Tuesday, January 11, 2022

ਰੱਬ ਘੱਲਿਆ ਸਹਾਰਾ p3

                           ਰੱਬ ਘੱਲਿਆ ਸਹਾਰਾ

ਅੱਜ ਮੈਂ ਫ਼ਿਸਲ ਗਿਆ

ਫ਼ਿਸਲ ਕੇ ਮੂੰਹ ਭਰਨੇ ਗਿਰਾ

ਮੂੰਹ ਭਰਨੇ ਗਿਰਾ ਨਜ਼ਰੋਂ ਗਿਰਾ

ਨਜ਼ਰੋ ਗਿਰਾ ਉਦਾਸੀ ਘਿਰਾ

ਨੇਰੀ ਇੱਕ ਐਸੀ ਚੱਲੀ

ਰੂਹ ਮੇਰੀ ਅੰਦਰੋਂ ਹਿੱਲ਼ੀ

ਆਸੇ ਪਾਸੇ ਸੱਭ ਕੁੱਛ ਕਾਲਾ

ਕੋਈ ਨਾ ਮੈਂਨੂੰ ਬਚੌਣ ਵਾਲਾ

ਰੱਖਣਹਾਰ ਨੂੰ ਅਰਦਾਸ ਮੈਂ ਕੀਤੀ

ਸ਼ੁਕਰ ਉੱਸ ਮੇਰੀ ਉਹ ਮੰਨ ਲੀਤੀ

ਘੱਲਿਆ ਉਸ ਨੇ ਮੈਂਨੂੰ ਸਹਾਰਾ

ਸਹਾਰਾ ਪੁੱਛੇ ਕਿਓਂ ਬੈਠਾ ਹਾਰਾ

ਦਸਿਆ, ਭੁੱਲਾ ਮੈਂ,ਗਵਾਇਆ ਜੀਵਨ ਸਾਰਾ

ਉਹ ਕਹੇ ,ਜੋ ਕੀਤਾ ਨਹੀਂ ਬਖ਼ਸ਼ਣਹਾਰ

ਪਿਆਰ ਮੈਂਨੂੰ,ਮੈਂ ਅਨਡਿਠਾ ਕਰਨ ਨੂੰ ਤਿਆਰ

ਭੱਦੀ ਸੋਚ ਨਾਲ ਤੂੰ ਆਪ ਦੱਲ ਦੱਲ ਫ਼ਸਿਆ

ਮੇਰੀ ਨਹੀਂ ਸੁਣੀ,ਵਿੱਚ ਹੋਰ ਡੂੰਗਾ ਤੂੰ ਧਸਿਆ

ਇਸ ਨਰਕ 'ਚੋਂ ਜੇ ਨਿਕਲਨਾ ਚਾਂਹੇਂ

ਸੋਚ ਬਦਲ ,ਨਾਂ ਚੱਲ ਇੰਨਹੀ ਰਾਹੇਂ

ਜੇ ਸੁਧਰੇਂ ,ਤੇਰੇ ਨਾਲ ਮੈਂ ਖੱੜੀ

ਜਿੰਦ ਭੱਰ ਨਾ ਛੱਡੂੰ ,ਜੋ ਬਾਂਹ ਹੈ ਫੜੀ

ਅੱਖਾਂ ਖੁਲਿਆਂ ,ਅਕਲ ਆਈ

ਪੱਛਤਾਂਵਾਂ,ਖੱੜਾ ਕੰਨੀ ਹੱਥ ਲਾਂਈਂ

ਮੁੜ ਮੰਦਾ ਨਹੀਂ ਸੋਚੂਂ ,ਰੂਹ ਦੇਵੇ ਦੁਹਾਈ

ਇਸ ਤਰਾਂ ਜੀਵਨ ਉਸ ਮੇਰਾ ਸੰਵਾਰਿਆ

ਕਰਾਂ ਉਸ ਦਾ ਤੇ ਰੱਬ ਦਾ ਸ਼ੁਕਰਿਆ

 

No comments:

Post a Comment