Friday, June 14, 2024

ਰਾਂਝੇ ਬੂੱਢੇ ਧੋਖਾ ਖਾਇਆ p3

                                                ਰਾਂਝੇ ਬੁੱਢੇ ਧੋਖਾ ਖਾਇਆ


ਰਾਂਝੇ ਬੁੱਢੇ ਨੇ ਧੋਖਾ ਖਾਇਆ

ਕਹਿਣਾ ਸੌਖਾ

ਸਹਿਣਾ ਔਖਾ 

ਬੁੱਢੇ ਦੀ ਗਈ ਮੱਤ ਮਾਰੀ 

ਸੋਹਣੀ ਮੁਟਿਆਰ ਉੱਤੋਂ ਕੁਆਰੀ

ਬੁੱਢੈ ਨੂੰ ਜਚੀ ਲਗੀ ਪਿਆਰੀ

ਦਿਮਾਗ਼ ਕਹੇ ਤੂੰ ਬੁੱਢਾ ਉਹ ਛੋਰੀ 

ਬਣਦੀ ਨਹੀ ਚੰਗੀ ਜੋੜੀ

ਪਰ ਬੁੱਢਾ ਸੀ ਸਠੀਆਇਆ

ਦਿੱਲ ਉਸ ਦਾ ਕੁੜੀ ਤੇ ਆਇਆ 

ਇੱਥੇ ਹੀ ਬੁੱਢੇ ਧੋਖਾ ਖਾਇਆ

ਪਿਆਰਿਆਂ ਚੋਪੜਿਆਂ ਗੱਲਾਂ ਸੁਣਾ

ਬੁੱਢੇ ਨੂੰ ਛੋਰੀ ਲਿਆ ਪਤਿਆ 

ਕੋਰੇ ਚੈਕ ਤੇ ਦਸਖੱਤ ਕਰਾਇਆ

ਸਾਰੀ ਪੂੰਜੀ ਤੇ ਬੈਂਕਾਂ ਦਾ ਕੀਤਾ ਸਫਾਇਆ

ਲੈ ਸੱਭ ਕੁੜੀ ਹੋਈ ਫ਼ਰਾਰ 

ਬੁੱਢਾ ਰੋਏ ਧਾਂਹਾਂ ਮਾਰ

ਸਬਕ ਸਿਖਿਆ ਬੁੱਢਾ ਹੋਇਆ ਹੁਸ਼ਿਆਰ 

ਰਾਂਝੇ ਤੋਂ ਬੁੱਢਾ ਬਣਿਆ ਸਮਝਦਾਰ

ਹੁਸਨ ਦੇ ਜਾਦੂ ਤੋਂ ਹੋਇਆ ਖ਼ਬਰਦਾਰ 

ਮੁੜ ਬੁੱਢਾ ਦਿੱਲ ਕਿਸੇ ਤੇ ਨਹੀਂ ਆਇਆ

ਮੁੜ ਬੁੱਢੇ ਕਦੀ ਧੋਖਾ ਨਹੀਂ ਖਾਈਆ

Thursday, June 13, 2024

ਬਿਨ ਤੇਰੇ ਜੀਣਾ ਔਖਾ p3

                                       ਬਿਨ ਤੇਰੇ ਜੀਣਾਂ ਔਖਾ


ਮੈਂ ਆਪ ਨੂੰ ਤੇਰੇ ਵਿੱਚ ਗਵਾ ਬੈਠਾ ਆਂ 

ਜਿੰਦ ਆਪਣੀ ਤੇਰੇ ਨਾਂ ਦਾ ਬੈਠਾ ਆਂ

ਛੱਡ ਕੇ ਸਾਨੂੰ ਨਾ ਇੰਝ ਜਾਇਆ ਕਰ 

ਕੀ ਹੋਊ ਮੇਰਾ ਤਰਸ ਖਾਇਆ ਕਰ

ਤੂੰ ਕੋਲ ਫ਼ਿਕਰ ਨਾ ਕੋਈ ਸਾਹ ਆਏ ਸੌਖਾ

ਤੂੰ ਦੂਰ ਕੀ ਕਰਾਂ ਸਮਝ ਨਾ ਆਏ ਜੀਣਾ ਔਖਾ

ਬਿਨ ਤੇਰੇ ਮੈਂਨੂੰ ਹਨੇਰਾ

