Friday, August 14, 2020

ਜੂੂਨ ਤੋਂ ਬੰਦਾ p1

 

                                                           ਜੂਨ ਤੋਂ ਬੰਦਾ


ਚੌਰਾਸੀ ਦਾ ਚੱਕਰ ਕੱਟ ਬੰਦਾ ਇਸ ਜੂਨੇ ਆਇਆ

ਪਰ ਬੰਦੇ  ਦੀ ਜੂਨ ਫਿਰ  ਵੀ ਨਾ ਜੀ ਪਾਇਆ

ਜਨਮੋਂ ਬਾਦ ਬਾਲਪਨ ਵਿੱਚ ਹੋਸ਼ ਦੇਰ ਨਾਲ ਆਈ

ਹੋਸ਼ ਆਈ ਤਾਂ ਕਰਨੀ ਪਈ ਉਸ ਨੂੰ ਸਖ਼ਤ ਪੜਾਈ

ਕੰਮ ਦੇ ਬੋਝ ਲੈ ਪੈਸੇ ਪਿੱਛੇ ਉਹ ਨਸਿਆ

ਮੋਹ ਮਾਇਆ ਦੇ ਜਾਲ ਵਿੱਚ ਸੀ ਉਹ ਫ਼ਸਿਆ

ਜਿਵਾਨੀ ਵਿੱਚ ਲੱਭ ਚੰਗੀ ਲੜਕੀ ਉਹ ਸੀ ਵਿਆਇਆ

ਗਿ੍ਸਥੀ ਦੀ ਜ਼ੁਮੇਵਾਰੀ ਨੇ ਉਸ ਨੂੰ ਸੀ ਢਾਇਆ

ਬੱਚੇ ਪੜਾਏ ਤੇ ਘਰ ਵੀ ਸੋਹਣਾ ਸਜਾਇਆ

ਜਿੰਦਗੀ ਦਾ ਮਕਸੱਦ ਇਹੀਓ ਹੀ ਬਣਾਇਆ

ਆਹ ਕਰ ਓਹ ਕਰ ਖੋਤੇ ਵਾਂਗ ਰਾਸ਼ਣ ਘਰਵਾਲੀ ਨੇ ਢੋਵਾਇਆ

ਓਮਰ ਢਲੀ ਬੁੱਢਾ ਕਹੇ ਮੇਰੀ ਵੀ ਕੋਈ ਸੁਣੋ

ਆਜ਼ਾਦ ਬੱਚੇ ਨਾ ਸੁਨਣ ਕਟਰੌਣ ਉਹ ਕੰਨੋ

ਕੁੱਤੇ ਵਾਂਗਰ ਬੁੱਢਾ ਭੌਂਕੀ ਜਾਵੇ

ਕੋਈ  ਉਸ ਨੂੰ ਭਾਵ ਨਾ ਪਾਵੇ

ਬੁਢਾਪੇ ਵਿੱਚ ਉਸ ਨੂੰ ਰਾਤਾਂ ਨੀਂਦ ਨਾ ਆਵੇ

ਖਊਂ ਖਊਂ ਕਰਦਾ ਉੱਲੂ ਵਾਂਗ ਜਗਰਾਤੇ ਰਾਤ ਬਿਤਾਵੇ

ਇੰਝ ਬੰਦਾ ਖੇਤੇ ਕੁੱਤੇ ਤੇ ਉੱਲੂ ਦੀ ਜਿੰਦ ਨਿਭਾਵੇ

ਫਿਰ ਵੀ ਮੰਨ ਲੋਚੇ ,ਮੁੜ ਰੱਬ ਬੰਦੇ ਦੀ ਜੂਨ ਪਾਵੇ

*******

            जून तों बंदा


चौरासी दा चॅक्कर कॅट बंदा इस जूने आयिआ

पर बंदे  दी जून फिर वी ना जी पायिआ

जनमों बाद बालपन विच होश देर नाल आई

होश आई तां करनी पई उस नू सखत पङाई

कम दे बोझ लै,पैसे पिॅछे उह नसिआ

मोह मायिआ दे जाल विच सी उह फ़सिआ

जिवानी विच लॅभ चंगी लङकी ,उह सी वियाहिआ

ग्रिस्थी दी ज़ुमेवारी ने सी उस नू ढायिआ

बॅचे पङाए,ते घर वी सोहणा सजायिआ

जिंदगी दा मकसॅद इहीओ ही बणायिआ

आह कर,ओह कर,खोते वांग राशण घरवाली ने ढोवायिआ

उमर  ढली,बुॅढा कहे मेरी वी कोई सुणो

आज़ाद बॅच्चे,ना सुनण,कतरौण उह कंन्नो

कुॅत्ते वांगर बुॅढा भौंकी जावे

कोई उस नू भाह ना पावे

बुॅढापे विच उस नू रातां नींद ना आवे

खऊं खंऊ करदा ,ऊलू वांग जगराते रात बितावे

ईंझ बंदा,खोते,कुॅत्ते,ते ऊलू दी जिंद निभावे

फिर वी मन लोचे, मुङ रॅब बंदे दी जून  पावे



 


2 comments:

  1. Very correct. But stammers avoid all the responsibilities and have good times. 🙏

    ReplyDelete
  2. Thank you.would appriciate if I could know the name to thank by name

    ReplyDelete