Thursday, February 4, 2021

ਰੱਖਵਾਲਾ ਸਿਪਾਹੀ p2

                                                        ਰੱਖਵਾਲਾ ਸਿਪਾਹੀ



ਤੱਤਿਆਂ ਲੋਹਾਂ ਤੇ ਸ਼ਹਦੱਤ ਪੌਂਣ ਵਾਲੇ
ਹੱਸ ਹੱਸ ਸੂਲੀ ਚੜੇ ਤੇ ਬੰਦ ਬੰਦ ਕੱਟਵੌਂਣ ਵਾਲੇ
ਅਸੀਂ ਉਨ੍ਹਾਂ ਪੁਰਖਾਂ  ਦੀ ਹਾਂ ਔਲਾਦ

ਖੂਨ ਪਸੀਨਾ ਕਰ ਹੱਕ ਦੀ ਕਮਾਈ ਕਰਨ ਵਾਲੇ
ਸਾਰੀ ਦੁਨਿਆਂ ਦਾ ਭੁੱਖਾ ਪੇਟ ਭੱਰਣ ਵਾਲੇ
ਸਾਡਾ ਦਿੱਲ ਹੈ ਸੋਨੇ ਦਾ ਸਾਡਾ ਸੀਨਾ ਹੈ ਫੌਲਾਦ

ਬੇਪਰਵਾਹ ਜਿੰਦਗੀ ਅਸੀਂ ਜੀਈਏ
ਰੱਬ ਬਿਨਾ ਕਿਸੇ ਤੋਂ ਨਾ ਡਰੀਏ
ਰੂਹ ਸਾਡੀ ਹੈ ਕੁਦਰਾਨਾ ਅਜ਼ਾਦ

ਜਬਰ ਕਿਸੇ ਦਾ ਅਸੀਂ ਸਹਿ ਨਾ ਪਾਈਏ
ਜਾਲਮ ਅੱਗੇ ਨਾ ਕਦੀ ਸੀਸ ਨਵਾਈਏ
ਜੁਲਮ ਹੋਵੇ ਤਾਂ ਬੁਲੰਦ ਕਰੀਏ ਅਵਾਜ਼

ਇੱਕ ਵਾਰੀ ਢੱਟ ਗਏ ,ਪਿੱਛੇ ਹਟਣਾ ਨਹੀਂ ਆਂਓਂਂਦਾ
ਦੇਸ਼ ਤੇ ਜੱਗ ਸਾਡੀ ਬਹਾਦਰੀ ਦਾ ਗੀਤ ਹੈ ਗੌਂਦਾ
ਪਰ ਸ਼ਾਂਤਮਹੀ ਰਹਿਣ ਲਈ ਸਾਡਾ ਜੇਰਾ ਹੈ ਪਹਾੜ

ਵੱਡੇ ਤੋਂ ਵੱਡਾ ਕਸ਼ਟ ਅਪਣੇ ਤੇ ਅਸੀਂ ਲਈਏ ਝੇਲ
ਹੱਕ ਲਈ ਮਿਟ ਮਰ ਜਾਣਾ ਸਾਡੇ ਲਈ ਇੱਕ ਖੇਲ
ਆਖਰੀ ਦੱਮ ਤੱਕ ਰਹੂਗੀ ਸਾਡੇ ਸ਼ੇਰਾਂ ਦੀ ਦਿਹਾੜ

ਦੇਸ਼  ਤੇ ਜਨਤਾ ਦੇ ਅਸੀਂ ਰੱਖਵਾਲੇ ਸਿਪਾਹੀ
ਸਰਬੱਤ ਦਾ ਭੱਲਾ ਮੰਗਣ ਵਾਲੇ ,ਅਮਨ ਦੇ ਚਾਹੀ
ਬੱਸ ਰੱਖਣਹਾਰ ਸੱਚਾ ਰਾਹ ਦਿਖਾਵੇ ,ਹੋਵੇ ਸਹਾਈ
*******
              रॅखवाला सिपाही

तॅतियां लोहां ते शहादॅत पैण वाले
हॅस हॅस सूली चॅङे ते बंद बंद कॅटवौण वाले
उसीं उन्हां पुरखां दी हां औलाद

खून प्सीना कर,हॅक दी कमाई करन वाले
सारी दुनिया दा भुॅखा पेट भरण वाले
साडा दिॅल है सोने दा साडा सीना है फौलाद

बेपरवाह जिंदगी उसीं जीईए
रॅब बिना किसे तों ना डरिए
रूह साडी है कुदराणी आज़ाद

ज़बर किसे दा उसीं सहि ना पाईए
ज़ालम अगे ना कदी सीस निवाईए
ज़ुलम होवे तां बुलंद करीए आवाज़

इक वारी डॅट जाईए,पिछे हटणा नहीं औंदा
देश ते जॅग साडी बहादरी दा गीत है गौंदा
पर शांतमही रहिण लई साडा जेरा है पहाङ

वॅडे तों वॅडा कश्टअपणे ते उसीं लईए झेल
हॅक लई मर मिट जाना साडे लॅई इक खेल
आखरी दॅम तॅक रहूगी साडे शेरां दी दिहाङ

देश ते जंनता दे उसीं रॅखवाले सिपाही
सरबॅत दा भला मंगण वाले,अमन दे चाही
बॅस रॅखणहार सॅच्चा राह दिखावे,होवे सहाई

