Wednesday, October 7, 2020

ਅੱਜ ਨੱਚੀਏ p2


                                             ਅੱਜ ਨੱਚੀਏ



 ਨੱਚ ਨੱਚ ਅੱਜ ਅਸੀਂ ਪਾਗਲ ਹੋਣਾ

ਪੱਬ ਚੁਕਣਾ

ਲੱਕ ਹਲੌਂਣਾ

ਢੋਲ ਵਜੌਂਣਾ 

ਗੀਤ ਵੀ ਗੌਂਣਾ

ਸਾਡੇ ਲਈ ਨਹੀਂ ਰੋਣਾ ਧੋਣਾ

ਰੱਜ ਕੇ ਹੱਸਨਾ ਸ਼ੋਰ ਮਚੌਂਣਾ

ਨੱਚ ਨੱਚ ਅਸੀਂ ਵੇਹੜਾ ਪੁਟਣਾ

ਸ਼ਰਮ ਨਹੀਂ ਕਰਨੀ ਡਰ ਲਾਹ  ਸੁਟਣਾ

ਨੱਚਣ ਸਾਡੇ ਨਾਲ ਸਾਡੇ ਯਾਰ

ਦੁਨਿਆਂ ਜਲੇ ਅਸੀਂ ਕਰਾਂਗੇ ਪਿਆਰ

ਗੋਰੀ ਖੁੱਲੇ ਛੱਡ ਅੱਜ ਅਪਣੇ ਬਾਲ

ਨਸ਼ਈ ਨੈਣਾ ਨਾਲ ਕਰ  ਨਿਹਾਲ

ਨੱਚ ਅੱਜ ਹੋ ਕੇ ਬੇ-ਪਰਵਾਹ

ਲਾਹ ਲੈ ਦਿੱਲ ਦੇ ਸਾਰੇ ਚਾਅ

ਨੱਚਦੇ ਦਿੱਲ ਤੇ ਬੁਢਾਪਾ ਦੇਰ ਨਾਲ ਆਵੇ

ਬੁੱਢਿਓ ਖ਼ੁਸ਼ੀ ਵਿੱਚ ਝੂਮੋ ਮੌਜ ਓਡਾਵੋ

ਆਪ ਨੱਚੋ ,ਦੂਸਰਿਆਂ ਨੂੰ ਵੀ ਨੱਚਾਵੋ

ਰੱਲ ਮਿੱਲ ਜਿੰਦ ਵਿੱਚ ਰੰਗ ਭਰ ਜਾਵੋ

ਖ਼ੁਸ਼ੀ ਵਿੱਚ ਤਾਂ ਸੁਭਾਵਣ ਨੱਚਣਾ ਆਵੇ

ਦੁੱਖ ਵਿੱਚ ਨਚੋ,ਦੁੱਖ ਦੂਰ ਨੱਸਾਵੇ

ਜਵਾਨੀ ਵਿੱਚ ਸੀ ਜੋਸ਼ ਨਾਲ ਨੱਚਿਆ

ਸਤਰੋਂ ਪਾਰ ਸੰਭਾਲ ਨਾਲ ਨੱਚਿਆ

ਜਦੋਂ ਵੀ ਨਂਚਿਆ ਤਾਲ ਨਾਲ ਨੱਚਿਆ

ਜੀ ਕਰਦਾ ਮੈਂ ਨੱਚਦਾ ਜਾਂਵਾਂ

ਨੱਬੇ ਦਾ ਹੋ ਕੇ ਵੀ ਲਹਿਰਾਂਵਾਂ

ਤੰਦਰੂਸਤੀ ਬੱਸ, ਹੋਰ ਕੁੱਝ ਨਾ ਚਾਂਵਾਂ

ਨੱਚਦੇ ਗੌਂਦੇ ਜਿੰਦ ਜੀ ਜਾਂਵਾਂ   

**********

                            अज नॅचिए


नॅच नॅच अज असीं पागल होणा

पॅब चुकणा

लॅक हलौंणा

ढोल वजौंणा

गित वी गौंणा

साडे लई नहीं रोणा धोणा

रॅज के हंसणा शोर मचौंणा

नॅच नॅच असीं वेहङा पुटणा

शरम नहीं करनी डर लाह सुटणा

नंचण साडे नाल साडे यार

दुनिआं जले असीं करांगे प्यार

गोरी खुले छॅड दे अपणे बाल

नशई नैणा नाल कर निहाल

नॅच अज हो के बे-परवाह

लाह लै दिल दे सारे चाअ

नंचदे दिल,बुढापा देर नालआवे

बुॅढिओ खुशी विच झूमो मौज ओङावो

आप नॅचो दूसरियां नू नॅचावो

रॅल मिल जिंद विच रंग भर जावो

खुशी विच तां ,सुभावण नॅचणा आवे

दुॅख विच नचे,दुख दूर नसावे

जवानी विच सी जोश नाल नचिआ

सतरों पार संम्भाल के नचिआ

जदों वी नॅचिआ ताल नाल नॅचिआ

जी करदा मैं नॅचदा जांवां

नॅबे दा हो के वी लहिरांवां

तंनदुरुसती बॅस ,होर ना चांवां

नॅचदे गौंदे जिंद जी जांवां






Tuesday, October 6, 2020

ਆਓ ਯਾਰੋ ਹਾੜਾ ਲਾਈਏ p2

 

