ

ਨੈਣ ਉਸ ਦੇ ਭਾਣੇ ਮੇਰਾ ਮੂੰਹ ਨਾ ਮੱਥਾ

ਮੈਂ ਬੁੱਢਾ ਠੇਰਾ ਉਹ ਮੁਟਿਆਰ

ਕਿੰਝ ਉਹ ਕਰੇ ਸਾਡੇ ਨਾਲ ਪਿਆਰ

ਦੁਨਿਆਂ ਨੂੰ ਪਤਾ ਚਲੇ ਤਾਂ ਇਜ਼ਤ ਮਿਲੇ ਸਵਾ

ਸਿਆਣਪ ਕਹੇ ਰੁਕ ਇਸ਼ਕ ਅੱਗੇ ਨਾ ਵਧਾ

ਦਿਲ ਉਸ ਤੇ ਆਇਆ ਇਹ ਮੇਰਾ ਨਹੀਂ ਕਸੂਰ

ਕਦੀ ਸੋਚਾਂ ਇਸ ਵਿੱਚ ਸ਼ਤਾਨ ਦਾ ਹੱਥ ਜ਼ਰੂਰ

ਕਦੀ ਸੋਚਾਂ ਪਿਆਰ ਮੇਰਾ ਪਾਕ ਮੈਂ ਕਿਓਂ ਡਰਾਂ

ਪਿਆਰ ਰਬ ਦੀ ਦੇਣ ਬਖ਼ਸੂ ਉਹ ਆਸ ਮੈਂ ਕਰਾਂ

,,, 

पाक प्यार बख्शू

प्यार अपना जाहर कर ना सकान 

जुदाई उन्हां दी जर ना सकान

सिर तों गंजा धौलए मेरे बाल

जोड़ी ना मिले मेरी उस दे नाल

ओह गोरी मैं काला कलूटा

ओह तुलसी मैं बखर दा बूटा

ओह हूर परी में जिन पहाड़ों लथा 

नैन उस दे भाने मेरा मुंह ना मथा

मैं बूढ़ा ठहरा ओह मुटियार

किन्झ ओह करे मेरे नाल प्यार

दुनिया नू पता चले त इज्ज़त मिलू सवा

सियानप कहे रुक इश्क आगे ना बढ़ा 

दिल उस ते आया यह मेरा नहीं कसूर

कदी सोचना is विच शैतान da हाथ जरूर

कदी सोचना प्यार मेरा पाक मैं क्यों डरन

प्यार रब दी देन बख्शू ओह आस में करन

xxxxx

My love for her I can not declare 

Separation from her is hard to bear 

Half bald  and gray are my hair 

We don't make a comely pair 

She is fair I black as black bumblebee 

She is tulsi I bramble bush thorney 

She is an angel  and I a mountain monster 

Enchanting her features wonder if I suit her 

I am aged three scores and near two decade I have seen 

She in her middies looks barely out of her teen 

How can she love me impossible my dream 

If world comes to know my repute will be dust 

My wisdom tells me not to proceed stop I must 

My heart fell for her I am not to  blame

There  is  a devil's hand  in this is my claim 

At times I fear but then my love is pure not a sin 

God ordained love He'll forgive I have faith in Him 







 

