ਮੈਂ ਕਰਾਸਿੰਗ ਗਾਰਦ
ਮੈਂ ਹਾਂ Oakville ਵਿੱਚ Crossing Guard
ਕੰਮ ਸੋਚੋ ਤੇ Easy ਸੋਚੋ ਤੇ Hard
ਮੀਂਹ ਨੇਰੀ ਜਾਂ ਬਰਸੇ Snow,ਕਰਨੀ ਪੈਂਦੀ Duty
ਚੰਗਾ ਵੀ ਲੱਗੇ ਵੇਖ ਕੁਦਰੱਤ ਦੀ Beauty
ਦਿਨ ਵਿੱਚ ਜਾਂਣਾ ਪੈਂਦਾ ਦੋ ਬਾਰ
ਸਕੂਲ ਖੁਲੱਣ ਤੋਂ ਪਹਿਲਾਂ, ਇੱਕ ਬੰਦ ਹੋਣ ਬਾਦ
ਵਰਦੀ ਪਾਏ ਚੌਰੱਸਤੇ ਮੈਂ ਹੋਂਵਾਂ ਖੜਿਆ
ਹੱਥ ਵਿੱਚ ਲਾਲ Stop ਦਾ ਫੱਟਾ ਫ਼ੜਿਆ
ਫੱਟਾ ਉੱਚਾ ਕਰ ਮੈਂ ਜਾਂਵਾਂ ਸਕੜ ਵਿੱਚਕਾਰ
ਰੁਕਣ ਸੱਭ ਗਡਿਆਂ,ਕੀ ਟ੍ਕ, ਬੱਸ ਤੇ ਕੀ ਕਾਰ
ਬੱਚਿਆਂ ਨੂੰ ਪਹਿਲੇ ਇੱਕ ਸੜਕ ਪਾਰ ਕਰਾਂਵਾਂ
ਫਿਰ ਦੂਜੀ ਵੀ ਉਸੇ ਤਰੀਕੇ ਨਾਲ ਲੰਘਵਾਂਵਾਂ
ਤਨਖਾਹ ਨਾਲੋਂ ,ਆਹਰ ਵਜੋਂ ਬਹੁਤ ਮਨ ਭਾਏ
ਖਿੜੇ ਚੇਹਰੇ ਬੱਚਿਆਂ ਦੇ ਵੇਖ,ਰੂਹ ਖਿੱਲ ਖਿੱਲ ਜਾਏ
ਕੋਈ ਕਹੇThank You,Take Care ਕੋਈ ਮੁਸਕਰਾਏ
ਇੰਝ ਵਕਤ ਮੇਰੇ ਖ਼ੁਸ਼ੀ ਖ਼ੁਸ਼ੀ ਰੱਬ ਲੰਘਵਾਏ
ਚੱਲਦਾ ਫਿਰਦਾ ਰੱਖੇ ਰੱਬ,ਮੈਂ ਸਾਲੋ ਸਾਲ Duty ਕਰਦਾ ਰਵਾਂ
ਵੇਹਲਾ ਨਹੀਂ,ਕੰਮ ਦਾ ਬੰਦਾ,ਮਨੇ ਸਕੂਨ ,ਖ਼ੁਸ਼ੀ ਖ਼ੁਸ਼ੀ ਬੀਤੇ ਸਮਾਂ
No comments:
Post a Comment