                      ਆਓ ਯਾਰੋ ਹਾੜਾ ਲਾਈਏ



ਦੁਆ ਕਰਦਾ ਹਾਂ ਮੈਂ,ਮੁਸਕਾਨ ਤੁਹਾਡੀ ਕਮ ਨਾ ਹੋਵੇ

ਖ਼ੁਸ਼ ਰਹੋ ਹਮੇਸ਼ਾਂ ,ਤੁਹਾਨੂੰ ਕੋਈ ਗੱਮ ਨਾ ਹੋਵੇ

ਮਾਯੂਸ ਸੀ ਜਦੋਂ ,ਤਦੋਂ ਤੁਸੀਂ ਮੈਂਨੂੰ ਹੱਸਾਇਆ 

ਅਭਾਰੀ ਹਾਂ ਮੈਂ ਤੁਹਾਡਾ,ਕਰਾਂ ਦਿੱਲੋਂ ਸ਼ੁਕਰਿਆ

                    *****

ਆਓ ਯਾਰੋ ਬੈਠ ਦੋ ਹਾੜੇ ਲਗਾਈਏ

ਕੁੱਛ ਲਹਿਮੇਂ ਖ਼ੁਸ਼ੀ ਵਿੱਚ ਲੰਘਾਈਏ

ਹਮੇਸ਼ਾਂ ਵਾਂਗਰ ਹੱਸੀਏ ਗਾਈਏ

ਪੁਰਾਣੇ ਚੁੱਟਕਲੇ ਫਿਰ ਤੋਂ ਸੁਣਾਈਏ

ਆਓ ਯਾਰੋ ਦੋ ਪੈਗ ਲਗਾਈਏ

ਬੈਠਣ ਇੱਕਠੇ, ਭਾਂਵੇਂ ਸਦੀਓਂ ਬਾਦ

ਬੀਤਿਆ  ਵਕਤ ਉਹ ਕਰਨ ਯਾਦ

ਕਿਦਾਂ ਕਿਸ ਨੇ ਕਿਸ ਨੂੰ ਫਸਾਇਆ

ਰੋਂਦੇ ਦੋਸਤ ਨੂੰ ਸੀ ਕਿਵੇਂ ਹੱਸਾਇਆ

ਮੰਨ ਸੋਚਣ ਪੁਰਾਣਾ ਸਮਾਂ ਕਿਵੇਂ ਫਿਰ ਲਿਆਈਏ 

ਆਓ ਯਾਰੋ ਦੋ ਹਾੜੇ ਲਾਈਏ

ਸੱਚੇ ਯਾਰਾਂ ਵਰਗੇ ਨਹੀਂ ਕੋਈ ਰਿਸ਼ਤੇ

ਯਾਰ ਸ਼ੈਤਾਨ ਹੋਵੇ ਜਾਂ ਹੋਣ ਫ਼ਰਿਸ਼ਤੇ

ਯਾਂਰਾਂ ਨੂੰ ਸਿਰਫ ਯਾਰ ਹੀ ਦਿੱਖਦਾ

ਮਤਲੱਵ ਨਹੀਂ ,ਇਹ ਦਿੱਲ ਦਾ ਰਿਸ਼ਤਾ

ਦਿੱਲ ਨਾਲ ਫਿਰ ਦਿੱਲ ਮਲਾਈਏ

ਆਓ ਯਾਰੋ ਦੋ ਪੈਗ ਲਗਾਈਏ

ਕਿਸਮੱਤ ਚੰਗੀ ਜਿਸ ਦੇ ਯਾਰ ਚੰਗੇ

ਸੱਚਾ ਯਾਰ ਯਾਰ ਤੋਂ ਕੁੱਛ ਨਾ ਮੰਗੇ

ਬੁਰੇ ਵਕਤ ਵੀ ਰਹੇ ਅੰਗੇ ਸੰਘੇ

ਸੱਚ ਬੋਲਣ ਯਾਰ ਨੂੰ ,ਕਦੀ ਨਾ ਸੰਗੇ

ਯਾਰੀ ਲਾਈ ਆ ਤਾਂ ਤੋੜ ਨਭਾਈਏ

ਆਓ ਯਾਰੋ ਦੋ ਹਾੜੇ ਲਾਈਏ

ਮੈਂ ਤਾਂ ਬੜੀ ਕਿਸਮੱਤ ਹੈ ਪਾਈ

ਯਾਂਰਾਂ ਮੇਰਿਆਂ ਮੇਰੇ ਨਾਲ ਯਾਰੀ ਲਗਾਈ

ਦੁੱਖ ਮੇਰੇ ਵਿੱਚ ਉੱਹ ਹੋਏ ਸਹਾਈ

ਖ਼ੁਸ਼ੀ ਦੇ ਵਕਤ ਮੇਰੀ ਖ਼ੁਸ਼ੀ ਵਧਾਈ

ਯਾਰੀ ਦਾ ਅੱਜ ਜਸ਼ਨ ਮਨਾਈਏ

ਪੱਲ ਦੋ ਪੱਲ ਖ਼ੁਸ਼ੀ ਦੇ ਲੰਘਾਈਏ

ਆਓ ਯਾਰੋ ਦੋ ਹਾੜੇ,ਦੇ ਪੈਗ ਲਗਾਈਏ

********

                 आओ यारो हाङा लाईए


दुआ करदा हां मैं मुसकान तुहाडी कम ना होवे

खुश रहो हमेशां,तुहानू कोई गम ना होवे

मायूस सी जदों,तदों तुसीं मैंनू हॅसायिआ

अभारी हां मैं ,करां दिॅलों शुकरिया

****

आओ यारो बैठ  दो हाङे लगाईए

कुॅश लहमें खुशी विच लंगाईए

हमेशां वांगर हॅसिए गाईए

पुराणे चुटलके फिर तों सुणाईए

आओ यारो दो पैग लगाईए

बैठण एकठे चाहे सदीओं बाद

बीतिया वकत उह करन याद

किदां किस ने किस नू फसायिआ

रोंदे दोसत नू सी किवें हॅसायिआ

मंन सोचण पुराणा समा किवें फिर लियाईए

आओ यारो दो हाङे लाईए

सॅच्चे यारां वरगे नहीं कोई रिशते

यार शैतान होवे जां होण फरिशते

यांरां नू सिरफ यार ही दिॅखदा

मतलॅव नहीं इह दिॅल दा रिशता

दिॅल नाल फिर दिॅल मलाईए

आओ यारो दो पैग लगाईए

किसमॅत चंगी जिस दे यार चंगे

सॅच्चा यार यार तों कुछ ना मंगे

बुरे वक्त वी रहे अंगे संगे

सच्च बोलण यार नू ,कदी ना संघे

यारी लाई तां तोङ निभाईए

आओ यारो दो हाङे लाईए

मैं तां बङी किसमॅत पाई

यारां मेरियां मेरे नाल यारी लगाई

दुॅख मेरे विच उह होए सहाई