Monday, January 25, 2021

ਫੌਜੀ ਦੇਸ਼ ਦਾ p2


                                      ਫੌਜੀ ਦੇਸ਼ ਦਾ 



ਭਾਰਤ ਦਾ ਫੌਜੀ ਹੈ  ਇੱਕ ਯੋਧਾ ਬੱਲ ਸੂਰਾ
ਦੇਸ਼ ਭਗਤੀ ਤੇ ਬਹਾਦਰੀ ਦਾ ਸੱਚੀ ਮਸਾਲ ਪੂਰਾ
ਸੂਰਮਤਾ ਦਿਆਂ ਕੱਥਾਂਵਾਂ ਨਾਲ ਭੱਰੇ ਇਸ ਇਤਹਾਸ ਦੇ ਪੱਨੇ
ਸਿਰਫ ਦੇਸ਼ ਹੀ ਨਹੀਂ ਗਰਵ ਕਰੇ,ਦੁਨਿਆਂ ਵੀ ਇਸ ਨੂੰ ਮੱਨੇ
ਫੌਜ ਵਿੱਚ ਨਾ ਕੋਈ ਹਿੰਦੂ ਨਾ ਮੁਸੱਲਮਾਨ ਨਾ ਸਿੱਖ ਨਾ ਈਸਾਈ
ਇੱਕ ਮੁੱਠ ਹਨ ਸਾਰੇ ਭਾਈ,ਹਥਿਆਰ ਬੰਦ ਦੇਸ਼ ਦੇ ਸਿਪਾਹੀ
ਰੱਖਵਾਲੀ ਬੈਠੇ ਬਰਫੀਲੀ ਪਹਾੜ ਦੀ ਚੋਟੀ ਉੱਤੇ
ਜਾਂ ਬੈਠੇ ਮਾਰੂਥੱਲ ਦੀ ਸਿਰ ਲੂਂਹਦੀ ਤੁੱਪੇ
ਜਾਂ ਉੜੱਨ ਉੱਚੇ ਵਿੱਚ ਬੱਦਲਾਂ ਤੇ ਅੰਬਰ
ਜਾਂ ਗਸ਼ਤ ਕਰਨ ਵਿਸ਼ਾਲ ਡੂੰਗੇ ਸਮੁੰਦਰ
ਫੌਜੀ ਜੱਦ ਇਨਾਂ ਸਰਹੱਦਾਂ ਤੇ ਤੈਹਨਾਤ ਹੋਵੇ
ਸਕੂਨ ਨਾਲ ਸੁਰੱਖਸ਼ਿਤ ਦੇਸ਼ ਦੀ ਜਨਤਾ ਸੋਵੇ
ਜੰਗ ਦੇ ਮੈਦਾਨ ਵਿੱਚ ਜੱਦ ਇਹ ਖੜ ਜਾਣ
ਖੂਨ ਪਸੀਨਾ ਜਾਨ ਦੇ ਕਰ ਦੁਸ਼ਮਨ ਨੂੰ ਮਾਰ ਮਿਟਾਣ
ਮਾਹਮਾਰੀ ਜਾਂ ਹੱੜ ਦੀ ਸੰਕੱਟ ਦੇਸ਼ ਤੇ ਜੱਦ ਆਵੇ
ਅਪਣੀ ਜਿੰਦ ਖਤਰੇ ਪਾ ਕੇ ਰਾਹਤ ਲੋੜਵੰਦ ਨੂੰ ਪੁਚਾਵੇ
ਦੰਗੇ ਫ਼ਸਾਦ ਵਿੱਚ ਜੱਦ ਪੁਲਸ ਬੇਵਸੀ ਦਿਖਾਏ
ਕਾਬੂ ਪੌਣ ,ਸ਼ਾਂਤੀ ਬਹਾਲ ਕਰ,ਫੌਜ ਅੰਤ ਹੋਵੇ ਸਹਾਏ
ਜੱਦ ਤੱਕ ਜੰਗ ਜਾਂ ਕੋਈ ਖਤਰਾ ਦੇਸ਼ ਉੱਤੇ ਮੰਡਰਾਵੇ
ਫੌਜੀ ਜਵਾਨ ਜਿੰਦਾਬਾਦ ਦਾ ਨਾਰੇ ਬੰਦਾ ਬੰਦਾ ਬੱਚਾ ਬੱਚਾ ਲਾਵੇ
ਜੰਗ ਬੰਦੀ ਦਾ ਚਿੱਟਾ ਝੰਡਾ ਮੈਦਾਨ-ਏ ਜੰਗ ਜੱਦ ਲਹਿਰਾਇਆ
ਮਾਹਮਾਰੀ ਤੇ ਸੰਕੱਟ ਦੂਰ ਹੋਇਆ ਦੇਸ਼ ਨੇ ਸੁੱਖ ਦਾ ਸਾਹ ਪਾਇਆ
ਭੁੱਲੇ ਅਵਾਮ ਫੌਜੀ ਦੇ ਕਾਰਨਾਮੇ,ਇਹ ਕੌੜਾ ਸੱਚ ਸਾਮਣੇ ਆਇਆ
ਅਪਣੇ ਹੱਕ ਲਈ ਲੜਾਈ ਲੜੇ,ਕੋਰਟ ਕਚੱਹਿਰੀ ਦਰ ਦਰ ਧੱਕੇ ਖਾਵੇ
ਬੱਸ ਰੇਲ ਵਿੱਚ ਬੈਠਣ ਲਈ ਕੋਈ ਨਾ ਪੁੱਛੇ,ਦਫ਼ਤੱਰਾਂ ਵਿੱਚ ਨਿਕਾਰਾ ਜਾਵੇ
ਹਰ ਥਾਂ ਨਾ ਨਾ ਪਾਵੇ
ਫੌਜੀ ਦੀ ਜਦ ਜਦ ਤਰਸਨਾਖ ਦੁਰਦਸ਼ਾ ਹੈ ਹੁੰਦੀ,ਸਿਆਣੇ ਕਹਿ ਗਏ ਦੇਸ਼ ਖਾਈ ਵੱਲ ਜਾਵੇ
ਦੇਰ ਤੋਂ ਪਹਿਲੋਂ ,ਇਹ ਦੁਰਭਾਗੀ ਕਿਸਾ  ਕੋਈ ਹਾਕਮਾ ਨੂੰ ਸਮਝਾਵੇ
ਖ਼ੁਸ਼ਹਾਲ ਉਹ ਹੀ ਰਾਸ਼ਟਰ ਹੋਵੇ,ਜਿਸ ਦੀ ਫੌਜ ਤਾਕਤਵਰ ਜਾਣੀ ਜਾਵੇ
ਦੁਨਿਆ ਉਸ ਦੇਸ਼ ਦੀ ਮੱਨੇ,ਕੋਈ ਨਾ ਅੱਖ ਉਸ ਨੂੰ ਦਿਖਾਵੇ
ਮੈਨੂੰ ਗਰਵ ਹੈ ਮੇਰੇ ਫੌਜੀ ਉੱਤੇ,ਕਸ਼ਟ ਸਹਿ ਕਰ ਵੀ ਰੱਖੇ ਵਤਨ ਤੇ ਘੁਮਾਨ
ਹੱਸਦਾ ਹੱਸਦਾ ਦੇਸ਼ ਦੀ ਖਾਤਰ ਉਹ ਬੱਲੀ ਦੇਵੇ ,ਵਾਰੇ ਅਪਣੀ ਜਾਨ
ਦੇਸ਼ ਦਾ ਬਾਲ ਬੰਕਾ ਨਾ ਹੋਣ ਦੇਵੇ, ਬਰਕਰਾਰ ਰੱਖੇ ਉਸ ਦੀ ਆਨ ਤੇ ਸ਼ਾਨ
ਮੇਰਾ ਫੌਜੀ ਮਹਾਨ ਉਸ ਨੂੰ ਸੱਤ ਸਲਾਮ ਉਸ ਨੂੰ ਸੱਤ ਸਲਾਮ
**********
                            
