ਭਈਆ ਤੇ ਜੱਟ
ਪਹਿਲੀਆਂ ਪਹਿਲੀਆਂ ਜੱਦ ਬਿਹਾਰੀ ਭਈਏ ਪਿੰਡ ਸੀ ਆਏ
ਜੱਟ ਨੂੰ ਨਾ ਹਿੰਦੀ ਆਵੇ,ਭਈਏ ਨੂੰ ਪੰਜਾਬੀ ਨਾ ਸੁਖਾਏ
ਇੱਕ ਦੂਜੇ ਨਾਲ ਕਿੰਝ ਗੱਲ ਕਰਨ ਕਿੰਝ ਇੱਕ ਦੂਜੇ ਨੂੰ ਸਮਝਾਵੇ
ਦਾਦ ਦੇਂਵਾਂ ਦੋਨਾਂ ਨੂੰ ,ਕਾਢ ਲਿਆ ਤਰੀਕਾ,ਸੋਚ ਕੱਦੀ ਹਸੀ ਆਵੇ
ਭਈਆ ਭਾਜ ਕੇ ਜਾ, ਕਨਕ ਕਾ ਨੱਕ ਆ ਮੋੜ
ਭਾਰ ਗਿਆ ਹੋਣਾ ਕਿਆਰਾ,ਵੱਟ ਨਾ ਦੇਵੇ ਤੋੜ
ਭਾਪਾ ਜੀ ਮੇਂ ਜਾਂਦੀ ਨਾਠ ਕੇ,ਤੂੰ ਏਕ ਕਾਮ ਕਰਨੀ
ਮਾਝ ਕੋ ਪੱਠਾ ਹੋਰ ਪਾ ਦੇਣੀ,ਘੱਟ ਹੈ ,ਉਸ ਦਾ ਨਹੀਂ ਸਰਨੀ
ਕਾਟੀ ਕੋ ਨਿਲਾਹ ਦੇਣੀ,ਬੀਬੀ ਜੀ ਆਓਂਨਾ,ਦੁੱਧ ਦੀ ਧਾਰ ਹੈ ਕਾਢਨੀ
ਬੀਬੀ ਜੀ ਕਹਿੰਦਾ ਥਾ,ਘਰ ਲੈ ਆਨਾ ਸਲਵਾੜ
ਲੋਹ ਉਸ ਨੇ ਤਾਤੀ ਕਰਨਾ, ਖਾਣਾ ਕਰਨੀ ਤਿਆਰ
ਜੱਟ ਬੋਲਿਆ ਹੱਮ ਉਹ ਸਾਂਭ ਲੇਗਾ ,ਤੂੰ ਨਾ ਕਰ ਦੇਰ
ਕਾਮ ਤੇਰੇ ਲਈ ਔਰ ਵੀ ਹੈਂ,ਵੋ ਬਤਾਊਂਗਾ ਫੇਰ
ਜਾਣ ਸੇ ਪਹਿਲੇ ਇੱਕ ਔਰ ਕਾਮ ਕਰ ਜਾ
ਮਾਂਜੀ ਕੋ ਚੁੱਕ ਕੇ ਕਾਂਧ ਕੇ ਸਾਥ ਸਿੱਧਾ ਦੇ ਲਗਾ
ਸਰਦਾਰਾ ਕਾਮ ਤੂੰ ਮੇਰੇ ਸੇ ਪੂਰਾ ਲੇਂਵੇਂ
ਪੈਸੀ ਵੀ ਜੋ ਅਸਾਂ ਮਾਂਗਿਆ ਉਹੀ ਦੇਂਵੇਂ
ਪਰ ਪੌਣ ਲਈ ਸਾਲ ਲਈ ਦੇਂਦਾ ਇੱਕ ਹੀ ਕੱਛਾ
ਵਲੈਤਿਆਂ ਕਾ ਨੰਦੂ ਹੱਮੇਂ ਦੇਖ ਉਸ ਦਿੱਨ ਹੱਸਾ
ਨੰਦੂ ਨੂੰ ਦੇਣ ਵਲੈਤੀਏ,ਕਾਮੀਜ਼ ਤੇ ਪਾਜਾਮਾ
ਤੂੰ ਪਿੰਡ ਕਾ ਲੰਬੜ,ਦੇ ਅੱਛਾ ਜੋੜਾ ਜਾਮਾ
ਵਲੈਤੀਆਂ ਦੇ ਘਰ ਜਾ ਜੇ ਜ਼ਹਿ ਘਰ ਤੁਮੇ ਅੱਛਾ ਨਾ ਲਾਗੇ
ਭਈਆ ਹਸਿਆ,ਸਰਦਾਰਾ ਹਮ ਐਸੇ ਬੋਲਤਾ,ਤੁਮੇ ਛਾਡ ਹਮ ਕਹੀਂ ਨਾ ਜਾਵੇ
**********
भयिआ ते जॅट
पहिलिआंं पहिलिआं जॅद बिहारी भयिए पिंड सी आए
जॅट नू हिन्दी ना आवे,भयिए नू पंजाबी ना सुखाए
एक दूदे नाल किंझ गॅल करन,किंझ एक दूजे नू समझावे
दाद देवां दोना नू,काड लिया तरीका,सोच्च कदी हॅसी आवे
भयिआ भाज के जा,कनक दा नॅका मोङ
भार गिया होणा कियारा वॅट ना देवे तोङ
भापा जी मैं जांदी नाठ के ,तू एक काम करनी
माझ को पठ्ठा होर डाल देणी,घॅट है,उस दा नहीं सरनी
काटी को निलाह देणी,बीबी जी औणा ,दुध दी धार है काडणी
बीबी जी कहंदा था,घर लै आणा सलवाङ
लोह उसने ताती करनी,खाणा करनी तियार
जॅट बोला हम वो सांभ लेगा,तू ना कर देर
काम तेरे लई और वी है,वो बताऊंगा फेर
जाण से पहिले एक और काम कर जा
मांजी को चुक के कांध के साथ सीधा दे लगा
सरदारा काम तू मेरे से पूरा लेंवें
पैसी जो वी असां मांगिआ,वो ही देंवें
पर पौण लई साल लई ,देंवें एक ही कच्छा
वलैतियां का नंदू ,हमें देख उस दिन हॅसा
नंदू नू देण वलैतीए कामीज ते पजामा
तूं पिंड का लम्बङ ,दे अच्छा जोङा जामा
वलैतियां दे घर जा,जे जह घर तुमें अच्छा ना लागे
भयिआ हॅसिआ,सरदारा हम ऐसे बोलता,तुमें छाड हम कहीं ना जावे