खुशी दे वकत मेरी खुशी वदाई

यारी दा अज जशन मनाईए

पॅल दो पॅल खुशी दे लंगाईए

आओ यारो दो पैग दो हाङे लगाईए


Monday, October 5, 2020

ਕਰਮ ਕੀ ਕਮਾਇਆ P 2

                                                            ਕਰਮ ਕੀ ਕਮਾਇਆ



ਇੰਨਸਾਨ ਦੀ ਜੂਨ ਤੂੰ ਲੈੈ ਕੇ  ਆਇਆ

ਦੱਸ ਕਹਿੜਾ ਕਰਮ ਤੂੰ ਕਮਾਇਆ

ਇਹ ਜੀਵਨ ਤੂੰ ਵਿਅਰਥ ਗਵਾਇਆ

ਸਮਝੇ ਤੂੰ ਅਪਣੇ ਨੂੰ ਸਮਝਦਾਰ

ਸੋਚ ਕੇ ਨਾ ਚੱਲੇਂ,ਤੂੰ ਕਰੇਂ ਹੂੜਮਾਰ

ਸੱਚੇ ਦਿੱਲ ਦਾ ਤੈਂਨੂੰ ਘਮੰਡ

ਤੈਨੂੰ ਵੀ ਪਤਾ ਇਹ ਹੈ ਪਾਖੰਡ

ਇਮਾਨਦਾਰੀ ਦਾ ਢੰਕਾਂ ਵਜਾਵੇਂ

ਦਾਅ ਲੱਗੇ ਤਾਂ ਚੋਰੀ ਦਾ ਖਾਂਵੇਂ

ਸ਼ਰਾਫ਼ਤ ਦਾ ਤੂੰ ਢੋਲ ਬਜਾਂਵੇਂ

ਸੋਹਣੀ ਸ਼ਕਲ ਤੇ ਤੂੰ ਮਰ ਜਾਂਵੇਂ

ਸਬਰ ਦਾ ਸਮੁੰਦਰ ਕਹਿਲਾਂਵੇਂ

ਛੋਟੀ ਛੋਟੀ ਗੱਲ ਤੇ ਗੁੱਸੇ  ਖਾਂਵੇਂ

ਪੈਸੇ ਦਾ ਨਹੀਂ ਕੋਈ ਲਾਲਚ,ਦਾਵਾ ਕਰੇਂ

ਪਰ ਦੌਲਤਮੰਦ ਨਾਲ ਈਰਖਾ ਵਿੱਚ ਸੜੇਂ

ਕਹੇਂ ਜੋ ਹੈ ਮੇਰਾ, ਉਹ ਮੇਰੀ ਮਹਿਨੱਤ ਦਾ ਫੱਲ

ਕਿਰਤ ਕੇਹੜੀ ਕੀਤੀ ਕਿਥੇ ਚਲਾਇਆ ਹੱਲ

ਏਨਾ ਕੁੱਛ ਪਾਇਆ

ਕਹੈਂ ਮੈਂ ਬਣਾਇਆ

ਹੌਓਮੇ ਵਿੱਚ ਫੁਲਿਆ

ਦਾਤਾਰ ਨੂੰ ਭੁੱਲਇਆ

ਪਾਪ ਕਰ ਤੂੰ ਨਹੀਂ ਪੱਛਤਾਇਆ

ਵੰਡ ਨਹੀਂ ਛਕਿਆ, ਨਾਮ ਨਹੀਂ ਧਿਆਇਆ

ਅਪਣੇ ਆਪ ਨੂੰ ਕਹੇਂ ਪੜਿਆ ਪੜਾਇਆ

ਇੱਕ ਮੂਲ ਮੰਤਰ ਤੂੰ ਸਮਝ ਨਾ ਪਾਇਆ

ਦਿਨੇ ਗਵਾਚਾ ਰਾਤ ਘਰ ਪਹੁੰਂਚਾ

ਉਸ ਨੂੰ ਨਹੀਂ ਕਹਿੰਦੇ ਗਵਾਚਾ

ਰੱਬ ਨੂੰ ਕਰ ਲੈ ਯਾਦ,ਹੋਈ ਨਹੀਂ ਦੇਰ

ਕੌਣ ਜਾਣੇ ਮੌਕਾ ਮਿਲੇ ਨਾ ਫੇਰ

ਸੱਚੇ ਰਾਹ ਚੱਲ ,ਕਰ ਉਸ ਨਾਲ ਪਿਆਰ

ਸਿਰਜੰਨਹਾਰ ਹੈ ਨਿਰਵੈਰ,  ਹੈ ਬਖ਼ਸ਼ਣਹਾਰ

*********

                    कर्म की कमायिअ


ईन्सान दी जून तूं लै के आयिआ

दॅस कहिङा कर्म तूं कमायिआ

इह जीवन तूं वियर्थ गवायिआ

समझें अपणे नू तूं समझदार

सोच के ना चॅलें,करें हूङमार

सॅचे दिल दा तैंनू घमंड

तैंनू वी पता इह है पाखंड

ईमानदारी दा ढंका वजांवें

दाअ लॅगे तां चोरी दा खांवें

शराफ़त दा तूं ढोल बजांवें

सोहणी शक्ल ते तूं मर जांवें

सबर दा समुन्दर कहिलांवें

छोटी छोटी गल ते गुस्सा खांवें

पैसे दा नहीं कोई लालच,दावा करें

पर दौलॅतमंद नाल ईरखा विच सङें

कहें जो है मेरा ,उह मेरी महिनॅत दा फॅल

किरत केहङी कीती किंथ्थे चलायिआ हल

ऐना कुछ पायिआ

कहैं मैं बणायिआ

हौमे विच फुलिई

दातार नू भुलिआ

पाप कर तूं नहीं पच्छतायिआ

वंड नहीं छकिआ,नाम नहीं धिआयिआ

आप नू कहें पङिआ पङायिआ

इक मूल मंतर तूं समझ ना पायिआ

दिने गवाचा रात घर पहुंचा

उस नू नहीं कहिंदे गवाचा

रॅब नू कर लै याद,होई नहीं देर

कौण जाणे मौका मिले ना फेर

सॅच्चे राह चल,कर उस नाल प्यार

सिरजंनहार है निरवैर,है बक्षॅणहार




Sunday, October 4, 2020

ਬੀਵੀ ਪਹਿਲਵਾਨ ਦੀ p2

 