                                फौजी देश दा

भारत दा फौजी है एक योदा बॅल सूरा
देश भगती ते बहादरी दा सॅच्ची मसाल पूरा
सूरमत्ता दिआं कथांवां नाल भरे इतिहास दे पन्ने
सिरफ देश ही नहीं गरव करे,दुनिया वी इस नू मने
फौज विच ना कोई हिन्दू ना मुसलमान ना सिख ना ईसाई
एक मुठ हन सारे भाई,हथियार बंद देश दे सपाही
रॅखवाली बैठे बरफीली पहाङ दी चोटी ऊत्ते
जां बैठे मारूथॅल सिर लूंहदी धुप्पे
जां उङन उच्चे विच बदलां ते अंबर
जां गशत करन विशाल डुंगे समुन्दर
फौजी जद इन्हां सरहॅदां ते तैयनात होवे
सकून नाल सुऱकक्षित देश दी जन्ता सोवे
जंग दे मैदान विच जॅद इह खङ जाण
खून पसीना जान दे कर,दुशमन नू मार मिटाण
माहमारी जां हॅङ दी संकट देश ते जद आवे
अपणी जान खतरे पा के राहत लोङवंद तक पचावे
दंगे फसाद विच जद पुलस वे-वसी दिखावे
काबू पौण,शांती बहाल कर,फौज अंत होवे सहाए
जद तक जंग जां कोई खतरा देश उत्ते मंडरावे
फौजी जवान जिन्दाबाद दा नारा बंदा बंदा बच्चा बच्चा लावे
जंदबंदी दी चिट्टा झंडा मैदान-ए जंग जद लहिरायिआ
माहमारी ते संकट दूर होयिआ,देश ने सुख दा साह पायिआ
भुॅले अवाम फौजी दे कारनामें,इह कौङा सच्च सामने आयिआ
अपणे हॅक लई लङाई लङे,कोरट कच्चिहरी दर दर धॅके खावे
बस रेल विच बैठण लई कोई ना पुछे ,दफतरां विच निकारा जावे
हर थां ना ना पावे
फौजी दी जद तरसनाख दुरदशा है हुंदी,सियाणे कहि गए देश खाई वल जावे
देर तों पहिलां इह दुरभागी किस्सा कोई हाकमा नू समझावे
खुशहाल उह ही राष्टर होवे,जिस दी फौज ताकतवर जाणी जावे
दुनिया उस देश दी मने,कोई ना अख दिखावे
मैंनू गरव है मेरे फौजी उते,कष्ट सहि कर वी रखे वतन ते घुमान
हॅसदा हॅसदा देश दी खातर बली देवे,वारे अपणी जान
देश दा बाल बंका ना होण देवे,बर-करार रखे उस दी आन ते शान
मेरा फौजी महान,उस नू सत सलाम,उस नू सत सलाम