Friday, November 1, 2024

ਯਾਰ ਯਾਦ ਆਏ p4

          ਯਾਰ ਯਾਦ ਆਏ 


ਦੀਵਾਲੀ ਦਾ ਦਿਹਾੜਾ ਯਾਰ ਮੇਰੇ ਯਾਦ ਆਏ

ਬੜੇ ਚਿਰਾਂ ਬਾਦ ਰੂਹ ਤੇ ਕਾਲੇ ਬਦਲ ਛਾਏ

ਮਾਯੂਸੀ ਵਿੱਚ ਦਿਲ ਮੇਰਾ ਡੁੱਬਦਾ ਜਾਏ

ਖੁਸ਼ੀ ਦੀ ਕੋਈ ਸੋਚ ਮਨ ਨਾ ਆਏ

ਤੁੱਕਾਂ ਨਾ ਔੜਣ ਤੁੱਕ ਜੋੜ ਨਾ ਪਾਂਵਾਂ

ਓਦਾਸੀ ਦੀ ਘੁਮਣਘੇਰਿਆ ਵਿੱਚ ਘਿਰਦਾ ਜਾਂਵਾਂ

ਕਿਓਂ ਇੰਝ ਮੇਰੀ ਸਮਝ ਤੋਂ ਬਾਹਰ

ਵਜਾ ਲੱਭਦਾ ਲੱਭਦਾ ਮੈਂ ਗਿਆ ਹਾਰ

ਯਾਦ ਕਰ ਖੁਸ਼ੀ ਵਾਲੇ ਦਿਨ ਖੁਸ਼ੀ ਨਾ ਪਾਂਵਾਂ

ਇਹ ਹਾਲਤ ਮੇਰੀ ਕਦੋਂ ਤੱਕ ਰਹੂ ਸੋਚ ਘੱਭਰਾਂਵਾੱਂ

ਸੋਚਦੇ ਸੋਚਦੇ ਸੋਚ ਆਈ ਇਹ ਜਿੰਦ ਦੇ ਉਤਾਰ ਚੜ੍ਹਾ

ਸਿਧੇ ਨਹੀਂ ਰਾਹ ਮੋੜ ਭਰੇ ਜਿੰਦ ਦੇ ਰਾਹ

ਕਦੀ ਸੂਰਜ ਚੰਮਕੇ ਕਦੀ ਬਦਲਾਂ ਦਾ ਅੰਧੇਰਾ

ਕਦੀ ਕਾਲੀ ਰਾਤ ਪਰ ਫਿਰ ਉਜਵੱਲ ਸਵੇਰਾ

ਜ਼ੋਰ ਲਾ ਮਨ ਨੂੰ ਸਮਝਾਇਆ ਇਹ ਪਲ ਲੰਘ ਜਾਊ

ਉਦਾਸ ਨਾ ਹੋ ਮਨ ਮੇਰੇ ਖੁਸ਼ੀ ਜ਼ਰੂਰ ਫਿਰ ਆਊ

ਇਹ ਸੋਚ ਸੋਚ ਆਸ ਮੇਰੀ ਜਾਗੀ

ਖਿਲੀ ਮੇਰੀ ਰੂਹ ਮੈਂ ਹਾਂ ਵਡਭਾਗੀ

ਮਾਯੂਸੀ ਜਦ ਛਾਏ ਹਾਰ ਨਾ ਮੰਨਿਓ ਮੇਰੇ ਯਾਰ

ਧਰ ਕਰ ਬੈਠਿਓ ਉਹ ਇਹ ਤਮ ਕਰਾਏਗਾ ਪਾਰ

ਜਦ ਲੱਗੇ ਇਹ ਬੁਰਾ ਚੱਲੂਗਾ  ਵਕਤ ਇੰਝ ਹੀਂ ਰਹਿਣਾ

ਯਕੀਨ ਮੰਨੋਂ ਬਦਲੇਗਾ ਉਹ ਇਹ ਜਸ ਦਾ ਸੱਚ ਕਹਿਣਾ

,,,

यार याद आए

दिवाली दा दिहाड़ी यार याद आए

बहुत चिर बाद रूह ते काले बदल छाए

मायूसी विच दिल मेरा दबदा जाए

खुशी दी सोच ना मन विच कोई आए

तुक ना और  कोई तुक जोड़ ना पावन

हालत मेरी कद तक रहू सोच घबरावन

सोचदे सोचदे सोच आई यह जिंद दे उत्तर छड़आ

सीधे नहीं जिंद दे राह मोर भरे जिंद दे राह

कदी सूरज चमके कदी बदल दा अंधेरा

कदी काली रात फिर उज्वल सवेरा

जोर ला मन नू समझाए एह पल लांघ जाउ

उदास ना हो मन  मेरे खुशी जरूर फिर आऊ

यह सोच सोच आस मेरी जागी

खिल गई मेरी रूह सोचा मैं वड़भागी

मायूसी जद छाए हार ना मनओ मेरे यार

धर कर बैठ  ओह यह तम कराएगा पार

जद लगे एह बुरा वक्त इंझ ही रहना

यकीन करो बदलेगा ओह यह जस दा सच यह कहना