                                   ਬੀਵੀ ਪਹਿਲਵਾਨ ਦੀ



 ਬਗੀਚੇ ਵਿੱਚ ਅਸੀਂ ਕਰਦੇ ਪਏ ਸੀ ਸੈਰ

ਲੱਤਾਂ ਕਮਜ਼ੋਰ ਹੌਲੀ ਪੁੱਟ ਰਹੇ ਸੀ ਪੈਰ

ਏਨੇ ਨੂੰ ਅੱਗੋਂ ਇੱਕ ਮੁਟਿਆਰ ਨੱਠੀ ਆਈ

ਦੌਣ ਉੱਸ ਦੀ ਲੰਮੀ ਜਿਵੇਂ ਹੋਵੇ ਸੁਰਾਹੀ

ਨੀਲੇ ਨੈਣ ਕੁੱਛ ਸ਼ਰਾਬੀ 

ਸਾਡੇ ਦਿੱਲ ਨਾਲ ਕਰਨ ਖ਼ਰਾਬੀ

ਨਖ਼ਸ਼ ਸੋਹਣੇ 

ਬੜੇ ਮੰਨਮੋਹਣੇ

ਸ਼ਰੀਰ ਤੋਂ ਹੱਲਕੀ, ਲੱਕ ਤੋਂ ਪਤਲੀ

ਨੱਠੀ ਆਂਓਂਦੀ ਲੱਗੇ ਸਾਨੂੰ ਤਿੱਤਲੀ

ਰੱਬ ਨੇ ਕੀ ਔਰਤ ਸੀ ਬਣਾਈ

ਅੱਖਾਂ ਲੁਭਾਅ,ਦਿੱਲੇ  ਉਤੱਰ ਆਈ

ਲੱਗੇ ਉਹ ਕੁੱਛ ਘੱਭਰਾਈ

ਕੋਲ ਆ ਬੋਲੀ ,ਮੈਂਨੂੰ ਬਚਾਂਈਂ

ਮੇਰਾ ਖਾਵੰਦ ਹੈ ਮੇਰੇ ਤੇ ਗੁੱਸਾ

ਡੰਡਾ ਲੈ ,ਮੇਰੇ ਪਿੱਛ ਉਹ ਨੱਸਾ

ਉੱਹਦੇ ਜੇ ਹੱਥ ਮੈਂ ਆਈ,ਸਮਝੋ ਮੋਈ

ਮੈਂਨੂੰ ਬਚੌਣ ਵਾਲਾ ਤੂੰ ,ਹੋਰ ਨਾ ਕੋਈ

ਫੂਕ ਛਕ ਅਸੀਂ ਹੋਏ ਅਪਣੇ ਤੋਂ ਬਾਹਰ

ਉਸ ਲਈ ਦੁਨਿਆ ਨਾਲ ਲੜਣ ਲਈ ਤਿਆਰ

ਜੱਫੀ ਪਾ ਉੱਸ ਨੂੰ ਗਲੇ ਲਗਾਇਆ

ਨਾ ਡੱਰ ,ਮੈਂ ਹਾਂ, ਦਿਲਾਸਾ ਦਿਲਾਇਆ

ਜੱਫੀ ਪਾ ਉੱਸ ਨੂੰ ਹੱਦ ਦਾ ਮਜ਼ਾ ਆਇਆ

ਏਦਾਂ ਫੜੀ ਰਖਾਂ, ਮੰਨ ਲੱਲਚਾਇਆ

ਏਨੇ ਨੂੰ ਹੱਥ ਡੰਡਾ ਫੜਿਆ 

ਸਖ਼ਸ਼ ਮੇਰੇ ਸਾਮਣੇ ਖੜਿਆ

ਮੈਂ ਵੀ ਲਿਆ ਉੱਸ ਨੂੰ ਪਹਿਚਾਣ

ਉੱਹ ਸੀ ਪਿੰਡ ਦਾ ਜੱਗਾ ਪਹਿਲਵਾਨ

ਸ਼ਰੀਰ ਦਾ ਸਡੌਲ ,ਕੱਦ ਦਾ ਲੰਮਾ

ਉੱਸ ਅੱਗੇ ਮੈਂ ਗਿਠਮੁਠਿਆ ਲੱਗਾਂ

ਸੋਚਿਆ ਇੱਕ ਮੈਂ ਜੱਗੇ ਦੀ ਸਹਿ ਨਹੀਂ ਪਾਊਂਗਾ

ਇਸ ਦਾ ਮਾਰਿਆ ਪੱਕਾ ਮਰ ਜਾਊਂਗਾ

ਕਿਵੇਂ ਇਸ ਤੋਂ ਜਾਨ ਬਚਾਈਏ

ਦਿਮਾਗ ਨਾ ਚੱਲੇ,ਅੰਦਰੋਂ ਘੱਭਰਾਈਏ

ਜੱਗਿਆ ਲੈ ਫੱੜ ਅਪਣੀ ਲੋਗਾਈ

ਨੱਠੀ ਜਾਂਦੀ , ਮੈਂ ਤੇਰੇ ਲਈ ਇਸੇ ਜੱਫੀ ਪਾਈ

ਬੀਵੀ  ਮੇਰਿਆਂ ਬਾਹਾਂ ਵਿੱਚ ਵੇਖ ਜੱਗਾ ਅੰਦਰੋਂ ਸੜਿਆ

ਗੁੱਸਾ ਜੱਗੇ ਦਾ ਬੀਵੀ ਤੋਂ ਉਤਰ ,ਮੇਰੇ ਤੇ ਚੜਿਆ

ਬਿਗੜਦੀ ਗੱਲ ਵੇਖ ,ਮੈਂ ਭਜਿਆ

ਜੱਗਾ ਵੀ ਮੇਰੇ ਪਿੱਛੇ ਸੀ ਲੱਗਿਆ

ਮੈਂਨੂੰ ਮਾਰਨ ਲਈ ਜੱਗੇ ਡੰਡਾ ਘੁਮਾਇਆ

ਤੱਭਕਿਆ ਮੈਂ, ਨਹੀਂ ਨਹੀਂ, ਨੀਂਦ ਵਿੱਚ ਬੁੜਬੁੜਾਇਆ

ਜਨਾਨੀ ਮੇਰੀ ਮੇਰੇ ਨਾਲ ਸੀ ਸੁੱਤੀ

ਉੱਹ ਵੀ ਡਰਕੇ ਨੀਂਦ ਤੋਂ ਉੱਠੀ

ਪੁੱਛੇ, ਤੁਹਾਨੂੰ ਐਨਾ ਪਸੀਨਾ ਕਿਓਂ ਆਇਆ