Sunday, January 24, 2021

ਮੇਰਾ ਹਿੰਦੋਸਤਾਨ p2


                                       ਮੇਰਾ ਹਿੰਦੋਸਤਾਨ




ਇਹ ਹੈ ਮੇਰਾ ਹਿੰਦੋਸਤਾਂ
ਨੇਤਾ ਦੇਣ ਭਾਸ਼ਣ ਤੇ ਭਾਸ਼ਣ ,ਗਰੀਬ ਜਨਤਾ ਹੈ ਅਨਜਾਣ
ਕਠੋਰ ਹਨ ਕਰਮ ਇੱਥੇ ,ਪਰ ਮਿੱਠੀ ਹੈ ਇੱਥੇ ਜੁਬਾਨ
ਗੁੰਡਾ ਗਰਦੀ ਦਾ ਰਾਜ ਹੈ ਇੱਥੇ ,ਸ਼ਰਾਫ਼ਤ ਹੈ ਫ਼ਨਾਹ
ਹੀਰ ਰਾਂਝੇ ਦੀ ਧਰਤ ਹੈ ਇਹ ,ਪਰ ਪਿਆਰ ਕਰਨਾ ਹੈ ਮਨਾਂ
ਸਰਸਵੱਤੀ ਦਾ ਭੰਡਾਰ  ਇਹ ,ਆਮ ਨਿਵਾਸੀ ਹੈ ਅਨਪੱੜ ਅੱਨਾ ਅਗਿਆਨ
ਦੇਵਿਆਂ ਦੀ ਪੂਜਾ ਹੋਵੇ ਇੱਥੇ,ਧੀਆਂ ਭੈਣਾ ਸਾੜਿਆਂ ਜਾਣ
ਗੁਰੂਆਂ ਨੇ ਚਾਨਣ ਪਾਇਆ ਇੱਥੇ ,ਅੱਜ ਨੇਰਾ ਹੈ ਘੱਮਾਸਾਨ
ਬੰਦੇ ਦੀ ਕੋਈ ਕਦਰ ਨਾ ਪਵੇ ਇੱਥੇ ,ਪੈਸਾ ਹੈ ਪਰਧਾਨ
ਝੂਠੇ ਗੱਦਿਆਂ ਤੇ ਬੈਠੇ ਰਾਜ ਕਰਦੇ ,ਸੱਚਾ ਹੈ ਬਦਮਾਨ
ਨੀਚ ਵਿਆਪਾਰੀ ਮਹਿਲੀਂ ਵੱਸਣ ,ਕਰਜਾਈ ਮਰੇ ਉੱਚਾ ਕਿਸਾਨ
ਘੱਟ ਇੱਥੇ ਇੰਨਸਾਨ 
ਜਾਦਾ ਹਨ ਹੈਵਾਨ
ਭਲਾ ਕੋਈ ਕਮ ਨਾ ਕਰੇ, ਦੇਣ ਪਥੱਰ ਮੂਰਤੀ ,ਕਾਗਜ਼ ਕਿਤਾਬ ਲਈ ਜਾਣ
ਕਦੀ ਇਹ ਸੀ ਸੋਨੇ ਦੀ ਚਿੜੀ,ਜਾਣਦਾ ਸੀ ਸਾਰਾ ਜਹਾਨ
ਅੱਜ ਤਾਂ ਭਿਖਾਰੀ ਬਣ ਕੇ ਰਹਿ ਗਿਆ,ਰਹੀ ਨਾ ਇਸ ਦੀ ਆਨ ਨਾ ਸ਼ਾਨ
ਦੁਰਦਸ਼ਾ ਇਸ ਦੀ ਦੱਸਣ ਲਈ ਲਫ਼ਜ਼ ਨਹੀਂ ,ਕੀ ਕਰਾਂ ਮੈਂ ਬਿਆਨ
ਮੁੜ ਇਸ ਨੂੰ ਖ਼ੁਸ਼ਹਾਲ ਬਣਾ ਦੇ ,ਬਣਾ ਦੇ ਪਹਿਲਾਂ ਵਰਗਾ ਮਹਾਨ
ਤਾਂ ਕੇ ਸਰ ਉੱਚਾ ਕਰ ਕੇ ਜੱਗ ਵਿੱਚ ਜੀ ਸਕਾਂ, 
ਇਹ ਹਿੰਦੋਸਤਾਨ  ,ਮੇਰਾ ਮਾਨ ,ਮੇਰੀ ਜਾਨ
ਇਹ ਹੈ ਜੱਸੇ ਦੇ ਸੱਚੇ ਦਿੱਲ ਦਾ ਖਾਸ ਅਰਮਾਨ
************* 
                              मेरा हिन्दोस्तान

एह है मेरा हिन्दोस्तान
नेता देण भाषन ते भाषन,गरीब जन्ता है अनजाण
कठोर हन करम इथ्थे ,पर मिठी है इथ्थे जुबान
गुंडागरदी दा राज है इथ्थे ,शराफत है फनांह
हीर रांजे दी धरत है इह,पर पियार करना मना
सरस्वती दा भंडार इह, आम निवासी अन्पङ अना अज्ञिन
देवतियां दी पूजा होवे इथ्थे,धीआं भैणा साङिआं जान
गुरूआं ने चानण पायिआ इथ्थे,अज नेरा घम्सान
बंदे दी कोई कदर ना पवे इथ्थे, पैसा है परधान
झूठे गॅदिआं ते बैठे राज करदे,सॅच्चा है बदनाम
नीच्च वियापारी महिलीं वसॅण,करजाई मरे ऊच्चा किसान
धट इथ्थे ईन्सान
जादा हन हैवान
भला कोई कम ना करे,देण पथ्थर मूरती कागज किताब लई  जान
कदी सी इह सोने दी चिङिआ,जाणदा सी सारा जहान
अज भिखारी बण के रह गिआ,रही ना इस दी आन ना शान
दुरदशा इस दी दसॅण लई लफज नहीं,की करां मैं बियान
मुङ इस नू खुशहाल बणा दे,बणा दे पहिलां वरगा महान
तांकि जग विच सर ऊच्चा कर के जी सकां
इह हिन्दोस्तान ,मेरा मान, मेरी जान
इह है जस्से दे सच्चे दिल दा खास अरमान