ਤੂੰ ਚੰਨ ਤੂੰ ਮੇਰਾ ਸਵੇਰਾ

ਤੇਰੇ ਬਿਨ ਰਿਆ ਨਾ ਜਾਏ

ਖਾਲੀ ਘਰ ਵੱਡ ਵੱਡ ਖਾਏ

ਸੁਨਾ ਸਰਹਾਣਾ ਵੇਖ ਨੀਂਦ ਨਾ ਆਏ

ਯਾਦ ਤੇਰੀ ਬੜੀ ਸਤਾਏ ਰੱਖੀ ਜਗਾਏ

 ਵਿਛੋੜਾ ਤੇਰਾ ਸਹਿਆ ਨਾ ਜਾਏ

ਕਿਉਂ ਰੱਬ ਦਿੱਤੀ ਇਹ ਜੁਦਾਈ

ਕਿਸ ਮਾੜੇ ਕਰਮ ਦੀ ਮਿਲੀ ਸਜਾਇ 

ਕਦੋਂ ਹੋਣਗੇ ਮੇਲੇ ਕਦੋਂ ਪਊ ਮਹਿਰ

ਜੀ ਨਾ ਪਾਂਵਾਂ ਛੇਤੀ ਕਰ ਰੱਬਾ ਕਰ ਨਾ ਦੇਰ

Sunday, June 9, 2024

ਕੰਨਾਂ ਔਂਕੜ ਸਿਹਾਰੀ p3

                                     ਕੰਨਾਂ ਔਂਕੜ ਸਿਹਾਰੀ


ਸਜ ਨੂੰ ਲੱਗਾ ਕੰਨਾਂ ਸਜ ਤੋਂ ਹੋਇਆ ਸਜਾ 

ਔਂਕੜ ਪੈਰੀਂ ਪੈ ਮਨ ਨੂੰ ਮੁਨ ਦਿਤਾ ਬਣਾ

ਲੈਂਕੜ ਦੋ ਔਂਕੜ ਸੁਰ ਨੂੰ ਸੂਰ ਬਣਾਇਆ

ਬਦ ਨੂੰ ਬੰਦ ਬਣਾਏ ਟਿਪੀ ਜਾਪੇ ਟੋਪੀ

ਬਿੰਦੀ ਲੋਗ ਤੋਂ ਲੌਂਗ ਕਰੇ ਚਾਹੇ ਹੈ ਉਹ ਛੋਟੀ 

ਅਧੱਕ ਉੱਤੇ ਚੱੜ ਅੱਧਾ ਰੋਬ ਲਫ਼ਜ਼ ਦਾ ਵੱਧਾਇਆ

ਲਾਂ ਉੜੇ ਹਵਾ ਵਿੱਚ ਹੇਜ ਉਸ ਨੂੰ ਆਇਆ

ਦੋ ਲਾਂ ਜੁੜ ਦੁਲਾਂ ਕਹੌਣ ਉੱਤੇ ਲੱਗ ਝੂਟੇ ਲੈਣ

ਹੋੜੇ ਨੇ ਹਰ ਨੂੰ ਹੋਰ ਮਰ ਨੂੰ ਮੋਰ ਕੀਤਾ ਸ਼ੋਰ ਲੱਗਾ ਪੈਣ

 ਇੱਕ ਲੱਤ ਹੋੜੇ  ਨੂੰ ਲਾ ਕਨੌੜਾ

ਕੋੜਾ ਕਨੌੜਾ ਹੋਇਆ ਚੌੜਾ

ਸਿਹਾਰੀ ਲੱਗੀ ਅੱਗੇ ਛੋਟੀ ਉਹ ਗਈ ਰਹਿ

ਬਿਹਾਰੀ ਲੰਮੀ ਆਵਾਜ਼ ਕੱਢੀ ਪਿੱਛੇ ਗਈ ਉਹ ਬਹਿ

ਕੰਨਾ ਔਂਕੜ ਦੁਲੈਂਕੜ ਲਾਂ ਤੇ ਦੁਲਾਂ ਹੈ ਮਦਦਗਾਰ

ਗਹਿਣੇ ਮੇਰੇ ਲਫ਼ਜ਼ਾਂ ਦੇ ਬਣ ਸ਼ੈਲੀ ਦੇਣ ਸਵਾਰ

ਹੋੜਾ ਕਨੌੜਾ ਜੁੜਵੇ ਬਿਹਾਰੀ ਛੋਟੀ ਸਿਹਾਰੀ ਵੱਡੀ ਭੈਣ

ਸੁਣਿਆ ਅੰਗਦ ਦੀ ਬਖ਼ਸ਼ ਸੋਹਣੀ ਦਿਤੀ ਦੇਣ