ਝੂਠ ਬੋਲਿਆ,ਕਹਾਂ,ਭੈੜਾ ਸਪਨਾ ਸੀ ਆਇਆ

*********

                      बीवी पहिलवान दी


बगीचे विच असीं करदे पए सी सैर

लॅतां कमज़ोर,हौली पुॅट रहे सी पैर

ऐने नू अगों इक मुटियार नॅठी आई

धौण उस दी लंमी,जिवें होवे सुराई

नीले नैण,कुॅछ शराबी

साडे दिल नाल करन ख़राबी

नक्ष सोहणे

बङे मनमोहणे

शरीर तों हलकी,लॅक तों पतली

नॅठा औंदी लॅगे सानू तिॅतली

रॅब ने की औरत सी बणाई

अखां लुभाह,दिले उत्तर आई

लॅगे उह कुॅछ घबराई

कोल आ बोली,मैंनू बचांईं

मेरा खावंद है मेरे ते गुसा

डंडा लै मेरे पिछे उह नॅसा

उहदे जे हॅथ्थ मैं आई,समझो मोई

मैंनू बचौण वाला तूं ,होर ना कोई

फूक छक ,उसीं होए अपणे तों बाहर

उस लई दुनिया नाल लङन लई तियार

जॅफी पा उस नू गले लगायिआ

ना डर,मैं हां ,दिलासा दिलायिआ

जॅफी पा उस नू,हॅद दा मज़ा आयिआ

ऐदां फङी रखां,मंन लंलचायिआ

ऐने नू हॅथ्थ डंडा फङिआ

सक्ष मेरे सामणे खङिआ

मैं वी लिआ उस नू पहिचाण

उह सी पिंड दा जॅगा पहिलवान

शरीर दा सडौल,कॅद दा लंमा

उस अगे मैं गिठमिठिआ लगां

सोचिआ इक मैं जॅगे दी सहि नहीं पाऊंगा

इस दा मारिआ पॅक्का मर जाऊंगा

किवें इस तों जान बचाईए

दिमाग ना चॅले अंदरों घबराईए

जॅगिया लै फॅङ अपनी लुगाई

नॅठी जांदी ,मैं तेरे लई जॅफी पाई

बीवी मेरिआं बांहां विच वेख,जॅगा अंदरों सङिआ

गुस्सा जॅगा दा बीवी तों उतॅर,मेरे ते चॅङिआ

बिगङदी गॅल वेख ,मैं भजिआ

जॅगा वी मेरे पिछे सी लॅगिआ

मैंनू मारन लई जॅगे डंडा घुमायिआ

तॅबकिआ,नहीं नहीं,नीदें बुङबुङायिआ

जनानी मेरी मेरे नाल सी सुती

उह वी डरके नींदों उठी

पुॅछे,तुहानू ऐना पसीना क्यों आयिआ

झूठ बोलिआ,भैङा सपना सी आयिआ



 