Saturday, January 23, 2021

ਕੀ ਕਿਸਮੱਤ ਸਾਡੀ ਮਾੜੀ ਸੀ p2


                                     ਕੀ ਕਿਸਮੱਤ ਸਾਡੀ ਮਾੜੀ ਸੀ



ਉਹ ਵੀ ਪੜੇ ਇਮਤਿਹਾਨ ਲਈ,ਮੇਰੀ ਵੀ ਪੂਰੀ ਤਿਆਰੀ ਸੀ
ਉਹ ਪਾਸ ਮੈਂ ਫੇਲ ਹੋਇਆ,ਕੀ ਕਿਸਮੱਤ ਮੇਰੀ ਮਾੜੀ ਸੀ
ਅੱਜ ਉੱਚੇ ਔਦਿਆਂ ਤੇ ਬੈਠੇ ਜਿਨਾਂ ਨਾਲ ਮੇਰੀ ਯਾਰੀ ਸੀ
ਮੈਂ ਉੱਥੇ ਦਾ ਉੱਥੇ ਰਹਿ ਗਿਆ,ਕੀ ਕਿਸਮੱਤ ਮੇਰੀ ਮਾੜੀ ਸੀ 
ਸ਼ਾਹੂਕਾਰ ਬਣ ਗਏ ਸਾਥੀ ਸਾਰੇ ਜਿਨਾਂ ਨੂੰ ਮਾਇਆ ਪਿਆਰੀ ਸੀ
ਲਖਸ਼ਮੀ ਰਹੀ ਨਰਾਜ਼ ਮੇਰੇ ਨਾਲ,ਕੀ ਮੇਰੀ ਕਿਸਮੱਤ ਮਾੜੀ ਸੀ
ਬਾਜ਼ੀ ਮੈਂ ਵੀ ਲੌਂਓਂਦਾ ਰਿਆ,ਉਨਾਂ ਬਾਜ਼ੀ ਕਦੀ ਨਾ ਹਾਰੀ ਸੀ
ਮੈਂ ਜਿਤ ਦਾ ਗਰਵ ਨਾ ਕਰ ਸਕਿਆ,ਕੀ ਕਿਸਮੱਤ ਮੇਰੀ ਮਾੜੀ ਸੀ
ਦੁਨਿਆ ਵਿੱਚ ਸੱਭ ਹਨ ਦੁਖੀ,ਪਰ ਮੇਰੇ ਤੇ ਦੁੱਖ ਮੇਰੇ ਭਾਰੀ ਸੀ
ਖ਼ੁਸ਼ੀ ਦੇ ਪੱਲਾਂ ਲਈ ਤਰਸਦਾ ਰਿਹਾ ,ਕੀ ਕਿਸਮੱਤ ਮੇਰੀ ਮਾੜੀ ਸੀ
ਚਲਾਕੀਆਂ ਸੱਭ ਨੇ ਕੀਤਿਆਂ ਮੈਂ ਵੀ ਕੀਤੀ ਹੋਸ਼ਿਆਰੀ ਸੀ
ਉਹ ਜੱਗ ਨੂੰ ਧੋਖਾ ਦੇ ਗਏ,ਮੈਂ ਫਸਿਆ,ਕੀ ਮੇਰੀ ਕਿਸਮੱਤ ਮਾੜੀ ਸੀ
ਉਹ ਵੀ ਸੀ ਕਹਿੰਦੇ ਕਹੌਂਦੇ,ਮੇਰੀ ਵੀ ਪਿੰਡ ਵਿੱਚ ਸਰਦਾਰੀ ਸੀ
ਵਕਤ ਪਲਟਿਆ,ਮੈਂ ਥੱਲੇ ਲੱਗਾ,ਕੀ ਕਿਸਮੱਤ ਮੇਰੀ ਮਾੜੀ ਸੀ
ਉਨਾਂ ਕੀਤੀ ਮੁਹੱਬੱਤ ਮੈਂ ਵੀ ਮੁਹੱਬੱਤ ਕਦੀ ਨਹੀਂ ਨਿਕਾਰੀ ਸੀ
ਮੇਰੀ ਮੁਹੱਬੱਤ ਪੂੂਰੀ ,ਸ਼ਾਦੀ ਹੋਈ,ਕਿਸਮੱਤ ਉਸਨੇ ਮੇਰੀ ਸਂਵਾਰੀ ਸੀ
ਹੁਣ ਮੈਂ ਕਹਾਂ ਕਿ ਕਿਸਮੱਤ ਮੇਰੀ ਨਹੀਂ ਮਾੜੀ ਸੀ
ਸੱਭ ਨੂੰ ਮਿਲਿਆ ਕਰਮ ਦਾ ਫੱਲ,ਜਿਸ ਦੇ ਉਹ ਹੱਕਦਾਰੀ ਸੀ
ਮੈਂਨੂੰ ਵੀ ਮੇਰਾ ਹਿਸਾ ਮਿਲਿਆ ,ਕਿਸਮੱਤ ਨਹੀਂ ਮੇਰੀ ਮਾੜੀ ਸੀ
ਅਖੀਰ ਉਹ ਵੀ ਮਜ਼ੇ ਵਿੱਚ ਅਪਣੇ ਥਾਂ,ਮੈਂ ਖ਼ੁਸ਼ ਜਿੰਦ ਚੰਗੀ ਗੁਜ਼ਾਰੀ ਸੀ
ਐਂਵੇਂ ਕਿਓਂ ਕੋਈ ਗਿਲਾ ਰੱਖਾਂ,ਕਿਸਮੱਤ ਵੀ ਮੇਰੀ  ਏਨੀ ਨਾ ਮਾੜੀ ਸੀ
*********
                                           की किस्मत साडी माङी सी


