Saturday, January 8, 2022

ਡਿੱਗਾ ਖੋਤੀ ਤੋਂ...... p3

                                           ਡਿੱਗਾ ਖੋਤੀ ਤੋਂ..... 

ਵਗਾਅ ਕੇ ਮਾਰਿਆ ਬਸਤਾ ਸਕੂਲੋਂ ਜੱਦ ਘਰ ਮੈਂ ਆਇਆ

ਪਿੱਛਾ ਸੜੇ ਸੋਟੀ ਦੀ ਸੱਟ ਤੋਂ ਬੂਥਾ ਸੀ ਲਟਕਾਇਆ

ਗੁਸਾ ਮੈਂ ਵਿਖਾਵਾਂ ਮਾਂ ਨੂੰ ,ਮੂਹ ਮੇਰਾ ਗੁੱਸੇ ਨਾਲ ਲਾਲ

ਮਾਂ ਸਹਿਜ ਸੁਭਾਹ ਪੁੱਛੇ,ਮੂੰਹ ਭੈੜਾ ਬਣਾਇਆ ਕੀ ਹੈ ਤੇਰਾ ਹਾਲ

ਮਾਸਟਰ ਛਿੱਲ ਹੈ ਲਾਹੀ,ਗਲਤ ਕਢਿਆ ਮੈਂ ਇੱਕ ਸਵਾਲ

ਸੂਈ ਕੁੱਤੀ ਵਾਗ ਮਾਂ ਤੇ ਬਰਸਾ,ਤੈਂਨੂ ਹੀ ਸੀ ਮੈਂਨੂੰ ਪੜੌਣ ਦਾ ਖੁਮਾਰ

ਮਾਂ ਬੋਲੀ ,ਮਖਾਂ,ਡਿੱਗਾ ਤੂੰ ਖੋਤੀ ਤੋਂ ,ਗੁੱਸੇ ਲਈ ਮੈਂ ਤੇਰੀ ਘੁਮਿਆਰ

ਜਵਾਨ ਹੋਏ ਨੌਕਰੀ ਕਰਨ ਚੱਲੇ

ਘਰ ਵਿੱਚ ਬੀਵੀ ਦਫ਼ਤਰ ਅਫ਼ਸਰ

ਦੋ ਦੋ ਮਾਲਕ ਸਾਨੂੰ ਮਿਲੇ 

ਅਫ਼ਸਰ ਕਰੇ ਮੇਰੇ ਕੰਮ ਦੀ ਨਿੰਦਾ

ਘਰ ਬੀਵੀ ਦੇ ਸਹੀਏ ਗੁੱਸੇ ਗਿਲੇ

ਅਫ਼ਸਰ ਉਸ ਦਿਨ ਅਪਣੇ ਘਰੋਂ

 ਖੌਰੇ ਬੀਵੀ ਨਾਲ ਲੱੜ ਕੇ ਆਇਆ

ਓਮੀਦ ਮੈਂਨੂੰ,ਮੇਰਾ ਕੰਮ ਸਲਾਹੂ

ਓਲਟ ਸੌ ਨੁਕਸ ਕੱਢ ਮੇਰੇ ਤੇ ਚੜਿਆ

ਮੈਂ ਘਰ ਪਹੁੰਚ ਗੁਸਾ ਬੀਵੀ ਤੇ ਕਢਿਆ

ਕੋਈ ਮੁੱਦਾ ਨਾ ਖੋਲੀਂ ,ਮੈਂ ਬੜਕਿਆ

ਅੱਜ ਤੂੰ ਕੁੱਛ ਨਾ ਕਹੀਂ ਮੈਂ ਹਾਂ ਹਰਿਆ

ਪਿਆਰੇ ਲੱਗੇ ਅੱਗੋਂ ਸੁਹਾਣੀ ਦੇ ਬੋਲ

 ਕਹੇ ਠੰਡਾ ਪਾਣੀ ਪੀ,ਥੁੱਕ ਅਪਣਾ ਗੁੱਸਾ

ਪੱਲ ਦੋ ਪੱਲ ਗੱਲਾਂ ਕਰੀਏ, ਬਹਿ ਆ ਮੇਰੇ ਕੋਲ

ਮੈਂ ਨਹੀਂ ਬੋਲੀ ਕੁੱਛ,ਬੇ-ਵਜਾ ਤੂੰ ਮੇਰੇ ਤੇ ਨਰਾਜ਼

ਆਖਾਂ ,ਡਿੱਗਾ ਖੋਤੀ ਤੋਂ ਗੁਸੇ ਲਈ ਮੈਂ ਤੇਰੀ ਘੁਮਿਆਰ

ਦੇਰ ਓਮਰੇ ਅਕਲ ਆਈ,ਜਾਂ ਮੈਂ ਹੋਇਆ ਹੁਣ ਹੋਸ਼ਿਆਰ

ਖੋਤੀ ਮੇਰੀ,ਡਿੱਗਾ ਮੈਂ,ਗੁੱਸਾ ਮੇਰਾ, ਤੇ ਮੈਂ ਹੀ ਅਪਣਾ ਘੁਮਿਆਰ




No comments:

Post a Comment