Saturday, October 3, 2020

ਉੱਚੇ ਨਾਲ ਯਾਰੀ p2

 

                                         ਉੱਚੇ ਨਾਲ ਯਾਰੀ



ਸਾਡੀ ਨਾ ਲੱਗੀ ਉੱਚੇ ਨਾਲ ਯਾਰੀ

ਅਸੀਂ ਨੀਚ, ਰਹੇ ਦਰਸ਼ਨ ਦੇ ਭਿਖਾਰੀ

ਬੇੜਾ ਨਾ ਲੱਗਾ ਸਾਡਾ ਪਾਰ

 ਅਸੀਂ ਰਹਿ ਗਏ ਮੰਝਧਾਰ

ਫਰਿਆਦ ਸਾਨੂੰ ਕਰਨੀ ਨਾ ਆਈ

ਸਾਡੀ ਨਾ ਹੋਈ ਕੋਈ ਸੁਣਾਈ

ਜਿੰਦਗੀ ਵਿੱਚ ਬਹੁਤ ਕੁੱਛ ਪਾਇਆ

ਸੱਬ ਪਾ ਕੇ ਸਬਰ ਨਹੀਂ ਆਇਆ

ਮੰਨ ਦੀ ਖ਼ਵਾਇਸ਼ ਕੋਈ ਰਹੀ ਨਾ ਅਧੂਰੀ

ਨਾ ਦੁੱਖ ਪਾਇਆ ਨਾ ਸਈ ਕੋਈ ਮਜਬੂਰੀ

ਫਿਰ ਵੀ ਲੱਗੇ ਜਿੰਦ ਜੀਵੀ ਨਾ ਪੂਰੀ

ਸਿਆਣਿਆਂ ਦੀ ਗੱਲ ਸੁਣ ਤਾਂ ਆਂਵਾਂ

ਪੱਲ ਮਗਰੋਂ ਮੈਂ ਭੁੱਲ ਉਹ ਜਾਂਵਾਂ

ਗ੍ੰਥ ਪੱੜ ਕੁੱਛ ਸਮਝ ਵਿੱਚ ਆਏ

ਅਮਲ ਨਾ ਕਰਾਂ ਉਹ ਵਿਅਰਥ ਜਾਏ

ਕਈ ਵਾਰ ਉਸ ਦੇ ਨਾਮ ਦਾ ਰੱਟ  ਲਾਂਵਾਂ

ਮੰਨ ਵਿੱਚ ਮੈਲ ,ਮੈ ਦਿੱਲੋਂ ਘੱਭਰਾਂਵਾਂ

ਨਰਾਜ਼ ਨਾ ਹੋਵੇ ,ਮੈਂ ਡਰ ਡਰ ਜਾਂਵਾਂ

ਆਪ ਉੱਚਾ ਮੈਂਨੂੰ ਨੀਚ ਬਣਾਇਆ

ਕਿਓਂ ਇਹ ਕੀਤਾ ,ਸਮਝ ਨਾ ਆਇਆ

ਕਿਓਂ ਉਸ ਨੇ ਰੱਚਨਾ ਰਚਾਈ

ਕੀ ਸੀ ਉਸ  ਮੰਨ ਵਿੱਚ ਆਈ

ਫਿਰ ਮੰਨ ਨੂੰ ਦਿੱਤਾ ਦਲਾਸਾ

ਅੱਜੇ ਤੱਕ ਕੋਈ ਨਾ ਕਰ ਸਕਿਆ ਇਹ ਖਲਾਸਾ

ਗਿਆਨੀ ਧਿਆਨੀ ਪੀਰ ਪੈਗੰਮਬਰ ਜੱਗ ਵਿੱਚ ਆਏ

ਆਮ ਬੰਦੇ ਨੂੰ ਇਹ ਗੁੱਥੀ ਸਮਝਾ ਨਾ ਪਾਏ

ਛੱਡ ਇਹ ਡੂੰਗਿਆਂ ਸੋਚਾਂ,ਤੂੰ  ਇੱਕ ਆਮ ਬੰਦਾ

ਖਾ ਪੀ ਮੌਜ ਓੜਾ,ਕਰ ਜੋ ਮੰਨ ਨੂੰ ਲੱਗੇ ਚੰਗਾ

ਬੰਦਾ ਹੈ ਤੂੰ ਬੰਦੇ ਨਾਲ ਪਿਆਰ ਤੂੰ ਕਰ

ਉੱਚੇ ਤੈਂਨੂੰ ਬਣਾਇਆ ਸਿਰਫ਼ ਉੱਸ ਤੋਂ ਡਰ

ਮੱਥੇ ਜੋ ਤੇਰੇ ਲਿਖਿਆ, ਉੱਹ ਮਿਲ ਜਾਣਾ 

ਸੱਚ ਇਹ ਮੰਨ, ਉੱਚੇ ਦਾ ਇਹ ਅਟੱਲ ਭਾਣਾ  

*********

                  उच्चे नाल यारी


साडी ना लॅगी उच्चे नाल यारी

असीं नीच,रहे दर्शन दे भिखारी

बेङा ना लॅगा साडा पार

असीं रह गए मंझधार

फरियाद सानू करनी ना आई

साडी ना होई कोई सुणाई

जिंदगी विच बहुत कुॅछ पयिआ

सॅब पा के सबर नहीं आयिआ

मंन दी खवायिश कोई रही ना अधूरी

ना दुॅख पायाआ ना सई कोई मजबूरी

फिर वी लॅगे जिंद जीवी ना पूरी

सियाणियां दी गॅल सुण तां आंवां

पॅल मगरों मैं भुल उह जांवा 

ग्रंथ पङ कुॅछ समझ विच आए

अमल ना करां विर्थ उह जाए

कई बार उस दे नाम दी रॅट लांवां

मंन विच मैल,मैं दिलों घबरांवां

नराज़ ना होवे,मैं डर जांवां

आप उच्चा मैंनू नीच बणायिआ

क्यों इह कीती समझ ना आयिआ 

क्यों उस ने रचना रताई

की सी उस मंन विच आई

फिर मंन नू दिता दिलासा

अज तॅक कोई ना कर सकिआ इह खलासा

ज्ञानी ध्यानी पीर पैगंबर जॅग विच आए

आम बंदे नू इह गुथ्थी समझा ना पाए