उह वी पङे ईम्तिहान लई मेरी वी पूरी तियारी सी
उह पास मैं फेल होयिआ,की किस्मत मेरी माङी सी
अज उच्चे औदिआं ते बैठे जिन्हां नाल मेरी यारी सी
मैं उथ्थे दा उथ्थे रहि गिआ की किस्मत मेरी माङी सी
शाहूकार बण गए साथी सारे जिन्हां नू मायिआ पियारी सी
लक्ष्मी रही नराज मेरे नाल,की किस्मत मेरी माङी सी
बाजी मैं वी लौंदा रिहा,उन्हां बाजी कदी नहीं हारी सी
मैं जित दा गरव ना कर सकिआ,की किस्मत मेरी माङी सी
दुनिया विच सॅब हन दुखी,पर मेरे दुख मेरे ते भारी सी
खुशी दे पॅल लई तरसदा रिहा,की किस्मत मेरी माङी सी
चलाकिआं सॅब ने कीतीआं ,मैं वी कीती होशियारी सी
उह जॅग नू धोखा दे गए,मैं फसिआ,की मेरी किस्मत माङी सी
उह वी सी कहिंदे कहौंदे,मेरी वी पिंड विच सरदारी सी
वकत बदलिआ मैं थॅले लॅगा ,की किस्मत मेरी माङी सी
उन्हां कीती मुहबॅह,मैं वी मुहबॅत कदी नहीं  निकारी सी
मेरी मुहबॅत पूरी,शादी होई,किस्मत उस ने मेरी संम्वारी सी
हुण मैं इह कहां कि किस्मत मेरी नहीं  माङी सी
सॅब नू मिलिआ करम दा फल ,जिस दा उह हॅकदारी सी
मैंनू वी मेरा हिस्सा मिलिआ,किस्मत नहीं मेरी माङी सी
अखीर उह वी मजे विच अपणे थां, मैं खुश जिंद चंगी गुजारी सी
ऐवें क्यों कोई गिला रखां,किस्मत वी मेरी ऐनी ना माङी सी


Wednesday, January 20, 2021

ਸਲਹਾਣਾ ਦੀ ਭੁੱਖ. p2


                                   ਸਲਹਾਣਾ ਦੀ ਭੁੱਖ




ਕਵਿਤਾ ਤੇ ਗੀਤ ਮੇਰੇ ਵੱਨ ਸਵੱਨੇ
ਠੀਕ ਹਨ ਉਹ ਦੋਸਤ ਮੰਨਣ, ਜੱਗ ਮੰਨੇ
ਪਰ ਉਹ ਨਾ ਮੰਨੇ ਜਿਸ ਚਾਵਾਂ ਉਹ ਮੰਨੇ
ਜੇ ਉਹ ਮੰਨੇ ਫਿਰ ਹੀ ਦਿੱਲ ਮੰਨੇ
ਕਿ ਜੋ ਦੋਸਤ ਤੇ ਜੱਗ ਮੰਨੇ ,ਸਹੀ ਮੰਨੇ
ਦੋਸਤ ਸਲਹੌਣ ਚੰਗਾ ਲੱਗਦਾ
ਫੁੱਲ ਫੁੱਲ ਜਾਂਵਾਂ,ਜੀ ਹੋਰ ਸੁਣਨ ਨੂੰ ਕਰਦਾ
ਪਰ ਇੱਕ ਉਹ ਨਾ ਸਲਹਾਵੇ ,ਹੌਂਸਲਾ ਅੰਦਰੋਂ ਮਰਦਾ
ਬਿਨ ਉਸ ਦੇ ਹੌਂਸਲੇ ਤੋਂ ਮੇਰਾ ਨਹੀਂ ਹੌਂਸਲਾ ਭੱਰਦਾ
ਕੱਦੀ ਕੱਦੀ ਉਹ ਕਹਿਣ ਤੁਸੀਂ ਚੰਗੇ,ਮੇਰਾ ਜੀਵਨ ਸਵਾਰਿਆ
ਪਰ ਫਿਰ ਪਰ ਕਹਿ ਕੇ ਮੇਰਾ ਉਨ੍ਹਾਂ ਗਰੂਰ ਓਤਾਰਿਆ
ਜੱਗ ਤੋਂ ਮੈਂ ਕਸ਼ਟ ਤੇ ਦੁੱਖ ਪਾਂਵਾਂ
ਉਹ ਨਾਲ ਖੜੀ ,ਮੈਂ ਸੱਭ ਭੁੱਲ ਜਾਂਵਾਂ
ਹਾਰੇ ਪਏ ਨੂੰ ਦੇਵੇ ਦਿਲਾਸੇ
ਜੱਗ ਇੱਕ ਬੰਨੇ ,ਉਹ ਇੱਕ ਪਾਸੇ
ਜੱਗ ਦੀ ਪਰਵਾਹ ਨਹੀਂ,ਉਹ ਖ਼ੁਸ਼, ਜਿੰਦ ਸਾਡੀ ਰਾਸੇ
********
          सलहाणा दी भुॅख