Saturday, June 8, 2024

ਆਰਤੀ ਨਾ ਕਰ ਸਕਾਂ p3

                                          ਆਰਤੀ ਨਾ ਕਰ ਸਕਾਂ


ਤੇਰੀ ਆਰਤੀ ਨਾ ਕਰ ਸਕਾਂ ਮੈਂ ਅਣਜਾਣ

ਬਖ਼ਸ਼ ਦੇ ਮੈਂਨੂੰ ਤੂੰ ਹੈਂ ਜਾਣੀ ਜਾਣ

ਤੇਰਿਆਂ ਦਿਤਿਆਂ ਖ਼ਾਮੀਆਂ ਛੁੱਪਾ ਨਾ ਸਕਾਂ

ਦੱਸ ਕਰਾਂ ਤਾਂ ਕੀ ਮੈਂ ਕਰਾਂ

ਸੂਝ ਬੂਝ ਨਾ ਅਕਲ ਆਈ

ਜਹਾਨ ਕਹੇ ਮੈਂ ਅੱਧਾ ਸੌ਼ਦਾਈ

 ਵਿਦਵਾਨ ਹੋਣ ਦਾ ਢੋਂਗ ਮੈਂ ਕਰਾਂ

ਲੱਲਿਆਂ ਛੱਡਾਂ ਕੋਈ ਹਸੇ ਮੈਂ ਨਾ ਡਰਾਂ

ਗਿੱਠ ਲੰਮੀ ਜ਼ੁਬਾਨ ਚੱਲੇ ਬਿਣਾ ਰੋਕ

ਬਾਰ ਬਾਰ ਕਹਾਣਿਆਂ ਸੁਣ ਅੱਕ ਗਏ ਲੋਕ

ਮਸਤ ਹੋ ਚੱਲਿਆ ਚੁੱਣੇ ਆਪਣੇ ਰਾਹ

ਜੱਗ ਕੀ ਸੋਚੂ ਕੀਤੀ ਥੋੜੀ ਪ੍ਰਵਾਹ

ਸੁਹੇਲੀ ਰਹੀ ਜਿੰਦ ਆਇਆ ਜੀਣ ਦਾ ਮਜ਼ਾ 

ਦਿੱਤੀ ਹੋਈ ਫ਼ਿਤਰਤ ਤੇ ਜੱਸਾ ਖੁਸ਼ 

ਇਹ ਸੋਚ ਲੈ ਜੱਸੇ ਪਾਏ ਸੌ ਸੁੱਖ

ਤੇਰੀ ਆਰਤੀ ਕਰਨ ਦੀ ਨਾ ਸਮਝਾਂ ਮੈਂ ਲੋੜ

ਬਖ਼ਸ਼ ਜੋ ਕਰਾਂ ਸੱਚੇ ਦਿੱਲੋਂ ਕਰਾਂ ਕਰਾਂ ਨਾ ਕੁੱਛ ਹੋਰ

ਬਣਾ ਦੇ ਬੰਦਾ ਚੰਗਾ p3

                                           ਬਣਾ ਦੇ ਬੰਦਾ ਚੰਗਾ


ਮੈਂ ਮਸਕੀਨ ਮੈਂ ਤੇਰਾ ਦਾਸ

ਸੁਣ ਕੰਨ ਧਰ ਮੇਰੀ ਅਰਦਾਸ

ਪੂਰੀ ਮੈਂਨੂੰ ਤੇਰੇ ਤੇ ਆਸ

ਦਰ ਤੇਰੇ ਤੋਂ ਨਾ ਜਾਂਵਾਂ ਨਰਾਸ਼

ਜਾਦਾ ਨਾ ਮੈਂਨੂੰ ਚਾਹੀਦਾ ਧੰਨ

ਤੋਟ ਨਾ ਆਏ ਚੱਲੇਂ ਕੰਮ

ਸ਼ੌਹਰਤ ਜਾਦਾ ਨਹੀਂ ਨਾ ਔਓਦੇ ਉੱਚੇ 

ਔਕਾਤ ਵਿੱਚ ਰਹਾਂ ਪੈਰ ਧਰਤੋਂ ਨਾ ਛੁੱਟੇ 

ਸਾਥੀ ਦੇ ਜੋ ਮੇਰੇ ਦਿੱਲ ਨੂੰ ਪਿਆਰੀ

ਮੰਮਤਾ ਦਾ ਭੰਡਾਰ ਗ੍ਰਿਸਤ ਵਿੱਚ ਸਚਿਆਰੀ