छॅड इह डूंगिया सोचां,तूं इक आम बंदा

खा पी मौज उङा,कर जो मंन नू लॅगे चंगा

बंदा तूं ,बंदे नाल प्यार तू कर

उच्चे तैंनू बणायिआ सिरफ उस तूं डर

मॅथ्थे जो तेरे लिखिआ,उह मिल जाणा

सॅच इह मन ,उच्चे दा इह अटॅल भाणा





Friday, October 2, 2020

ਹੱਸਦਾ ਰਵਾਂ p2


                                 ਹੱਸਦਾ ਰਵਾਂ



 ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਅੱਜ ਨਾ ਟੋਕੀਂ 

ਅੱਜ ਨਾ ਰੋਕੀਂ

ਦੁਨਿਆਂ ਵਿੱਚ ਬਥੇਰਾ ਰੋਣਾ ਧੋਣਾ

ਸੋਚਣ ਇਹ ਕੀ ਹੋਇਆ, ਓਹ ਨਹੀਂ ਹੋਣਾ

ਮੈਂਨੂੰ ਤਾਂ ਫਿਕਰ ਨਾ ਕੋਈ

ਜੋ ਹੋਈ ਸੋ ਚੰਗੀ ਹੋਈ

ਐਸ ਓਮਰੇ ਮੈਂ ਬੇ-ਪਰਵਾਹ

ਹੱਸਣ ਤੋਂ ਇਲਾਵਾ ਹੋਰ ਨਹੀਂ ਚਾਹ

ਖ਼ੁਸ਼ੀ ਵਿੱਚ ਮੈਂ ਨੱਚਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਜਵਾਨੀ ਦੀ ਮਹਿਨੱਤ ਅੱਜ ਰੰਗ ਲਿਆਈ

ਐਸ਼ ਕਰਾਂ ਖਾਂਵਾਂ ਬੈਠੇ ਬੈਠਾਈ

ਸ਼ਾਇਦ ਕਿਸਮੱਤ ਚੰਗੀ ਮੈਂ ਪਾਈ

ਬਿਨਾ ਲੁਗਾਮ ਮੈਂ ਨੱਸਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਰੋਣ ਲਈ ਨਹੀਂ ਕੁੱਛ ਕਰਨਾ ਹੁੰਦਾ

ਦੁੱਖ ਆਪ ਹੀ ਰੁਲਾ ਹੈ ਦੇਂਦਾ

ਪਰ ਹੱਸਣ ਦਾ ਮੌਕਾ ਲੱਭਣਾ ਪੈਂਦਾ

ਖ਼ੁਸ਼ੀ ਵਿੱਚ ਘਰ ਵੱਸਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਲੋਕਾਈ ਕੀ ਕਹੂ ਨਾ ਕਰ ਸਵਾਲ 

ਦੇਖ ਤੇਰਾ ਹਾਸਾ ਕਰਦਾ ਕਮਾਲ

ਦੁਨਿਆ ਵੀ ਅੱਜ ਹੱਸੂ ਤੇਰੇ ਨਾਲ

ਭਾਗਾਂ ਭੱਰੀ ਕਹਾਣੀ ਮੈਂ ਦੱਸਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

ਸੱਭ ਥਾਂ ਖ਼ੁਸ਼ੀ ਹੋਵੇ ਤਾਂ ਖ਼ੁਸ਼ੀ ਭੱਰਭੂਰ

ਨਾ ਕੋਈ ਦੁੱਖੀ ਨਾ ਕੋਈ ਮਜ਼ਬੂਰ

ਸੱਚੇ ਦਿੱਲੋਂ ਮੇਰੀ ਬੇਨਤੀ, ਕਰੀਂ ਮੰਨਜ਼ੂਰ

ਮੰਗਾਂ ਸੱਭ ਦਾ ਭਲਾ ਕਰੀਂ, ਮੇਰੇ ਹਜ਼ੂਰ

ਸਦਾ ਇਹ ਅਰਦਾਸ ਮੈਂ ਕਰਦਾ ਰਵਾਂ

ਜਿੰਦਗੀ ਵਿੱਚ ਮੈਂ ਹੱਸਦਾ ਰਵਾਂ

*******

                              हॅसदा रवां

जिंदगी विॅच मैं हॅसदा रवां

अज ना टोकीं

अज ना रोकीं

दुनिया विॅच बथेरा रोणा धोणा

सोचण एह की होया,ओह की होणा

मैंनू तां फिकर ना कोई

जो होई सो चंगी होई

ऐस उमरे मैं बे-परवाह

हॅसण तों ईलावा होर नहीं चाह

खुशी विॅच मैं नॅचदा रवां

जिंगदी विॅच मैं हॅसदा रवां

जवानी दी महिनॅत अज रंग लियाई

ऐश करां खावां बैठे बैठाई

शाइद किसमॅत चंगी मैं पाई

बिना लुगाम मैं नॅसदा रवां

जिंदगी विॅच मैं हॅसदा रवां

रोण लई नहीं कुछ करना हुंदा

दुॅख आप ही रुला है दिंदा

पर हॅसण दा मौका लॅभणा पैंदा

खुशी विॅच धर वॅसदा रवां

जिंदगी.......