कविता ते गीत मेरे वॅन सवॅने
ठीक हन उह दोस्त मॅणन ,जॅग मॅने
पर उह ना मॅने जिस चांवां उह मॅने
जे उह मॅने फिर ही दिल मॅने
कि देस्त ते जॅग मॅने ,सही मॅने
दोस्त सलहौण चंगा लॅगदा
फुॅल फुॅल जांवां ,जी होर सुनण नू करदा
पर इक उह ना सलहावे,हौंसला अंदरों मरदा
बिन उस दे हौंसले तों मेरा नहीं हौंसला भॅरदा
कॅदी कॅदी उह कहिण तुसीं चंगे,मेरा जीवन सवारिआ
पर फिर पर कहि के मेरा उन्हां गरूर उतारिआ
जॅग तों मैं कश्ट ते दुॅख पांवां
उह नाल खङी मैं सॅब भुल जांवां
हारे पए नू देवे दिलासे
जॅग इक बंने उह इक पासे
जॅग दी परवाह नहीं,उह खुश ,जिंद साडी रासे


Tuesday, January 19, 2021

ਜੀਵਨ ਸਾਰ p2



                                          ਜੀਵਨ ਸਾਰ




ਪੱਲ ਬੈਹ ਜਾ ਕੋਲ ਮੇਰੇ ਯਾਰ
ਸੁਣ ਮੇਰੀ ਜਿੰਦਗੀ ਦਾ ਸਾਰ
ਕੰਮ ਨਹੀਂ ਕੀਤਾ ਅਸੀਂ ਕੋਈ ਮਾੜਾ
ਲਾਇਆ ਚਾਹੇ ਦੋਸਤਾਂ ਨਾਲ ਇੱਕ ਦੋ ਹਾੜਾ
ਪੀ ਕੇ ਕਈ ਬਾਰ ਹੋਏ ਸ਼ਰਾਬੀ
ਪਰ ਕੀਤੀ ਨਹੀਂ ਕੋਈ ਖ਼ਰਾਬੀ
ਅੱਤ ਨਹੀਂ ਚੁੱਕਿਆ ,ਭੱੜਥੂ ਨਹੀਂ ਪਾਇਆ
ਖ਼ੁਸ਼ੀ ਵਿੱਚ ਅਪਣਾ ਜਸ਼ਨ ਮਨਾਇਆ
ਭੈੜਾ ਕਿਸੇ  ਕਿਹਾ,ਅਸੀਂ ਗੁਸਾ ਨਹੀਂ ਕੀਤਾ
ਰੰਝਸ਼ ਨਹੀਂ ਰੱਖੀ ,ਨਾ ਬਦਲਾ ਲੀਤਾ
ਗਾਲ ਕਿਸੇ ਲਈ ਬਹੁਤ ਘੱਟ ਮੂੰਹ ਤੇ ਆਈ
ਨਫ਼ਰੱਤ ਦੀ ਸੋਚ ਆਈ ,ਅਸੀਂ ਝੱਟ ਮਿਟਾਈ
ਦੋਸਤੀ ਇੱਕ ਬਾਰ ਪਾਈ,ਲੰਬੀ ਪੱਕੀ ਨਭਾਈ
ਪੁਰਾਨੇ ਦੋਸਤ ਦੋਸਤੋਂ ਬਣੇ ਮੇਰੇ ਭਾਈ
ਪੈਸੇ ਦਾ ਕਿਸੇ ਦਾ ਹੱਕ ਨਹੀਂ ਮਾਰਿਆ
ਜੋ ਕਿਸਮੱਤ ਦਿੱਤਾ ਉਸ ਵਿੱਚ ਸਾਰਿਆ  
ਟੋਇਆ,ਕੰਢਾ ਨਾ ਰੋੜਾ ਕਿਸੇ ਦੇ ਰਾਹ ਵਿੱਚ ਪਾਇਆ
ਡੋਬਿਆ ਨਹੀਂ ਕਿਸੇ ਦਾ ਬੇੜਾ,ਇੱਕ ਦੋ ਦਾ ਪਾਰ ਲੰਘਾਇਆ
ਮਸੂਮ ਦਿੱਲ ਨਹੀਂ ਤੋੜਿਆ ,ਪਿਆਰ ਜਿੱਥੇ ਕੀਤਾ ਕੀਤਾ ਪੱਕਾ
ਤੋੜ ਨਭਾਇਆ,ਨਹੀਂ ਦਿੱਤਾ ਕਿਸੇ ਦੇ ਦਿੱਲ ਨੂੰ ਧੱਕਾ
ਕੰਮ ਜੋ ਕੀਤਾ ਜੱਦ ਕੀਤਾ,ਦਿੱਲ ਸੱਚਾ,ਮੰਨ ਸੁੱਚੇ ਤੇ ਨੇਕ ਸੀ ਖਿਆਲ
ਅਫ਼ਸੋਸ ਨਹੀਂ ਕੋਈ ,ਸ਼ਾਂਤ ਮੇਰੀ ਰੂਹ,ਖ਼ੁਸ਼ ਮੈਂ ਅਪਣੇ ਆਪ ਦੇ ਨਾਲ
ਠੀਕ ਕੀਤਾ ਜਾਂ ਗੱਲਤ ਕੀਤਾ,ਇਹ ਮੈਂਨੂੰ ਨਹੀਂ ਪਤਾ
ਮਾਫ਼ ਕਰੀਂ ਰੱਬਾ ਮੈਂਨੂੰ ਜੇ ਅਨਜਾਣੇ ਹੋਈ ਮੇਰੇ ਤੋਂ ਖੱਤਾ
**********
                        जीवन सार