ਲਾਇਕ ਔਲਾਦ ਉੱਤੋਂ ਕਹਿਣੇਕਾਰ

ਖਿੱੜੇ ਮੱਥੇ ਬਲੌਂਣ ਦੇਣ ਪੂਰਾ ਸਤਿਕਾਰ

ਕਿਰਤ ਕਰਨੀ ਮੈਂਨੂੰ ਸਿਖਾਈਂ

ਖਾਂਵਾਂ ਮੈਂ ਅਪਣੇ ਹੱਥ ਦੀ ਕਮਾਈ

ਜੋ ਤੂੰ ਬਖ਼ਸ਼ਿਆ ਵੰਡ ਮੈਂ ਸੱਭ ਨਾਲ ਛੱਕਾਂ 

ਦਿਤੇ ਦਾ ਸ਼ੁਕਰਾਨਾ ਕਰਨੋਂ ਕਦੀ ਨਾ ਥੱਕਾਂ

ਨਾਮ ਅਪਣਾ ਜਪਣਾ ਸਿਖਾ ਦੇ

ਸੱਚੇ ਰਾਹ ਤੇ ਚੱਲਣਾ ਲਾ ਦੇ

ਹੋਰ ਨਾ ਮੰਗਾਂ ਸਿਰਫ਼ ਇਹੀਓ ਮੰਗਾਂ

ਬੰਦਾ ਬਣਾ ਦੇ ਬਣਾ ਦੇ ਬੰਦਾ ਚੰਗਾ

Friday, June 7, 2024

ਮਾੜੇ ਕਵੀ ਤੇ ਨਾ ਹੱਸੋ p3

                                                          ਮਾੜੇ ਕਵੀ ਤੇ ਨਾ ਹੱਸੋ


ਮੇਰੀ ਕਵਿਤਾ ਤੇ ਹੱਸਣ ਵਾਲਿਆਂ ਕੰਨ ਪੀੜਾਂ ਤੈਂਨੂ ਪੈਣ

ਹੱਸ ਹੱਸ ਤੇਰਿਆਂ ਵੱਖਿਆਂ ਦੁੱਖਣ ਆਏ ਨਾ ਚੈਨ

ਅੰਬ ਤੇਰੇ ਵਿੱਚ ਨਿਕਲਣ ਕੀੜੇ

ਅਖੀਰਲੇ ਚੂਸੇ ਦੇ ਜਦੋਂ ਆਂਏਂ ਨੇੜੇ 

ਮੱਝ ਤੇਰੀ ਇੱਕ ਥੱਣ ਵਾਲੀ

ਮੁਸ਼ਕੀ ਮੋਕ ਮਾਰੇ ਕਰੇ ਨਾ ਓਗਾਲੀ

ਕੁੱਤਾ ਤੇਰਾ ਨਿਕਲੇ ਨਾ ਵਫ਼ਾਦਾਰ 

ਭੌਂਕੇ ਤੈਂਨੂੰ ਨਾ ਸੁਣੇ ਤੇਰੀ ਪੁਚਕਾਰ

ਚੂਹੇ ਕੱਟ ਜਾਣ ਤੇਰਾ ਕੋਟ

ਫਟੇ ਖੀਸੇ ਰਾਹੀਂ ਗਵਾਚਣ ਨੋਟ

ਮਤਲਵੀ ਨਿਕਲਣ ਤੇਰੇ ਯਾਰ

ਬੁਰੇ ਵਕਤ ਛੱਡ ਜਾਣ ਵਿਚਕਾਰ

ਔਲਾਦ ਵੀ ਨਾ ਦੇਣ ਤੈਂਨੂੰ ਸਤਿਕਾਰ 

ਤੈਂਨੂ ਨਹੀਂ ਕਰਨ ਤੇਰੇ ਪੈਸੇ ਨੂੰ ਪਿਆਰ 

ਗ੍ਰਿਹਣੀ ਤੇਰੀ ਤੇਰੇ ਤੇ ਰੋਬ ਜਮਾਏ

ਕਪੜੇ ਧੁਲਾਏ ਭਾਂਡੇ ਮਂਜਵਾਏ

ਅਗਲੀ ਵਾਰ ਮੇਰੀ ਕਵਿਤਾ ਤੇ ਸੋਚ ਕੇ ਹੱਸੀਂ 

ਅਕਲ ਜਦ ਤੈਂਨੂੰ ਆਏ ਮੈਂਨੂੰ ਦੱਸੀਂ