लोकाई की कहू न कर सवाल

देख तेरा हासा करदा कमाल

दुनिया वी अज हॅसू तेरे नाल

भागां भरी कहाणी मैं दॅसदा रवां

जिंदगी विॅच.....

सॅभ थां खुशी होवे तां खुशी भरभूर

ना कोई दुखी ना मजबूर

सॅचे दिॅलों मेरी बेनती,करीं मनजूर

मंगां सॅभ दा भला करीं ,मेरे हजूर

सदा अरदास एह मैं करदा रवां

जिंदगी विॅच मैं हसदा रवां







Thursday, October 1, 2020

ਬੁੱਢਾ ਅੱਜੇ ਬੱਚਾ p2

 

                           ਬੁੱਢਾ ਅੱਜੇ ਬੱਚਾ



ਓਮਰ ਦਾ ਪੱਕਾ ਅਕਲੋਂ ਕੱਚਾ

ਬੁੱਢਾ ਰਹਿਆ ਬੱਚੇ ਦਾ ਬੱਚਾ

ਖੌਰੇ ਕਿਹੜੀ ਦੁਨਿਆ 'ਚ ਵੱਸਦਾ

ਤਿੱਤਲੀ ਤੱਤਲੌਂਦੀ ਵੇੱਖ ਕੇ ਹੱਸਦਾ

ਕਿਵੇਂ ਦਿੱਨ ਚੜੇ ਕਿਵੇਂ ਹੋਵੇ ਸ਼ਾਮ

ਫੁੱਲਾਂ ਦੇ ਰੰਗ ਵੇਖ ਹੋਵੇ ਹੈਰਾਨ

ਹੱਸਦਿਆਂ ਨਾਲ ਖ਼ੁਸ਼ੀ ਮੰਨਾਵੇ

ਮਾਯੂਸ ਚੇਹਰੇ ਤੇ ਸੁਮਕਾਨ ਲਿਆਵੇ

ਰੋਂਦੇ ਨੂੰ ਵੇਖ ਉਸ ਦਾ ਦਿੱਲ ਦੁੱਖਦਾ

ਖ਼ੁਸ਼ ਰੱਖ ਰਬ ਸੱਭ ਨੂੰ ਉਹ ਸੁੱਖ ਹੈ ਸੁੱਖਦਾ

ਮਿੱਠੇ ਬੋਲਾਂ ਤੇ ਉਹ ਲੁਟ ਜਾਂਦਾ

ਫਿਰ ਕਇਆਂ ਕੋਲੋਂ ਧੋਖਾ ਖਾਂਦਾ

ਦੂਸਰਿਆਂ ਤੇ ਕਦੀ ਤੌਂਮੱਤ ਨਾ ਲਾਏ

ਖੁੱਦ ਆਪਣੇ ਵਿੱਚ ਹੀ ਗਲਤੀ ਪਾਏ

ਝੱਗੜਾ ਨਾ ਕਰੇ ਨਾ ਕਰੇ ਲੜਾਈ

ਬਦਲੇ ਦੀ ਸੋਚ ਕਦੀ ਮੰਨ ਨਾ ਆਈ

ਐਨਾ ਕੁੱਛ ਕੀਤਾ ਘਮੰਡ ਨਾ ਖਾਏ

ਸ਼ੁਕਰਾਨੇ ਵਿੱਚ ਸਦਾ ਸੀਸ ਨਿਵਾਏ

ਐਸਾ ਬਣ ਜਾਂਵਾਂ ਹੈ ਮੇਰਾ ਅਰਮਾਨ

ਫ਼ਖ਼ਰ ਨਾਲ ਕਹਾਂ ਮੈਂ ਹਾਂ ਇੰਨਸਾਨ

******

                       बुॅढा अजे बॅचा


उमर दा पॅका ,अकलों कॅचा

बुॅढा रहिआ बॅचे दा बॅचा

खौरे किहङी दुनिया 'च वॅसदा

तिॅतली तिॅतलौंदी वेख हॅसदा

किवें दिन चॅङे किवें होवे शाम

फुॅलां दे रंग वेख होवे हेरान

हंसदिआं नाल खुशी मनावे

मायूस बेहरे ते मुस्कान लिआवे

रोंदे नू वेख उसदा दिल दुॅखदा

खुश रख रब सॅब नू, सुॅख उह सुॅखदा

मिॅठे बोलां ते उह लुट जांदा

फिर कईंआं कोलों धोखा खांदा

दूसरिआं ते कदी तौमॅत ना लाए

खुॅद अपणे विच ही गलती पाए

झॅगङा ना करे ना करे लङाई

बदले दी सोच कदी मंन ना आई

ऐना कुॅछ कीता, घमंड ना खाए

शुकराने विच सदा शीश निवाए

ऐसा बण जांवां है मेरा अरमान

फ़खर नाल कहां मैं हां इन्सान