पॅल बैह जा कोल मेरे यार
सुण मेरी जिंदगी दा सार
कंम नहीं कीता असीं कोई माङा
लायिआ चाहे दोसतां नाल इक दो हाङा
पी के कई बार होए शराबी
पर कीती नहीं कोई ख़राबी
अत नहीं चुकिआ,भॅङथू नहीं पायिआ
ख़ुशी विच अपणा जशन मनायिआ
भैङा किसे किहा,असीं गुस्सा नहीं कीता
रंजॅश नहीं रॅखी,ना बदला लीता
गाल किसे लई बहुत घॅट मुंह ते आई
नफ़रॅत दी सोच आई ,असीं झॅट मिटाई
दोस्ती इक बार पाई, लंबी पॅकी निभाई
पुराणे दोस्त दोस्तों बणे मेरे भाई
पैसा दा किसे दा हॅक नहीं मारिआ
जो किस्मॅत दिता उस विच सारिआ
टोयिआ,कंडा जां रोङा,किसे दे राह विच नहीं पायिआ
डोबिआ नहीं किसे दा बेङा इक दो दा पार लंघायिआ
मसूम दिॅल नहीं तोङिआ,प्यार जिॅथे कीता कीता पॅका
तोङ निभायिआ,नहीं दिता किसे दिॅल नू धॅका
कंम जो किता जॅद कीता,दिॅल सॅच्चा मन सुॅच्चा ते नेक सी खियाल
अफ़सोस नहीं कोई,शांत मेरी रूह,खुश मैं अपने आप दे नाल
ठीक कीता जां गलॅत कीता,इह मैंनू नहीं पता
माफ़ करना रॅबा जे उनजाणे होई मेरे तों खॅता



Monday, January 18, 2021

ਬਣੋ ਮਸਤ ਮਲੰਗ p2


                                     ਬਣੋ ਮਸਤ ਮਲੰਗ


ਜੀਓ ਦੋਸਤੋ ਹੋ ਕੇ ਮਸਤ ਮਲੰਗ
ਝਿਝਕੋ ਨਾ ,ਮਾਣੋ ਜੀਵਨ ਹੋ  ਬੇਸ਼ਰਮ
ਖਾਣਾ ਖਾਓ ਸਵਾਦ ਦਾ ਜੋ ਜੀਭ ਨੂੰ  ਪਸੰਦ
ਨਸ਼ਾ ਕਰੋ ਹਿਸਾਬ ਦਾ,ਚਾਹੇ ਪਿਓ ਭੰਗ
ਖਿੜ ਖੜਾ ਕੇ ਹੱਸੋ,ਦਿਖਾਓ ਬੱਤੀ ਦੇ ਬੱਤੀ ਦੰਦ
ਖੁੱਲੇ ਵਿੱਚ ਗੀਤ ਗਾਓ ,ਕਰੋ ਨਾ ਕੋਈ ਸੰਗ
ਪਾਗਲਾਂ ਵਾਂਗ ਨੱਚ ਲਓ ,ਹਿਲਾ ਕੇ ਸਾਰੇ ਅੰਗ
ਪੀਪਣੀ ਵਜਾਓ ਢੋਲ ਵਜਾਓ , ਵਜਾਓ ਜੱਲ ਤਰੰਗ
ਕਾਲੀਆਂ ਸੋਚਾਂ ਦੂਰ ਕਰੋ, ਭੱਰੋ ਉਨ੍ਹਾਂ ਵਿੱਚ ਰੰਗ
ਨਫ਼ਰੱਤ ਕਰਨਾ ਤੱਜ ਦਿਓ,ਪਿਆਰ ਦੇ ਬਣਾਓ ਸਬੰਦ
ਰੀਝਾਂ ਸਾਰਿਆਂ ਪੂਰੀਆਂ ਕਰੋ ਰਹੇ ਨਾ ਕੋਈ ਓਮੰਗ
ਦਿੱਲ ਦਿਮਾਗ ਸੱਚਾ ਸੁੱਚਾ ਕਰੋ,ਰਹੇ ਨਾ ਕੋਈ ਗੰਦ
ਪਿਆਰ ਸਾਰੀ ਕਾਇਆਨਾਤ ਨਾਲ ਕਰੋ,ਕਰੋ ਨਫ਼ਰੱਤ ਨਾ ਜੰਗ
ਖ਼ੁਸ਼ਹਾਲ ਹੋਵੇਗਾ ਜੀਵਨ ਤੁਹਾਡਾ ਜੇ ਜੀਓ ਹੋ ਕੇ ਮਸਤ ਮਲੰਗ
******
                        बणो मतस मलंग

जीओ दोसतो हो के मसत मलंग
झिझको ना ,माणो जीवन हो बेशर्म
खाणा खाओ सवाद दा,जो जीब नू पसंद
नशा करो हिसाब दा,चाहे पीओ भंग
खिङ खिङा के हॅसो,दिखाओ बती दे बती दंद
खॅुले विच गीत गाओ,करो ना कोई संग
पागलां वांग नॅच लओ,हिला के सारे अंग
पीपणी बजाओ,ढोल बजाओ,बजाओ जॅल तरंग
कालियां सोचां दूर करो भॅरो उन्हां विच रंग
नफ़रॅत करना तॅज दिओ,प्यार दे बणाओ सबंद
रीझां सारियां पूरिआं करो,रहे ना कोई ऊमंग
दिॅल दिमाग सॅच्चा सुच्चा करो,रहे ना कोई गंद
प्यार सारी कायिनात नाल करो,करो नफरॅत ना जंग
खुशहाल होवेगा जीवन तुहाडा,जे जीओ हो के मसत मलंग