ਕਵਿਤਾ ਰਾਹੀਂ ਕਰੂਂਗਾ ਤੇਰੀ ਸਿਫ਼ਤ ਹਜ਼ਾਰ 

ਤਰੀਫ਼ ਦੇ ਪੁਲ ਬਣੂ ਬਣਾਊਂ ਤੈਂਨੂੰ ਯਾਰ

ਮਾੜੇ ਤੁੱਕ ਬਾਜ਼ ਹੁੰਦੇ ਗੁੱਸੇਖੋਰ ਦੁਨਿਆਂ ਗਵਾਹ

ਸੋ ਮੇਰੇ ਤੇ ਨਾ ਹੱਸੋ ਨਾ ਲਓ ਮੇਰੀ ਬਦਦੁਆ

Saturday, June 1, 2024

ਹੂਰ ਪਰੀ ਕੀ ਕਰਨੀ p2

 ਹੂਰ ਪਰੀ ਕੀ ਕਰਨੀ


ਚੰਦ ਜਿਹਾ ਮੁੱਖੜਾ ਸਾਂਵਲਾ ਉਸ ਦਾ ਰੰਗ

ਪਹਿਲੀ ਤੱਕਣੀ ਪਿਆਰ ਦਾ ਪਰਿੰਦਾ ਗਿਆ ਢੰਗ 

ਕਾਲੀਆਂ ਘੱਟਾਂ ਲੰਬੇ ਉਸ ਦੇ ਬਾਲ

ਪਤਲਾ ਲੱਕ ਹਿਲਾ ਟੁਰੇ ਟੁਰੇ ਮੋਰਨੀ ਦੀ ਚਾਲ

ਬੁੱਲ ਉਸ ਦੇ ਸੁਰਖ ਮਿਠੇ ਉਸ ਦੇ ਬੋਲ

ਸੁਰੀਲੀ ਆਵਾਜ਼ ਸੁਣ ਸ਼ਰਮਾਏ ਬਾਗੀਂ ਕੋਹਲ 

ਕਾਸ਼ਨੀ ਕਲੋਲਣਾਂ ਅੱਖਾਂ ਛੱਡਣ ਤਿੱਖੇ ਤੀਰ

ਜ਼ਖ਼ਮੀ ਸਾਨੂੰ ਕੀਤਾ ਦਿੱਲ ਸਾਡਾ ਦਿਤਾ ਚੀਰ

ਹੋਰ ਨਾ ਲੱਗੇ ਸਾਨੂੰ ਲੱਗੇ ਹੂਰ ਪਰੀ

ਜਾਪੇ ਰੱਬ ਆਪਣੀ ਹੱਥੀਂ ਸਾਡੇ ਲਈ ਘੜੀ 

ਜਾਨ ਉਸ ਤੇ ਅਸੀਂ ਵਾਰੀ ਦਿੱਲ ਵੀ ਦਿੱਤਾ ਵਾਰ

ਵਿਆਹੇ ਸ੍ਵਰਗ ਪਾਇਆ ਫਿਰ ਕੀ ਹੋਇਆ ਪੁੱਛ ਨਾ ਯਾਰ

ਵਿੱਗ ਉਸ ਨੇ ਉਤਾਰੀ ਨਕਲੀ ਉਸ ਦੇ ਬਾਲ

ਕਾਸ਼ਨਿਆਂ ਅੱਖਾਂ ਗੁਸਾ ਖਾ ਝੱਟ ਹੋਣ ਲਾਲ

ਸੁਰਖ਼ੀ ਬੁੱਲਾਂ ਤੋਂ ਲਿੱਥੀ ਬੋਲ ਉਸ ਦੇ ਕਠੋਰ

ਹੂਰ ਪਰੀ ਕਿੱਥੋਂ ਨਿਕਲੀ ਕੁੱਛ ਹੋਰ

ਆਸਮਾਨ ਉੜਦਾ ਧਰਤ ਗਿਰਾ ਅਸਲੀਅਤ ਸਾਹਮਣੇ ਆਈ 

ਰੱਬ ਜਾਣ ਬੁੱਝ ਐਸੀ ਮੇਰੇ ਲਈ ਬਣਾਈ

ਗਦੂਤ ਸ਼ੈਤਾਨੀ ਫ਼ਿਤਰਤ ਵਾਲੇ ਅਸੀਂ ਅੱਧੇ ਸ਼ੌਦਾਈ 

ਸੂਤ ਸਾਨੂੰ ਕਰਨ ਲਈ ਲੱੜ ਲਾਈ ਬਣਾ ਕੇ ਲੁਗਾਈ

ਦੇਰ ਅਕਲ ਆਈ ਹੂਰ ਪਰੀ ਨਾ ਚਾਵਾਂ

ਸਵਾਰੀ ਸਾਡੀ ਜਿੰਦ ਉਸ ਨੇ ਗੀਤ ਉਸ ਦੇ ਗਾਂਵਾਂ