Wednesday, November 25, 2026

ਸਾਦਗੀ ਵਿੱਚ ਜੀਓ p 5

                                   ਸਾਦਗੀ ਵਿੱਚ ਜੀਓ 


ਸੇਰ ਆਟਾ ਮੰਗ ਰੋਟੀ ਬਣਾਓ 

ਪਾ ਮੰਗ ਦਾਲ ਰਿੰਨ ਨਾਲ ਖਾਓ 

ਸ਼ਾਟਾਂਕ ਲੂਣ ਪਾ ਸਵਾਦ ਵਧਾਓ 

ਸੁੱਖ ਦਾ ਸਿਰਹਾਣਾ ਮੰਗੋ ਗਹਿਰੀ ਨੀਂਦ ਲਈ 

ਨਿੱਘਾ ਖੀਂਧਾ ਮੰਗੋ ਠੰਡੀ ਸ਼ਨੀਲ ਦੀ ਨਾ ਮੰਗ ਰਜਾਈ 

ਰੇਸ਼ਮ ਦੀ ਤਲਾਈ ਨਾ ਮੰਗ ਖੱਦਰ ਦੀ ਮੰਗ ਤਲਾਈ 

ਸਾਦੇ ਜੀਵਨ ਦੇ ਸੌ ਸੁਖ 

ਅਮੀਰੀ ਦੇ ਅਪਣੇ ਹਜ਼ਾਰ ਦੁੱਖ 

ਸਾਦਗੀ ਵਿੱਚ ਬੰਦਾ ਬੇਫ਼ਿਕਰ ਸੋਏ

ਪੈਸੇ ਦੇ ਫ਼ਿਕਰ ਬੰਦਾ ਸਕੂਨ ਖੋਏ

ਸਾਦਗੀ ਵਿੱਚ ਗਰੀਬ ਨਿਵਾਜ਼ 

ਅਮੀਰੀ ਵਿੱਚ ਨਾ ਆਏ ਯਾਦ 

ਸਾਦਾ ਖਾਓ ਸਾਦਾ ਪਹਿਨ ਸਾਦਗੀ ਵਿੱਚ ਜਾਓ ਜੀ 

ਬੇਪਰਵਾਹੀ ਜਿੰਦ ਹੋਊ ਤੁਹਾਡੀ ਸੱਚ ਰਾਏ ਜੱਸੇ ਦੀ 

No comments:

Post a Comment